ਰਾਸ਼ਟਰਪਤੀ ਸਕੱਤਰੇਤ
ਰਾਸ਼ਟਰਪਤੀ ਨਿਲਯਮ (RASHTRAPATI NILAYAM) ਵਿੱਚ 29 ਸਤੰਬਰ ਤੋਂ 6 ਅਕਤੂਬਰ ਤੱਕ ਭਾਰਤੀਯ ਕਲਾ ਮਹੋਤਵ (Bharatiya Kala Mahotsav) ਦੀ ਮੇਜ਼ਬਾਨੀ ਕਰਨਗੇ
ਭਾਰਤ ਦੇ ਰਾਸ਼ਟਰਪਤੀ 28 ਸਤੰਬਰ, 2024 ਨੂੰ ਇਸ ਮਹੋਤਸਵ ਦਾ ਉਦਘਾਟਨ ਕਰਨਗੇ
Posted On:
17 SEP 2024 6:01PM by PIB Chandigarh
ਰਾਸ਼ਟਰਪਤੀ ਨਿਲਯਮ, ਉੱਤਰ ਪੂਰਬੀ ਖੇਤਰ ਵਿਕਾਸ ਮੰਤਰਾਲੇ ਅਤੇ ਸੱਭਿਆਚਾਰ ਮੰਤਰਾਲੇ ਦੇ ਸਹਿਯੋਗ ਨਾਲ 29 ਸਤੰਬਰ ਤੋਂ 6 ਅਕਤੂਬਰ, 2024 ਤੱਕ ਭਾਰਤੀਯ ਕਲਾ ਮਹੋਤਸਵ (Bharatiya Kala Mahotsav) ਦੇ ਪਹਿਲੇ ਐਡੀਸ਼ਨ ਦਾ ਆਯੋਜਨ ਕਰੇਗਾ। ਮਹਾਮਹਿਮ ਰਾਸ਼ਟਰਪਤੀ 28 ਸਤੰਬਰ, 2024 ਨੂੰ ਇਸ ਮਹੋਤਸਵ ਦਾ ਉਦਘਾਟਨ ਕਰਨਗੇ।
ਅੱਠ ਦਿਨਾਂ ਤੱਕ ਚਲਣ ਵਾਲੇ ਇਸ ਮਹੋਤਸਵ ਵਿੱਚ ਸਾਡੇ ਉੱਤਰ ਪੂਰਬੀ ਰਾਜਾਂ ਦੀ ਸਮ੍ਰਿੱਧ ਅਤੇ ਵਿਵਿਧਪੂਰਨ ਸੱਭਿਆਚਾਰਕ ਵਿਰਾਸਤ ਪ੍ਰਦਰਸ਼ਿਤ ਕੀਤੀ ਜਾਵੇਗੀ। ਵਿਜ਼ੀਟਰ ਅਰੁਣਾਚਲ ਪ੍ਰਦੇਸ਼, ਅਸਾਮ, ਮਣੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਸਿੱਕਿਮ ਅਤੇ ਤ੍ਰਿਪੁਰਾ ਜਿਹੇ ਉੱਤਰ ਪੂਰਬੀ ਰਾਜਾਂ ਦੀ ਕਲਾ, ਸੱਭਿਆਚਾਰ, ਸ਼ਿਲਪ ਅਤੇ ਪਾਕ-ਕਲਾ ਦੀ ਵਿਭਿੰਨਤਾ ਤੋਂ ਜਾਣੂ ਹੋਣਗੇ। ਇਸ ਆਯੋਜਨ ਵਿੱਚ ਇਨ੍ਹਾਂ ਰਾਜਾਂ ਦੇ 300 ਤੋਂ ਅਧਿਕ ਕਲਾਕਾਰ ਅਤੇ ਕਾਰੀਗਰ ਹਿੱਸਾ ਲੈਣਗੇ।
ਲੋਕ 29 ਸਤੰਬਰ ਤੋਂ 6 ਅਕਤੂਬਰ, 2024 ਤੱਕ ਸਵੇਰੇ 10.00 ਵਜੇ ਤੋਂ ਸ਼ਾਮ 8.00 ਵਜੇ ਦੇ ਦਰਮਿਆਨ ਮਹੋਤਸਵ ਵਿੱਚ ਆ ਸਕਦੇ ਹਨ। ਵਿਜ਼ੀਟਰ https://visit.rashtrapatibhavan.gov.in. ‘ਤੇ ਜਾ ਕੇ ਆਪਣਾ ਸਲੌਟ ਰਾਖਵਾਂ ਕਰ ਸਕਦੇ ਹਨ। ਮਹੋਤਸਵ ਵਿੱਚ ਐਂਟਰੀ ਫ੍ਰੀ ਹੈ। ਰਾਸ਼ਟਰਪਤੀ ਨਿਲਯਮ, ਬੋਲਾਰਮ, ਸਿਕੰਦਰਾਬਾਦ ਵਿੱਚ ਤਤਕਾਲੀ ਵਿਜ਼ੀਟਰਾਂ ਲਈ ਮੌਕੇ ‘ਤੇ ਬੁਕਿੰਗ ਸੁਵਿਧਾ ਵੀ ਉਪਲਬਧ ਹੋਵੇਗੀ।
*********
ਐੱਮਜੇਪੀਐੱਸ/ਐੱਸਆਰ
(Release ID: 2055966)
Visitor Counter : 30