ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ
azadi ka amrit mahotsav

ਐੱਨਐੱਚਆਰਸੀ, ਭਾਰਤ ਨੇ ਆਪਣੇ ਮਨੁੱਖੀ ਅਧਿਕਾਰ ਲਘੂ ਫਿਲਮ ਮੁਕਾਬਲੇ, 2024 ਲਈ ਐਂਟਰੀਆਂ ਭੇਜਣ ਦੀ ਆਖਰੀ ਮਿਤੀ ਵਧਾ ਦਿੱਤੀ ਹੈ


ਹੁਣ ਭਾਰਤੀ ਨਾਗਰਿਕਾਂ ਲਈ 30 ਸਤੰਬਰ, 2024 ਤੱਕ ਔਨਲਾਈਨ ਐਂਟਰੀਆਂ ਖੁੱਲ੍ਹੀਆਂ ਹਨ

Posted On: 11 SEP 2024 4:41PM by PIB Chandigarh

ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐੱਨਐੱਚਆਰਸੀ) ਨੇ ਆਪਣੇ ਦਸਵੇਂ ਸਲਾਨਾ ਮਨੁੱਖੀ ਅਧਿਕਾਰ ਲਘੂ ਫਿਲਮ ਮੁਕਾਬਲੇ-2024 ਲਈ ਐਂਟਰੀਆਂ ਜਮ੍ਹਾ ਕਰਨ ਦੀ ਆਖਰੀ ਮਿਤੀ 30 ਸਤੰਬਰ, 2024 ਤੱਕ ਵਧਾ ਦਿੱਤੀ ਹੈ।  ਪਹਿਲਾਂ ਇਹ ਸਮਾਂ ਹੱਦ 30 ਅਗਸਤ ਸੀ, ਪਰ ਦੇਸ਼ ਭਰ ਤੋਂ ਆਈਆਂ ਬੇਨਤੀਆਂ ਕਾਰਨ ਕਮਿਸ਼ਨ ਨੇ ਸਮਾਂ ਹੱਦ ਇੱਕ ਮਹੀਨਾ ਵਧਾਉਣ ਦਾ ਫੈਸਲਾ ਕੀਤਾ ਹੈ।

ਕਮਿਸ਼ਨ ਵੱਲੋਂ ਸਾਲ 2015 ਵਿੱਚ ਲਘੂ ਫਿਲਮ ਅਵਾਰਡ ਯੋਜਨਾ ਸ਼ੁਰੂ ਕੀਤੀ ਗਈ ਸੀ।  ਇਸ ਯੋਜਨਾ ਦਾ ਉਦੇਸ਼ ਮਨੁੱਖੀ ਅਧਿਕਾਰਾਂ ਨੂੰ ਪ੍ਰੋਤਸਾਹਿਤ ਅਤੇ ਸੁਰੱਖਿਆ ਲਈ ਭਾਰਤੀ ਨਾਗਰਿਕਾਂ ਦੇ ਸਿਨੇਮੈਟਿਕ ਅਤੇ ਸਿਰਜਣਾਤਮਕ ਯਤਨਾਂ ਨੂੰ ਉਤਸ਼ਾਹਿਤ ਕਰਨਾ ਅਤੇ ਮਾਨਤਾ ਦੇਣਾ ਹੈ, ਭਾਵੇਂ ਉਨ੍ਹਾਂ ਦੀ ਉਮਰ ਕੋਈ ਵੀ ਹੋਵੇ।  ਪਿਛਲੇ ਸਾਰੇ ਮੁਕਾਬਲਿਆਂ ਵਿੱਚ ਕਮਿਸ਼ਨ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਭਰਵਾਂ ਹੁੰਗਾਰਾ ਮਿਲਿਆ ਹੈ।

ਲਘੂ ਫਿਲਮਾਂ ਅੰਗਰੇਜ਼ੀ ਉਪਸਿਰਲੇਖਾਂ ਨਾਲ ਅੰਗਰੇਜ਼ੀ ਜਾਂ ਕਿਸੇ ਵੀ ਭਾਰਤੀ ਭਾਸ਼ਾ ਵਿੱਚ ਹੋ ਸਕਦੀਆਂ ਹਨ।  ਲਘੂ ਫਿਲਮ ਦੀ ਮਿਆਦ ਘੱਟੋ-ਘੱਟ 3 ਮਿੰਟ ਅਤੇ ਵੱਧ ਤੋਂ ਵੱਧ 10 ਮਿੰਟ ਹੋਣੀ ਚਾਹੀਦੀ ਹੈ।  ਇੱਕ ਛੋਟੀ ਫਿਲਮ ਇੱਕ ਦਸਤਾਵੇਜ਼ੀ, ਅਸਲ ਕਹਾਣੀਆਂ ਦਾ ਨਾਟਕੀਕਰਨ, ਜਾਂ ਕਲਪਨਾ ਆਧਾਰਿਤ ਹੋ ਸਕਦੀ ਹੈ।  ਫਿਲਮ ਐਨੀਮੇਸ਼ਨ ਸਣੇ ਕਿਸੇ ਵੀ ਤਕਨੀਕੀ ਸ਼ੂਟਿੰਗ ਅਤੇ ਫਿਲਮ ਨਿਰਮਾਣ ਫਾਰਮੈਟ ਵਿੱਚ ਹੋ ਸਕਦੀ ਹੈ।

 ਲਘੂ ਫਿਲਮਾਂ ਦੇ ਵਿਸ਼ੇ ਵੱਖ-ਵੱਖ ਸਮਾਜਿਕ-ਆਰਥਿਕ, ਸੱਭਿਆਚਾਰਕ ਅਤੇ ਰਾਜਨੀਤਿਕ ਅਧਿਕਾਰਾਂ ‘ਤੇ ਆਧਾਰਿਤ ਹੋਣੇ ਚਾਹੀਦੇ ਹਨ।  ਇੱਕ ਫਿਲਮ ਇੱਕ ਦਸਤਾਵੇਜ਼ੀ, ਅਸਲ ਕਹਾਣੀਆਂ ਦਾ ਨਾਟਕੀਕਰਨ, ਜਾਂ ਕਿਸੇ ਵੀ ਤਕਨੀਕੀ ਫਾਰਮੈਟ ਵਿੱਚ, ਐਨੀਮੇਸ਼ਨ ਸਣੇ ਹੇਠ ਲਿਖਤ ਦੇ ਦਾਇਰੇ ਵਿੱਚ ਹੋ ਸਕਦੀ ਹੈ:

  • ਜੀਵਨ, ਆਜ਼ਾਦੀ, ਬਰਾਬਰਤਾ ਅਤੇ ਸਨਮਾਨ ਦਾ ਅਧਿਕਾਰ

  • ਬੰਧੂਆ ਅਤੇ ਬਾਲ ਮਜ਼ਦੂਰੀ, ਔਰਤਾਂ ਅਤੇ ਬੱਚਿਆਂ ਦੇ ਅਧਿਕਾਰਾਂ ਲਈ ਵਿਸ਼ੇਸ਼ ਮੁੱਦਿਆਂ ਨੂੰ ਕਵਰ ਕਰਨਾ,

  • ਬਜ਼ੁਰਗ ਵਿਅਕਤੀਆਂ ਦੀਆਂ ਚੁਣੌਤੀਆਂ ਦੇ ਸੰਬੰਧ ਵਿੱਚ ਅਧਿਕਾਰ

  • ਅਪਾਹਜ ਵਿਅਕਤੀਆਂ ਦੇ ਅਧਿਕਾਰ

  • ਗਟਰ ਦੀ ਹੱਥੀਂ ਸਫ਼ਾਈ, ਸਿਹਤ ਸੰਭਾਲ ਦਾ ਅਧਿਕਾਰ

  • ਬੁਨਿਆਦੀ ਆਜ਼ਾਦੀਆਂ ਦੇ ਮੁੱਦੇ

  • ਮਨੁੱਖੀ ਤਸਕਰੀ

  • ਘਰੇਲੂ ਹਿੰਸਾ

  • ਪੁਲਿਸ ਅੱਤਿਆਚਾਰਾਂ ਕਾਰਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ

  • ਹਿਰਾਸਤੀ ਹਿੰਸਾ ਅਤੇ ਤਸ਼ੱਦਦ

  • ਸਮਾਜਿਕ-ਆਰਥਿਕ ਅਸਮਾਨਤਾਵਾਂ

  • ਖਾਨਾਬਦੋਸ਼ ਅਤੇ ਡੀਨੋਟੀਫਾਈਡ ਕਬੀਲਿਆਂ ਦੇ ਅਧਿਕਾਰ

  • ਜੇਲ੍ਹ ਸੁਧਾਰ

  • ਸਿੱਖਿਆ ਦਾ ਅਧਿਕਾਰ

  • ਧਰਤੀ ਗ੍ਰਹਿ ’ਤੇ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੇ ਵਾਤਾਵਰਣ ਖ਼ਤਰਿਆਂ ਸਣੇ ਸਾਫ਼ ਵਾਤਾਵਰਣ ਦਾ ਅਧਿਕਾਰ

  • ਕੰਮ ਕਰਨ ਦਾ ਅਧਿਕਾਰ

  • ਕਾਨੂੰਨ ਸਾਹਮਣੇ ਬਰਾਬਰਤਾ ਦਾ ਅਧਿਕਾਰ

  • ਭੋਜਨ ਅਤੇ ਪੋਸ਼ਣ ਸੁਰੱਖਿਆ ਦਾ ਅਧਿਕਾਰ

  • ਐੱਲਜੀਬੀਟੀਕਿਊਆਈ+ ਦੇ ਅਧਿਕਾਰ

  • ਮਨੁੱਖ ਦੁਆਰਾ ਬਣਾਈ ਜਾਂ ਕੁਦਰਤੀ ਆਫ਼ਤ ਦੇ ਚਲਦਿਆਂ ਉਜਾੜੇ ਦੇ ਕਾਰਣ ਮਨੁੱਖੀ ਅਧਿਕਾਰਾਂ ਦੀ ਉਲੰਘਣਾ

  • ਭਾਰਤੀ ਵਿਭਿੰਨਤਾ ਵਿੱਚ ਮਨੁੱਖੀ ਅਧਿਕਾਰਾਂ ਅਤੇ ਕਦਰਾਂ-ਕੀਮਤਾਂ ਦਾ ਜਸ਼ਨ ਮਨਾਉਣਾ

  • ਜ਼ਿੰਦਗੀ ਅਤੇ ਜੀਵਨ ਪੱਧਰ ਨੂੰ ਸੁਧਾਰਨ ਲਈ ਵਿਕਾਸ ਦੀਆਂ ਪਹਿਲਕਦਮੀਆਂ, ਆਦਿ।

 

ਮੁਕਾਬਲੇ ਵਿੱਚ ਹਿੱਸਾ ਲੈਣ ਲਈ ਕੋਈ ਦਾਖਲਾ ਫੀਸ ਨਹੀਂ ਹੈ ਅਤੇ ਇੱਕ ਵਿਅਕਤੀ ਦੁਆਰਾ ਜਮ੍ਹਾਂ ਕਰਾਉਣ ਵਾਲੀਆਂ ਐਂਟਰੀਆਂ ਦੀ ਗਿਣਤੀ ‘ਤੇ ਕੋਈ ਪਾਬੰਦੀ ਨਹੀਂ ਹੈ।  ਹਾਲਾਂਕਿ, ਭਾਗ ਲੈਣ ਵਾਲਿਆਂ ਨੂੰ ਲਾਜ਼ਮੀ ਤੌਰ ‘ਤੇ ਭਰੇ ਹੋਏ ਐਂਟਰੀ ਫਾਰਮ ਦੇ ਨਾਲ ਹਰ ਇੱਕ ਫਿਲਮ ਨੂੰ ਵੱਖਰੇ ਤੌਰ ‘ਤੇ ਭੇਜਣਾ ਹੋਵੇਗਾ।  ਦਾਖਲਾ ਕਾਰਡ ਦੇ ਨਾਲ ਨਿਯਮਾਂ ਅਤੇ ਸ਼ਰਤਾਂ ਨੂੰ NHRC ਦੀ ਵੈੱਬਸਾਈਟ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।  ਇੱਥੇ ਕਲਿੱਕ ਕਰੋ.  www.nhrc.nic.in

ਫਿਲਮ, ਦਾਖਲਾ ਫਾਰਮ ਅਤੇ ਹੋਰ ਲੋੜੀਂਦੇ ਦਸਤਾਵੇਜ਼ ਗੂਗਲ ਡਰਾਈਵ ਦੀ ਵਰਤੋਂ ਕਰਕੇ nhrcshortfilm[at]gmail[dot]com ‘ਤੇ ਭੇਜੇ ਜਾ ਸਕਦੇ ਹਨ।  ਕੋਈ ਵੀ ਸੁਆਲ ਇਸ ਈਮੇਲ ਪਤੇ ‘ਤੇ  ਭੇਜੇ ਜਾ ਸਕਦੇ ਹਨ।

**************

ਐੱਨਐੱਸਕੇ/ ਵੀਸੀਕੇ


(Release ID: 2055963) Visitor Counter : 28