ਕੋਲਾ ਮੰਤਰਾਲਾ
azadi ka amrit mahotsav

ਕੋਲਾ ਮੰਤਰਾਲੇ ਨੇ ਪ੍ਰਕਿਰਿਆ ਪੂਰੀ ਹੋਣ ਦੇ ਵੱਖ-ਵੱਖ ਪੜਾਵਾਂ ਵਾਲੀਆਂ 71 ਕੈਪਟਿਵ/ਵਪਾਰਕ ਕੋਲਾ ਖਾਣਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ

Posted On: 12 SEP 2024 11:00AM by PIB Chandigarh

ਕੋਲਾ ਮੰਤਰਾਲੇ ਨੇ ਕੱਲ੍ਹ ਆਯੋਜਿਤ ਇੱਕ ਬੈਠਕ ਵਿੱਚ ਵੱਖ-ਵੱਖ ਕਿਸ਼ਤਾਂ ਵਿੱਚ ਨਿਲਾਮ ਕੀਤੀਆਂ ਗਈਆਂ ਖਾਣਾਂ ਅਤੇ ਪ੍ਰਕਿਰਿਆ ਮੁਕੰਮਲ ਹੋਣ ਦੇ ਵੱਖ-ਵੱਖ ਪੜਾਵਾਂ ਵਾਲੀਆਂ ਖਾਣਾਂ ਦੀ ਸਥਿਤੀ ਦੀ ਸਮੀਖਿਆ ਕੀਤੀ। ਬੈਠਕ ਦੀ ਪ੍ਰਧਾਨਗੀ ਕੋਲਾ ਮੰਤਰਾਲੇ ਦੀ  ਵਧੀਕ ਸਕੱਤਰ ਅਤੇ ਨਾਮਜ਼ਦ ਅਥਾਰਟੀ ਸ਼੍ਰੀਮਤੀ ਡਾ. ਰੁਪਿੰਦਰ ਬਰਾੜ ਨੇ ਕੀਤੀ। ਇਹ ਵਿਆਪਕ ਸਮੀਖਿਆ ਘਰੇਲੂ ਕੋਲਾ ਉਤਪਾਦਨ ਵਧਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਉਜਾਗਰ ਕਰਨ 'ਤੇ ਕੇਂਦਰਿਤ ਸੀ। ਵਧੀਕ ਸਕੱਤਰ ਨੇ ਅਲਾਟੀਆਂ ਨੂੰ ਅਸਰਦਾਰ ਢੰਗ ਨਾਲ ਕੋਲਾ ਬਲਾਕਾਂ ਨੂੰ ਚਾਲੂ ਕਰਨ ਲਈ ਲੋੜੀਂਦੇ ਕਦਮ ਚੁੱਕਣ ਲਈ ਕਿਹਾ, ਜੋ ਚਾਲੂ ਹੋਣ ਦੇ ਅਡਵਾਂਸ ਪੜਾਵਾਂ ਵਿੱਚ ਹਨ।

ਇਹ 71 ਬਲਾਕ ਰੈਗੂਲੇਟਰੀ ਮਨਜ਼ੂਰੀਆਂ ਪ੍ਰਾਪਤ ਕਰਨ ਦੇ ਵੱਖ-ਵੱਖ ਪੜਾਵਾਂ ਵਿੱਚ ਹਨ। ਇਹ ਬਲਾਕ ਨੌਂ ਰਾਜਾਂ ਵਿੱਚ ਵੰਡੇ ਗਏ ਹਨ, ਜੋ ਅਰੁਣਾਚਲ ਪ੍ਰਦੇਸ਼, ਅਸਾਮ, ਛੱਤੀਸਗੜ੍ਹ, ਝਾਰਖੰਡ, ਮੱਧ ਪ੍ਰਦੇਸ਼, ਮਹਾਰਾਸ਼ਟਰ, ਓਡੀਸ਼ਾ ਅਤੇ ਪੱਛਮੀ ਬੰਗਾਲ ਵਿੱਚ ਸਥਿਤ ਹਨ। 

ਇਹ ਰਣਨੀਤਕ ਸਮੀਖਿਆ ਭਾਰਤ ਦੀਆਂ ਵਧਦੀਆਂ ਊਰਜਾ ਲੋੜਾਂ ਨੂੰ ਪੂਰਾ ਕਰਨ ਲਈ ਕੋਲਾ ਬਲਾਕਾਂ ਦੇ ਸੰਚਾਲਨ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਹੱਲ ਕਰਨ ਲਈ ਮੰਤਰਾਲੇ ਦੀ ਕਿਰਿਆਸ਼ੀਲ ਪਹੁੰਚ ਨੂੰ ਦਰਸਾਉਂਦੀ ਹੈ। ਇਨ੍ਹਾਂ ਖਾਣਾਂ 'ਤੇ ਧਿਆਨ ਕੇਂਦਰਿਤ ਕਰਨ ’ਤੇ ਕੇਂਦਰ ਸਰਕਾਰ ਦਾ ਉਦੇਸ਼ ਘਰੇਲੂ ਸਰੋਤਾਂ ਦੇ ਵੱਧ ਤੋਂ ਵੱਧ ਇਸਤੇਮਾਲ ਅਤੇ ਕੋਲੇ ਦੀ ਦਰਾਮਦ 'ਤੇ ਨਿਰਭਰਤਾ ਘਟਾਉਣਾ ਹੈ।

ਕੋਲਾ ਮੰਤਰਾਲਾ ਘਰੇਲੂ ਕੋਲਾ ਉਤਪਾਦਨ ਵਧਾ ਕੇ ਲੰਬੇ ਸਮੇਂ ਦੇ ਆਰਥਿਕ ਵਿਕਾਸ ਲਈ ਰਾਹ ਪੱਧਰਾ ਕਰਨ ਵਿੱਚ ਰਾਸ਼ਟਰ ਦਾ ਸਮਰਥਨ ਕਰਕੇ ਭਾਰਤ ਦੀ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ।

************

ਐੱਸ.ਟੀ



(Release ID: 2055595) Visitor Counter : 16