ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav g20-india-2023

ਜੀਵਨ ਪ੍ਰਮਾਣ ਦੇ ਜ਼ਰੀਏ ਪੈਨਸ਼ਨਧਾਰਕਾਂ ਦੇ ਡਿਜੀਟਲ ਸਸ਼ਕਤੀਕਰਣ ਦੇ ਲਈ ਡੀਐੱਲਸੀ ਅਭਿਯਾਨ 3.0 ਨਵੰਬਰ 1-30, 2024 ਤੱਕ ਚਲੇਗਾ


ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਭਾਰਤ ਦੇ ਸਾਰੇ ਜ਼ਿਲ੍ਹਾ ਡਾਕਘਰਾਂ ਵਿੱਚ ਡੀਐੱਲਸੀ ਅਭਿਯਾਨ 3.0 ਦੇ ਸਫ਼ਲ ਸੰਚਾਲਨ ਦੇ ਲਈ ਡਾਕ ਵਿਭਾਗ ਅਤੇ ਇੰਡੀਆ ਪੋਸਟ ਪੇਮੈਂਟ ਬੈਂਕ ਦੇ ਨਾਲ ਸਹਿਯੋਗ ਕਰੇਗਾ

Posted On: 13 SEP 2024 12:02PM by PIB Chandigarh

ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਨੇ ਵਰ੍ਹੇ 2022 ਅਤੇ 2023 ਵਿੱਚ ਪੈਨਸ਼ਨ ਵੰਡ ਬੈਂਕ, ਯੂਆਈਡੀਏਆਈ ਅਤੇ ਜੀਵਨ ਪ੍ਰਮਾਣ ਦੇ ਸਹਿਯੋਗ ਨਾਲ ਡਿਜੀਟਲ ਜੀਵਨ ਪ੍ਰਮਾਣ ਪੱਤਰ ਅਭਿਯਾਨ ਨੂੰ ਸਫਲਤਾਪੂਰਵਕ ਸੰਚਾਲਿਤ ਕੀਤਾ ਸੀ। ਵਰ੍ਹੇ 2023 ਵਿੱਚ, 100 ਸ਼ਹਿਰਾਂ ਵਿੱਚ ਡੀਐੱਲਸੀ ਅਭਿਯਾਨ-2.0 ਹੋਇਆ ਸੀ ਅਤੇ 1.45 ਕਰੋੜ ਪੈਨਸ਼ਨਰਜ਼ ਨੇ ਆਪਣੇ ਡੀਐੱਲਸੀ ਪੇਸ਼ ਕੀਤੇ ਸਨ। ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਨੇ ਡੀਐੱਲਸੀ ਅਭਿਯਾਨ 3.0 ਨਵੰਬਰ 1-30, 2024 ਤੱਕ ਚਲਣ ਦੀ ਅਧਿਸੂਚਨਾ ਜਾਰੀ ਕੀਤੀ ਹੈ। ਡੀਐੱਲਸੀ ਅਭਿਯਾਨ 3.0 ਭਾਰਤ ਦੇ ਸਾਰੇ ਡਿਸਟ੍ਰਿਕਟ ਹੈੱਡਕੁਆਰਟਰਸ ਅਤੇ ਵੱਡੇ ਸ਼ਹਿਰਾਂ ਵਿੱਚ ਲਗੇਗਾ। ਪੈਨਸ਼ਨ ਵੰਡ ਬੈਂਕ, ਪੈਨਸ਼ਨਰਜ਼ ਭਲਾਈ ਸੰਘ, ਯੂਆਈਡੀਏਆਈ ਅਤੇ ਜੀਵਨ ਪ੍ਰਮਾਣ ਮਿਲ ਕੇ 157 ਸ਼ਹਿਰਾਂ ਵਿੱਚ ਡੀਐੱਲਸੀ ਅਭਿਯਾਨ ਚਲਾਉਣਗੇ। ਡੀਐੱਲਸੀ ਅਭਿਯਾਨ 3.0 ਨੂੰ ਸੰਚਾਲਿਤ ਕਰਨ ਦੇ ਲਈ, ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ, ਡਾਕ ਵਿਭਾਗ ਅਤੇ ਇੰਡੀਆ ਪੋਸਟ ਪੇਮੈਂਟ ਬੈਂਕ ਦੇ ਨਾਲ ਤਾਲਮੇਲ ਕਰੇਗਾ ਅਤੇ ਦੇਸ਼ ਦੇ ਸਾਰੇ ਜ਼ਿਲ੍ਹਾ ਡਾਕਘਰਾਂ ਵਿੱਚ ਡੀਐੱਲਸੀ ਅਭਿਯਾਨ 3.0 ਸੰਚਾਲਿਤ ਕੀਤਾ ਜਾਵੇਗਾ।

 

 

12.09.2024 ਨੂੰ ਸਾਰੇ ਜ਼ਿਲ੍ਹਾ ਡਾਕਘਰਾਂ ਵਿੱਚ ਡੀਐੱਲਸੀ ਅਭਿਯਾਨ 3.0 ਦੀ ਸੰਰਚਨਾ ਦੀ ਤਿਆਰੀ ਨਾਲ ਜੁੜੀ ਇੱਕ ਮੀਟਿੰਗ ਸ਼੍ਰੀ ਵੀ. ਸ੍ਰੀਨਿਵਾਸ, ਸਕੱਤਰ (ਪੀਐਂਡਪੀਡਬਲਿਊ) ਦੁਆਰਾ ਸ਼੍ਰੀ ਸੰਜੈ ਸ਼ਰਣ, ਡਾਇਰੈਕਟਰ ਜਨਰਲ ਡਾਕ ਸੇਵਾ, ਸ਼੍ਰੀਮਤੀ ਰਾਜੁਲ ਭੱਟ, ਡਿਪਟੀ ਡਾਇਰੈਕਟਰ ਡਾਕ, ਸ਼੍ਰੀ ਆਰ. ਵਿਸਵੇਸਵਰਨ ਐੱਮਡੀ ਅਤੇ ਸੀਈਓ ਆਈਪੀਪੀਬੀ, ਸ਼੍ਰੀ ਗੁਰਸ਼ਰਣ ਰਾਏ ਬੰਸਲ ਸੀਜੀਐੱਮ ਆਈਪੀਪੀਐੱਮ ਦਰਮਿਆਨ ਆਯੋਜਿਤ ਕੀਤੀ ਗਈ। ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਦੇ ਸੀਨੀਅਰ ਅਧਿਕਾਰੀ ਸ਼੍ਰੀ ਧਰੁਵਜਯੋਤੀ ਸੇਨਗੁਪਤਾ ਸੰਯੁਕਤ ਸਕੱਤਰ, ਸ਼੍ਰੀ ਰਵੀਕਿਰਨ ਉਬਲੇ ਡਾਇਰੈਕਟਰ ਨੇ ਇਸ ਚਰਚਾ ਵਿੱਚ ਹਿੱਸਾ ਲਿਆ। ਇਸ ਗੱਲ ‘ਤੇ ਸਹਿਮਤੀ ਬਣੀ ਕਿ ਜ਼ਿਲ੍ਹਾ ਡਾਕਘਰਾਂ ਵਿੱਚ ਡੀਐੱਲਸੀ ਅਭਿਯਾਨ 3.0 ਸੰਚਾਲਿਤ ਕਰਨ ਦੇ ਲਈ ਜ਼ਿਲ੍ਹਾ ਡਾਕ ਘਰ ਪੈਨਸ਼ਨਰਜ਼ ਭਲਾਈ ਸੰਘ, ਪੈਨਸ਼ਨ ਵੰਡ ਬੈਂਕ, ਯੂਆਈਡੀਏਆਈ ਅਤੇ ਜੀਵਨ ਪ੍ਰਮਾਣ ਦੇ ਨਾਲ ਸਹਿਯੋਗ ਕਰਨਗੇ।

 

ਜ਼ਿਲ੍ਹਾ ਡਾਕ ਘਰ ਵਿੱਚ ਐਂਡ੍ਰਾਇਡ ਸਮਾਰਟਫੋਨ ਦੀ ਮਦਦ ਨਾਲ ਫੇਸ ਔਥੈਂਟਿਕੇਸ਼ਨ ਯਾਨੀ ਚੇਹਰੇ ਦੀ ਪਹਿਚਾਣ ਕਰਕੇ ਪੈਨਸ਼ਨਧਾਰੀਆਂ ਦੇ ਵੱਲੋਂ ਜੀਵਨ ਪ੍ਰਮਾਣ ਪੇਸ਼ ਕੀਤਾ ਜਾਵੇਗਾ। ਡਾਕ ਵਿਭਾਗ ਜ਼ਰੂਰਤਾਂ ਦੇ ਅਧਾਰ ‘ਤੇ ਡੀਐੱਲਸੀ ਪੇਸ਼ ਕਰਨ ਦੇ ਲਈ ਬਜ਼ੁਰਗ ਜਾਂ ਪੈਨਸ਼ਨਰਜ਼ਆਂ ਨੂੰ ਸੂਚਿਤ ਕਰਨ ਦੇ ਲਈ ਡੋਰ-ਸਟੈੱਪ ਡਿਲੀਵਰੀ ਦੀ ਵੀ ਸੁਵਿਧਾ ਦੇਵੇਗਾ। ਡੀਐੱਲਸੀ 3.0 ਅਭਿਯਾਨ ਦੀ ਜਾਗਰੂਕਤਾ ਵਧਾਉਣ ਦੇ ਲਈ ਬੈਨਰ, ਸੋਸ਼ਲ ਮੀਡੀਆ, ਐੱਸਐੱਮਐੱਸ ਅਤੇ ਛੋਟੇ ਵੀਡੀਓ ਦੇ ਜ਼ਰੀਏ ਵਿਆਪਕ ਪ੍ਰਚਾਰ ਕੀਤਾ ਜਾਵੇਗਾ। ਯੂਆਈਡੀਏਆਈ ਅਤੇ ਇਲੈਕਟ੍ਰੌਨਿਕ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ ਅਭਿਯਾਨ ਦੇ ਦੌਰਾਨ ਤਕਨੀਕੀ ਸਹਿਯੋਗ ਦੇਣਗੇ। ਇਹ ਵਿਚਾਰ ਕੀਤਾ ਗਿਆ ਹੈ ਕਿ ਇਹ ਸਹਿਯੋਗ ਪੈਨਸ਼ਨਰਜ਼ਆਂ ਦੇ ਡਿਜੀਟਲ ਸਸ਼ਕਤੀਕਰਣ ਦੇ ਲਈ ਸਰਕਾਰ ਦੇ ਪ੍ਰਯਾਸਾਂ ਨੂੰ ਵਿਆਪਕ ਅਤੇ ਗਹਿਰਾ ਕਰੇਗਾ ਅਤੇ ਉਨ੍ਹਾਂ ਦੇ ਜੀਵਨ ਨੂੰ ਅਸਾਨ ਬਣਾਉਣ ਵਿੱਚ ਵੱਡਾ ਯੋਗਦਾਨ ਦੇਵੇਗਾ।

****

ਕੇਐੱਸਵਾਈ/ਪੀਐੱਸਐੱਮ/ਏਜੀ



(Release ID: 2054607) Visitor Counter : 20