ਪ੍ਰਧਾਨ ਮੰਤਰੀ ਦਫਤਰ
azadi ka amrit mahotsav g20-india-2023

ਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਮਹਾਮਹਿਮ ਸ਼ੇਖ ਖਾਲਿਦ ਬਿਨ ਮੁਹੰਮਦ ਬਿਨ ਜ਼ਾਯਦ ਅਲ ਨਾਹਯਾਨ ਦੀ ਭਾਰਤ ਯਾਤਰਾ (9-10 ਸਤੰਬਰ 2024)

Posted On: 09 SEP 2024 7:03PM by PIB Chandigarh

 ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੱਦੇ ‘ਤੇ ਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਮਹਾਮਹਿਮ ਸ਼ੇਖ ਖਾਲਿਦ ਬਿਨ ਮੁਹੰਮਦ ਬਿਨ ਜ਼ਾਯਦ ਅਲ ਨਾਹਯਾਨ (Sheikh Khaled bin Mohamed bin Zayed Al Nahyan) 9-10 ਸਤੰਬਰ 2024 ਦੇ ਲਈ ਭਾਰਤ ਦੀ ਸਰਕਾਰੀ ਯਾਤਰਾ ‘ਤੇ ਹਨ। ਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਦੇ ਤੌਰ ‘ਤੇ ਇਹ ਉਨ੍ਹਾਂ ਦੀ ਪਹਿਲੀ ਸਰਕਾਰੀ ਭਾਰਤ ਯਾਤਰਾ ਹੋਵੇਗੀ। ਕੱਲ੍ਹ ਨਵੀਂ ਦਿੱਲੀ ਪਹੁੰਚਣ ‘ਤੇ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਉਨ੍ਹਾਂ ਦੀ ਅਗਵਾਨੀ ਕੀਤੀ ਅਤੇ ਗਾਰਡ ਆਵ੍ ਆਨਰ ਨਾਲ ਉਨ੍ਹਾਂ ਦਾ ਸੁਆਗਤ ਕੀਤਾ ਗਿਆ। ਕ੍ਰਾਊਨ ਪ੍ਰਿੰਸ ਦੇ ਨਾਲ ਉਨ੍ਹਾਂ ਦੀ ਸਰਕਾਰ ਦੇ ਮੰਤਰੀ, ਸੀਨੀਅਰ ਅਧਿਕਾਰੀ ਅਤੇ ਇੱਕ ਬੜਾ ਵਪਾਰਕ ਵਫ਼ਦ (large business delegation) ਭੀ ਭਾਰਤ ਆਇਆ ਹੈ।

  ਕ੍ਰਾਊਨ ਪ੍ਰਿੰਸ ਨੇ ਅੱਜ ਪ੍ਰਧਾਨ ਮੰਤਰੀ ਦੇ ਨਾਲ ਦੁਵੱਲੇ ਮੁੱਦਿਆਂ ‘ਤੇ ਵਾਰਤਾ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਰਾਸ਼ਟਰਪਤੀ ਮਹਾਮਹਿਮ ਸ਼ੇਖ ਮੁਹੰਮਦ ਬਿਨ  ਜ਼ਾਯਦ  ਅਲ ਨਾਹਯਾਨ ਦੇ ਲਈ ਆਪਣੀਆਂ ਸ਼ੁਭਕਾਮਨਾਵਾਂ ਭੀ ਦਿੱਤੀਆਂ। ਦੋਨਾਂ ਨੇਤਾਵਾਂ ਨੇ ਪਿਛਲੇ ਕੁਝ ਵਰ੍ਹਿਆਂ ਵਿੱਚ ਭਾਰਤ-ਯੂਏਈ ਵਿਆਪਕ ਰਣਨੀਤਕ ਸਾਂਝੇਦਾਰੀ  (India-UAE Comprehensive Strategic Partnership) ਵਿੱਚ ਹੋਈ ਉਚਿਤ ਪ੍ਰਗਤੀ ‘ਤੇ ਤਸੱਲੀ ਪ੍ਰਗਟਾਈ ਅਤੇ ਸਾਰੇ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਹੋਰ ਗਹਿਰਾ ਕਰਨ ਅਤੇ ਵਧਾਉਣ ਦੇ ਅਵਸਰਾਂ ‘ਤੇ ਚਰਚਾ ਕੀਤੀ। ਦੋਨਾਂ ਨੇਤਾਵਾਂ ਨੇ ਮੰਨਿਆ ਕਿ ਵਿਆਪਕ ਆਰਥਿਕ ਸਾਂਝੇਦਾਰੀ ਸਮਝੌਤੇ (ਸੀਈਪੀਏ-CEPA) ) ਦੀ ਸਫ਼ਲਤਾ ਅਤੇ ਹਾਲ ਹੀ ਵਿੱਚ ਲਾਗੂ ਹੋਈ ਦੁਵੱਲੀ ਨਿਵੇਸ਼ ਸੰਧੀ (ਬੀਆਈਟੀ-BIT)  ਨਾਲ ਦੋਨਾਂ ਦੇਸ਼ਾਂ ਦੇ ਦਰਮਿਆਨ ਆਰਥਿਕ ਅਤੇ ਵਣਜਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਨੇ ਪਰਮਾਣੂ ਊਰਜਾ, ਮਹੱਤਵਪੂਰਨ ਖਣਿਜਾਂ, ਗ੍ਰੀਨ ਹਾਈਡ੍ਰੋਜਨ, ਆਰਟੀਫਿਸ਼ਲ ਇੰਟੈਲੀਜੈਂਸ ਅਤੇ ਅਤਿਆਧੁਨਿਕ ਟੈਕਨੋਲੋਜੀਆਂ (nuclear energy, critical minerals, green hydrogen, artificial intelligence and cutting-edge technologies) ਸਮੇਤ ਹੋਰ ਖੇਤਰਾਂ ਵਿੱਚ ਅਣਵਰਤੀਆਂ ਸਮਰੱਥਾਵਾਂ (untapped potential) ‘ਤੇ ਕੰਮ ਕਰਨ ‘ਤੇ ਜ਼ੋਰ ਦਿੱਤਾ।

 ਯਾਤਰਾ ਦੇ ਦੌਰਾਨ ਨਿਮਨਲਿਖਤ ਸਹਿਮਤੀ ਪੱਤਰ/ਸਮਝੌਤਿਆਂ (MoUs/Agreements) ‘ਤੇ ਹਸਤਾਖਰ ਕੀਤੇ ਗਏ, ਜਿਸ ਨਾਲ ਪਰੰਪਰਾਗਤ ਅਤੇ ਆਪਸੀ ਸਹਿਯੋਗ ਦੇ ਨਵੇਂ ਖੇਤਰਾਂ ਵਿੱਚ ਸਹਿਯੋਗ ਵਧਣ ਦੀ ਉਮੀਦ ਹੈ– 

  • ਨਿਊਕਲੀਅਰ ਪਾਵਰ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟਿਡ (ਐੱਨਐੱਨਪੀਸੀਆਈਐੱਲ-NNPCIL) ਅਤੇ ਏਮਿਰੇਟਸ ਨਿਊਕਲੀਅਰ ਐਨਰਜੀ ਕਾਰਪੋਰੇਸ਼ਨ (Emirates Nuclear Energy Corporation (ਈਐੱਨਈਸੀ -ENEC) ਦੇ ਦਰਮਿਆਨ ਪਰਮਾਣੂ ਸਹਿਯੋਗ ‘ਤੇ ਸਹਿਮਤੀ ਪੱਤਰ(MoU)।

 

·         ਦੀਰਘ-ਕਾਲੀ ਐੱਲਐੱਨਜੀ ਸਪਲਾਈ (long-term LNG supply) ਨੂੰ ਲੈ ਕੇ ਅਬੂ ਧਾਬੀ ਆਇਲ ਕੰਪਨੀ (ਏਡੀਐੱਨਓਸੀ-ADNOC) ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਿਡ (Indian Oil Corporation Limited) ਦੇ ਦਰਮਿਆਨ ਸਮਝੌਤਾ(Agreement)।

 ·         ਏਡੀਐੱਨਓਸੀ (ADNOC) ਅਤੇ ਇੰਡੀਆ ਸਟ੍ਰੈਟੇਜਿਕ ਪੈਟਰੋਲੀਅਮ ਰਿਜ਼ਰਵ ਲਿਮਿਟਿਡ (ਆਈਐੱਸਪੀਆਰਐੱਲ-ISPRL) ਦੇ  ਦਰਮਿਆਨ ਸਹਿਮਤੀ ਪੱਤਰ (MoU)।

·         ਅਬੂ ਧਾਬੀ ਔਨਸ਼ੋਰ ਬਲਾਕ 1 ਦੇ ਲਈ ਊਰਜਾ ਭਾਰਤ (Urja Bharat) ਅਤੇ ਏਡੀਐੱਨਓਸੀ (ADNOC)  ਦੇ ਦਰਮਿਆਨ ਉਤਪਾਦਨ ਰਿਆਇਤ ਸਮਝੌਤਾ(Production Concession Agreement)।

·         ਭਾਰਤ ਵਿੱਚ ਫੂਡ ਪਾਰਕਾਂ (food parks) ਦੇ ਵਿਕਾਸ ਦੇ ਲਈ ਗੁਜਰਾਤ ਸਰਕਾਰ ਅਤੇ ਅਬੂ ਧਾਬੀ ਡਿਵੈਲਪਮੈਂਟ ਹੋਲਡਿੰਗ ਕੰਪਨੀ ਪੀਜੇਐੱਸਸੀ (PJSC) ਏਡੀਕਿਊ-ADQ) (Abu Dhabi Developmental Holding Company PJSC (ADQ)) ਦੇ ਦਰਮਿਆਨ ਸਹਿਮਤੀ ਪੱਤਰ।

 

 

ਪਰਮਾਣੂ ਊਰਜਾ ਸਹਿਯੋਗ (Nuclear Cooperation) ‘ਤੇ ਹੋਏ ਸਹਿਮਤੀ ਪੱਤਰ (MoU) ਨਾਲ ਨਿਊਕਲੀਅਰ ਪਾਵਰ ਪਲਾਂਟਾਂ ਦੇ ਅਪ੍ਰੇਸ਼ਨ ਅਤੇ ਰੱਖ-ਰਖਾਅ, ਪਰਮਾਣੂ ਊਰਜਾ ਨਾਲ ਜੁੜੇ ਸਮਾਨ ਅਤੇ ਸੇਵਾਵਾਂ ਨੂੰ ਭਾਰਤ ਤੋਂ ਮੰਗਣ, ਆਪਸੀ ਨਿਵੇਸ਼ ਦੇ ਅਵਸਰਾਂ ਨੂੰ ਖੋਜਣ ਅਤੇ ਕੌਸ਼ਲ ਵਿਕਾਸ ਦੇ ਖੇਤਰ ਵਿੱਚ ਸਹਿਯੋਗ ਵਿੱਚ ਵਾਧਾ ਹੋਵੇਗਾ।

 

ਦੀਰਘ-ਕਾਲੀ ਐੱਲਐੱਨਜੀ ਸਪਲਾਈ ਸਮਝੌਤਾ ਹਰ ਵਰ੍ਹੇ 1 ਮਿਲੀਅਨ ਮੀਟ੍ਰਿਕ ਟਨ (MMTPA) ਦੇ ਲਈ ਹੈ ਅਤੇ ਇੱਕ ਵਰ੍ਹੇ ਦੀ ਮਿਆਦ ਵਿੱਚ ਤੀਸਰਾ ਐਸਾ ਸਮਝੌਤਾ  ਕੀਤਾ ਗਿਆ ਹੈ। ਆਈਓਸੀਐੱਲ ਅਤੇ ਜੀਏਆਈਐੱਲ (IOCL and GAIL) ਨੇ ਇਸ ਤੋਂ ਪਹਿਲਾਂ ਏਡੀਐੱਨਓਸੀ (ADNOC) ਦੇ ਨਾਲ ਕ੍ਰਮਵਾਰ 1.2 ਐੱਮਐੱਮਟੀਪੀਏ ਅਤੇ 0.5 ਐੱਮਐੱਮਟੀਪੀਏ (MMTPA) ਦੇ ਦੀਰਘ-ਕਾਲੀ ਸਮਝੌਤੇ (long-term Agreements) ਕੀਤੇ ਹਨ। ਇਨ੍ਹਾਂ ਸਮਝੌਤਿਆਂ ਨਾਲ ਐੱਲਐੱਨਜੀ ਸਰੋਤਾਂ(LNG sources) ਵਿੱਚ ਵਿਵਿਧਤਾ ਦੇ ਜ਼ਰੀਏ ਭਾਰਤ ਵਿੱਚ ਊਰਜਾ ਸੁਰੱਖਿਆ ਨੂੰ ਹੋਰ ਮਜ਼ਬੂਤੀ ਮਿਲੀ ਹੈ।

 

 

ਇਸ ਦੇ ਇਲਾਵਾ, ਏਡੀਐੱਨਓਸੀ (ADNOC) ਅਤੇ ਆਈਐੱਸਪੀਆਰਐੱਲ (ISPRL) ਦੇ ਦਰਮਿਆਨ ਸਮਝੌਤੇ (MoU) ਨਾਲ ਏਡੀਐੱਨਓਸੀ (ADNOC), ਭਾਰਤ ਵਿੱਚ ਕੱਚੇ ਤੇਲ ਦੇ ਭੰਡਾਰਣ ਨਾਲ ਜੁੜੇ ਅਧਿਕ ਅਵਸਰ ਪ੍ਰਾਪਤ ਕਰ ਪਾਵੇਗੀ ਅਤੇ ਭੰਡਾਰਣ ਅਤੇ ਪ੍ਰਬੰਧਨ ਸਮਝੌਤਿਆਂ ਨੂੰ ਪਰਸਪਰ ਸਵੀਕ੍ਰਿਤੀ ਦੇ ਅਧਾਰ ‘ਤੇ ਨਵੀਨੀਕ੍ਰਿਤ ਕਰ ਪਾਵੇਗੀ। ਇਹ ਸਮਝੌਤਾ ਪੱਤਰ (MoU)  ਆਈਐੱਸਪੀਆਰਐੱਲ ਦੀ ਮੈਂਗਲੋਰ ਕੇਵਰਨ ਦੇ ਕੱਚੇ ਤੇਲ ਦੇ ਭੰਡਾਰਣ (crude storage at the Mangalore Cavern of ISPRL) ਵਿੱਚ ਸਾਲ 2018 ਤੋਂ ਏਡੀਐੱਨਓਸੀ ਦੀ ਭਾਗੀਦਾਰੀ ‘ਤੇ ਅਧਾਰਿਤ ਹੈ।

 

 

ਊਰਜਾ ਭਾਰਤ (Urja Bharat (ਆਈਓਸੀਐੱਲ ਦਾ ਸੰਯੁਕਤ ਉਪਕ੍ਰਮ-a JV of IOCL) ਅਤੇ ਏਡੀਐੱਨਓਸੀ (ADNOC) ਦੇ ਦਰਮਿਆਨ ਅਬੂ ਧਾਬੀ ਔਨਸ਼ੋਰ ਬਲਾਕ 1 ਦੇ ਲਈ ਉਤਪਾਦਨ ਰਿਆਇਤ ਸਮਝੌਤਾ (Production Concession Agreement for Abu Dhabi Onshore Block 1) ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਭਾਰਤ ਦੀ ਕਿਸੇ ਭੀ ਕੰਪਨੀ ਦੇ ਲਈ ਪਹਿਲਾ ਅਵਸਰ ਹੈ। ਇਸ ਦੇ ਤਹਿਤ ਊਰਜਾ ਭਾਰਤ (Urja Bharat), ਕੱਚੇ ਤੇਲ ਨੂੰ ਭਾਰਤ ਲਿਆ ਸਕਦਾ ਹੈ, ਜਿਸ ਨਾਲ ਦੇਸ਼ ਦੀ ਊਰਜਾ ਸੁਰੱਖਿਆ ਵਿੱਚ ਮਜ਼ਬੂਤੀ ਆਵੇਗੀ।

 

 

ਫੂਡ ਪਾਰਕਾਂ (Food Parks) ਦੇ ਵਿਕਾਸ ਦੇ ਲਈ ਹੋਏ ਸਮਝੌਤੇ (MoU) ਦੇ ਤਹਿਤ ਅਹਿਮਦਾਬਾਦ, ਗੁੰਡਨਪਾਰਾ ਬਾਵਲਾ (Gundanpara, Bavla, Ahmedabad) ਵਿੱਚ ਖ਼ਾਹਿਸ਼ੀ ਪ੍ਰੋਜੈਕਟ ਦੇ ਵਿਕਾਸ ਵਿੱਚ ਏਡੀਕਿਊ ਦੀ ਭੂਮਿਕਾ (ADQ’s expression of interest) ਹੋਵੇਗੀ, ਅਤੇ ਇਸ ਫੂਡ ਪਾਰਕ ਪ੍ਰੋਜੈਕਟ ਨੂੰ 2025 ਦੀ ਦੂਸਰੀ ਤਿਮਾਹੀ (Q2 2025) ਤੱਕ ਸ਼ੁਰੂ ਕਰਨ ਵਿੱਚ ਮਦਦਗਾਰ ਸਾਬਤ ਹੋਵੇਗੀ। ਗੁਜਰਾਤ ਸਰਕਾਰ ਇਨ੍ਹਾਂ ਪ੍ਰੋਜੈਕਟਾਂ ਦੇ ਲਈ ਸਥਾਨ ਅਤੇ ਜ਼ਰੂਰੀ ਮਨਜ਼ੂਰੀਆਂ  ਦੇ ਲਈ ਏਡੀਕਿਊ ਅਤੇ ਏਡੀ ਬੰਦਰਗਾਹਾਂ(ADQ and AD Ports) ਦੀ ਮਦਦ ਕਰੇਗੀ।

 

 

ਮਹਾਮਹਿਮ ਸ਼ੇਖ ਖਾਲਿਦ ਬਿਨ ਮੁਹੰਮਦ ਬਿਨ ਜ਼ਾਯਦ ਅਲ ਨਾਹਯਾਨ ਨੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਭੀ ਰਾਸ਼ਟਰਪਤੀ ਭਵਨ ਵਿੱਚ ਮੁਲਾਕਾਤ ਕੀਤੀ। ਦੋਨਾਂ ਦੇ ਦਰਮਿਆਨ ਹੋਈ ਗੱਲਬਾਤ ਵਿੱਚ ਦੋਨਾਂ ਦੇਸ਼ਾਂ ਦੇ ਦਰਮਿਆਨ  ਨਿੱਘੇ, ਇਤਿਹਾਸਿਕ, ਵਿਆਪਕ ਸਬੰਧਾਂ (warm, historic, and comprehensive ties) ਅਤੇ ਪਿਛਲੇ ਕੁਝ ਵਰ੍ਹਿਆਂ ਵਿੱਚ ਕੀਤੀਆਂ ਗਈਆਂ ਨਵੀਆਂ ਪਹਿਲਾਂ ‘ਤੇ ਚਰਚਾ ਹੋਈ। ਰਾਸ਼ਟਰਪਤੀ ਮੁਰਮੂ ਨੇ 3.5  ਮਿਲੀਅਨ ਭਾਰਤੀਆਂ ਨੂੰ ਸਨਮਾਨ ਦੇਣ ਦੇ ਲਈ ਯੂਏਈ ਦੀ  ਲੀਡਰਸ਼ਿਪ ਦੇ ਪ੍ਰਤੀ ਆਭਾਰ ਵਿਅਕਤ ਕੀਤਾ।

 ਕ੍ਰਾਊਨ ਪ੍ਰਿੰਸ ਰਾਜਘਾਟ (Rajghat) ਭੀ ਗਏ ਅਤੇ ਉੱਥੇ ਉਨਾਂ ਨੇ ਮਹਾਤਮਾ ਗਾਂਧੀ ਨੂੰ ਭੀ ਸ਼ਰਧਾਂਜਲੀ ਅਰਪਿਤ ਕੀਤੀ। 1992 ਵਿੱਚ ਯੂਏਈ ਦੇ ਸਾਬਕਾ ਰਾਸ਼ਟਰਪਤੀ ਮਹਾਮਹਿਮ ਸ਼ੇਖ  ਜ਼ਾਯਦ ਬਿਨ ਸੁਲਤਾਨ ਅਲ ਨਾਹਯਾਨ, 2016 ਵਿੱਚ ਯੂਏਈ ਦੇ ਰਾਸ਼ਟਰਪਤੀ ਮਹਾਮਹਿਮ ਸ਼ੇਖ ਮੁਹੰਮਦ ਬਿਨ ਜ਼ਾਯਦ ਅਲ ਨਾਹਯਾਨ ਦੇ ਬਾਅਦ, ਕ੍ਰਾਊਨ ਪ੍ਰਿੰਸ, ਯੂਏਈ ਦੀ ਤੀਸਰੀ ਪੀੜ੍ਹੀ ਦੇ ਨੇਤਾ (third-generation leader) ਹਨ, ਜਿਨ੍ਹਾਂ ਨੇ ਰਾਜਘਾਟ ਵਿੱਚ ਪੌਦਾ ਲਗਾਇਆ। ਦੋਨਾਂ ਦੇਸ਼ਾਂ ਦੇ ਦਰਮਿਆਨ ਪੀੜ੍ਹੀ ਦਰ ਪੀੜ੍ਹੀ ਮਜ਼ਬੂਤ ਹੁੰਦੇ ਰਿਸ਼ਤਿਆਂ ਨੂੰ ਦਿਖਾਉਂਦਾ ਇਹ ਇੱਕ ਦੁਰਲਭ ਅਵਸਰ (a unique and rare occasion) ਸੀ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਦੇਸ਼ ਦੇ ਅਗਵਾਈ ਦੀਆਂ ਤਿੰਨ ਪੀੜ੍ਹੀਆਂ ਦੇ ਨੇਤਾਵਾਂ ਨੇ ਮਹਾਤਮਾ ਗਾਂਧੀ ਦੇ ਸਨਮਾਨ ਵਿੱਚ ਰਾਜਘਾਟ ‘ਤੇ ਪੌਦੇ ਲਗਾਏ ਹਨ।

 

ਕੱਲ੍ਹ ਮਹਾਮਹਿਮ ਸ਼ੇਖ ਖਾਲਿਦ ਬਿਨ ਮੁਹੰਮਦ ਬਿਨ ਜ਼ਾਯਦ ਅਲ ਨਾਹਯਾਨ ਮੁੰਬਈ ਜਾਣਗੇ, ਜਿੱਥੇ ਉਹ ਭਾਰਤ-ਯੂਏਈ ਬਿਜ਼ਨਸ ਫੋਰਮ (India-UAE Business Forum) ਵਿੱਚ ਹਿੱਸਾ ਲੈਣਗੇ। ਇਹ ਫੋਰਮ ਦੋਨਾਂ ਦੇਸ਼ਾਂ ਦੇ ਬਿਜ਼ਨਸ ਲੀਡਰਸ ਅਤੇ ਅਧਿਕਾਰੀਆਂ ਨੂੰ ਭਵਿੱਖ ਵਿੱਚ ਕਈ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਵਧਾਉਣ ਦੇ ਲਈ ਵਿਚਾਰ ਵਟਾਂਦਰਾ ਕਰਨ ਦਾ ਮੰਚ ਪ੍ਰਦਾਨ ਕਰਦੀ ਹੈ। ਇਸ ਮੌਕੇ ‘ਤੇ ਭਾਰਤ-ਯੂਏਈ ਵਰਚੁਅਲ ਟ੍ਰੇਡ ਕੌਰੀਡੋਰ (India-UAE virtual trade corridor) (ਵੀਟੀਸੀ-VTC) ਅਤੇ ਵੀਟੀਸੀ-VTC ਨੂੰ ਅੱਗੇ ਵਧਾਉਣ ਦੇ ਲਈ ਮੈਤ੍ਰੀ ਇੰਟਰਫੇਸ (MAITRI interface) ‘ਤੇ ਸ਼ੁਰੂ ਹੋਏ ਕੰਮ ਦਾ ਸੌਫਟ ਲਾਂਚ ਭੀ ਮੁੰਬਈ  ਵਿੱਚ ਕੀਤਾ ਜਾਵੇਗਾ।

 

 

*****

ਐੱਮਜੇਪੀਐੱਸ/ਟੀਐੱਸ



(Release ID: 2053429) Visitor Counter : 20