ਕਿਰਤ ਤੇ ਰੋਜ਼ਗਾਰ ਮੰਤਰਾਲਾ
ਸੁਸ਼੍ਰੀ ਸ਼ੋਭਾ ਕਰੰਦਲਾਜੇ ਕਿਰਤ ਸੁਧਾਰਾਂ ਅਤੇ ਰੋਜ਼ਗਾਰ ਸਿਰਜਣ ਨੂੰ ਹੁਲਾਰਾ ਦੇਣ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਚੰਡੀਗੜ੍ਹ ਵਿੱਚ ਦੂਜੀ ਖੇਤਰੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ
Posted On:
05 SEP 2024 11:43AM by PIB Chandigarh
ਉੱਤਰੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜਿਵੇਂ ਕਿ ਪੰਜਾਬ, ਹਿਮਾਚਲ ਪ੍ਰਦੇਸ਼, ਲੱਦਾਖ, ਰਾਜਸਥਾਨ ਅਤੇ ਚੰਡੀਗੜ੍ਹ ਦੀ ਇੱਕ ਖੇਤਰੀ ਮੀਟਿੰਗ 06.09.2024 ਨੂੰ ਚੰਡੀਗੜ੍ਹ ਵਿਖੇ ਹੋਵੇਗੀ। ਇਸ ਮੀਟਿੰਗ ਦਾ ਆਯੋਜਨ ਕਿਰਤ ਅਤੇ ਰੋਜ਼ਗਾਰ ਮੰਤਰਾਲਾ, ਭਾਰਤ ਸਰਕਾਰ ਵਲੋਂ ਕਿਰਤ ਸੁਧਾਰਾਂ, ਈਸ਼੍ਰਮ-ਅਸੰਗਠਿਤ ਮਜ਼ਦੂਰਾਂ ਦਾ ਰਾਸ਼ਟਰੀ ਡੇਟਾਬੇਸ (ਐੱਨਡੀਯੂਡਬਲਿਊ), ਨਿਰਮਾਣ ਅਤੇ ਹੋਰ ਉਸਾਰੀ ਕਾਮਿਆਂ (ਬੀਓਸੀਡਬਲਿਊ) ਅਤੇ ਰੋਜ਼ਗਾਰ ਸਿਰਜਣ 'ਤੇ ਕੇਂਦ੍ਰਿਤ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕਰਨ ਲਈ ਕੀਤਾ ਜਾ ਰਿਹਾ ਹੈ।
ਇਸ ਮੀਟਿੰਗ ਦੀ ਪ੍ਰਧਾਨਗੀ ਕੇਂਦਰੀ ਕਿਰਤ ਅਤੇ ਰੋਜ਼ਗਾਰ ਰਾਜ ਮੰਤਰੀ ਸੁਸ਼੍ਰੀ ਸ਼ੋਭਾ ਕਰੰਦਲਾਜੇ ਕਰਨਗੇ ਅਤੇ ਕਿਰਤ ਅਤੇ ਰੋਜ਼ਗਾਰ ਸਕੱਤਰ ਸ਼੍ਰੀਮਤੀ ਡਾ. ਸੁਮਿਤਾ ਡਾਵਰਾ ਅਤੇ ਭਾਰਤ ਸਰਕਾਰਾਂ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ।
ਇਹ ਮੀਟਿੰਗ ਭਾਰਤ ਸਰਕਾਰ ਦੇ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਵਲੋਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਆਯੋਜਿਤ ਕੀਤੇ ਜਾ ਰਹੇ ਰਾਸ਼ਟਰ-ਵਿਆਪੀ ਸਲਾਹ-ਮਸ਼ਵਰੇ ਦੀ ਇੱਕ ਲਗਾਤਾਰ ਲੜੀ ਦੀ ਨਿਰੰਤਰਤਾ ਵਿੱਚ ਕੀਤੀ ਜਾ ਰਹੀ ਹੈ। ਪਹਿਲੀ ਖੇਤਰੀ ਮੀਟਿੰਗ 30.08.2024 ਨੂੰ ਬੰਗਲੁਰੂ ਵਿੱਚ ਕਰਨਾਟਕ, ਤਮਿਲਨਾਡੂ, ਤੇਲੰਗਾਨਾ, ਕੇਰਲ, ਪੁਡੂਚੇਰੀ, ਅਤੇ ਅੰਡਮਾਨ ਅਤੇ ਨਿਕੋਬਾਰ ਟਾਪੂਆਂ ਦੇ ਦੱਖਣੀ ਰਾਜਾਂ/ਯੂਟੀ ਦੇ ਨਾਲ ਹੋਈ ਸੀ। ਇਹ ਖੇਤਰੀ ਮੀਟਿੰਗਾਂ 04.10.2024 ਤੱਕ ਜਾਰੀ ਰਹਿਣਗੀਆਂ।
ਮੀਟਿੰਗ ਦੌਰਾਨ ਕਿਰਤ ਕੋਡ ਦੇ ਤਹਿਤ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਲੋਂ ਬਣਾਏ ਗਏ ਖਰੜਾ ਨਿਯਮਾਂ ਦੀ ਇਕਸੁਰਤਾ, ਗੈਰ-ਸੰਗਠਿਤ ਕਾਮਿਆਂ ਲਈ ਸਮਾਜਿਕ ਸੁਰੱਖਿਆ ਲਾਭਾਂ ਤੱਕ ਸੌਖੀ ਪਹੁੰਚ ਲਈ 'ਇੱਕ ਹੱਲ' ਵਜੋਂ ਈ-ਸ਼੍ਰਮ ਪੋਰਟਲ ਦੀ ਸਥਾਪਨਾ, ਬੀਓਸੀ ਵਰਕਰਾਂ ਲਈ ਵੱਖ-ਵੱਖ ਕੇਂਦਰੀ ਭਲਾਈ ਯੋਜਨਾਵਾਂ ਦੇ ਘੇਰੇ ਦਾ ਵਿਸਥਾਰ, ਰੋਜ਼ਗਾਰ ਦੇ ਮੌਕਿਆਂ ਲਈ ਵਿਦਿਅਕ ਅਦਾਰਿਆਂ ਨਾਲ ਤਾਲਮੇਲ, ਰੋਜ਼ਗਾਰ ਯੋਗਤਾ ਦਾ ਮਾਪ ਅਤੇ ਨੈਸ਼ਨਲ ਕਰੀਅਰ ਸਰਵਿਸ (ਐੱਨਸੀਐੱਸ) ਸਮੇਤ ਕਈ ਅਹਿਮ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ।
****
ਹਿਮਾਂਸ਼ੂ ਪਾਠਕ
(Release ID: 2053060)
Visitor Counter : 26