ਪ੍ਰਧਾਨ ਮੰਤਰੀ ਦਫਤਰ
azadi ka amrit mahotsav g20-india-2023

ਪ੍ਰਧਾਨ ਮੰਤਰੀ 6 ਸਤੰਬਰ ਨੂੰ ‘ਜਲ ਸੰਚਯ ਜਨ ਭਾਗੀਦਾਰੀ ਪਹਿਲ’ (‘Jal Sanchay Jan Bhagidari initiative’) ਦੇ ਲਾਂਚ ‘ਤੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ


ਇਸ ਪਹਿਲ ਦਾ ਲਕਸ਼ ਪੂਰੇ ਗੁਜਰਾਤ ਵਿੱਚ ਲਗਭਗ 24,800 ਵਰਖਾ ਜਲ ਸੰਭਾਲ਼ ਸੰਰਚਨਾਵਾਂ (rainwater harvesting structures) ਦਾ ਨਿਰਮਾਣ ਕਰਨਾ ਹੈ

ਇਸ ਦਾ ਉਦੇਸ਼ ਜਲ ਸੰਭਾਲ਼ ਨੂੰ ਰਾਸ਼ਟਰੀ ਪ੍ਰਾਥਮਿਕਤਾ ਬਣਾਉਣ ਦੇ ਪ੍ਰਧਾਨ ਮੰਤਰੀ ਦੇ ਸੰਕਲਪ ਨੂੰ ਪੂਰਾ ਕਰਨਾ ਹੈ

Posted On: 05 SEP 2024 2:17PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 6 ਸਤੰਬਰ, 2024 ਨੂੰ ਦੁਪਹਿਰ 12:30 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸੂਰਤ, ਗੁਜਰਾਤ ਵਿੱਚ ‘ਜਲ ਸੰਚਯ ਜਨ ਭਾਗੀਦਾਰੀ ਪਹਿਲ’ (‘Jal Sanchay Jan Bhagidari initiative’) ਦੇ ਲਾਂਚ ਦੇ ਅਵਸਰ ‘ਤੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ।

 ਜਲ ਸੁਰੱਖਿਆ ਬਾਰੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਂਦੇ ਹੋਏ, ਇਸ ਪਹਿਲ ਦਾ ਉਦੇਸ਼ ਸਮੁਦਾਇਕ ਭਾਗੀਦਾਰੀ ਅਤੇ ਮਲਕੀਅਤ ਤੇ ਜ਼ੋਰ ਦਿੰਦੇ ਹੋਏ ਜਲ ਸੰਭਾਲ਼ ਕਰਨਾ ਹੈ ਅਤੇ ਇਹ ਸੰਪੂਰਨ ਸਮਾਜ ਅਤੇ ਸੰਪੂਰਨ ਸਰਕਾਰ ਦੇ ਦ੍ਰਿਸ਼ਟੀਕੋਣ ਨਾਲ ਸੰਚਾਲਿਤ ਹੈ। ਗੁਜਰਾਤ ਸਰਕਾਰ ਦੀ ਅਗਵਾਈ ਵਿੱਚ ਜਲ ਸੰਚਯ ਪਹਿਲ (Jal Sanchay initiative) ਦੀ ਸਫਲਤਾ ਦੇ ਅਧਾਰ ਤੇ, ਜਲ ਸ਼ਕਤੀ ਮੰਤਰਾਲਾ (Ministry of Jal Shakti), ਰਾਜ ਸਰਕਾਰ ਦੇ ਸਹਿਯੋਗ ਨਾਲ, ਗੁਜਰਾਤ ਵਿੱਚ ਜਲ ਸੰਚਯ ਜਨ ਭਾਗੀਦਾਰੀ ਪਹਿਲ (“Jal Sanchay Jan Bhagidari” initiative) ਸ਼ੁਰੂ ਕਰ ਰਿਹਾ ਹੈ। ਗੁਜਰਾਤ ਸਰਕਾਰ ਨੇ ਜਲ ਸੁਰੱਖਿਅਤ ਭਵਿੱਖ ਸੁਨਿਸ਼ਚਿਤ ਕਰਨ ਦੇ ਲਈ ਨਾਗਰਿਕਾਂ, ਸਥਾਨਕ ਸੰਸਥਾਵਾਂ, ਉਦਯੋਗਾਂ ਅਤੇ ਹੋਰ ਹਿਤਧਾਰਕਾਂ ਨੂੰ ਸੰਗਠਿਤ (ਲਾਮਬੰਦ) ਕਰਨ ਦਾ ਪ੍ਰਯਾਸ ਕੀਤਾ ਹੈ।

 ਇਸ ਪ੍ਰੋਗਰਾਮ ਦੇ ਤਹਿਤ ਰਾਜ ਭਰ ਵਿੱਚ ਸਮੁਦਾਇਕ ਭਾਗੀਦਾਰੀ ਨਾਲ ਲਗਭਗ 24,800 ਵਰਖਾ ਜਲ ਸੰਭਾਲ਼ ਸੰਰਚਨਾਵਾਂ (rainwater harvesting structures) ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਹ ਰੀਚਾਰਜ ਸੰਰਚਨਾਵਾਂ ਵਰਖਾ ਜਲ ਸੰਭਾਲ਼ ਨੂੰ ਵਧਾਉਣ  ਅਤੇ ਦੀਰਘ-ਕਾਲੀ ਜਲ ਸਥਿਰਤਾ (long-term water sustainability) ਸੁਨਿਸ਼ਚਿਤ ਕਰਨ ਵਿੱਚ ਸਹਾਇਕ ਹੋਣਗੀਆਂ।

***

ਐੱਮਜੇਪੀਐੱਸ/ਐੱਸਟੀ



(Release ID: 2052259) Visitor Counter : 32