ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਮੋਨਾ ਅਗਰਵਾਲ ਨੇ ਜਿੱਤਿਆ ਕਾਂਸੀ ਦਾ ਤਗਮਾ!


ਪੈਰਾ ਸ਼ੂਟਿੰਗ ਵਿੱਚ ਇੱਕ ਉੱਭਰਦਾ ਸਿਤਾਰਾ

Posted On: 01 SEP 2024 11:16AM by PIB Chandigarh

ਜਾਣ-ਪਛਾਣ

 

ਮੋਨਾ ਅਗਰਵਾਲ ਇੱਕ ਅਜਿਹਾ ਨਾਮ ਹੈ, ਜੋ ਤੇਜ਼ੀ ਨਾਲ ਪੈਰਾ ਸ਼ੂਟਿੰਗ ਵਿੱਚ ਉੱਤਮਤਾ ਦਾ ਸਮਾਨਾਰਥੀ ਬਣ ਗਿਆ ਹੈ। ਉਨ੍ਹਾਂ ਨੇ ਪੈਰਾਲੰਪਿਕਸ 2024 ਵਿੱਚ ਆਰ2 ਮਹਿਲਾ 10 ਮੀਟਰ ਏਅਰ ਰਾਈਫਲ ਐੱਸਐੱਚ1 ਈਵੈਂਟ ਵਿੱਚ ਸਿਲਵਰ ਮੈਡਲ ਜਿੱਤ ਕੇ ਗਲੋਬਲ ਖੇਡ ਦ੍ਰਿਸ਼ 'ਤੇ ਆਪਣਾ ਦਬਦਬਾ ਕਾਇਮ ਕੀਤਾ ਹੈ। ਸ਼ੁਰੂਆਤੀ ਜੀਵਨ ਦੀਆਂ ਚੁਣੌਤੀਆਂ 'ਤੇ ਕਾਬੂ ਪਾਉਣ ਤੋਂ ਲੈ ਕੇ ਆਪਣੀ ਖੇਡ ਵਿੱਚ ਸ਼ਾਨਦਾਰ ਸਫ਼ਲਤਾ ਪ੍ਰਾਪਤ ਕਰਨ ਤੱਕ ਦਾ ਮੋਨਾ ਦਾ ਸਫ਼ਰ ਉਨ੍ਹਾਂ ਦੀ ਲਗਨ ਅਤੇ ਦ੍ਰਿੜ੍ਹ ਇਰਾਦੇ ਨੂੰ ਦਰਸਾਉਂਦਾ ਹੈ।

Image

 

ਸ਼ੁਰੂਆਤੀ ਜੀਵਨ ਅਤੇ ਸਿੱਖਿਆ

 

8 ਨਵੰਬਰ, 1987 ਨੂੰ ਸੀਕਰ, ਰਾਜਸਥਾਨ ਵਿੱਚ ਜਨਮੀ, ਮੋਨਾ ਨੂੰ ਸ਼ੁਰੂਆਤੀ ਜੀਵਨ ਵਿੱਚ ਇੱਕ ਮਹੱਤਵਪੂਰਨ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਜਦੋਂ ਮੋਨਾ ਨੂੰ ਸਿਰਫ਼ ਨੌਂ ਮਹੀਨਿਆਂ ਦੀ ਉਮਰ ਵਿੱਚ ਪੋਲੀਓ ਹੋ ਗਿਆ, ਜਿਸ ਨਾਲ ਉਨ੍ਹਾਂ ਦੇ ਦੋਵੇਂ ਹੇਠਲੇ ਅੰਗ ਪ੍ਰਭਾਵਿਤ ਹੋਏ। ਹਾਲਾਂਕਿ, ਉਨ੍ਹਾਂ ਨੇ ਆਪਣੀ ਪੜ੍ਹਾਈ ਨੂੰ ਜਾਰੀ ਰੱਖਿਆ, ਆਰਟਸ ਵਿੱਚ ਇੱਕ ਡਿਗਰੀ ਪੂਰੀ ਕੀਤੀ ਅਤੇ ਵਰਤਮਾਨ ਵਿੱਚ ਇੱਕ ਡਿਸਟੈਂਸ ਲਰਨਿੰਗ ਪ੍ਰੋਗਰਾਮ ਰਾਹੀਂ ਮਨੋਵਿਗਿਆਨ ਵਿਸ਼ੇ ਵਿੱਚ ਮਾਸਟਰ ਦੀ ਪੜ੍ਹਾਈ ਕਰ ਰਹੇ ਹਨ। 

 

ਲਗਨ ਅਤੇ ਦ੍ਰਿੜ੍ਹਤਾ ਦੀ ਯਾਤਰਾ

 

23 ਸਾਲ ਦੀ ਉਮਰ ਵਿੱਚ ਮੋਨਾ ਨੇ ਘਰ ਛੱਡਣ ਅਤੇ ਇੱਕ ਸੁਤੰਤਰ ਜੀਵਨ ਜਿਊਣ ਦਾ ਦਲੇਰ ਫੈਸਲਾ ਲਿਆ। ਮੋਨਾ ਨੇ ਐੱਚਆਰ ਅਤੇ ਮਾਰਕੀਟਿੰਗ ਭੂਮਿਕਾਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਰਸਤੇ ਵਿੱਚ ਕਈ ਸਰੀਰਕ ਚੁਣੌਤੀਆਂ ਨੂੰ ਪਾਰ ਕੀਤਾ। 2016 ਵਿੱਚ ਉਨ੍ਹਾਂ ਨੇ ਆਪਣਾ ਧਿਆਨ ਪੈਰਾ-ਐਥਲੈਟਿਕਸ ਵੱਲ ਤਬਦੀਲ ਕੀਤਾ, ਜਿੱਥੇ ਉਨ੍ਹਾਂ ਨੇ ਥਰੋਅ ਈਵੈਂਟਸ ਵਿੱਚ ਰਾਜ ਪੱਧਰੀ ਸ਼ੁਰੂਆਤ ਕੀਤੀ ਅਤੇ ਤਿੰਨੋਂ ਵਰਗਾਂ ਵਿੱਚ ਗੋਲਡ ਮੈਡਲ ਜਿੱਤੇ। ਉਨ੍ਹਾਂ ਨੇ ਰਾਜ ਪੱਧਰੀ ਪੈਰਾ ਪਾਵਰਲਿਫਟਿੰਗ ਵਿੱਚ ਵੀ ਭਾਗ ਲਿਆ ਅਤੇ ਕਈ ਮੈਡਲ ਜਿੱਤੇ।

 

 

ਭਾਰਤ ਵਿੱਚ ਸਿਟਿੰਗ ਵਾਲੀਬਾਲ ਵਿੱਚ ਮੋਹਰੀ ਭੂਮਿਕਾ

ਆਪਣੀਆਂ ਅਥਲੈਟਿਕ ਪ੍ਰਾਪਤੀਆਂ ਤੋਂ ਇਲਾਵਾ ਮੋਨਾ ਭਾਰਤ ਵਿੱਚ ਔਰਤਾਂ ਲਈ ਬੈਠਣ ਵਾਲੀ ਵਾਲੀਬਾਲ (sitting volleyball) ਵਿੱਚ ਵੀ ਮੋਹਰੀ ਰਹੀ ਹੈ। ਕਪਤਾਨ ਦੇ ਤੌਰ 'ਤੇ ਉਨ੍ਹਾਂ ਨੇ 2019 ਵਿੱਚ ਔਰਤਾਂ ਲਈ ਪਹਿਲੀ ਨੈਸ਼ਨਲ ਸਿਟਿੰਗ ਵਾਲੀਬਾਲ ਚੈਂਪੀਅਨਸ਼ਿਪ ਵਿੱਚ ਰਾਜਸਥਾਨ ਰਾਜ ਦੀ ਟੀਮ ਦੀ ਅਗਵਾਈ ਕਰ ਕੇ ਗੋਲਡ ਮੈਡਲ ਜਿਤਾਇਆ। ਹਾਲਾਂਕਿ ਉਨ੍ਹਾਂ ਨੂੰ ਅੰਤਰਰਾਸ਼ਟਰੀ ਟੂਰਨਾਮੈਂਟ ਲਈ ਚੁਣਿਆ ਗਿਆ ਸੀ, ਪਰ ਗਰਭ ਅਵਸਥਾ ਕਾਰਨ ਉਹ ਹਿੱਸਾ ਨਹੀਂ ਲੈ ਸਕੀ। 

 ਰਾਈਫਲ ਸ਼ੂਟਿੰਗ ਦੀ ਚੋਣ ਕੀਤੀ

ਦਸੰਬਰ, 2021 ਵਿੱਚ ਮੋਨਾ ਨੇ ਇੱਕ ਵਿਅਕਤੀਗਤ ਖੇਡ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਅਤੇ ਰਾਈਫਲ ਸ਼ੂਟਿੰਗ ਨੂੰ ਚੁਣਿਆ। ਉਨ੍ਹਾਂ ਦੀ ਕੁਦਰਤੀ ਪ੍ਰਤਿਭਾ ਸ਼ੁਰੂ ਤੋਂ ਹੀ ਜ਼ਾਹਿਰ ਸੀ, ਉਨ੍ਹਾਂ  ਨੇ 2022 ਵਿੱਚ ਰਾਸ਼ਟਰੀ ਸਿਲਵਰ ਮੈਡਲ ਜਿੱਤਿਆ। 2023 ਦੇ ਅੱਧ ਤੱਕ ਉਨ੍ਹਾਂ ਨੇ ਆਪਣੇ ਪਹਿਲੇ ਅੰਤਰਰਾਸ਼ਟਰੀ ਵਰਲਡ ਕੱਪ ਵਿੱਚ ਮਿਕਸਡ ਟੀਮ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤ ਲਿਆ ਸੀ ਅਤੇ ਚੌਥੀ ਏਸ਼ੀਆਈ ਪੈਰਾ ਖੇਡਾਂ ਵਿੱਚ ਉਹ 6ਵੇਂ ਸਥਾਨ 'ਤੇ ਰਹੇ ਸਨ। ਮੋਨਾ ਦੀ ਲਗਨ ਦਾ ਫ਼ਲ ਉਨ੍ਹਾਂ ਨੂੰ ਚੌਥੇ ਅੰਤਰਰਾਸ਼ਟਰੀ ਈਵੈਂਟ ਵਿੱਚ ਮਿਲਿਆ, ਜਿੱਥੇ ਉਨ੍ਹਾਂ ਨੇ ਗੋਲਡ ਮੈਡਲ ਅਤੇ ਪੈਰਾਲੰਪਿਕ ਕੋਟਾ ਪ੍ਰਾਪਤ ਕੀਤਾ ਅਤੇ ਨਵਾਂ ਏਸ਼ੀਅਨ ਰਿਕਾਰਡ ਕਾਇਮ ਕੀਤਾ। ਇਸ ਕਮਾਲ ਦੀ ਪ੍ਰਾਪਤੀ ਨੇ ਵਿਸ਼ਵ ਪੱਧਰ 'ਤੇ ਪੈਰਾ ਸ਼ੂਟਿੰਗ ਵਿੱਚ ਇੱਕ ਚੋਟੀ ਦੇ ਪ੍ਰਤੀਯੋਗੀ ਵਜੋਂ ਉਨ੍ਹਾਂ ਦੀ ਸਥਿਤੀ ਨੂੰ ਮਜ਼ਬੂਤ ​​ਕੀਤਾ ਹੈ।

ਸਿਖਲਾਈ ਅਤੇ ਸਹਾਇਤਾ

ਪੈਰਾ ਸ਼ੂਟਿੰਗ ਵਿੱਚ ਮੋਨਾ ਅਗਰਵਾਲ ਦੀ ਸਫ਼ਲਤਾ ਦੇ ਸਫ਼ਰ ਵਿੱਚ ਭਾਰਤ ਸਰਕਾਰ ਦਾ ਅਹਿਮ ਯੋਗਦਾਨ ਰਿਹਾ ਹੈ। ਮੋਨਾ ਨੇ ਖੇਲੋ ਇੰਡੀਆ ਸਕੀਮ ਅਤੇ ਨੈਸ਼ਨਲ ਸੈਂਟਰ ਆਫ ਐਕਸੀਲੈਂਸ (NCoE) ਪ੍ਰੋਗਰਾਮ ਵਰਗੀਆਂ ਪਹਿਲਕਦਮੀਆਂ ਰਾਹੀਂ ਆਪਣੀ ਸਿਖਲਾਈ ਅਤੇ ਮੁਕਾਬਲੇ ਦੀਆਂ ਲੋੜਾਂ ਲਈ ਜ਼ਰੂਰੀ ਵਿੱਤੀ ਸਹਾਇਤਾ ਪ੍ਰਾਪਤ ਕੀਤੀ ਹੈ। ਇਨ੍ਹਾਂ ਪ੍ਰੋਗਰਾਮਾਂ ਨੇ ਉਸ ਨੂੰ ਵਿਸ਼ਵ ਪੱਧਰੀ ਸਹੂਲਤਾਂ ਪ੍ਰਦਾਨ ਕੀਤੀਆਂ ਹਨ, ਜਿਸ ਵਿੱਚ ਨਵੀਂ ਦਿੱਲੀ ਵਿੱਚ ਡਾ. ਕਰਨੀ ਸਿੰਘ ਸ਼ੂਟਿੰਗ ਰੇਂਜ ਵਿੱਚ ਬੋਰਡਿੰਗ ਅਤੇ ਰਿਹਾਇਸ਼ ਦੇ ਨਾਲ-ਨਾਲ ਲੋੜੀਂਦੇ ਖੇਡ ਸਾਜ਼ੋ-ਸਾਮਾਨ ਅਤੇ ਸਹਾਇਕ ਉਪਕਰਨ ਵੀ ਸ਼ਾਮਲ ਹਨ। ਇਹ ਵਿਆਪਕ ਸਹਾਇਤਾ ਪ੍ਰਣਾਲੀ ਮੋਨਾ ਨੂੰ ਉਨ੍ਹਾਂ ਦੇ ਹੁਨਰ ਨੂੰ ਨਿਖਾਰਨ ਅਤੇ ਪੈਰਾਲੰਪਿਕ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਦੇ ਉਨ੍ਹਾਂ ਦੇ ਸੁਪਨੇ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਨ ਵਿੱਚ ਮਹੱਤਵਪੂਰਨ ਰਹੀ ਹੈ।

ਸਿੱਟਾ

ਮੋਨਾ ਅਗਰਵਾਲ ਦੀ ਯਾਤਰਾ ਲਗਨ, ਦ੍ਰਿੜ੍ਹਤਾ ਅਤੇ ਸਫ਼ਲਤਾ ਦੀ ਇੱਕ ਪ੍ਰੇਰਨਾਦਾਇਕ ਕਹਾਣੀ ਹੈ। ਫਿਲਹਾਲ ਉਹ ਪੈਰਿਸ 2024 ਪੈਰਾਲੰਪਿਕਸ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਦੀ ਤਿਆਰੀ ਕਰ ਰਹੀ ਹੈ। ਅਜਿਹੇ ਸਮੇਂ ਉਸ ਦੀਆਂ ਇਹ ਪ੍ਰਾਪਤੀਆਂ ਦੁਨੀਆ ਭਰ ਦੇ ਚਾਹਵਾਨ ਐਥਲੀਟਾਂ ਲਈ ਉਮੀਦ ਅਤੇ ਪ੍ਰੇਰਨਾ ਦੀ ਕਿਰਨ ਹਨ।

 

ਹਵਾਲੇ

ਭਾਰਤੀ ਅਥਲੀਟ: ਪੈਰਿਸ ਪੈਰਾਲੰਪਿਕਸ 2024 ਪੀਡੀਐੱਫ

 

https://pib.gov.in/PressReleaseIframePage.aspx?PRID=2050108

Mona Agarwal wins Bronze!

 

***********

 

ਸੰਤੋਸ਼ ਕੁਮਾਰ/ਰਿਤੂ ਕਟਾਰੀਆ/ਮਦੀਹਾ ਇਕਬਾਲ


(Release ID: 2051401) Visitor Counter : 35