ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਡਾ. ਮਨਸੁਖ ਮਾਂਡਵੀਆ ਨੇ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਸ਼ਰਧਾਂਜਲੀ ਭੇਟ ਕੀਤੀ


ਰਾਸ਼ਟਰੀ ਖੇਡ ਦਿਵਸ 'ਤੇ ਕੇਂਦਰੀ ਮੰਤਰੀ ਨੇ ਕਿਹਾ, ''ਸਾਈਕਲਿੰਗ ਪ੍ਰਦੂਸ਼ਣ ਦਾ ਹੱਲ ਹੈ"

ਕੇਂਦਰੀ ਮੰਤਰੀਆਂ ਡਾ. ਮਨਸੁਖ ਮਾਂਡਵੀਆ ਅਤੇ ਸੁਸ਼੍ਰੀ ਰਕਸ਼ਾ ਖਡਸੇ ਨੇ ਰਾਸ਼ਟਰੀ ਖੇਡ ਦਿਵਸ ਮਨਾਉਣ ਲਈ ਰੱਸਾਕਸ਼ੀ ਅਤੇ ਫੁੱਟਬਾਲ ਮੈਚ ਵਿੱਚ ਭਾਗ ਲਿਆ

Posted On: 29 AUG 2024 1:36PM by PIB Chandigarh

ਕੇਂਦਰੀ ਯੁਵਾ ਮਾਮਲੇ ਅਤੇ ਖੇਡਾਂ ਅਤੇ ਕਿਰਤ ਅਤੇ ਰੋਜ਼ਗਾਰ ਮੰਤਰੀ ਡਾ. ਮਨਸੁਖ ਮਾਂਡਵੀਆ ਅਤੇ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ ਸੁਸ਼੍ਰੀ ਰਕਸ਼ਾ ਖਡਸੇ ਨੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਨਵੀਂ ਦਿੱਲੀ ਵਿਖੇ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ। ਇਹ ਸਮਾਗਮ ਖੇਡ ਦੇ ਇਸ ਮਹਾਨ ਖਿਡਾਰੀ ਨੂੰ ਮਹੱਤਵਪੂਰਨ ਸ਼ਰਧਾਂਜਲੀ ਸੀ, ਜਿਨ੍ਹਾਂ ਦੀ ਵਿਰਾਸਤ ਅੱਜ ਵੀ ਦੇਸ਼ ਭਰ ਦੇ ਐਥਲੀਟਾਂ ਨੂੰ ਪ੍ਰੇਰਿਤ ਕਰ ਕਰਦੀ ਹੈ।

 

ਸ਼ਰਧਾਂਜਲੀ ਤੋਂ ਬਾਅਦ ਡਾ. ਮਾਂਡਵੀਆ ਅਤੇ ਸੁਸ਼੍ਰੀ ਖਡਸੇ ਫਿਟਨੈਸ ਅਤੇ ਖੇਡਾਂ ਦੇ ਸੰਦੇਸ਼ ਨੂੰ ਉਤਸ਼ਾਹਿਤ ਕਰਨ ਲਈ ਜਵਾਹਰ ਲਾਲ ਨਹਿਰੂ ਸਟੇਡੀਅਮ ਪਹੁੰਚੇ। ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਮਾਂਡਵੀਆ ਨੇ ਆਪਣੇ ਸੰਦੇਸ਼ ਨੂੰ ਦੁਹਰਾਉਂਦੇ ਹੋਏ ਸਾਰੇ ਨਾਗਰਿਕਾਂ ਨੂੰ ਰਾਸ਼ਟਰੀ ਖੇਡ ਦਿਵਸ 'ਤੇ ਘੱਟੋ-ਘੱਟ ਇੱਕ ਘੰਟਾ ਬਾਹਰੀ ਖੇਡਾਂ ਨੂੰ ਸਮਰਪਿਤ ਕਰਨ ਦੀ ਅਪੀਲ ਕੀਤੀ, ਜੋ ਪੂਰੇ ਭਾਰਤ ਵਿੱਚ ਖੇਡਾਂ ਅਤੇ ਸਰੀਰਕ ਤੰਦਰੁਸਤੀ ਦੇ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਵਿਆਪਕ ਪਹਿਲਕਦਮੀ ਨੂੰ ਦਰਸਾਉਂਦਾ ਹੈ।

ਡਾ. ਮਾਂਡਵੀਆ ਨੇ ਕਿਹਾ, "ਜਦੋਂ ਅਸੀਂ 2047 ਵਿੱਚ ਆਪਣੀ ਆਜ਼ਾਦੀ ਦੇ 100 ਸਾਲ ਦਾ ਜਸ਼ਨ ਮਨਾਉਣਾ ਹੈ, ਉਦੋਂ ਤੱਕ ਅਸੀਂ ਆਪਣੇ ਦੇਸ਼ ਨੂੰ 'ਵਿਕਸਤ ਭਾਰਤ' ਬਣਾਉਣਾ ਹੈ।" ਉਨ੍ਹਾਂ ਨੇ ਕਿਹਾ ਕਿ "ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੇ 'ਜੋ ਖੇਲੇਂਗੇ, ਵੋਹ ਖਿਲੇਂਗੇ' ਦੇ ਵਿਜ਼ਨ ਦੇ ਅਨੁਸਾਰ ਸਾਨੂੰ ਸਾਰਿਆਂ ਨੂੰ ਸਰਗਰਮੀ ਨਾਲ ਖੇਡਾਂ ਨੂੰ ਅਪਣਾਉਣ ਦੀ ਲੋੜ ਹੈ। ਵਿਸ਼ਵ ਪੱਧਰ 'ਤੇ ਸਭ ਤੋਂ ਨੌਜਵਾਨ ਰਾਸ਼ਟਰਾਂ ਵਿੱਚੋਂ ਇੱਕ ਹੋਣ ਦੇ ਨਾਤੇ ਖੇਡਾਂ ਰਾਹੀਂ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਨੂੰ ਸਾਡੀ ਤਰੱਕੀ ਲਈ ਬਰਕਰਾਰ ਰੱਖਣਾ ਮਹੱਤਵਪੂਰਨ ਹੈ।“

ਸਰੀਰਕ ਗਤੀਵਿਧੀ ਦੇ ਵਾਤਾਵਰਨ ਲਾਭਾਂ 'ਤੇ ਜ਼ੋਰ ਦਿੰਦੇ ਹੋਏ ਡਾ. ਮਾਂਡਵੀਆ ਨੇ ਕਸਰਤ ਦੇ ਇੱਕ ਟਿਕਾਊ ਰੂਪ ਵਜੋਂ ਸਾਈਕਲ ਚਲਾਉਣ ਦੀ ਵਕਾਲਤ ਕੀਤੀ। ਉਨ੍ਹਾਂ ਨੇ ਨਾਗਰਿਕਾਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ, "ਸਾਈਕਲ ਚਲਾਉਣਾ ਨਾ ਸਿਰਫ ਸਭ ਤੋਂ ਵਧੀਆ ਕਸਰਤ ਹੈ, ਸਗੋਂ ਛੋਟੀ ਦੂਰੀ ਲਈ ਆਵਾਜਾਈ ਦਾ ਇੱਕ ਵਾਤਾਵਰਨ-ਅਨੁਕੂਲ ਸਾਧਨ ਵੀ ਹੈ। ਇਹ ਆਲਮੀ ਤਪਸ਼ ਅਤੇ ਜਲਵਾਯੂ ਤਬਦੀਲੀ ਦੀਆਂ ਚੁਣੌਤੀਆਂ ਦੇ ਵਿਰੁੱਧ ਇੱਕ ਸ਼ਕਤੀਸ਼ਾਲੀ ਸਾਧਨ ਹੈ। ਉਨ੍ਹਾਂ ਨਾਗਰਿਕਾਂ ਨੂੰ ਸਿਹਤ ਅਤੇ ਵਾਤਾਵਰਨ ਦੋਵਾਂ ਕਾਰਨਾਂ ਕਰਕੇ ਸਾਈਕਲਿੰਗ ਨੂੰ ਅਪਣਾਉਣ ਲਈ ਉਤਸ਼ਾਹਿਤ ਕਰਦਿਆਂ ਟਿੱਪਣੀ ਕੀਤੀ ਕਿ ਸਾਈਕਲਿੰਗ ਪ੍ਰਦੂਸ਼ਣ ਦਾ ਸਭ ਤੋਂ ਵਧੀਆ ਹੱਲ ਹੈ।

ਇਨ੍ਹਾਂ ਜਸ਼ਨਾਂ ਦੌਰਾਨ ਦੋਵੇਂ ਮੰਤਰੀਆਂ ਨੇ ਸਪੋਰਟਸ ਅਥਾਰਟੀ ਆਫ਼ ਇੰਡੀਆ (ਐੱਸਏਆਈ) ਦੇ ਅਧਿਕਾਰੀਆਂ ਦੇ ਨਾਲ ਇੱਕ ਉਤਸ਼ਾਹੀ ਰੱਸਾਕਸ਼ੀ ਅਤੇ ਇੱਕ ਦੋਸਤਾਨਾ ਫੁੱਟਬਾਲ ਮੈਚ ਵਿੱਚ ਹਿੱਸਾ ਲਿਆ। ਉਨ੍ਹਾਂ ਦੀ ਸਰਗਰਮ ਭਾਗੀਦਾਰੀ ਅਤੇ ਖੇਡਾਂ ਦੇ ਦਿਨ ਦੇ ਥੀਮ ਨੂੰ ਰੇਖਾਂਕਿਤ ਕੀਤਾ।

ਜੇਐੱਲਐੱਨ ਸਟੇਡੀਅਮ ਵਿੱਚ ਇਹ ਸਮਾਗਮ ਇੱਕ ਜੀਵੰਤ ਪ੍ਰਦਰਸ਼ਨ ਸੀ, ਜਿਸ ਵਿੱਚ ਅੰਦਰੂਨੀ ਅਤੇ ਬਾਹਰੀ ਖੇਡ ਗਤੀਵਿਧੀਆਂ ਕੀਤੀਆਂ ਗਈਆਂ। ਉਤਸ਼ਾਹ ਦੇ ਸਮੂਹਿਕ ਪ੍ਰਦਰਸ਼ਨ ਵਿੱਚ ਐੱਸਏਆਈ ਦੇ ਲਗਭਗ 700 ਕਰਮਚਾਰੀਆਂ ਨੇ ਦਿਨ ਦੇ ਖੇਡ ਮੁਕਾਬਲਿਆਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਗਤੀਵਿਧੀਆਂ ਦੀ ਵੱਖ-ਵੱਖ ਸ਼੍ਰੇਣੀ ਵਿੱਚ ਪ੍ਰਤੀਯੋਗੀ ਮੈਚ ਅਤੇ ਮਨੋਰੰਜਕ ਖੇਡਾਂ ਸ਼ਾਮਲ ਸਨ, ਜਿਨ੍ਹਾਂ ਨੇ ਨਿਯਮਿਤ ਸਰੀਰਕ ਗਤੀਵਿਧੀ ਅਤੇ ਖੇਡਾਂ ਦੀ ਸ਼ਮੂਲੀਅਤ ਦੇ ਮਹੱਤਵ ਨੂੰ ਉਜਾਗਰ ਕੀਤਾ।

************

ਹਿਮਾਂਸ਼ੂ ਪਾਠਕ


(Release ID: 2050925) Visitor Counter : 35