ਗ੍ਰਹਿ ਮੰਤਰਾਲਾ
azadi ka amrit mahotsav

ਗ੍ਰਹਿ ਮੰਤਰਾਲੇ ਨੇ ਗੁਜਰਾਤ ਵਿੱਚ ਬਾਰਿਸ਼ ਅਤੇ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਲਈ ਇੱਕ ਅੰਤਰ-ਮੰਤਰਾਲਾ ਕੇਂਦਰੀ ਟੀਮ (IMCT) ਦਾ ਗਠਨ ਕੀਤਾ


NIDM ਦੇ ਕਾਰਜਕਾਰੀ ਡਾਇਰੈਕਟਰ ਦੀ ਅਗਵਾਈ ਵਿੱਚ IMCT ਜਲਦੀ ਹੀ ਗੁਜਰਾਤ ਦੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦਾ ਦੌਰਾ ਕਰੇਗੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ, ਆਪਦਾ-ਪ੍ਰਭਾਵਿਤ ਰਾਜਾਂ ਨੂੰ ਹਰ ਸੰਭਵ ਮਦਦ ਦੇਣ ਦੇ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੁਆਰਾ ਅਗਸਤ, 2019 ਵਿੱਚ ਲਈ ਗਏ ਇੱਕ ਮਹੱਤਵਪੂਰਨ ਫ਼ੈਸਲੇ ਦੇ ਤਹਿਤ, ਗ੍ਰਹਿ ਮੰਤਰਾਲਾ ਪ੍ਰਭਾਵਿਤ ਰਾਜਾਂ ਤੋਂ ਮੈਮੋਰੰਡਮ ਦੀ ਉਡੀਕ ਕੀਤੇ ਬਿਨਾ ਨੁਕਸਾਨ ਦਾ ਮੌਕੇ ‘ਤੇ ਮੁਲਾਂਕਣ ਕਰਨ ਲਈ IMCT ਦਾ ਗਠਨ ਕਰ ਦਿੰਦਾ ਹੈ

ਇਸ ਵਰ੍ਹੇ, IMCTs ਨੇ ਹੜ੍ਹ/ਜ਼ਮੀਨ ਖਿਸਕਣ- ਪ੍ਰਭਾਵਿਤ ਅਸਾਮ, ਕੇਰਲ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ ਨੁਕਸਾਨ ਦਾ ਮੌਕੇ ‘ਤੇ ਮੁਲਾਂਕਣ ਕਰਨ ਲਈ ਮੈਮੋਰੰਡਮ ਦੀ ਉਡੀਕ ਕੀਤੇ ਬਿਨਾ ਪਹਿਲੇ ਹੀ ਦੌਰਾ ਕਰ ਲਿਆ ਹੈ

Posted On: 01 SEP 2024 3:41PM by PIB Chandigarh

ਗ੍ਰਹਿ ਮੰਤਰਾਲੇ ਨੇ ਗੁਜਰਾਤ ਵਿੱਚ ਬਾਰਿਸ਼ ਅਤੇ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਲਈ ਰਾਸ਼ਟਰੀ ਆਪਦਾ ਪ੍ਰਬੰਧਨ ਸੰਸਥਾਨ (NIDM) ਦੇ ਕਾਰਜਕਾਰੀ ਡਾਇਰੈਕਟਰ ਦੀ ਅਗਵਾਈ ਵਿੱਚ ਇੱਕ ਅੰਤਰ-ਮੰਤਰਾਲਾ ਕੇਂਦਰੀ ਟੀਮ (IMCT) ਦਾ ਗਠਨ ਕੀਤਾ ਹੈ। IMCT ਜਲਦੀ ਹੀ ਗੁਜਰਾਤ ਦੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦਾ ਦੌਰਾ ਕਰੇਗੀ।

25-30 ਅਗਸਤ ਦੌਰਾਨ, ਰਾਜਸਥਾਨ ਅਤੇ ਗੁਜਰਾਤ ਦੇ ਉੱਪਰ ਬਣੇ ਗਹਿਰੇ ਦਬਾਅ ਦੇ ਕਾਰਨ ਗੁਜਰਾਤ ਭਾਰੀ ਤੋਂ ਅਤਿਅੰਤ ਭਾਰੀ ਬਾਰਿਸ਼ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਮੱਧ ਪ੍ਰਦੇਸ਼ ਅਤੇ ਰਾਜਸਥਾਨ ਵੀ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਤੋਂ ਪ੍ਰਭਾਵਿਤ ਹੋਏ ਹਨ। ਇਸ ਸਾਲ, ਹਿਮਾਚਲ ਪ੍ਰਦੇਸ਼ ਵੀ ਭਾਰੀ ਬਾਰਿਸ਼, ਬੱਦਲ ਫਟਣ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਤੋਂ ਪ੍ਰਭਾਵਿਤ ਹੋਇਆ ਹੈ। ਗ੍ਰਹਿ ਮੰਤਰਾਲਾ ਇਨ੍ਹਾਂ ਰਾਜਾਂ ਦੇ ਸੀਨੀਅਰ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ ਅਤੇ ਜੇਕਰ ਉੱਥੋਂ ਦੀ ਗੰਭੀਰ ਨੁਕਸਾਨ ਦੀ ਸੂਚਨਾ ਮਿਲਦੀ ਹੈ ਤਾਂ ਉੱਥੇ ਵੀ IMCT ਭੇਜੀ ਜਾਵੇਗੀ। ਵਰਤਮਾਨ ਮਾਨਸੂਨ ਸੀਜ਼ਨ ਦੌਰਾਨ ਕੁਝ ਹੋਰ ਰਾਜ ਵੀ ਭਾਰੀ ਬਾਰਿਸ਼, ਹੜ੍ਹ, ਬੱਦਲ ਫਟਣ ਅਤੇ ਜ਼ਮੀਨ ਖਿਸਕਣ ਆਦਿ ਨਾਲ ਪ੍ਰਭਾਵਿਤ ਹੋਏ ਹਨ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ, ਆਪਦਾ-ਪ੍ਰਭਾਵਿਤ ਰਾਜਾਂ ਨੂੰ ਹਰ ਸੰਭਵ ਮਦਦ ਦੇਣ ਦੇ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ। ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੁਆਰਾ ਅਗਸਤ, 2019 ਵਿੱਚ ਲਏ ਗਏ ਇੱਕ ਮਹੱਤਵਪੂਰਨ ਫ਼ੈਸਲੇ ਦੇ ਤਹਿਤ, ਗ੍ਰਹਿ ਮੰਤਰਾਲਾ ਪ੍ਰਭਾਵਿਤ ਰਾਜਾਂ ਤੋਂ ਮੈਮੋਰੰਡਮ ਦੀ ਉਡੀਕ ਕੀਤੇ ਬਿਨਾ ਨੁਕਸਾਨ ਦਾ ਮੌਕੇ ‘ਤੇ ਮੁਲਾਂਕਣ ਕਰਨ ਲਈ IMCT ਦਾ ਗਠਨ ਕਰ ਦਿੰਦਾ ਹੈ। ਇਸ ਸਾਲ, ਗ੍ਰਹਿ ਮੰਤਰਾਲੇ ਨੇ IMCTs ਦਾ ਗਠਨ ਕੀਤਾ ਹੈ, ਜਿਨ੍ਹਾਂ ਨੇ ਹੜ੍ਹ/ਜ਼ਮੀਨ ਖਿਸਕਣ- ਪ੍ਰਭਾਵਿਤ ਅਸਾਮ, ਕੇਰਲ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ ਨੁਕਸਾਨ ਦਾ ਮੌਕੇ ‘ਤੇ ਮੁਲਾਂਕਣ ਕਰਨ ਲਈ ਮੈਮੋਰੰਡਮ ਦੀ ਉਡੀਕ ਕੀਤੇ ਬਿਨਾ ਪਹਿਲੇ ਹੀ ਦੌਰਾ ਕਰ ਲਿਆ ਹੈ।

ਨਾਗਾਲੈਂਡ ਲਈ ਵੀ IMCT ਦਾ ਗਠਨ ਕੀਤਾ ਗਿਆ ਹੈ ਜੋ ਜਲਦੀ ਹੀ ਰਾਜ ਦੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰੇਗੀ। ਪਹਿਲਾਂ, IMCT ਰਾਜ ਸਰਕਾਰ ਤੋਂ ਮੈਮੋਰੰਡਮ ਪ੍ਰਾਪਤ ਹੋਣ ਦੇ ਬਾਅਦ ਹੀ ਆਪਦਾ ਪ੍ਰਭਾਵਿਤ ਰਾਜਾਂ ਦਾ ਦੌਰਾ ਕਰਦੀ ਸੀ।

 

************

ਆਰਕੇ/ਵੀਵੀ/ਏਐੱਸਐੱਚ/ਪੀਐੱਸ


(Release ID: 2050921) Visitor Counter : 43