ਸੈਰ ਸਪਾਟਾ ਮੰਤਰਾਲਾ

ਭਾਰਤ ਅਤੇ ਮਲੇਸ਼ੀਆ ਨੇ ਟੂਰਿਜ਼ਮ ਦੇ ਖੇਤਰ ਵਿੱਚ ਸਹਿਯੋਗ ਮਜ਼ਬੂਤ ਕਰਨ ਲਈ ਸਹਿਮਤੀ ਪੱਤਰ (MoU) ‘ਤੇ ਹਸਤਾਖਰ ਕੀਤੇ


ਮਲੇਸ਼ੀਆ ਦੇ 2022 ਵਿੱਚ ਢਾਈ ਲੱਖ ਤੋਂ ਵੱਧ ਟੂਰਿਸਟਾਂ ਨੇ ਭਾਰਤ ਦਾ ਦੌਰਾ ਕੀਤਾ

Posted On: 30 AUG 2024 2:44PM by PIB Chandigarh

ਭਾਰਤ ਅਤੇ ਮਲੇਸ਼ੀਆ ਦੇ ਦਰਮਿਆਨ ਗਹਿਨ ਰਾਜਨੀਤਕ, ਆਰਥਿਕ ਅਤੇ ਸਮਾਜਿਕ-ਸੱਭਿਆਚਾਰਕ ਸਬੰਧ ਹਨ। ਭਾਰਤ ਅਤੇ ਮਲੇਸ਼ੀਆ ਨੇ ਟੂਰਿਜ਼ਮ ਦੇ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਅਤੇ ਮਲੇਸ਼ੀਆ ਸਰਕਾਰ ਦੇ ਟੂਰਿਜ਼ਮ, ਆਰਟਸ ਅਤੇ ਕਲਚਰ ਮੰਤਰਾਲੇ ਦੇ ਦਰਮਿਆਨ ਇੱਕ ਸਹਿਮਤੀ ਪੱਤਰ (MoU) ‘ਤੇ ਹਸਤਾਖਰ ਕੀਤੇ ਹਨ।

ਭਾਰਤ ਦੇ ਟੂਰਿਜ਼ਮ ਅਤੇ ਸੱਭਿਆਚਾਰ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਮਲੇਸ਼ੀਆ ਦੇ ਟੂਰਿਜ਼ਮ, ਆਰਟਸ ਅਤੇ ਕਲਚਰ ਅਤੇ ਸੱਭਿਆਚਾਰ ਮੰਤਰੀ ਸ਼੍ਰੀ ਵਾਈ ਬੀ ਦਾਤੋ (Y B Dato) ਸ੍ਰੀ ਤਿਓਂਗ ਕਿੰਗ ਸਿੰਗ (Sri Tiong King Sing) ਦੇ ਦਰਮਿਆਨ 20 ਅਗਸਤ, 2024 ਨੂੰ ਸਮਝੌਤਾ ਪੱਤਰ ‘ਤੇ ਹਸਤਾਖਰ ਕੀਤੇ ਗਏ।

ਹੋਰ ਵਿਸ਼ੇਸ਼ਤਾਵਾਂ ਤੋਂ ਇਲਾਵਾ ਸਮਝੌਤਾ ਪੱਤਰ ਦੇ ਮੁੱਖ ਉਦੇਸ਼, ਹੇਠ ਲਿਖੇ ਹਨ:

ਟੂਰਿਜ਼ਮ ਪ੍ਰੋਡਕਟਸ ਅਤੇ ਸੇਵਾਵਾਂ ਦਾ ਪ੍ਰਮੋਸ਼ਨ ਅਤੇ ਮਾਰਕੀਟਿੰਗ;

  1. ਐਕਸਚੇਂਜ਼ ਪ੍ਰੋਗਰਾਮਾਂ ਸਹਿਤ ਟੂਰਿਜ਼ਮ ਰਿਸਰਚ, ਟ੍ਰੇਨਿੰਗ ਅਤੇ ਡਿਵੈਲਪਮੈਂਟ ਦੇ ਖੇਤਰ ਵਿੱਚ ਵਿਸਤਾਰ;

  2. ਟੂਰਿਜ਼ਮ ਇਨਫ੍ਰਾਸਟ੍ਰਕਚਰ, ਸੁਵਿਧਾਵਾਂ, ਉਤਪਾਦਾਂ ਅਤੇ ਸੇਵਾਵਾਂ ਵਿੱਚ ਨਿਵੇਸ਼ ਨੂੰ ਪ੍ਰੋਤਸਾਹਿਤ ਕਰਨਾ;

  3. ਮੈਡੀਕਲ ਟੂਰਿਜ਼ਮ ਦੇ ਖੇਤਰ ਵਿੱਚ ਸੂਚਨਾਵਾਂ ਦਾ ਅਦਾਨ ਪ੍ਰਦਾਨ ਕਰਨਾ ਅਤੇ ਉਤਪਾਦ ਨੂੰ ਪ੍ਰੋਤਸਾਹਨ ਦੇਣ ਲਈ ਹਿਤਧਾਰਕਾਂ ਨੂੰ ਪ੍ਰੋਤਸਾਹਿਤ ਕਰਨਾ;

  4. ਬਿਜ਼ਨਿਸ ਟੂਰਿਜ਼ਮ, ਜਿਸ ਵਿੱਚ ਬੈਠਕਾਂ, ਪ੍ਰੋਤਸਾਹਨ, ਸੰਮੇਲਨ ਪ੍ਰਦਰਸ਼ਨੀਆਂ (MICE) ਸ਼ਾਮਲ ਹਨ;

  5. ਟੂਰਿਜ਼ਮ ਹਿਤਧਾਰਕਾਂ, ਟੂਰ ਆਪਰੇਟਰਾਂ ਅਤੇ ਟ੍ਰੈਵਲ ਏਜੰਟਾਂ ਦੇ ਵਿਚਕਾਰ ਸਹਿਯੋਗ ਨੂੰ ਪ੍ਰੋਤਸਾਹਨ ਦੇਣਾ;

  6. ਸਮੁਦਾਇ ਅਧਾਰਿਤ ਟੂਰਿਜ਼ਮ, ਇਕੋ-ਟੂਰਿਜ਼ਮ ਅਤੇ ਵਾਤਾਵਰਣ ਦੀ ਸੰਭਾਲ਼ ਨੂੰ ਪ੍ਰੋਤਸਾਹਨ ਦੇਣ ਵਾਲੇ ਰਿਸਪੌਂਸੀਬਲ ਟੂਰਿਜ਼ਮ ਨੂੰ ਵਿਕਸਿਤ ਕਰਨਾ।

ਮਲੇਸ਼ੀਆ ਭਾਰਤ ਦੇ ਲਈ ਮਹੱਤਵਪੂਰਨ ਟੂਰਿਜ਼ਮ ਕੇਂਦਰ ਹੈ। ਸਾਲ 2022 ਵਿੱਚ ਮਲੇਸ਼ੀਆ ਦੇ ਢਾਈ ਲੱਖ ਤੋਂ ਵੱਧ ਟੂਰਿਸਟਾਂ ਨੇ ਭਾਰਤ ਦਾ ਦੌਰਾ ਕੀਤਾ। ਉਮੀਦ ਹੈ ਕਿ ਸਹਿਮਤੀ ਪੱਤਰ, ਮਲੇਸ਼ੀਆ ਦੇ ਟੂਰਿਸਟਾਂ ਨੂੰ ਭਾਰਤ ਆਉਣ ਦੇ ਲਈ ਪ੍ਰੋਤਸਾਹਨ ਦੇਵੇਗਾ।

 

**********

ਬੀਵਾਈ/ਐੱਸਕੇਟੀ



(Release ID: 2050525) Visitor Counter : 19