ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨਵੇਂ ਸਿੰਗਲ ਸਰਲੀਕ੍ਰਿਤ ਪੈਨਸ਼ਨ ਬਿਨੈਕਾਰ ਫਾਰਮ 6-ਏ ਅਤੇ ਭਵਿਸ਼ਿਆ ਦੇ ਨਾਲ ਈ-ਐੱਚਆਰਐੱਮਐੱਸ ਏਕੀਕਰਣ ਦੀ ਸ਼ੁਰੂਆਤ ਕਰਨਗੇ


ਫਾਰਮ ਸਰਲੀਕਰਣ ਦਾ ਉਦੇਸ਼ ਪੈਨਸ਼ਨਰਜ਼ ਲਈ ‘ਈਜ਼ ਆਵ੍ ਲੀਵਿੰਗ’ ਨੂੰ ਬਿਹਤਰ ਬਣਾਉਣਾ ਹੈ

Posted On: 29 AUG 2024 11:22AM by PIB Chandigarh

ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ (ਡੀਓਪੀਪੀਡਬਲਿਊ) ਪੈਨਸ਼ਨ ਨਿਯਮਾਂ ਅਤੇ ਪ੍ਰਕਿਰਿਆਵਾਂ ਵਿੱਚ ਨਿਰੰਤਰ ਸੁਧਾਰ ਰਾਹੀਂ ਪੈਨਸ਼ਨਰਜ਼ ਲਈ ਈਜ਼ ਆਵ੍ ਲੀਵਿੰਗ ਵਿੱਚ ਸੁਧਾਰ ਲਈ ਸਮਰਪਿਤ ਹੈ। ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਨੇ ਕੇਂਦਰੀ ਸਿਵਿਲ ਸੇਵਾ (ਸੀਸੀਐੱਸ) (ਪੈਨਸ਼ਨ) ਨਿਯਮ, 2021 ਨੂੰ ਨੋਟੀਫਾਇਡ ਕੀਤਾ ਸੀ ਅਤੇ ਇਨ੍ਹਾਂ ਨਿਯਮਾਂ ਨੂੰ ਭਵਿੱਕ ਦੇ ਨਾਲ ਏਕੀਕ੍ਰਿਤ ਕੀਤਾ ਗਿਆ ਹੈ।

ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਨੇ 16 ਜੁਲਾਈ, 2024 ਦੀ ਆਪਣੀ ਨੋਟੀਫਿਕੇਸ਼ਨ ਰਾਹੀਂ ਨਵਾਂ ਸਿੰਗਲ ਸਰਲੀਕ੍ਰਿਤ ਪੈਨਸ਼ਨ ਬਿਨੈਕਾਰ ਫਾਰਮ 6-ਏ ਜਾਰੀ ਕੀਤਾ ਹੈ। ਇਹ ਫਾਰਮ ਭਵਿਸ਼ਿਆ/ਈ-ਐੱਚਆਰਐੱਮਐੱਸ ਵਿੱਚ ਉਨ੍ਹਾਂ ਸਾਰੇ ਕੇਂਦਰੀ ਸਰਕਾਰੀ ਕਰਮਚਾਰੀਆਂ ਲਈ ਉਪਲਬਧ ਹੋਵੇਗਾ ਜੋ ਦਸੰਬਰ 2024 ਅਤੇ ਉਸ ਦੇ ਬਾਅਦ ਰਿਟਾਇਰ ਹੋ ਰਹੇ ਹਨ। ਰਿਟਾਇਰ ਹੋਣ ਵਾਲੇ ਅਧਿਕਾਰੀ, ਜੋ ਈ-ਐੱਚਆਰਐੱਮਐੱਸ ‘ਤੇ ਹਨ, ਉਹ ਈ-ਐੱਚਆਰਐੱਮਐੱਸ (ਕੇਵਲ ਰਿਟਾਇਰਮੈਂਟ ਮਾਮਲਿਆਂ) ਦੇ ਮਾਧਿਅਮ ਨਾਲ ਫਾਰਮ-6 ਏ ਭਰਣਗੇ ਅਤੇ ਰਿਟਾਇਰ ਹੋਣ ਵਾਲੇ ਅਧਿਕਾਰੀ, ਜੋ ਈ-ਐੱਚਆਰਐੱਮਐੱਸ ‘ਤੇ ਨਹੀਂ ਹਨ, ਉਹ ਭਵਿਸ਼ਿਆ ‘ਤੇ ਫਾਰਮ 6-ਏ ਭਰਣਗੇ।

ਇਹ ਨਵਾਂ ਫਾਰਮ ਭਵਿਸ਼ਿਆ/ਈ-ਐੱਚਆਰਐੱਮਐੱਸ ਦੇ ਨਾਲ ਏਕੀਕ੍ਰਿਤ ਹੈ। ਇਸ ਨਵੇਂ ਫਾਰਮ ਤੇ ਭਵਿਸ਼ਿਆ/ਈ-ਐੱਚਆਰਐੱਮਐੱਸ ਦੇ ਨਾਲ ਇਸ ਦੇ ਏਕੀਕਰਣ ਦਾ 30 ਅਗਸਤ, 2024 ਨੂੰ ਰਾਸ਼ਟਰੀ ਮੀਡੀਆ ਕੇਂਦਰ, ਨਵੀਂ ਦਿੱਲੀ ਵਿੱਚ ਡਾ. ਜਿਤੇਂਦਰ ਸਿੰਘ, ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਅਤੇ ਟੈਕਨੋਲੋਜੀ, ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ, ਪਰਮਾਣੂ ਊਰਜਾ ਵਿਭਾਗ, ਪੁਲਾੜ ਵਿਭਾਗ, ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਦੀ ਗੌਰਵਮਈ ਮੌਜੂਦਗੀ ਵਿੱਚ ਸ਼ੁਰੂਆਤ ਕੀਤੀ ਜਾਵੇਗੀ।

ਇਹ ਨਵੀਂ ਸਰਕਾਰ ਦੇ ਲਈ ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਦੀ 100 ਦਿਨਾਂ ਦੀ ਕਾਰਜ ਯੋਜਨਾ ਦਾ ਇੱਕ ਕਾਰਜ ਬਿੰਦੂ ਹੈ ਜਿਸ ਨੂੰ ਪੂਰਾ ਕੀਤਾ ਗਿਆ ਹੈ। ਫਾਰਮ ਸਰਲੀਕਰਣ ਸਰਕਾਰ ਦੀ “ਮੈਕਸੀਮਮ ਗਵਰਨੈਂਸ- ਮਿਨੀਮਮ ਗਵਰਨਮੈਂਟ” ਨੀਤੀ ਦੀ ਇੱਕ ਮਹੱਤਵਪੂਰਨ ਪਹਿਲ ਰਹੀ ਹੈ।

ਇਸ ਨਵੇਂ ਫਾਰਮ ਵਿੱਚ ਕੁੱਲ 9 ਫਾਰਮ/ਫਾਰਮੈਂਟ ਨੂੰ ਸ਼ਾਮਲ ਕੀਤਾ ਗਿਆ ਹੈ। ਸ਼ਾਮਲ ਕੀਤੇ ਗਏ ਪੁਰਾਣੇ ਫਾਰਮ/ਫਾਰਮੈਂਟ ਹਨ ਫਾਰਮ 6, 8, 4, 3, ਏ, ਫਾਰਮੈਂਟ 1,  ਫਾਰਮੈਂਟ 9, ਐੱਫਐੱਮਏ ਅਤੇ ਜ਼ੀਰੋ ਵਿਕਲਪਿਕ ਫਾਰਮ। ਇਸ ਬਦਲਾਅ ਨੂੰ ਸ਼ਾਮਲ ਕਰਨ ਲਈ ਕੇਂਦਰੀ ਸਿਵਿਲ ਸੇਵਾ ਪੈਨਸ਼ਨ ਨਿਯਮ, 2021 ਦੇ ਨਿਯਮ 53, 57, 58, 59, 60 ਵਿੱਚ ਸੰਸ਼ੋਧਨ ਕੀਤਾ ਗਿਆ ਹੈ। ਇਸ ਸੰਸ਼ੋਧਨ ਨੂੰ ਖਰਚਾ ਵਿਭਾਗ, ਕਾਨੂੰਨ ਅਤੇ ਨਿਆਂ ਵਿਭਾਗ, ਲੇਖਾ ਕੰਟਰੋਲਰ ਜਨਰਲ, ਭਾਰਤ ਦੇ ਕੰਪਟਰੋਲਰ ਅਤੇ ਆਡੀਟਰ ਜਨਰਲ, ਪਰਸੋਨਲ ਅਤੇ ਟ੍ਰੇਨਿੰਗ ਵਿਭਾਗ ਜਿਹੇ ਸਾਰੇ ਹਿਤਧਾਰਕਾਂ ਦੇ ਨਾਲ ਸਲਾਹ-ਮਸ਼ਵਰਾ ਦੀ ਉੱਚਿਤ ਪ੍ਰਕਿਰਿਆ ਦੇ ਬਾਅਦ ਨੋਟੀਫਾਇਡ ਕੀਤਾ ਗਿਆ ਹੈ।

 ‘ਭਵਿਸ਼ਿਆ’  ਦੀ ਕਾਰੋਬਾਰੀ ਪ੍ਰਕਿਰਿਆ ਵਿੱਚ ਇਹ ਨਵਾਂ ਫਾਰਮ ਅਤੇ ਇਸ ਵਿੱਚ ਸਬੰਧਿਤ ਪਰਿਵਰਤਨ ਇੱਕ ਵੱਡਾ ਬਦਲਾਅ ਪੇਸ਼ ਕਰਨਗੇ। ਇਸ ਨਾਲ ਕਰਮਚਾਰੀ ਦੇ ਲਈ ਪੈਨਸ਼ਨ ਫਾਰਮ ਜਮ੍ਹਾ ਕਰਨਾ ਸਰਲ ਹੋ ਜਾਵੇਗਾ ਅਤੇ ਨਾਲ ਹੀ ਰਿਟਾਇਰਮੈਂਟ ਦੇ ਬਾਅਦ ਪੈਨਸ਼ਨ ਭੁਗਤਾਨ ਦੀ ਸ਼ੁਰੂਆਤ ਤੱਕ ਪੈਨਸ਼ਨ ਪ੍ਰੋਸੈੱਸਿੰਗ ਦੀ ਪੂਰੀ  ਪ੍ਰਕਿਰਿਆ ਦਾ ਐਂਡ-ਟੂ-ਐਂਡ ਡਿਜੀਟਾਈਜੇਸ਼ਨ ਹੋ ਜਾਵੇਗਾ।

ਇਸ ਨਾਲ ਪੈਨਸ਼ਨ ਦੀ ਪੂਰੀ ਪ੍ਰਕਿਰਿਆ ਵਿੱਚ ਕਾਗਜ਼ ਰਹਿਤ ਕੰਮਕਾਜ ਸੁਨਿਸ਼ਚਿਤ ਹੋਵੇਗਾ। ਪੈਨਸ਼ਨਰਜ਼ ਦੇ ਅਨੁਕੂਲ ਯੂਜ਼ਰ ਇੰਟਰਫੇਸ ਦੇ  ਨਾਲ, ਹੁਣ ਪੈਨਸ਼ਨਰਜ਼ ਨੂੰ ਇਸ ਲਈ ਚਿੰਤਿਤ ਹੋਣ ਦੀ ਜ਼ਰੂਰਤ ਨਹੀਂ ਹੈ ਕਿ ਉਸ ਨੇ ਕਿਹੜੇ ਫਾਰਮ ਭਰੇ ਹਨ ਜਾਂ ਕਿਹੜੇ ਫਾਰਮ ਛੁੱਟ ਗਏ ਹਨ।

*****

ਕੇਐੱਸਵਾਈ/ਪੀਐੱਸਐੱਮ


(Release ID: 2049839) Visitor Counter : 62