ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਫਰੀਦਾਬਾਦ ਸਥਿਤ ਜੇ.ਸੀ. ਬੋਸ ਸਾਇੰਸ ਐਂਡ ਟੈਕਨੋਲੋਜੀ ਯੂਨੀਵਰਸਿਟੀ ਦੀ 5ਵੀਂ ਕਨਵੋਕੇਸ਼ਨ ਵਿੱਚ ਹਿੱਸਾ ਲਿਆ
Posted On:
21 AUG 2024 2:35PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (21 ਅਗਸਤ, 2024) ਨੂੰ ਹਰਿਆਣਾ ਦੇ ਫਰੀਦਾਬਾਦ ਵਿਖੇ ਜੇ.ਸੀ. ਬੋਸ ਸਾਇੰਸ ਐਂਡ ਟੈਕਨੋਲੋਜੀ ਯੂਨੀਵਰਸਿਟੀ ਦੀ 5ਵੀਂ ਕਨਵੋਕੇਸ਼ਨ ਵਿੱਚ ਹਿੱਸਾ ਲਿਆ।
ਇਸ ਮੌਕੇ ‘ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਅੱਜ ਪੂਰੀ ਦੁਨੀਆ ਚੌਥੀ ਉਦਯੋਗਿਕ ਕ੍ਰਾਂਤੀ ਦੇ ਦੌਰ ਵਿੱਚ ਹੈ। ਭਾਰਤ ਵੀ ਇਸ ਕ੍ਰਾਂਤੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਇਸ ਦੇ ਅਵਸਰਾਂ ਦਾ ਲਾਭ ਉਠਾਉਣ ਲਈ ਤਿਆਰ ਹੈ। ਇਸ ਰਾਸ਼ਟਰੀ ਲਕਸ਼ ਨੂੰ ਹਾਸਲ ਕਰਨ ਵਿੱਚ ਜੇ.ਸੀ. ਬੋਸ ਸਾਇੰਸ ਐਂਡ ਟੈਕਨੋਲੋਜੀ ਯੂਨੀਵਰਸਿਟੀ ਜਿਹੇ ਸੰਸਥਾਨਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੋਵੇਗੀ।
ਰਾਸ਼ਟਰਪਤੀ ਇਹ ਜਾਣ ਕੇ ਪ੍ਰਸੰਨ ਹੋਏ ਕਿ ਇਸ ਯੂਨੀਵਰਸਿਟੀ ਨੇ ਪਿਛਲੇ ਕੁਝ ਵਰ੍ਹਿਆਂ ਵਿੱਚ ਕਈ ਇੰਡਸਟ੍ਰੀਅਲ ਅਤੇ ਅਕਾਦਮਿਕ ਇੰਸਟੀਟਿਊਸ਼ਨਜ਼ ਦੇ ਨਾਲ ਸਮਝੌਤੇ ਕੀਤੇ ਹਨ। ਬਹੁਤ ਸਾਰੀਆਂ ਬਹੁਰਾਸ਼ਟਰੀ ਕੰਪਨੀਆਂ ਦੇ ਵਿਦਿਆਰਥੀਆਂ ਨੂੰ ਟ੍ਰੇਂਡ ਕਰਨ ਲਈ ਇਸ ਯੂਨੀਵਰਸਿਟੀ ਦੇ ਕੈਂਪਸ ਵਿੱਚ ਉਤਕ੍ਰਿਸ਼ਟਤਾ ਕੇਂਦਰ ਵੀ ਸਥਾਪਿਤ ਕੀਤੇ ਹਨ। ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਉਮੀਦ ਜਤਾਈ ਕਿ ਕੀ ਇਨ੍ਹਾਂ ਪ੍ਰਯਾਸਾਂ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਉਣਗੇ।
ਰਾਸ਼ਟਰਪਤੀ ਨੇ ਕਿਹਾ ਕਿ ਵਰਤਮਾਨ ਵਿੱਚ ਟੈਕਨੋਲੋਜੀ ਦੇ ਵਿਕਾਸ ਦੇ ਕਾਰਨ ਪ੍ਰਗਤੀ ਦੇ ਕਈ ਰਾਹ ਖੁੱਲ੍ਹ ਗਏ ਹਨ। ਉਦਾਹਰਣ ਦੇ ਤੌਰ ‘ਤੇ, ਦੂਰਦੁਰਾਡੇ ਦੇ ਖੇਤਰਾਂ ਵਿੱਚ ਇੰਟਰਨੈੱਟ ਦੀ ਪਹੁੰਚ ਨੇ ਔਨਲਾਇਨ ਰੋਜ਼ਗਾਰ ਦੇ ਕਈ ਅਵਸਰ ਪੈਦਾ ਕੀਤੇ ਹਨ। ਲੇਕਿਨ, ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਟੈਕਨੋਲੋਜੀ ਦਾ ਉਪਯੋਗ ਉਚਿਤ ਤੇ ਟਿਕਾਊ ਵਿਕਾਸ ਅਤੇ ਜਨਹਿਤ ਲਈ ਕੀਤਾ ਜਾਣਾ ਚਾਹੀਦਾ ਹੈ। ਇਸ ਦੀ ਗਲਤ ਵਰਤੋਂ ਨੁਕਸਾਨਦਾਇਕ ਹੋ ਸਕਦੀ ਹੈ।
ਰਾਸ਼ਟਰਪਤੀ ਨੇ ਨੌਜਵਾਨਾਂ ਨੂੰ ਕੁਸ਼ਲ ਅਤੇ ਆਤਮ-ਨਿਰਭਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਲਈ ਜੇ.ਸੀ.ਬੋਸ ਸਾਇੰਸ ਐਂਡ ਟੈਕਨੋਲੋਜੀ ਯੂਨੀਵਰਸਿਟੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੂੰ ਇਹ ਜਾਣ ਕੇ ਪ੍ਰਸੰਨਤਾ ਹੋਈ ਕਿ ਇਸ ਯੂਨੀਵਰਸਿਟੀ ਦੇ ਅਲੂਮਨੀ ਦੀ ਸ਼ਾਨਦਾਰ ਸੂਚੀ ਹੈ, ਜੋ ਦੇਸ਼-ਵਿਦੇਸ਼ ਵਿੱਚ ਕਈ ਖੇਤਰਾਂ ਵਿੱਚ ਜ਼ਿਕਰਯੋਗ ਕਾਰਜ ਕਰ ਰਹੇ ਹਨ। ਉਨ੍ਹਾਂ ਨੇ ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ ਨੂੰ ਅਲੂਮਨੀ ਐਸੋਸੀਏਸ਼ਨ ਦੇ ਯੋਗਦਾਨ ਨੂੰ ਹੋਰ ਜ਼ਿਆਦਾ ਪ੍ਰਭਾਵੀ ਬਣਾਉਣ ਲਈ ਕਦਮ ਚੁੱਕਣ ਦੀ ਸਲਾਹ ਦਿੱਤੀ।
ਰਾਸ਼ਟਰਪਤੀ ਨੇ ਕਿਹਾ ਕਿ ਇਸ ਯੂਨੀਵਰਸਿਟੀ ਦਾ ਨਾਮ ਮਹਾਨ ਵਿਗਿਆਨਿਕ ਅਤੇ ਆਧੁਨਿਕ ਵਿਗਿਆਨ ਦੇ ਮੋਢੀ ਜਗਦੀਸ਼ ਚੰਦਰ ਬੋਸ ਦੇ ਨਾਮ ‘ਤੇ ਰੱਖਿਆ ਗਿਆ ਹੈ, ਜੋ ਸੰਭਵ ਤੌਰ ‘ਤੇ ਦੁਨੀਆ ਦੇ ਪਹਿਲੇ ਵਿਗਿਆਨੀ ਸਨ, ਜਿਨ੍ਹਾਂ ਨੇ ਵਿਗਿਆਨਿਕ ਢੰਗ ਨਾਲ ਇਹ ਸਿੱਧ ਕੀਤਾ ਕਿ ਰੁੱਖਾਂ ਅਤੇ ਪੌਦਿਆਂ ਵਿਚ ਵੀ ਭਾਵਨਾਵਾਂ ਹੁੰਦੀਆਂ ਹਨ। ਉਨ੍ਹਾਂ ਦੀ ਕ੍ਰਾਂਤੀਕਾਰੀ ਖੋਜ ਨੇ ਬਨਸਪਤੀ ਜਗਤ ਨੂੰ ਦੇਖਣ ਦਾ ਨਜ਼ਰੀਆ ਬਦਲ ਦਿੱਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਜੀਵਨ ਅਤੇ ਕੰਮਾਂ ਤੋਂ ਪ੍ਰੇਰਨਾ ਲੈਣ ਅਤੇ ਟੈਕਨੋਲੋਜੀ ਰਾਹੀਂ ਸਮਾਜ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਦੀ ਤਾਕੀਦ ਕੀਤੀ।
ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦੀ ਸਮ੍ਰਿੱਧ ਵਿਰਾਸਤ ਸਾਨੂੰ ਹਮੇਸ਼ਾ ਮਾਣ ਮਹਿਸੂਸ ਕਰਵਾਉਂਦੀ ਹੈ। ਯੁਵਾ ਇਸ ਸਮ੍ਰਿੱਧ ਵਿਰਾਸਤ ਦਾ ਹਿੱਸਾ ਹਨ ਅਤੇ ਉਨ੍ਹਾਂ ਨੇ ਇਸ ਦਾ ਝੰਡਾ ਬਰਦਾਰ ਬਣਨਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀਆਂ ਯੋਗਤਾਵਾਂ ਅਤੇ ਸਮਰੱਥਾਵਾਂ ‘ਤੇ ਭਰੋਸਾ ਕਰਨ ਅਤੇ ਆਪਣੇ ਟੀਚਿਆਂ ਨੂੰ ਹਾਸਲ ਕਰਨ ਲਈ ਆਤਮਵਿਸ਼ਵਾਸ ਦੇ ਨਾਲ ਅੱਗੇ ਵਧਣ ਦੀ ਸਲਾਹ ਦਿੱਤੀ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ –
***
ਐੱਮਜੇਪੀਐੱਸ/ਏਕੇ
(Release ID: 2047500)
Visitor Counter : 41