ਰਾਸ਼ਟਰਪਤੀ ਸਕੱਤਰੇਤ
ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
Posted On:
20 AUG 2024 5:56PM by PIB Chandigarh
ਮਲੇਸ਼ੀਆ ਦੇ ਪ੍ਰਧਾਨ ਮੰਤਰੀ, ਮਹਾਮਹਿਮ ਸ਼੍ਰੀ ਅਨਵਰ ਇਬ੍ਰਾਹਿਮ ਨੇ ਅੱਜ (20 ਅਗਸਤ, 2024) ਨੂੰ ਰਾਸ਼ਟਰਪਤੀ ਭਵਨ ਵਿਖੇ ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।
ਮਲੇਸ਼ੀਆ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਆਪਣੀ ਪਹਿਲੀ ਯਾਤਰਾ ‘ਤੇ ਪ੍ਰਧਾਨ ਮੰਤਰੀ ਸ਼੍ਰੀ ਅਨਵਰ ਇਬ੍ਰਾਹਿਮ ਦਾ ਸੁਆਗਤ ਕਰਦੇ ਹੋਏ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਲੋਕਤੰਤਰ, ਬਹੁ-ਸੱਭਿਆਚਾਰਵਾਦ, ਬਹੁਲਵਾਦ ਅਤੇ ਆਪਸੀ ਸਤਿਕਾਰ ਦੀਆਂ ਸਾਂਝੀਆਂ ਕਦਰਾਂ-ਕੀਮਤਾਂ ਭਾਰਤ-ਮਲੇਸ਼ੀਆ ਸਬੰਧਾਂ ਲਈ ਮਾਰਗ ਦਰਸ਼ਕ ਸ਼ਕਤੀ ਰਹੇ ਹਨ।
ਰਾਸ਼ਟਰਪਤੀ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਦੋਵਾਂ ਧਿਰਾਂ ਨੇ ਆਪਣੀ ਸਾਂਝੇਦਾਰੀ ਨੂੰ ਵਿਆਪਕ ਰਣਨੀਤਕ ਸਾਂਝੇਦਾਰੀ ਦੇ ਪੱਧਰ ਤੱਕ ਲਿਜਾ ਕੇ ਭਾਰਤ-ਮਲੇਸ਼ੀਆ ਸਬੰਧਾਂ ਨੂੰ ਹੋਰ ਗੂੜ੍ਹਾ ਬਣਾਉਣ ਦਾ ਫੈਸਲਾ ਕੀਤਾ ਹੈ ਅਤੇ ਸਹਿਯੋਗ ਦੇ ਵਿਭਿੰਨ ਖੇਤਰਾਂ ਵਿੱਚ ਇਸ ਦੇ ਲਾਗੂਕਰਨ ਲਈ ਇੱਕ ਕਾਰਜਮੁਖੀ ਰੋਡਮੈਪ ਦੀ ਦਿਸ਼ਾ ਵਿੱਚ ਕੰਮ ਕਰ ਰਹੀਆਂ ਹਨ।
ਸ਼੍ਰੀਮਤੀ ਮੁਰਮੂ ਨੇ ਅੱਗੇ ਕਿਹਾ ਕਿ ਭਾਰਤ ਮਲੇਸ਼ੀਆ ਨੂੰ ‘ਗਲੋਬਲ ਸਾਊਥ’ ਵਿੱਚ ਇੱਕ ਮਜ਼ਬੂਤ ਸਾਂਝੇਦਾਰ ਦੇ ਰੂਪ ਵਿੱਚ ਦੇਖਦਾ ਹੈ। ਮਲੇਸ਼ੀਆ ਆਸਿਆਨ ਵਿੱਚ ਭਾਰਤ ਦਾ ਇੱਕ ਪ੍ਰਮੁੱਖ ਭਾਗੀਦਾਰ ਹੈ ਅਤੇ ਸਾਡੀ ਐਕਟ ਈਸਟ ਪੌਲਿਸੀ ਅਤੇ ਇੰਡੋ-ਪੈਸਿਫਿਕ ਵਿਜ਼ਨ ਵਿੱਚ ਇੱਕ ਮਹੱਤਵਪੂਰਨ ਦੇਸ਼ ਹੈ।
ਰਾਸ਼ਟਰਪਤੀ ਨੇ 2025 ਵਿੱਚ ਮਲੇਸ਼ੀਆ ਦੇ ਆਸਿਆਨ ਦੀ ਪ੍ਰਧਾਨਗੀ ਸੰਭਾਲਣ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਦੁਹਰਾਇਆ ਕਿ ਭਾਰਤ ਮਲੇਸ਼ੀਆ ਦੇ ਨਾਲ ਕੰਮ ਕਰਨਾ ਜਾਰੀ ਰੱਖੇਗਾ ਅਤੇ ਸ਼ਾਂਤੀਪੂਰਨ ਅਤੇ ਸਮ੍ਰਿੱਧ ਇੰਡੋ-ਪੈਸਿਫਿਕ ਸੈਕਟਰ ਦੇ ਸਾਡੇ ਸਾਂਝੇ ਉਦੇਸ਼ਾਂ ਨੂੰ ਹਾਸਲ ਕਰਨ ਦੀ ਕੋਸ਼ਿਸ਼ ਵਿੱਚ ਹਰ ਸੰਭਵ ਸਹਿਯੋਗ ਦੇਵੇਗਾ।
ਪ੍ਰਧਾਨ ਮੰਤਰੀ ਇਬ੍ਰਾਹਿਮ ਦੇ ਮਾਧਿਅਮ ਨਾਲ, ਰਾਸ਼ਟਰਪਤੀ ਮੁਰਮੂ ਨੇ ਮਲੇਸ਼ੀਆ ਦੇ ਰਾਜਾ ਮਹਾਮਹਿਮ ਸੁਲਤਾਨ ਇਬ੍ਰਾਹਿਮ ਨੂੰ ਉਨ੍ਹਾਂ ਦੇ ਹਾਲ ਹੀ ਵਿੱਚ ਹੋਈ ਤਾਜਪੋਸ਼ੀ 'ਤੇ ਆਪਣੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ।
*****
ਐੱਮਜੇਪੀਐੱਸ/ਬੀਐੱਮ
(Release ID: 2047472)
Visitor Counter : 30