ਪ੍ਰਧਾਨ ਮੰਤਰੀ ਦਫਤਰ

ਨੇਪਾਲ ਦੇ ਵਿਦੇਸ਼ ਮਾਮਲੇ ਮੰਤਰੀ, ਮਹਾਮਹਿਮ ਡਾਕਟਰ ਆਰਜ਼ੂ ਰਾਣਾ ਦੈਉਬਾ (Arzu Rana Deuba) ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ


ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਅਤੇ ਉੱਚ-ਪੱਧਰੀ ਗੱਲਬਾਤ ਵਿੱਚ ਆਈ ਗਤੀ ਦੀ ਸ਼ਲਾਘਾ ਕੀਤੀ

ਪ੍ਰਧਾਨ ਮੰਤਰੀ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਦਾ ਉਨ੍ਹਾਂ ਦੀਆਂ ਸ਼ੁਭਕਾਮਨਾਵਾਂ ਅਤੇ ਸੱਦੇ ਲਈ ਧੰਨਵਾਦ ਕੀਤਾ

Posted On: 19 AUG 2024 10:14PM by PIB Chandigarh

ਨੇਪਾਲ ਦੇ ਵਿਦੇਸ਼ ਮੰਤਰੀ ਮਹਾਮਹਿਮ ਡਾ. ਆਰਜ਼ੂ ਰਾਣਾ ਦੈਉਬਾ, ਜੋ ਵਿਦੇਸ਼ ਮੰਤਰੀ ਦੇ ਸੱਦੇ 'ਤੇ ਭਾਰਤ ਦੇ ਸਰਕਾਰੀ ਦੌਰੇ 'ਤੇ ਹਨ, ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

ਦੁਵੱਲੇ ਸਬੰਧਾਂ ਵਿੱਚ ਇਨ੍ਹਾਂ ਗੱਲਬਾਤਾਂ ਦੇ ਸਕਾਰਾਤਮਕ ਪ੍ਰਭਾਵ ਨੂੰ ਉਜਾਗਰ ਕਰਦੇ ਹੋਏ, ਉਨ੍ਹਾਂ ਨੇ ਭਾਰਤ ਦੁਆਰਾ ਆਯੋਜਿਤ ਤੀਸਰੇ ਵਾਇਸ ਆਵੑ ਗਲੋਬਲ ਸਾਊਥ ਸਮਿਟ ਵਿੱਚ ਨੇਪਾਲ ਦੇ ਪ੍ਰਧਾਨ ਮੰਤਰੀ ਦੀ ਭਾਗੀਦਾਰੀ ਦੀ ਵੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਨੇ ਨੇਪਾਲ ਦੇ ਵਿਦੇਸ਼ ਮੰਤਰੀ ਵਜੋਂ ਨਿਯੁਕਤੀ 'ਤੇ ਵਿਦੇਸ਼ ਮੰਤਰੀ ਦੈਉਬਾ ਨੂੰ ਵਧਾਈਆਂ ਦਿੱਤੀਆਂ ਅਤੇ ਦੋਵਾਂ ਧਿਰਾਂ ਦਰਮਿਆਨ ਉੱਚ ਪੱਧਰੀ ਗੱਲਬਾਤ ਵਿੱਚ ਚੱਲ ਰਹੀ ਗਤੀ ਦੀ ਸ਼ਲਾਘਾ ਕੀਤੀ। ਦੁਵੱਲੇ ਸਬੰਧਾਂ ਵਿੱਚ ਇਸ ਗੱਲਬਾਤ ਦੇ ਸਕਾਰਾਤਮਕ ਪ੍ਰਭਾਵ ਨੂੰ ਉਜਾਗਰ ਕਰਦੇ ਹੋਏ, ਉਨ੍ਹਾਂ ਨੇ ਭਾਰਤ ਦੁਆਰਾ ਆਯੋਜਿਤ ਤੀਸਰੇ ਵਾਇਸ ਆਵੑ ਗਲੋਬਲ ਸਾਊਥ ਸਮਿਟ ਵਿੱਚ ਨੇਪਾਲ ਦੇ ਪ੍ਰਧਾਨ ਮੰਤਰੀ ਦੀ ਭਾਗੀਦਾਰੀ ਦੀ ਵੀ ਸ਼ਲਾਘਾ ਕੀਤੀ।

ਵਿਦੇਸ਼ ਮੰਤਰੀ ਦੈਉਬਾ ਨੇ ਭਾਰਤ ਦੀ ਨੇਬਰਹੁੱਡ ਫਸਟ ਨੀਤੀ ਅਤੇ ਨੇਪਾਲ ਨਾਲ ਭਾਰਤ ਦੁਆਰਾ ਕੀਤੀਆਂ ਗਈਆਂ ਵਿਭਿੰਨ ਵਿਕਾਸ ਸਹਿਯੋਗ ਪਹਿਲਾਂ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਭਾਰਤ-ਨੇਪਾਲ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੀ ਪ੍ਰਤੀਬੱਧਤਾ ਜ਼ਾਹਿਰ ਕੀਤੀ। ਉਨ੍ਹਾਂ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਦੀ ਤਰਫੋਂ ਪ੍ਰਧਾਨ ਮੰਤਰੀ ਮੋਦੀ ਨੂੰ ਨੇਪਾਲ ਆਉਣ ਦਾ ਸੱਦਾ ਸੌਂਪਿਆ। ਪ੍ਰਧਾਨ ਮੰਤਰੀ ਨੇ ਕੂਟਨੀਤਕ ਚੈਨਲਾਂ ਰਾਹੀਂ ਤੈਅ ਕੀਤੀਆਂ ਜਾਣ ਵਾਲੀਆਂ ਆਪਸੀ ਸੁਵਿਧਾਜਨਕ ਮਿਤੀਆਂ 'ਤੇ ਨੇਪਾਲ ਦੇ ਦੌਰੇ ਲਈ ਸੱਦਾ ਸਵੀਕਾਰ ਕਰ ਲਿਆ।

*******

ਐੱਮਜੇਪੀਐੱਸ/ਐੱਸਆਰ



(Release ID: 2046998) Visitor Counter : 17