ਵਿੱਤ ਮੰਤਰਾਲਾ
ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਨਵੀਂ ਦਿੱਲੀ ਵਿੱਚ ਖੇਤਰੀ ਗ੍ਰਾਮੀਣ ਬੈਂਕਾਂ (ਆਰਆਰਬੀ) ਦੀ ਸਮੀਖਿਆ ਲਈ ਆਯੋਜਿਤ ਮੀਟਿੰਗ ਦੀ ਪ੍ਰਧਾਨਗੀ ਕੀਤੀ
43 ਆਰਆਰਬੀ ਨੇ ਐੱਮਐੱਸਐੱਮਈ ਕਲੱਸਟਰਾਂ ਵਿੱਚ ਕਾਰੋਬਾਰੀ ਪ੍ਰਦਰਸ਼ਨ, ਡਿਜੀਟਲ ਟੈਕਨੋਲੋਜੀ ਸੇਵਾਵਾਂ ਨੂੰ ਉੱਨਤ ਕਰਨ ਅਤੇ ਕਾਰੋਬਾਰ ਵਾਧੇ ਨੂੰ ਹੁਲਾਰਾ ਦੇਣ ਜਿਹੇ ਵਿਸ਼ਿਆਂ ‘ਤੇ ਕੇਂਦ੍ਰਿਤ ਚਰਚਾ ਵਿੱਚ ਹਿੱਸਾ ਲਿਆ
ਕੇਂਦਰੀ ਵਿੱਤ ਮੰਤਰੀ ਨੇ ਐੱਮਐੱਸਐੱਮਈ ਕਲੱਸਟਰਾਂ ਵਿੱਚ ਆਰਆਰਬੀ ਸ਼ਾਖਾਵਾਂ ਦੀ ਸਰਗਰਮ ਆਊਟਰੀਚ ‘ਤੇ ਜ਼ੋਰ ਦਿੱਤਾ, ਤਾਕਿ ਛੋਟੇ ਅਤੇ ਸੂਖਮ ਉੱਦਮਾਂ ਲਈ ਕਰਜ਼ਾ ਉਪਲਬਧਤਾ ਸੁਨਿਸ਼ਚਿਤ ਕੀਤੀ ਜਾ ਸਕੇ
ਵਿੱਤ ਮੰਤਰੀ ਨੇ ਕਿਹਾ, ਆਰਆਰਬੀ ਨੂੰ ਕਲੱਸਟਰ ਗਤੀਵਿਧੀਆਂ ਦੇ ਉਪਯੁਕਤ ਐੱਮਐੱਸਐੱਮਈ ਉਤਪਾਦ ਤਿਆਰ ਕਰਨੇ ਚਾਹੀਦੇ ਹਨ ਅਤੇ ਬੈਂਕਿੰਗ ਪਹੁੰਚ ਵਧਾਉਣ ਲਈ ਆਪਣੀ ਨਿੱਜੀ ਅਤੇ ਸਥਾਨਕ ਸੰਪਰਕ ਦਾ ਲਾਭ ਉਠਾਉਣਾ ਚਾਹੀਦਾ ਹੈ
Posted On:
19 AUG 2024 6:29PM by PIB Chandigarh
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਨਵੀਂ ਦਿੱਲੀ ਵਿੱਚ ਖੇਤਰੀ ਗ੍ਰਾਮੀਣ ਬੈਂਕਾਂ (ਆਰਆਰਬੀ) ਦੀ ਸਮੀਖਿਆ ਲਈ ਆਯੋਜਿਤ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿੱਚ ਵਿੱਤੀ ਸੇਵਾ ਵਿਭਾਗ (ਡੀਐੱਫਐਐੱਸ) ਦੇ ਨਾਮਜ਼ਦ ਸਕੱਤਰ ਵਾਧੂ ਸਕੱਤਰ ਡੀਐੱਫਐੱਸ ਦੇ ਹੋਰ ਸੀਨੀਅਰ ਅਧਿਕਾਰੀ, ਆਰਬੀਆਈ, ਸਿਡਬੀ, ਨਾਬਾਰਡ ਦੇ ਪ੍ਰਤੀਨਿਧੀ, ਆਰਆਰਬੀ ਦੇ ਪ੍ਰਧਾਨ ਅਤੇ ਸਪਾਂਸਰ ਬੈਂਕਾਂ ਦੇ ਸੀਈਓ ਵੀ ਸ਼ਾਮਲ ਹੋਏ।
ਸਾਰੇ 43 ਆਰਆਰਬੀ ਦੀ ਮੌਜੂਦਗੀ ਦੇ ਨਾਲ ਮੀਟਿੰਗ ਵਿੱਚ ਕਾਰੋਬਾਰ ਪ੍ਰਦਰਸ਼ਨ, ਡਿਜੀਟਲ ਟੈਕਨੋਲੋਜੀ ਸੇਵਾਵਾਂ ਨੂੰ ਉੱਨਤ ਕਰਨ ਅਤੇ ਐੱਮਐੱਸਐੱਮਈ ਕਲੱਸਟਰਾਂ ਵਿੱਚ ਕਾਰੋਬਾਰੀ ਵਾਧੇ ਨੂੰ ਉਤਸ਼ਾਹਿਤ ਕਰਨ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।
ਗ੍ਰਾਮੀਣ ਅਰਥਵਿਵਸਥਾ ਨੂੰ ਸਮਰਥਨ ਦੇਣ ਵਿੱਚ ਆਰਆਰਬੀ ਦੀ ਮਹੱਤਵਪੂਰਨ ਭੂਮਿਕਾ ਰੇਖਾਂਕਿਤ ਕਰਦੇ ਹੋਏ, ਕੇਂਦਰੀ ਵਿੱਤ ਮੰਤਰੀ ਨੇ ਆਰਆਰਬੀ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਪਾਂਸਰ ਬੈਂਕਾਂ ਦੇ ਸਰਗਰਮ ਸਮਰਥਨ ਨਾਲ ਪੀਐੱਮ ਵਿਸ਼ਵਕਰਮਾ ਅਤੇ ਪੀਐੱਮ ਸੂਰਯ ਘਰ ਮੁਫ਼ਤ ਬਿਜਲੀ ਯੋਜਨਾ ਜਿਹੀਆਂ ਵਿਭਿੰਨ ਯੋਜਨਾਵਾਂ ਦੇ ਤਹਿਤ ਲੋਨ ਸਵੀਕ੍ਰਿਤ ਕਰਦੇ ਸਮੇਂ ਲਾਭਾਰਥੀਆਂ ਦੀ ਸਪੱਸ਼ਟ ਪਹਿਚਾਣ ਕਰਨ ‘ਤੇ ਅਧਿਕ ਜ਼ੋਰ ਦੇਣ। ਆਰਆਰਬੀ ਨੂੰ ਜ਼ਮੀਨੀ ਪੱਧਰ ‘ਤੇ ਖੇਤੀਬਾੜੀ ਲੋਨ ਵਿੱਚ ਆਪਣੀ ਹਿੱਸੇਦਾਰੀ ਵਧਾਉਣ ਦਾ ਵੀ ਨਿਰਦੇਸ਼ ਦਿੱਤਾ ਗਿਆ।
ਸਮੀਖਿਆ ਮੀਟਿੰਗ ਵਿੱਚ ਇੱਕ ਪੇਸ਼ਕਾਰੀ ਦੌਰਾਨ, ਸ਼੍ਰੀਮਤ ਸੀਤਾਰਮਣ ਨੇ 2022 ਵਿੱਚ ਨਿਯਮਿਤ ਸਮੀਖਿਆ ਸ਼ੁਰੂ ਹੋਣ ਦੇ ਬਾਅਦ ਤੋਂ ਆਪਣੇ ਵਿੱਤੀ ਸਮਰਥਨ ਅਤੇ ਟੈਕਨੋਲੋਜੀ ਅੱਪਗ੍ਰੇਡ ਵਿੱਚ ਸੁਧਾਰ ਦੇ ਲਈ ਆਰਆਰਬੀ ਦੀ ਸ਼ਲਾਘਾ ਕੀਤੀ ਅਤੇ ਗ੍ਰਾਮੀਣ ਬੈਂਕਾਂ ਤੋਂ ਭਵਿੱਖ ਵਿੱਚ ਵੀ ਇਸ ਗਤੀ ਨੂੰ ਬਣਾਏ ਰੱਖਣ ਦੀ ਅਪੀਲ ਕੀਤੀ। ਆਰਆਰਬੀ ਨੇ ਵਿੱਤ ਵਰ੍ਹੇ 2023-24 ਵਿੱਚ 7,571 ਕਰੋੜ ਰੁਪਏ ਦਾ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਏਕੀਕ੍ਰਿਤ ਸ਼ੁੱਧ ਲਾਭ ਦਰਜ ਕੀਤਾ ਹੈ। ਕੁੱਲ-ਗੈਰ-ਕਾਰਗੁਜ਼ਾਰੀ ਸੰਪੱਤੀਆਂ (ਜੀਐੱਨਪੀਏ) ਅਨੁਪਾਤ 1% ਹੈ, ਜੋ ਪਿਛਲੇ 10 ਵਰ੍ਹਿਆਂ ਵਿੱਚ ਸਭ ਤੋਂ ਘੱਟ ਹੈ।
ਸਮੀਖਿਆ ਮੀਟਿੰਗ ਦੌਰਾਨ, ਕੇਂਦਰੀ ਵਿੱਤ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਸਾਰੇ ਆਰਆਰਬੀ ਦੇ ਕੋਲ ਪ੍ਰਾਸੰਗਿਕ ਬਣੇ ਰਹਿਣ ਲਈ ਆਪਣੀ ਅਪ-ਟੂ-ਡੇਟ ਟੈਕਨੋਲੋਜੀ ਹੋਣੀ ਚਾਹੀਦੀ ਹੈ ਅਤੇ ਕਿਹਾ ਕਿ ਮੋਬਾਇਲ ਬੈਂਕਿੰਗ ਜਿਹੀ ਡਿਜੀਟਲ ਬੈਂਕਿੰਗ ਸੇਵਾਵਾਂ ਉਨ੍ਹਾਂ ਸਥਾਨਾਂ ਦੇ ਲਈ ਵਰਦਾਨ ਸਾਬਤ ਹੋਣਗੀਆਂ, ਜਿੱਥੇ ਮੁਕਾਬਲਤਨ ਫਿਜੀਕਲ ਕਨੈਕਟੀਵਿਟੀ ਚੁਣੌਤੀਪੂਰਨ) ਜਿਹੇ ਉੱਤਰ-ਪੂਰਬ ਰਾਜ ਅਤੇ ਪਹਾੜੀ ਖੇਤਰ ਹਨ। ਤਕਨੀਕੀ ਸਹਾਇਤਾ ਪ੍ਰਦਾਨ ਕਰਕੇ, ਸਰਵੋਤਮ ਤੌਰ-ਤਰੀਕਿਆਂ ਨੂੰ ਸਾਂਝਾ ਕਰਕੇ ਅਤੇ ਇਹ ਸੁਨਿਸ਼ਚਿਤ ਕਰਕੇ ਕਿ ਆਰਆਰਬੀ ਨੂੰ ਸਫ਼ਲ ਹੋਣ ਲਈ ਜ਼ਰੂਰੀ ਸੰਸਾਧਨਾਂ ਤੱਕ ਪਹੁੰਚ ਹੋਵੇ, ਇਨ੍ਹਾਂ ਪ੍ਰਯਾਸਾਂ ਵਿੱਚ ਸਪਾਂਸਰ ਬੈਂਕਾਂ ਦੀ ਭੂਮਿਕਾ ਮਹੱਤਵਪੂਰਨ ਹੈ।
ਕੇਂਦਰੀ ਵਿੱਤ ਮੰਤਰੀ ਨੇ ਟੈਕਸਟਾਈਲ, ਹੈਂਡੀਕ੍ਰਾਫਟ, ਲਕੜੀ ਦੇ ਫਰਨੀਚਰ, ਮਿੱਟੀ ਦੇ ਬਰਤਨ, ਜੂਟ ਦੀ ਦਸਤਕਾਰੀ, ਚਮੜਾ, ਫੂਡ ਪ੍ਰੋਸੈੱਸਿੰਗ, ਡੇਅਰ ਫਾਰਮਿੰਗ, ਪੈਕਿੰਗ ਸਮੱਗਰੀ ਜਿਹੇ ਖੇਤਰਾਂ ਨਾਲ ਜੁੜੇ ਛੋਟੇ ਅਤੇ ਸੂਖਮ ਉਦਯੋਗਾਂ ਨੂੰ ਲੋਨ ਸੁਨਿਸ਼ਚਿਤ ਕਰਨ ਲਈ ਐੱਮਐੱਸਐੱਮਈ ਕਲੱਸਟਰਾਂ ਵਿੱਚ ਸਥਿਤ ਆਰਆਰਬੀ ਸ਼ਾਖਾਵਾਂ ਦੀ ਸਰਗਰਮ ਆਊਟਰੀਚ ‘ਤੇ ਜ਼ੋਰ ਦਿੱਤਾ, ਜੋ ਆਰਆਰਬੀ ਦੇ ਲੋਨ ਪੱਧਰ ਨੂੰ ਵਧਾਉਣ ਦੀ ਅਪਾਰ ਸਮੱਰਥਾ ਰੱਖਦੇ ਹਨ।
ਸ਼੍ਰੀਮਤੀ ਸੀਤਾਰਮਣ ਨੇ ਸਾਰੇ ਖੇਤਰੀ ਗ੍ਰਾਮੀਣ ਬੈਂਕਾਂ ਨੂੰ ਕਿਹਾ ਕਿ ਉਹ ਆਪਣੀਆਂ ਕਲੱਸਟਰ ਗਤੀਵਿਧੀਆਂ ਦੇ ਅਨੁਕੂਲ ਉਪਯੁਕਤ ਐੱਮਐੱਸਐੱਮਈ ਉਤਪਾਦ ਤਿਆਰ ਕਰਨ ਅਤੇ ਬੈਂਕਿੰਗ ਪਹੁੰਚ ਵਧਾਉਣ ਲਈ ਨਿੱਜੀ ਅਤੇ ਸਥਾਨਕ ਸੰਪਕਰ ਦਾ ਲਾਭ ਉਠਾਉਣਾ। ਸਿਡਬੀ ਨੂੰ ਨਿਰਦੇਸ਼ ਦਿੱਤਾ ਗਿਆ ਕਿ ਉਹ ਸਹਿ-ਉਧਾਰ/ਜ਼ੋਖਮ-ਸਾਂਝਾਕਰਣ ਮਾਡਲ ਤਿਆਰ ਕਰਨ ਅਤ ਐੱਮਐੱਸਐੱਮਈ ਦੇ ਲਈ ਪੁਨਰਵਿੱਤੀ ਪ੍ਰਦਾਨ ਕਰਨ ਵਿੱਚ ਖੇਤਰੀ ਗ੍ਰਾਮੀਣ ਬੈਂਕਾਂ ਦੀ ਸਹਾਇਤਾ ਕਰਨ।
ਸ਼੍ਰੀਮਤੀ ਸੀਤਾਰਮਣ ਨੇ ਸਪਾਂਸਰ ਬੈਂਕਾਂ ਅਤੇ ਖੇਤਰੀ ਗ੍ਰਾਮੀਣ ਬੈਂਕਾਂ ਨੂੰ ਅੱਗੇ ਆਉਣ ਵਾਲੀ ਚੁਣੌਤੀਆਂ ਦੀ ਪਹਿਚਾਣ ਕਰਨ ਅਤੇ ਸੰਪੱਤੀ ਗੁਣਵੱਤਾ ਬਣਾਏ ਰੱਖਣ, ਡਿਜੀਟਲ ਸੇਵਾਵਾਂ ਦਾ ਵਿਸਤਾਰ ਕਰਨ ਅਤੇ ਮਜ਼ਬੂਤ ਕਾਰਪੋਰੇਟ ਪ੍ਰਸ਼ਾਸਨ ਸੁਨਿਸ਼ਚਿਤ ਕਰਨ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਅਪੀਲ ਕੀਤੀ।
****
ਐੱਨਬੀ/ਕੇਐੱਮਐੱਨ
(Release ID: 2046909)
Visitor Counter : 51