ਮੰਤਰੀ ਮੰਡਲ
azadi ka amrit mahotsav

ਕੈਬਨਿਟ ਨੇ 31 ਸਟੇਸ਼ਨਾਂ ਦੇ ਨਾਲ 44.65 ਕਿਲੋਮੀਟਰ ਦੇ ਬੰਗਲੁਰੂ ਮੈਟਰੋ ਰੇਲ ਪ੍ਰੋਜੈਕਟ ਫੇਜ਼-3 ਪ੍ਰੋਜੈਕਟ ਦੇ ਦੋ ਕੌਰੀਡੋਰਾਂ ਨੂੰ ਪ੍ਰਵਾਨਗੀ ਦਿੱਤੀ


ਫੇਜ਼-3 ਦੇ ਕੁੱਲ ਪ੍ਰੋਜੈਕਟ ਦੀ ਮੁਕੰਮਲ ਲਾਗਤ 15,611 ਕਰੋੜ ਰੁਪਏ ਹੈ, ਜੋ 2029 ਤੱਕ ਚਾਲੂ ਹੋ ਜਾਵੇਗਾ

ਕੌਰੀਡੋਰ-1 ਜੇਪੀ ਨਗਰ ਚੌਥੇ ਫੇਜ਼ ਤੋਂ ਆਊਟਰ ਰਿੰਗ ਰੋਡ ਵੈਸਟ ਦੇ ਨਾਲ ਕੈਂਪਾਪੁਰਾ (Kempapura) ਤੱਕ, ਜਿਸ 'ਤੇ 21 ਸਟੇਸ਼ਨ ਹੋਣਗੇ ਅਤੇ 32.15 ਕਿਲੋਮੀਟਰ ਦੀ ਲੰਬਾਈ ਹੋਵੇਗੀ

ਕੌਰੀਡੋਰ-2 ਹੋਸਾਹੱਲੀ ਤੋਂ ਮਗਦੀ ਰੋਡ ਦੇ ਨਾਲ ਕਡਾਬਗੇਰੇ ਤੱਕ, ਜਿਸ 'ਤੇ 9 ਸਟੇਸ਼ਨ ਹੋਣਗੇ ਅਤੇ 12.50 ਕਿਲੋਮੀਟਰ ਦੀ ਲੰਬਾਈ ਹੋ

ਬੰਗਲੁਰੂ ਸ਼ਹਿਰ ਵਿੱਚ 220.20 ਕਿਲੋਮੀਟਰ ਦਾ ਮੈਟਰੋ ਰੇਲ ਨੈੱਟਵਰਕ ਹੋਵੇਗਾ

ਇੱਕ ਨਿਰੰਤਰ ਰਿੰਗ ਦੇ ਰੂਪ ਵਿੱਚ ਏਅਰਪੋਰਟ ਅਤੇ ਆਊਟਰ ਰਿੰਗ ਰੋਡ ਈਸਟ ਤੱਕ ਸਿੱਧੀ ਕਨੈਕਟਿਵਿਟੀ ਜੋ ਪ੍ਰਮੁੱਖ ਆਈਟੀ ਕਲਸਟਰਾਂ ਨੂੰ ਜੋੜੇਗੀ ਅਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਨਾਲ ਕਨੈਕਟਿਵਿਟੀ ਯਕੀਨੀ ਬਣਾਏਗੀ

Posted On: 16 AUG 2024 8:08PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਅੱਜ ਬੰਗਲੁਰੂ ਮੈਟਰੋ ਰੇਲ ਪ੍ਰੋਜੈਕਟ ਦੇ ਫੇਜ਼-3 ਨੂੰ 31 ਸਟੇਸ਼ਨਾਂ ਦੇ ਨਾਲ 44.65 ਕਿਲੋਮੀਟਰ ਦੀ ਲੰਬਾਈ ਵਾਲੇ ਦੋ ਐਲੀਵੇਟਿਡ ਕੌਰੀਡੋਰਾਂ ਵਾਲੇ ਫੇਜ਼ -3 ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਕੌਰੀਡੋਰ-1 ਜੇਪੀ ਨਗਰ ਚੌਥੇ ਫੇਜ਼ ਤੋਂ ਕੈਂਪਾਪੁਰਾ (Kempapura) (ਆਊਟਰ ਰਿੰਗ ਰੋਡ ਵੈਸਟ ਦੇ ਨਾਲ) ਤੱਕ ਹੋਵੇਗਾ, ਜਿਸ ਵਿੱਚ 21 ਸਟੇਸ਼ਨ ਹੋਣਗੇ ਅਤੇ ਇਸ ਦੀ ਲੰਬਾਈ 32.15 ਕਿਲੋਮੀਟਰ ਹੋਵੇਗੀ। ਕੌਰੀਡੋਰ-2 ਹੋਸਾਹੱਲੀ ਤੋਂ ਕਡਾਬਗੇਰੇ ( Hosahalli to Kadabagere) (ਮਗਦੀ ਰੋਡ ਦੇ ਨਾਲ) ਤੱਕ ਹੋਵੇਗਾ, ਜਿਸ 'ਤੇ 9 ਸਟੇਸ਼ਨ ਹੋਣਗੇ ਅਤੇ 12.50 ਕਿਲੋਮੀਟਰ ਲੰਬਾ ਹੋਵੇਗਾ। 

ਫੇਜ਼-3 ਦੇ ਸੰਚਾਲਨ 'ਤੇ, ਬੰਗਲੁਰੂ ਸ਼ਹਿਰ ਵਿੱਚ 220.20 ਕਿਲੋਮੀਟਰ ਕਿਰਿਆਸ਼ੀਲ ਮੈਟਰੋ ਰੇਲ ਨੈੱਟਵਰਕ ਹੋਵੇਗਾ।

ਪ੍ਰੋਜੈਕਟ ਦੀ ਕੁੱਲ ਲਾਗਤ 15,611 ਕਰੋੜ ਰੁਪਏ ਹੈ।

ਪ੍ਰੋਜੈਕਟ ਦੇ ਲਾਭ:

ਬੰਗਲੁਰੂ ਮੈਟਰੋ ਰੇਲ ਪ੍ਰੋਜੈਕਟ ਦਾ ਫੇਜ਼-3 ਸ਼ਹਿਰ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਇੱਕ ਮਹੱਤਵਪੂਰਨ ਪ੍ਰਗਤੀ ਨੂੰ ਦਰਸਾਉਂਦਾ ਹੈ। ਫੇਜ਼-3 ਸ਼ਹਿਰ ਵਿੱਚ ਮੈਟਰੋ ਰੇਲ ਨੈੱਟਵਰਕ ਦਾ ਇੱਕ ਬੜਾ ਵਿਸਤਾਰ ਹੈ।

ਬਿਹਤਰ ਕਨੈਕਟਿਵਿਟੀ:

ਫੇਜ਼-3 ਵਿੱਚ ਲਗਭਗ 44.65 ਕਿਲੋਮੀਟਰ ਨਵੀਆਂ ਮੈਟਰੋ ਲਾਇਨਾਂ ਸ਼ਾਮਲ ਹੋਣਗੀਆਂ, ਜੋ ਕਿ ਬੰਗਲੁਰੂ ਸ਼ਹਿਰ ਦੇ ਪਹਿਲਾਂ ਦੇ ਵਾਂਝੇ ਪੱਛਮੀ ਹਿੱਸੇ ਨੂੰ ਜੋੜਨਗੀਆਂ। ਫੇਜ਼-3 ਸ਼ਹਿਰ ਦੇ ਪ੍ਰਮੁੱਖ ਖੇਤਰਾਂ ਨੂੰ ਏਕੀਕ੍ਰਿਤ ਕਰੇਗਾ ਜਿਸ ਵਿੱਚ ਪੀਨੀਆ ਉਦਯੋਗਿਕ ਖੇਤਰ, ਬਨੇਰਘਾਟਾ ਰੋਡ ਅਤੇ ਆਊਟਰ ਰਿੰਗ ਰੋਡ 'ਤੇ ਆਈਟੀ ਉਦਯੋਗ, ਤੁਮਾਕੁਰੂ ਰੋਡ 'ਤੇ ਟੈਕਸਟਾਈਲ ਅਤੇ ਇੰਜੀਨੀਅਰਿੰਗ ਵਸਤੂਆਂ ਦੇ ਨਿਰਮਾਣ ਯੂਨਿਟ ਅਤੇ ਓਆਰਆਰ, ਭਾਰਤ ਇਲੈਕਟ੍ਰੌਨਿਕਸ ਲਿਮਿਟਿਡ (ਬੀਈਐੱਲ), ਪੀਈਐੱਸ ਯੂਨੀਵਰਸਿਟੀ, ਅੰਬੇਡਕਰ ਕਾਲਜ, ਪੋਲੀਟੈਕਨਿਕ ਕਾਲਜ, ਕੇਐੱਲਈ ਕਾਲਜ, ਦਯਾਨੰਦਸਾਗਰ ਯੂਨੀਵਰਸਿਟੀ, ਆਈਟੀਆਈ ਜਿਹੀਆਂ ਪ੍ਰਮੁੱਖ ਵਿੱਦਿਅਕ ਸੰਸਥਾਵਾਂ ਸ਼ਾਮਲ ਹਨ। ਫੇਜ਼ -3 ਕੌਰੀਡੋਰ ਸ਼ਹਿਰ ਦੇ ਦੱਖਣੀ ਹਿੱਸੇ, ਆਊਟਰ ਰਿੰਗ ਰੋਡ ਵੈਸਟ, ਮਗਦੀ ਰੋਡ ਅਤੇ ਵੱਖ-ਵੱਖ ਇਲਾਕਿਆਂ ਨੂੰ ਵੀ ਸੰਪਰਕ ਪ੍ਰਦਾਨ ਕਰਦੇ ਹਨ, ਜਿਸ ਨਾਲ ਸ਼ਹਿਰ ਵਿੱਚ ਸਮੁੱਚੀ ਕਨੈਕਟਿਵਿਟੀ ਵਧ ਜਾਂਦੀ ਹੈ। ਵਪਾਰਕ ਕੇਂਦਰਾਂ, ਉਦਯੋਗਿਕ ਕੇਂਦਰਾਂ, ਵਿਦਿਅਕ ਸੰਸਥਾਵਾਂ ਅਤੇ ਸਿਹਤ ਸੰਭਾਲ਼ ਸੁਵਿਧਾਵਾਂ ਦੇ ਲਈ ਅੰਤਿਮ ਮੀਲ ਦੀ ਬਿਹਤਰ ਕਨੈਕਟਿਵਿਟੀ ਵਸਨੀਕਾਂ ਲਈ ਬਿਹਤਰ ਪਹੁੰਚ ਨੂੰ ਸਮਰੱਥ ਬਣਾਏਗੀ।

ਆਵਾਜਾਈ ਦੀ ਭੀੜ ਵਿੱਚ ਕਮੀ:

ਇੱਕ ਪ੍ਰਭਾਵਸ਼ਾਲੀ ਵਿਕਲਪਕ ਸੜਕੀ ਆਵਾਜਾਈ ਦੇ ਰੂਪ ਵਿੱਚ ਬੰਗਲੁਰੂ ਸ਼ਹਿਰ ਵਿੱਚ ਮੈਟਰੋ ਰੇਲ ਅਤੇ ਮੈਟਰੋ ਰੇਲ ਨੈੱਟਵਰਕ ਦਾ ਵਿਸਤਾਰ ਹੋਣ ਕਾਰਨ ਫੇਜ਼-3 ਵਿੱਚ ਆਵਾਜਾਈ ਦੀ ਭੀੜ ਘਟਣ ਦੀ ਉਮੀਦ ਹੈ ਅਤੇ ਇਹ ਆਊਟਰ ਰਿੰਗ ਰੋਡ ਵੈਸਟ, ਮਾਗੜੀ ਰੋਡ ਅਤੇ ਸ਼ਹਿਰ ਦੇ ਹੋਰ ਭਾਰੀ ਭੀੜ ਵਾਲੇ ਮੁੱਖ ਮਾਰਗਾਂ 'ਤੇ ਵਿਸ਼ੇਸ਼ ਤੌਰ 'ਤੇ ਪ੍ਰਭਾਵਸ਼ਾਲੀ ਸਾਬਤ ਹੋਵੇਗਾ। ਸੜਕੀ ਆਵਾਜਾਈ ਵਿੱਚ ਕਮੀ ਵਾਹਨਾਂ ਦੀ ਨਿਰਵਿਘਨ ਆਵਾਜਾਈ, ਯਾਤਰਾ ਦੇ ਸਮੇਂ ਵਿੱਚ ਕਮੀ, ਸਮੁੱਚੀ ਸੜਕ ਸੁਰੱਖਿਆ ਵਿੱਚ ਵਾਧਾ ਆਦਿ ਨੂੰ ਯਕੀਨੀ ਬਣਾਏਗੀ।

ਵਾਤਾਵਰਣ ਲਾਭ:

ਫੇਜ਼-3 ਮੈਟਰੋ ਰੇਲ ਪ੍ਰੋਜੈਕਟ ਨੂੰ ਜੋੜਨਾ ਅਤੇ ਬੰਗਲੁਰੂ ਸ਼ਹਿਰ ਵਿੱਚ ਸਮੁੱਚੇ ਮੈਟਰੋ ਰੇਲ ਨੈੱਟਵਰਕ ਦਾ ਵਿਸਤਾਰ ਰਵਾਇਤੀ ਜੈਵਿਕ ਈਂਧਨ ਅਧਾਰਤ ਆਵਾਜਾਈ ਤੋਂ ਕਾਰਬਨ ਨਿਕਾਸ ਨੂੰ ਮਹੱਤਵਪੂਰਣ ਰੂਪ ਵਿੱਚ ਘਟਾਏਗਾ।

ਆਰਥਿਕ ਵਿਕਾਸ:

ਯਾਤਰਾ ਦੇ ਸਮੇਂ ਵਿੱਚ ਕਮੀ ਅਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਬਿਹਤਰ ਪਹੁੰਚਯੋਗਤਾ ਦੇ ਨਤੀਜੇ ਵਜੋਂ ਉਤਪਾਦਕਤਾ ਵਿੱਚ ਵਾਧਾ ਹੋਵੇਗਾ, ਜਿਸ ਨਾਲ ਲੋਕ ਆਪਣੇ ਕਾਰਜ ਸਥਾਨਾਂ 'ਤੇ ਵਧੇਰੇ ਅਸਾਨੀ ਨਾਲ ਪਹੁੰਚ ਸਕਣਗੇ। ਫੇਜ਼-3 ਦਾ ਨਿਰਮਾਣ ਅਤੇ ਸੰਚਾਲਨ ਨਿਰਮਾਣ ਮਜ਼ਦੂਰਾਂ ਤੋਂ ਲੈ ਕੇ ਪ੍ਰਸ਼ਾਸਨਿਕ ਅਮਲੇ ਅਤੇ ਰੱਖ-ਰਖਾਅ ਕਰਮਚਾਰੀਆਂ ਤੱਕ ਦੇ ਵੱਖ-ਵੱਖ ਖੇਤਰਾਂ ਵਿੱਚ ਬਹੁਤ ਸਾਰੀਆਂ ਨੌਕਰੀਆਂ ਪੈਦਾ ਕਰੇਗਾ। ਇਸ ਦੇ ਨਾਲ ਹੀ, ਵਧੀ ਹੋਈ ਕਨੈਕਟਿਵਿਟੀ ਸਥਾਨਕ ਨੂੰ ਉਤਸ਼ਾਹਿਤ ਕਰ ਸਕਦੀ ਹੈ, ਖਾਸ ਕਰਕੇ ਨਵੇਂ ਮੈਟਰੋ ਸਟੇਸ਼ਨਾਂ ਦੇ ਨੇੜੇ ਦੇ ਖੇਤਰਾਂ ਵਿੱਚ, ਕਾਰੋਬਾਰ ਜੋ ਪਹਿਲਾਂ ਘੱਟ ਪਹੁੰਚਯੋਗ ਖੇਤਰਾਂ ਵਿੱਚ ਨਿਵੇਸ਼ ਅਤੇ ਵਿਕਾਸ ਨੂੰ ਵੀ ਆਕਰਸ਼ਿਤ ਕਰੇਗੀ।

ਸਮਾਜਿਕ ਪ੍ਰਭਾਵ:

ਬੰਗਲੁਰੂ ਵਿੱਚ ਫੇਜ਼-3 ਮੈਟਰੋ ਰੇਲ ਨੈੱਟਵਰਕ ਦੇ ਵਿਸਤਾਰ ਦੇ ਨਤੀਜੇ ਵਜੋਂ ਜਨਤਕ ਆਵਾਜਾਈ ਲਈ ਵਧੇਰੇ ਬਰਾਬਰ ਪਹੁੰਚ ਹੋਵੇਗੀ, ਜਿਸ ਨਾਲ ਵਿਭਿੰਨ ਸਮਾਜਿਕ-ਆਰਥਿਕ ਸਮੂਹਾਂ ਨੂੰ ਲਾਭ ਮਿਲੇਗਾ ਅਤੇ ਆਵਾਜਾਈ ਸਬੰਧੀ ਅਸਮਾਨਤਾਵਾਂ ਘੱਟ ਹੋਣਗੀਆਂ ਜੋ ਆਉਣ - ਜਾਣ ਦੇ ਸਮੇਂ ਨੂੰ ਘਟਾ ਕੇ ਅਤੇ ਜ਼ਰੂਰੀ ਸੇਵਾਵਾਂ ਤੱਕ ਪਹੁੰਚ ਵਿੱਚ ਸੁਧਾਰ ਕਰਕੇ ਜੀਵਨ ਦੀ ਉੱਚ ਗੁਣਵੱਤਾ ਵਿੱਚ ਯੋਗਦਾਨ ਦੇਣਗੀਆਂ। 

ਮਲਟੀ-ਮਾਡਲ ਏਕੀਕਰਣ ਅਤੇ ਅੰਤਿਮ ਮੀਲ ਤੱਕ ਕਨੈਕਟਿਵਿਟੀ:

ਜੇਪੀ ਨਗਰ ਚੌਥੇ ਫੇਜ਼, ਜੇਪੀ ਨਗਰ, ਕਾਮਾਕਯਾ, ਮੈਸੂਰ ਰੋਡ, ਸੁਮਨਹੱਲੀ, ਪੀਨੀਆ, ਬੀਈਐੱਲ ਸਰਕਲ, ਹੇਬਲ, ਕੈਂਪਾਪੁਰਾ, ਹੋਸਾਹੱਲੀ (JP Nagar, Kamakya, Mysore Road, Sumanahalli, Peenya, BEL Circle, Hebbal, Kempapura, Hosahalli) ਸਮੇਤ 10 ਸਥਾਨਾਂ 'ਤੇ ਮਲਟੀ-ਮਾਡਲ ਏਕੀਕਰਣ ਦੀ ਯੋਜਨਾ ਬਣਾਈ ਗਈ ਹੈ। ਇਹ ਮੌਜੂਦਾ ਅਤੇ ਨਿਰਮਾਣ ਅਧੀਨ ਮੈਟਰੋ ਸਟੇਸ਼ਨਾਂ, ਬੀਐੱਮਟੀਸੀ ਬੱਸ ਸਟੈਂਡਾਂ, ਭਾਰਤੀ ਰੇਲਵੇ ਸਟੇਸ਼ਨਾਂ, ਪ੍ਰਸਤਾਵਿਤ ਉਪਨਗਰੀ (ਕੇ-ਰਾਈਡ) ਸਟੇਸ਼ਨਾਂ ਦੇ ਨਾਲ ਇੰਟਰ ਚੇਂਜ ਦੀ ਸੁਵਿਧਾ ਦੇਵੇਗਾ।

ਤੀਸਰੇ ਫੇਜ਼ ਦੇ ਸਾਰੇ ਸਟੇਸ਼ਨਾਂ ਲਈ ਸਮਰਪਿਤ ਬੱਸ ਬੇ, ਪਿਕ ਅੱਪ ਅਤੇ ਡ੍ਰੌਪ ਆਵ੍ ਬੇ, ਪੈਦਲ ਚਲਣ ਵਾਲੇ ਰਸਤਾ, ਆਈਪੀਟੀ/ਆਟੋ ਰਿਕਸ਼ਾ ਸਟੈਂਡ ਵੀ ਪ੍ਰਸਤਾਵਿਤ ਹਨ। ਬੀਐੱਮਟੀਸੀ ਪਹਿਲਾਂ ਤੋਂ ਹੀ ਕਾਰਜਸ਼ੀਲ ਮੈਟਰੋ ਸਟੇਸ਼ਨਾਂ ਲਈ ਫੀਡਰ ਬੱਸਾਂ ਚਲਾ ਰਿਹਾ ਹੈ ਅਤੇ ਇਸ ਨੂੰ ਫੇਜ਼-3 ਸਟੇਸ਼ਨਾਂ ਤੱਕ ਵੀ ਵਧਾਇਆ ਜਾਵੇਗਾ। 11 ਮਹੱਤਵਪੂਰਨ ਸਟੇਸ਼ਨਾਂ 'ਤੇ ਪਾਰਕਿੰਗ ਦੀ ਸੁਵਿਧਾ ਦਿੱਤੀ ਗਈ ਹੈ। ਫੇਜ਼-1 ਅਤੇ ਫੇਜ਼-2 ਦੇ ਮੌਜੂਦਾ ਸਟੇਸ਼ਨਾਂ ਨੂੰ ਫੇਜ਼-3 ਦੇ ਪ੍ਰਸਤਾਵਿਤ ਸਟੇਸ਼ਨਾਂ ਨਾਲ ਜੋੜਿਆ ਗਿਆ ਹੈ। ਐੱਫਓਬੀ/ਸਕਾਈਵਾਕ ਰਾਹੀਂ ਦੋ ਰੇਲਵੇ ਸਟੇਸ਼ਨਾਂ (ਲੋਟੇਗੋਲਾਹਲੀ ਅਤੇ ਹੇਬਲ) (Lottegollahali and Hebbal) ਨੂੰ ਸਿੱਧੀ ਕਨੈਕਟਿਵਿਟੀ ਪ੍ਰਦਾਨ ਕੀਤੀ ਜਾ ਰਹੀ ਹੈ। ਫੇਜ਼ -3 ਮੈਟਰੋ ਸਟੇਸ਼ਨਾਂ 'ਤੇ ਬਾਈਕ ਅਤੇ ਸਾਈਕਲ ਸ਼ੇਅਰਿੰਗ ਦੀ ਸੁਵਿਧਾ ਵੀ ਦਿੱਤੀ ਗਈ ਹੈ।

 


 

*****


ਐੱਮਜੇਪੀਐੱਸ/ਬੀਐੱਮ/ਐੱਸਕੇਐੱਸ


(Release ID: 2046341) Visitor Counter : 43