ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਭਾਰਤ ਦੇ ਲੋਕਪਾਲ ਦਫ਼ਤਰ ਵਿੱਚ 78ਵਾਂ ਸੁਤੰਤਰਤਾ ਦਿਵਸ ਸਮਾਰੋਹ

Posted On: 15 AUG 2024 12:39PM by PIB Chandigarh

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ, ਭਾਰਤ ਦੇ ਲੋਕਪਾਲ ਦੇ ਚੇਅਰਪਰਸਨ ਮਾਣਯੋਗ ਸ਼੍ਰੀ ਜਸਟਿਸ ਅਜੈ ਮਾਣਿਕਰਾਓ ਖਾਨਵਿਲਕਰ (Ajay Manikrao Khanwilkar) ਦੁਆਰਾ ਮਾਣਯੋਗ ਮੈਂਬਰਾਂ: ਸ਼੍ਰੀ ਜਸਟਿਸ  ਸੰਜੈ ਯਾਦਵ, ਸ਼੍ਰੀ ਸੁਸ਼ੀਲ ਚੰਦ੍ਰਾ, ਸ਼੍ਰੀ ਪੰਕਜ ਕੁਮਾਰ ਅਤੇ ਸ਼੍ਰੀ ਅਜੈ ਤਿਰਕੀ (Tirkey) ਦੀ ਗਰਿਮਾਮਈ ਉਪਸਥਿਤੀ ਵਿੱਚ ਰਾਸ਼ਟਰੀ ਝੰਡਾ ਲਹਿਰਾਇਆ ਗਿਆ। ਉਨ੍ਹਾਂ ਨੇ ਸਾਰੇ ਮਾਣਯੋਗ ਮੈਂਬਰਾਂ, ਸੀਨੀਅਰ ਅਧਿਕਾਰੀਆਂ, ਅਤੇ ਕਰਮਚਾਰੀਆਂ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਸੁਤੰਤਰਤਾ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਉਨ੍ਹਾਂ ਸਾਰਿਆਂ ਦੇ ਬਲੀਦਾਨ ਨੂੰ ਯਾਦ ਕੀਤਾ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਅਤੇ ਸੁਤੰਤਰ ਭਾਰਤ (independent BHARAT) ਦੇਣ ਲਈ ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ। 

ਉਨ੍ਹਾਂ ਨੇ ਇਸ ‘ਤੇ ਵੀ ਜ਼ੋਰ ਦਿੱਤਾ ਕਿ ਸਾਡਾ ਦੇਸ਼ ਆਤਮਨਿਰਭਰ (ATMNIRBHAR) ਅਤੇ ਵਿਕਸਿਤ ਭਾਰਤ (VIKSIT BHARAT) ਬਣਨ ਦੀ ਦਿਸ਼ਾ ਵਿੱਚ ਹਰ ਖੇਤਰ ਵਿੱਚ ਪ੍ਰਗਤੀ ਕਰ ਰਿਹਾ ਹੈ। ਇਸ ਪ੍ਰਗਤੀ ਦੇ ਨਾਲ ਕਾਰੋਬਾਰੀ ਗਤੀਵਿਧੀਆਂ ਵਿੱਚ ਵਾਧਾ ਹੁੰਦਾ ਹੈ ਅਤੇ ਇਸ ਦੇ ਨਾਲ ਹੀ ਕੁਝ ਲਾਲਚੀ ਦੇਸ਼ਵਾਸੀਆਂ ਦਾ ਲਾਲਚ ਵੀ ਵਧਦਾ ਹੈ। ਲੋਕਪਾਲ ਜਿਹੀਆਂ ਸੰਸਥਾਵਾਂ ਨੂੰ ਪਹਿਰੇਦਾਰ ਦੇ ਰੂਪ ਵਿੱਚ ਕੰਮ ਕਰਨਾ ਚਾਹੀਦਾ ਹੈ ਅਤੇ ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਨੂੰ ਸਮਰਥਨ ਪ੍ਰਦਾਨ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਭਾਰਤ ਦੇ ਲੋਕਪਾਲ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਭਾਰਤ ਦੇ ਸੰਵਿਧਾਨ ਵਿੱਚ ਦਰਜ ਲਕਸ਼ਾਂ ਨੂੰ ਪ੍ਰਾਪਤ ਕਰਨ ਲਈ ਆਪਣਾ ਸਰਬਸ਼੍ਰੇਸ਼ਠ ਦੇਣ ਦਾ ਸੱਦਾ ਦਿੱਤਾ।

ਇਸ ਮੌਕੇ ‘ਤੇ ਮਾਣਯੋਗ ਚੇਅਰਪਰਸਨ ਅਤੇ ਮੈਂਬਰਾਂ ਦੁਆਰਾ ਪੌਦੇ ਵੀ ਲਗਾਏ ਗਏ।

 

***

ਕੇਐੱਸਵਾਈ/ਪੀਐੱਸਐੱਮ



(Release ID: 2046010) Visitor Counter : 8