ਪੰਚਾਇਤੀ ਰਾਜ ਮੰਤਰਾਲਾ
ਪੰਚਾਇਤ ਪ੍ਰਤੀਨਿਧੀ 15 ਅਗਸਤ, 2024 ਨੂੰ ਲਾਲ ਕਿਲੇ ‘ਤੇ 78ਵੇਂ ਸੁਤੰਤਰਤਾ ਦਿਵਸ ਸਮਾਰੋਹ ਦੇ ਗਵਾਹ ਬਣੇ
Posted On:
15 AUG 2024 6:56PM by PIB Chandigarh
ਭਾਰਤ ਦੇ 78ਵੇਂ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਆਯੋਜਿਤ ਇੱਕ ਇਤਿਹਾਸਿਕ ਪ੍ਰੋਗਰਾਮ ਵਿੱਚ, ਦੇਸ਼ ਭਰ ਤੋਂ ਪੰਚਾਇਤੀ ਰਾਜ ਸੰਸਥਾਵਾਂ ਦੇ ਲਗਭਗ 400 ਚੁਣੇ ਹੋਏ ਪ੍ਰਤੀਨਿਧੀਆਂ ਵਿਸ਼ੇਸ਼ ਤੌਰ ‘ਤੇ ਮਹਿਮਾਨ ਦੇ ਰੂਪ ਵਿੱਚ ਪ੍ਰਤਿਸ਼ਠਿਤ ਲਾਲ ਕਿਲੇ ਵਿਖੇ ਇਕੱਠੇ ਹੋਏ। ਕੇਂਦਰ ਸਰਕਾਰ ਦੀ ਅਗਵਾਈ ਵਿੱਚ ਸ਼ੁਰੂ ਕੀਤੀ ਗਈ ਇਸ ਪਹਿਲ ਨੇ ਗ੍ਰਾਮੀਣ ਭਾਰਤ ਦੀਆਂ ਧੜਕਨਾਂ ਨੂੰ ਰਾਸ਼ਟਰੀ ਰਾਜਧਾਨੀ ਤੱਕ ਪਹੁੰਚਾਇਆ ਅਤੇ ਏਕਤਾ ਅਤੇ ਸਾਂਝੇ ਉਦੇਸ਼ ਦੀ ਭਾਵਨਾ ਨੂੰ ਹੁਲਾਰਾ ਦਿੱਤਾ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲਾਲ ਕਿਲੇ ਦੀ ਫਸੀਲ ਤੋਂ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਭਾਰਤ ਦੀ ਪ੍ਰਗਤੀ ਅਤੇ ਸਮ੍ਰਿੱਧੀ ਵਿੱਚ ਸਥਾਨਕ ਸ਼ਾਸਨ ਦੀ ਮਹੱਤਵਪੂਰਨ ਭੂਮਿਕਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਪੰਚਾਇਤਾਂ ਸਮੇਤ ਦੇਸ਼ ਦੇ ਤਿੰਨ ਲੱਖ ਸੰਸਥਾਗਤ ਯੂਨਿਟਾਂ ਤੋਂ ਸਲਾਨਾ ਦੋ ਸਾਰਥਕ ਸੁਧਾਰ ਲਾਗੂ ਕਰਨ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ, “ਜੇਕਰ ਅਸੀਂ ਇੱਕ ਸਾਲ ਵਿੱਚ 25-30 ਲੱਖ ਸੁਧਾਰ ਹਾਸਲ ਕਰ ਲੈਂਦੇ ਹਾਂ, ਤਾਂ ਆਮ ਵਿਅਕਤੀ ਦਾ ਆਤਮਵਿਸ਼ਵਾਸ ਵਧੇਗਾ ਅਤੇ ਸਾਡਾ ਦੇਸ਼ ਨਵੀਆਂ ਉਚਾਈਆਂ ‘ਤੇ ਪਹੁੰਚੇਗਾ। “ਪ੍ਰਧਾਨ ਮੰਤਰੀ ਨੇ ਭਾਰਤੀ ਲੋਕਤੰਤਰ ਨੂੰ ਮਜ਼ਬੂਤ ਕਰਨ ਅਤੇ ਹਾਸ਼ੀਏ ‘ਤੇ ਪਏ ਭਾਈਚਾਰਿਆਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਵਿੱਚ ਸੰਵਿਧਾਨ ਦੀ 75 ਸਾਲ ਦੀ ਯਾਤਰਾ ‘ਤੇ ਵੀ ਚਾਨਣਾ ਪਾਇਆ। ਉਨ੍ਹਾਂ ਨੇ ਕਰਤੱਵ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਕਿਹਾ, “ਜਦੋਂ ਕਰਤੱਵ ਨਿਭਾਇਆ ਜਾਂਦਾ ਹੈ, ਤਾਂ ਉਸ ਵਿੱਚ ਅਧਿਕਾਰਾਂ ਦੀ ਰੱਖਿਆ ਅੰਤਰਨਿਹਿਤ ਹੁੰਦੀ ਹੈ।”
ਲਾਲ ਕਿਲੇ ਦਾ ਪ੍ਰਾਂਗਣ ਭਾਰਤ ਦੀ ਵਿਵਿਧਤਾ ਦੇ ਜੀਵੰਤ ਕੈਨਵਾਸ ਵਿੱਚ ਬਦਲ ਗਿਆ, ਜਿਸ ਵਿੱਚ ਪੰਚਾਇਤ ਪ੍ਰਤੀਨਿਧੀਆਂ ਨੇ ਵਿਭਿੰਨ ਖੇਤਰਾਂ ਦੀ ਪਰੰਪਰਾਗਤ ਪੌਸ਼ਾਕ ਪਹਿਣੀ ਸੀ। ਤਿਰੰਗੇ ਅਤੇ ਦੇਸ਼ ਭਗਤੀ ਦੇ ਸਾਂਝੇ ਉਤਸ਼ਾਹ ਨਾਲ ਇਕਜੁੱਟ, ਇਨ੍ਹਾਂ ਜ਼ਮੀਨੀ ਨੇਤਾਵਾਂ ਨੇ ‘ਅਨੇਕਤਾ ਵਿੱਚ ਏਕਤਾ’ ਦਾ ਸਾਰ ਪੇਸ਼ ਕੀਤਾ।
78ਵੇਂ ਸੁਤੰਤਰਤਾ ਦਿਵਸ ਦੀ ਪੂਰਵ-ਸੰਧਿਆ ‘ਤੇ ਪੰਚਾਇਤੀ ਰਾਜ ਸੰਸਥਾਵਾਂ (ਪੀਆਰਆਈ) ਦੀਆਂ ਚੁਣੀਆਂ ਹੋਈਆਂ ਮਹਿਲਾ ਪ੍ਰਤੀਨਿਧੀਆਂ (ਈਡਬਲਿਊਆਰ) ਨੂੰ ਸਨਮਾਨਿਤ ਕਰਨ ਲਈ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲਗਭਗ 400 ਪ੍ਰਤੀਭਾਗੀਆਂ ਨੇ ਹਿੱਸਾ ਲਿਆ ਅਤੇ ਇਨ੍ਹਾਂ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਪੰਚਾਇਤ ਨੇਤਾਵਾਂ ਨੂੰ ਵਿਸ਼ੇਸ਼ ਮਹਿਮਾਨ ਵਜੋਂ ਸੱਦਾ ਦਿੱਤਾ ਗਿਆ ਸੀ। ਕੇਂਦਰੀ ਪੰਚਾਇਤੀ ਰਾਜ ਮੰਤਰੀ ਸ਼੍ਰੀ ਰਾਜੀਵ ਰੰਜਨ ਸਿੰਘ ਅਤੇ ਕੇਂਦਰੀ ਪੰਚਾਇਤੀ ਰਾਜ ਮੰਤਰੀ ਪ੍ਰੋਫੈਸਰ. ਐੱਸ.ਪੀ.ਐੱਸ.ਬਘੇਲ ਨੇ ਸਥਾਨਕ ਸ਼ਾਸਨ ਵਿੱਚ ਮਹਿਲਾਵਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਮਹੱਤਵ ਦਿੰਦੇ ਹੋਏ ਉਨ੍ਹਾਂ ਦੀ ਭਾਗੀਦਾਰੀ ਅਤੇ ਅਗਵਾਈ ਨੂੰ ਹੋਰ ਪ੍ਰੋਤਸਾਹਿਤ ਕੀਤਾ। ਇਸ ਮੌਕੇ ‘ਤੇ ਪੰਚਾਇਤੀ ਰਾਜ ਮੰਤਰਾਲੇ ਦੇ ਸਕੱਤਰ ਸ਼੍ਰੀ ਵਿਵੇਕ ਭਾਰਦਵਾਜ, ਵਿਸ਼ੇਸ਼ ਸਕੱਤਰ ਡਾ. ਚੰਦਰ ਸ਼ੇਖਰ ਕੁਮਾਰ, ਸੰਯੁਕਤ ਸਕੱਤਰ ਸ਼੍ਰੀ ਆਲੋਕ ਪ੍ਰੇਮ ਨਾਗਰ, ਸ਼੍ਰੀਮਤੀ ਮਮਤਾ ਵਰਮਾ, ਸ਼੍ਰੀ ਵਿਕਾਸ ਆਨੰਦ, ਸ਼੍ਰੀ ਰਾਜੇਸ਼ ਕੁਮਾਰ ਸਿੰਘ, ਆਰਥਿਕ ਸਲਾਹਕਾਰ ਡਾ. ਬਿਜੈ ਕੁਮਾਰ ਬੇਹਰਾ, ਵਿਭਿੰਨ ਰਾਜਾਂ ਦੇ ਅਧਿਕਾਰੀ ਅਤੇ ਹੋਰ ਪ੍ਰਤੀਭਾਗੀ ਮੌਜੂਦ ਸਨ।
ਪੰਚਾਇਤ ਰਾਜ ਮੰਤਰਾਲੇ ਨੇ ਆਉਣ ਵਾਲੇ ਪੰਚਾਇਤ ਪ੍ਰਤੀਨਿਧੀਆਂ ਲਈ ਪ੍ਰੋਗਰਾਮ ਦੇ ਬਾਅਦ ਦੁਪਹਿਰ ਦੇ ਭੋਜਨ ਸਮੇਤ ਇੱਕ ਸਮ੍ਰਿੱਧ ਅਨੁਭਵ ਦੀ ਸੁਵਿਧਾ ਪ੍ਰਦਾਨ ਕੀਤੀ। ਇਸ ਮੰਚ ਨੇ ਪ੍ਰਤੀਨਿਧੀਆਂ ਨੂੰ ਅਨੁਭਵ ਸਾਂਝਾ ਕਰਨ, ਇੱਕ-ਦੂਸਰੇ ਦੀਆਂ ਸਰਵੋਤਮ ਕਾਰਜ-ਪ੍ਰਣਾਲੀਆਂ ਤੋਂ ਸਿੱਖ ਅਤੇ 14-15 ਅਗਸਤ, 2024 ਦੌਰਾਨ ਮੰਤਰਾਲੇ ਦੀ ਨਵੀਨ ਪਹਿਲਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦਾ ਅਵਸਰ ਦਿੱਤਾ।
ਪੰਚਾਇਤ ਪ੍ਰਤੀਨਿਧੀਆਂ ਨੂੰ ਦਿੱਤੇ ਗਏ ਇਸ ਬੇਮਿਸਾਲ ਸੱਦੇ ਨੇ ਪੂਰੇ ਦੇਸ਼ ਵਿੱਚ ਜ਼ਮੀਨੀ ਪੱਧਰ ‘ਤੇ ਸ਼ਾਸਨ ਵਿੱਚ ਇੱਕ ਨਵੀਂ ਊਰਜਾ ਦਾ ਸੰਚਾਰ ਕੀਤਾ ਹੈ। ਇਹ ਗ੍ਰਾਮੀਣ ਸਥਾਨਕ ਸੰਸਥਾਵਾਂ ਨੂੰ ਸਸ਼ਖਤ ਬਣਾਉਣ ਅਤੇ ਰਾਸ਼ਟਰ ਨਿਰਮਾਣ ਵਿੱਚ ਉਨ੍ਹਾਂ ਦੀ ਲਾਜ਼ਮੀ ਭੂਮਿਕਾ ਨੂੰ ਮਾਨਤਾ ਦੇਣ ਲਈ ਸਰਕਾਰ ਦੀ ਪ੍ਰਤੀਬੱਧਤਾ ‘ਤੇ ਜ਼ੋਰ ਦਿੰਦਾ ਹੈ। ਜਿਵੇਂ-ਜਿਵੇਂ ਭਾਰਤ ਆਪਣੀ ਸੁਤੰਤਰਤਾ ਦੇ 78ਵੇਂ ਵਰ੍ਹੇ ਵਿੱਚ ਆਤਮਵਿਸ਼ਵਾਸ ਦੇ ਨਾਲ ਅੱਗੇ ਵਧ ਰਿਹਾ ਹੈ, ਇਸ ਇਤਿਹਾਸਿਕ ਸਮਾਰੋਹ ਵਿੱਚ ਪੰਚਾਇਤ ਪ੍ਰਤੀਨਿਧੀਆਂ ਦੀ ਸਰਗਰਮ ਭਾਗੀਦਾਰੀ ਸਮਾਵੇਸ਼ੀ ਵਿਕਾਸ ਅਤੇ ਟਿਕਾਊ ਵਿਕਾਸ ਦੀ ਦਿਸ਼ਾ ਵਿੱਚ ਦੇਸ਼ ਦੀ ਯਾਤਰਾ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ।
************
ਐੱਸਐੱਸ
(Release ID: 2046001)
Visitor Counter : 58