ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਨੇ 'ਵਾਤਾਵਰਨ ਅਤੇ ਈਕੋਲੋਜੀ ਲਈ ਮਾਨਕੀਕਰਨ' 'ਤੇ ਵਰਕਸ਼ਾਪ ਦਾ ਆਯੋਜਨ ਕੀਤਾ
ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਨੇ ਵਾਤਾਵਰਨ ਅਤੇ ਈਕੋਲੋਜੀ ਵਿੱਚ ਮਾਨਕੀਕਰਨ ਲਈ ਸਮਰਪਿਤ ਵਿਭਾਗ ਬਣਾਇਆ
Posted On:
13 AUG 2024 11:04AM by PIB Chandigarh
ਭਾਰਤ ਦੀ ਰਾਸ਼ਟਰੀ ਮਾਨਕ ਸੰਸਥਾ, ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (ਬੀਆਈਐੱਸ) ਨੇ ਵਾਤਾਵਰਨ ਅਤੇ ਈਕੋਲੋਜੀ ਨਾਲ ਸਬੰਧਤ ਮੁੱਦਿਆਂ 'ਤੇ ਮਾਨਕੀਕਰਨ ਲਈ ਇੱਕ ਨਵਾਂ ਵਿਭਾਗ ਬਣਾਇਆ ਹੈ, ਜਿਸ ਦਾ ਨਾਮ ਵਾਤਾਵਰਨ ਅਤੇ ਈਕੋਲੋਜੀ ਵਿਭਾਗ (ਈਈਡੀ) ਰੱਖਿਆ ਗਿਆ ਹੈ।
ਨਵੇਂ ਸਥਾਪਿਤ ਵਿਭਾਗ ਦੀਆਂ ਭਵਿੱਖ ਦੀਆਂ ਗਤੀਵਿਧੀਆਂ ਲਈ ਇੱਕ ਮਜ਼ਬੂਤ ਨੀਂਹ ਤਿਆਰ ਕਰਨ ਲਈ ਭਾਰਤੀ ਮਾਨਕ ਬਿਊਰੋ ਨੇ 12 ਅਗਸਤ, 2024 ਨੂੰ ਨਵੀਂ ਦਿੱਲੀ ਵਿੱਚ 'ਵਾਤਾਵਰਨ ਅਤੇ ਈਕੋਲੋਜੀ ਲਈ ਮਾਨਕੀਕਰਨ' ਵਿਸ਼ੇ 'ਤੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ।
ਬੀਆਈਐੱਸ ਦੇ ਡਾਇਰੈਕਟਰ ਜਨਰਲ ਸ੍ਰੀ ਪ੍ਰਮੋਦ ਕੁਮਾਰ ਤਿਵਾੜੀ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਕਿਹਾ ਕਿ ਨਵੇਂ ਵਾਤਾਵਰਨ ਅਤੇ ਈਕੋਲੋਜੀ ਵਿਭਾਗ ਦੇ ਨਾਲ ਅਸੀਂ ਨਾ ਸਿਰਫ਼ ਸਰਬੋਤਮ ਮਾਨਕਾਂ ਦੀ ਲੋੜ ਨੂੰ ਪੂਰਾ ਕਰ ਰਹੇ ਹਾਂ, ਸਗੋਂ ਇੱਕ ਵਿਆਪਕ ਕਾਰਜ ਯੋਜਨਾ ਵੀ ਤਿਆਰ ਕਰ ਰਹੇ ਹਾਂ, ਜੋ ਸਾਰੀਆਂ ਵਾਤਾਵਰਨ ਸਬੰਧੀ ਲੋੜਾਂ ਨੂੰ ਪੂਰਾ ਕਰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਬਿਊਰੋ ਦਾ ਉਦੇਸ਼ ਭਾਰਤ ਅਤੇ ਵਿਸ਼ਵ ਲਈ ਸਟੈਂਡਰਡਜ਼ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਬੀਆਈਐੱਸ ਅਗਲੇ ਦੋ ਮਹੀਨਿਆਂ ਵਿੱਚ ਵਾਤਾਵਰਨ ਮਾਨਕੀਕਰਨ ਵਿੱਚ ਮੋਹਰੀ ਬਣਨ ਅਤੇ ਗਲੋਬਲ ਸਸਟੇਨੇਬਿਲਟੀ ਵਿੱਚ ਸਟੈਂਡਰਡ ਤੈਅ ਕਰਨ ਦੇ ਵਿਜ਼ਨ ਨਾਲ ਸੈਮੀਨਾਰ ਆਯੋਜਿਤ ਕਰੇਗਾ।
ਵਰਕਸ਼ਾਪ ਦੇ ਮੁੱਖ ਮਹਿਮਾਨ ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੀ ਸਕੱਤਰ ਸ੍ਰੀਮਤੀ ਲੀਨਾ ਨੰਦਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਦੋਂ ਅਸੀਂ ਸਟੈਂਡਰਡਜ਼ ਬਾਰੇ ਗੱਲ ਕਰਦੇ ਹਾਂ ਤਾਂ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸਾਰੇ ਸਬੰਧਤ ਹਿਤਧਾਰਕ ਸਮੂਹਾਂ ਦੇ ਨਾਲ ਮਾਹਿਰਾਂ ਅਤੇ ਸਲਾਹਕਾਰਾਂ ਵਿਚਕਾਰ ਗੱਲਬਾਤ ਹੁੰਦੀ ਹੈ। ਉਨ੍ਹਾਂ ਸਮਾਜ ਨੂੰ ਵੱਡੇ ਪੱਧਰ 'ਤੇ ਪ੍ਰਭਾਵਿਤ ਕਰਨ ਵਾਲੀਆਂ ਵਿਭਿੰਨ ਸਮੱਗਰੀਆਂ 'ਤੇ ਸਟੈਂਡਰਡ ਲਿਆਉਣ ਲਈ ਬੀਆਈਐੱਸ, ਵਾਤਾਵਰਨ ਅਤੇ ਜੰਗਲਾਤ ਮੰਤਰਾਲੇ ਅਤੇ ਹੋਰ ਹਿਤਧਾਰਕਾਂ ਵਿਚਕਾਰ ਸਹਿਯੋਗ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਅਜਿਹੇ ਸਹਿਯੋਗ ਈਸੀਓ-ਮਾਰਕ, ਸਥਾਈ ਤੌਰ 'ਤੇ ਉਗਾਈ ਜਾਣ ਵਾਲੀ ਲੱਕੜ ਜਾਂ ਬਲੂ ਫਲੈਗ ਬੀਚਿਜ਼ ਆਦਿ ਨਾਲ ਸਬੰਧਤ ਸਟੈਂਡਰਡਜ਼ ਅਤੇ ਪ੍ਰਥਾਵਾਂ ਜਿਹੇ ਖੇਤਰਾਂ ਵਿੱਚ ਪ੍ਰਭਾਵੀ ਹੋਣਗੇ।
ਇਸ ਵਰਕਸ਼ਾਪ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 100 ਤੋਂ ਵੱਧ ਮਾਹਿਰਾਂ ਨੇ ਭਾਗ ਲਿਆ।
*************
ਐੱਮਜੀ/ਏਆਰ/ਆਈਐੱਮ/ਜੀਆਰਐੱਸ
(Release ID: 2044849)
Visitor Counter : 53