ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਇਸ ਕਠਿਨ ਸਮੇਂ ਵਿੱਚ ਅਸੀਂ ਸਾਰੇ ਕੇਰਲ ਦੇ ਲੋਕਾਂ ਦੇ ਨਾਲ ਖੜ੍ਹੇ ਹਾਂ
“ਮੈਂ ਸਾਰਿਆਂ ਨੂੰ, ਵਿਸ਼ੇਸ਼ ਕਰਕੇ ਪ੍ਰਭਾਵਿਤ ਲੋਕਾਂ ਨੂੰ ਭਰੋਸਾ ਦੁਆਉਂਦਾ ਹਾਂ ਕਿ ਸਾਰੀ ਸੰਭਵ ਸਹਾਇਤਾ ਜਾਰੀ ਰਹੇਗੀ”
ਪ੍ਰਧਾਨ ਮੰਤਰੀ ਨੇ ਫ੍ਰੰਟਲਾਇਨ ਰਾਹਤ ਵਰਕਰਾਂ ਦਾ ਉਨ੍ਹਾਂ ਦੀ ਸੇਵਾ ਦੇ ਲਈ ਧੰਨਵਾਦ ਕੀਤਾ
Posted On:
10 AUG 2024 10:58PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਵਾਯਨਾਡ ਨੂੰ ਸਾਰੀ ਸੰਭਵ ਸਹਾਇਤਾ ਪ੍ਰਦਾਨ ਕਰੇਗੀ। ਐਕਸ (X) ‘ਤੇ ਪੋਸਟ ਕੀਤੀ ਇੱਕ ਸੀਰੀਜ਼ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, “ਵਾਯਨਾਡ ਵਿੱਚ ਜ਼ਮੀਨ ਖਿਸਕਣ ਤੋਂ ਅਸੀਂ ਸਾਰੇ ਦੁਖੀ ਹਾਂ। ਜਦੋਂ ਤੋਂ ਇਹ ਤਰਾਸਦੀ ਸਾਹਮਣੇ ਆਈ ਹੈ, ਮੈਂ ਸਥਿਤੀ ‘ਤੇ ਕਰੀਬ ਤੋਂ ਨਜ਼ਰ ਰੱਖ ਰਿਹਾ ਹਾਂ। ਕੇਂਦਰ ਸਰਕਾਰ ਨੇ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਦੇ ਲਈ ਸਾਰੇ ਸੰਸਾਧਨ ਜੁਟਾਏ ਹਨ। ਅੱਜ ਮੈਂ ਉੱਥੇ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਹਵਾਈ ਸਰਵੇਖਣ (aerial survey) ਭੀ ਕੀਤਾ।”
ਪ੍ਰਧਾਨ ਮੰਤਰੀ ਨੇ ਇਸ ਤਰਾਸਦੀ ਦੇ ਪੀੜਿਤਾਂ ਨਾਲ ਮੁਲਾਕਾਤ ਕੀਤੀ। ਆਪਣੀ ਗੱਲਬਾਤ ‘ਤੇ ਉਨ੍ਹਾਂ ਨੇ ਕਿਹਾ, “ਮੈਂ ਵਿਅਕਤੀਗਤ ਤੌਰ ‘ਤੇ ਉਨ੍ਹਾਂ ਲੋਕਾਂ ਨੂੰ ਮਿਲਿਆ ਜੋ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਹੋਏ ਹਨ। ਮੈਂ ਪੂਰੀ ਤਰ੍ਹਾਂ ਨਾਲ ਸਮਝਦਾ ਹਾਂ ਕਿ ਇਸ ਦਾ ਕਈ ਪਰਿਵਾਰਾਂ ‘ਤੇ ਕੀ ਪ੍ਰਭਾਵ ਪਿਆ ਹੈ। ਮੈਂ ਰਾਹਤ ਕੈਂਪਾਂ ਵਿੱਚ ਗਿਆ ਅਤੇ ਘਾਇਲਾਂ ਨਾਲ ਬਾਤ ਕੀਤੀ।”
ਕੇਂਦਰ ਸਰਕਾਰ ਦੀ ਤਰਫ਼ੋਂ ਰਾਹਤ ਏਜੰਸੀਆਂ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, “ਮੈਂ ਸਾਰਿਆਂ ਨੂੰ, ਵਿਸ਼ੇਸ਼ ਕਰਕੇ ਪ੍ਰਭਾਵਿਤ ਲੋਕਾਂ ਨੂੰ ਭਰੋਸਾ ਦੁਆਉਂਦਾ ਹਾਂ ਕਿ ਸਾਰੀ ਸੰਭਵ ਮਦਦ ਜਾਰੀ ਰਹੇਗੀ। ਅਸੀਂ ਸਾਰੇ ਇਸ ਚੁਣੌਤੀਪੂਰਨ ਸਮੇਂ ਵਿੱਚ ਕੇਰਲ ਦੇ ਲੋਕਾਂ ਦੇ ਨਾਲ ਖੜ੍ਹੇ ਹਾਂ।”
ਸਥਿਤੀ ਦੀ ਹਵਾਈ ਸਮੀਖਿਆ ਦੇ ਬਾਅਦ, ਸ਼੍ਰੀ ਮੋਦੀ ਨੇ ਰਾਹਤ ਕਾਰਜਾਂ ਵਿੱਚ ਸ਼ਾਮਲ ਲੋਕਾਂ ਨਾਲ ਮੁਲਾਕਾਤ ਕੀਤੀ। ਆਪਣੀ ਮੁਲਾਕਾਤ ‘ਤੇ ਟਿੱਪਣੀ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, “ਮੈਂ ਅਧਿਕਾਰੀਆਂ ਅਤੇ ਫ੍ਰੰਟਲਾਇਨ ਰਾਹਤ ਵਰਕਰਾਂ ਦਾ ਧੰਨਵਾਦ ਕੀਤਾ। ਜਿਵੇਂ ਹੀ ਸਾਨੂੰ ਕੇਰਲ ਸਰਕਾਰ ਤੋਂ ਵਿਸਤ੍ਰਿਤ ਜਾਣਕਾਰੀ ਮਿਲੇਗੀ, ਕੇਂਦਰ ਪ੍ਰਭਾਵਿਤ ਖੇਤਰ ਵਿੱਚ ਸਕੂਲਾਂ ਅਤੇ ਘਰਾਂ ਸਹਿਤ ਜ਼ਰੂਰੀ ਬੁਨਿਆਦੀ ਢਾਂਚੇ ਦੇ ਪੁਨਰਨਿਰਮਾਣ ਵਿੱਚ ਮਦਦ ਦੇ ਲਈ ਸਾਰੇ ਜ਼ਰੂਰੀ ਕਦਮ ਉਠਾਏਗੀ।”
***
ਐੱਮਜੇਪੀਐੱਸ/ਐੱਸਐੱਸ/ਐੱਸਆਰ
(Release ID: 2044546)
Visitor Counter : 25
Read this release in:
English
,
Urdu
,
Hindi
,
Bengali
,
Manipuri
,
Assamese
,
Gujarati
,
Tamil
,
Telugu
,
Kannada
,
Malayalam