ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਹਾਥੀਆਂ ਦੀ ਸੁਰੱਖਿਆ ਦੇ ਲਈ ਕੀਤੇ ਜਾ ਰਹੇ ਵਿਆਪਕ ਸਮੁਦਾਇਕ ਪ੍ਰਯਾਸਾਂ ਦੀ ਸ਼ਲਾਘਾ ਕੀਤੀ


ਹਾਥੀ ਸਾਡੇ ਸੱਭਿਆਚਾਰ ਅਤੇ ਇਤਿਹਾਸ ਦੇ ਅਭਿੰਨ ਅੰਗ ਹਨ: ਪ੍ਰਧਾਨ ਮੰਤਰੀ

Posted On: 12 AUG 2024 9:30AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ਵ ਹਾਥੀ ਦਿਵਸ (World Elephant Day) ਦੇ ਅਵਸਰ ‘ਤੇ ਹਾਥੀਆਂ ਦੀ ਸੁਰੱਖਿਆ ਦੇ ਲਈ ਕੀਤੇ ਜਾ ਰਹੇ ਵਿਆਪਕ ਪ੍ਰਯਾਸਾਂ ਦੀ ਸ਼ਲਾਘਾ ਕੀਤੀ ਹੈ। ਸ਼੍ਰੀ ਮੋਦੀ ਨੇ ਹਾਥੀਆਂ ਨੂੰ ਅਜਿਹੇ ਅਨੁਕੂਲ ਆਵਾਸ ਉਪਲਬਧ ਕਰਵਾਉਣ ਦੇ ਲਈ ਹਰ ਸੰਭਵ ਪ੍ਰਯਾਸ ਕਰਨ ਦੀ ਪ੍ਰਤੀਬੱਧਤਾ ਦੁਹਰਾਈ, ਜਿੱਥੇ ਉਹ ਵਧ-ਫੁੱਲ ਸਕਣ।

 ਪ੍ਰਧਾਨ ਮੰਤਰੀ ਨੇ ਹਾਥੀਆਂ ਦੇ ਮੁੱਲ ਅਤੇ ਸਾਡੇ ਸੱਭਿਆਚਾਰ ਅਤੇ ਇਤਿਹਾਸ ਵਿੱਚ ਉਨ੍ਹਾਂ ਦੇ ਮਹੱਤਵ ‘ਤੇ ਭੀ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਪਿਛਲੇ ਕੁਝ ਵਰ੍ਹਿਆਂ ਵਿੱਚ ਹਾਥੀਆਂ ਦੀ ਸੰਖਿਆ ਵਿੱਚ ਹੋਏ ਵਾਧੇ ਦੀ ਸ਼ਲਾਘਾ ਕੀਤੀ।

 ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;

 ਵਿਸ਼ਵ ਹਾਥੀ ਦਿਵਸ (World Elephant Day) ਹਾਥੀਆਂ ਦੀ ਸੁਰੱਖਿਆ ਦੇ ਲਈ ਕੀਤੇ ਜਾ ਰਹੇ ਵਿਆਪਕ ਸਮੁਦਾਇਕ ਪ੍ਰਯਾਸਾਂ ਦੀ ਸ਼ਲਾਘਾ ਕਰਨ ਦਾ ਅਵਸਰ ਹੈ। ਇਸ ਦੇ ਨਾਲ-ਨਾਲ ਅਸੀਂ ਹਾਥੀਆਂ ਨੂੰ ਅਜਿਹੇ ਅਨੁਕੂਲ ਆਵਾਸ ਪ੍ਰਦਾਨ ਕਰਨ ਦੇ ਲਈ ਹਰ ਸੰਭਵ ਪ੍ਰਯਾਸ ਕਰਨ ਦੀ ਪ੍ਰਤੀਬੱਧਤਾ ਦੀ ਮੁੜ ਪੁਸ਼ਟੀ ਕਰਦੇ ਹਾਂ, ਜਿੱਥੇ ਉਹ ਵਧ-ਫੁੱਲ ਸਕਣ। ਭਾਰਤ ਵਿੱਚ ਸਾਡੇ ਲਈ ਹਾਥੀ ਸਾਡੇ ਸੱਭਿਆਚਾਰ ਅਤੇ ਇਤਿਹਾਸ ਦਾ ਅਭਿੰਨ ਅੰਗ ਹੈ। ਇਹ ਬੜੀ ਖੁਸ਼ੀ ਦੀ ਬਾਤ ਹੈ ਕਿ ਪਿਛਲੇ ਕੁਝ ਵਰ੍ਹਿਆਂ ਵਿੱਚ ਉਨ੍ਹਾਂ ਦੀ ਸੰਖਿਆ ਵਿੱਚ ਵਾਧਾ ਹੋਇਆ ਹੈ।” 

 

 

*********

ਐੱਮਜੇਪੀਐੱਸ/ਐੱਸਐੱਸ/ਐੱਸਟੀ



(Release ID: 2044526) Visitor Counter : 17