ਵਿੱਤ ਮੰਤਰਾਲਾ
ਸੀਬੀਡੀਟੀ ਨੇ ਪੈੱਨ ਅਤੇ ਆਧਾਰ ਨੂੰ ਲਿੰਕ ਕਰਨ ਤੋਂ ਪਹਿਲਾਂ ਕਟੌਤੀ ਕਰਨ ਵਾਲੇ/ਕੁਲੈਕਟਰ ਦੀ ਮੌਤ ਦੀ ਸਥਿਤੀ ਵਿੱਚ ਟੀਡੀਐੱਸ/ਟੀਸੀਐੱਸ ਦੇ ਪ੍ਰਾਵਧਾਨਾਂ ਵਿੱਚ ਛੂਟ ਦਿੱਤੀ
Posted On:
07 AUG 2024 2:59PM by PIB Chandigarh
ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀਬੀਡੀਟੀ) ਨੇ ਪੈੱਨ ਅਤੇ ਆਧਾਰ ਨੂੰ ਲਿੰਕ ਕਰਨ ਤੋਂ ਪਹਿਲਾਂ ਕਟੌਤੀ ਕਰਨ ਵਾਲੇ/ਕੁਲੈਕਟਰ ਦੀ ਮੌਤ ਦੀ ਸਥਿਤੀ ਵਿੱਚ ਟੀਡੀਐੱਸ/ਟੀਸੀਐੱਸ ਦੇ ਪ੍ਰਾਵਧਾਨਾਂ ਵਿੱਚ ਛੂਟ ਦਿੱਤੀ ਹੈ।
ਟੈਕਸ ਪੇਅਰਸ ਦੀਆਂ ਅਸਲ ਮੁਸ਼ਕਿਲਾਂ ਨੂੰ ਦੇਖਦੇ ਹੋਏ ਸੀਬੀਡੀਟੀ ਨੇ 2024 ਦੇ ਸਰਕੁਲਰ ਨੰਬਰ 8 ਮਿਤੀ 05.08.2024 ਜਾਰੀ ਕੀਤਾ ਅਤੇ ਉਸ ਦੇ ਮਾਧਿਅਮ ਨਾਲ ਸਰਕਾਰ ਨੇ ਪੈਨ ਅਤੇ ਆਧਾਰ ਨੂੰ ਜੋੜਨ ਤੋਂ ਪਹਿਲਾਂ ਕਟੌਤੀ ਕਰਨ ਵਾਲੇ/ਕੁਲੈਕਟਰ ਦੀ ਮੌਤ ਦੀ ਸਥਿਤੀ ਵਿੱਚ ਇਨਕਮ ਟੈਕਸ ਐਕਟ, 1961 (‘ਐਕਟ”) ਦੇ ਅਨੁਸਾਰ ਟੀਡੀਐੱਸ/ਟੀਸੀਐੱਸ ਦੇ ਪ੍ਰਾਵਧਾਨਾਂ ਵਿੱਚ ਛੁੱਟ ਦਿੱਤੀ ਹੈ।
ਟੈਕਸ ਪੇਅਰਸ ਦੀਆਂ ਸ਼ਿਕਾਇਤਾਂ ਦੇ ਸਮਾਧਾਨ ਲਈ, ਜਿਨ੍ਹਾਂ ਵਿੱਚ 31.05.2024 ਨੂੰ ਜਾਂ ਉਸ ਤੋਂ ਪਹਿਲਾਂ ਅਤੇ ਪੈਨ ਅਤੇ ਆਧਾਰ ਨੂੰ ਲਿੰਕ ਕਰਨ ਦੇ ਵਿਕਲਪ ਦਾ ਉਪਯੋਗ ਕਰਨ ਤੋਂ ਪਹਿਲਾਂ ਕਟੌਤੀ ਕਰਨ ਵਾਲੇ/ਕੁਲੈਕਟਰ ਦੀ ਮੌਤ ਦੀਆਂ ਉਦਹਾਰਣਾਂ ਦਾ ਜ਼ਿਕਰ ਕੀਤਾ ਗਿਆ ਹੈ, ਸਰਕੂਲਰ ਵਿੱਚ ਪ੍ਰਾਵਧਾਨ ਹੈ ਕਿ ਐਕਟ ਦੀ ਧਾਰਾ 206ਏਏ/206ਸੀਸੀ ਦੇ ਤਹਿਤ ਟੈਕਸ ਕਟੌਤੀ/ਸੰਗ੍ਰਹਿ ਲਈ ਕਟੌਤੀ ਕਰਨ ਵਾਲੇ/ ਕੁਲੈਕਟਰ ‘ਤੇ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ, ਜਿਵੇਂ ਕਿ ਮਾਮਲਾ 31.03.2024 ਤੱਕ ਕੀਤੇ ਗਏ ਲੈਣ ਦੇਣ ਨਾਲ ਸਬੰਧਿਤ ਹੋ ਸਕਦਾ ਹੈ।
ਇਹ ਸੀਬੀਡੀਟੀ ਦੁਆਰਾ ਪਹਿਲਾਂ ਜਾਰੀ ਕੀਤੇ ਗਏ 2024 ਦੇ ਸਰਕੂਲਰ ਨੰਬਰ 6 ਮਿਤੀ 23.04.2024 ਦੇ ਕ੍ਰਮ ਵਿੱਚ ਹੈ, ਜਿਸ ਵਿੱਚ ਐਕਟ ਦੇ ਅਨੁਸਾਰ ਉੱਚ ਟੀਡੀਐੱਸ/ਟੀਸੀਐੱਸ ਤੋਂ ਬਚਣ ਲਈ ਟੈਕਸਪੇਅਰਸ ਲਈ ਪੈਨ ਅਤੇ ਆਧਾਰ ਨੂੰ ਲਿੰਕ ਕਰਨ ਦੀ ਮਿਤੀ 31.05.2024 ਤੱਕ ਵਧਾ ਦਿੱਤੀ ਗਈ ਸੀ (31.03.2024 ਤੱਕ ਦਰਜ ਕੀਤੇ ਗਏ ਲੈਣ ਦੇਣ ਲਈ) 2024 ਦੇ ਸਰਕੂਲਰ ਨੰਬਰ 06 ਮਿਤੀ 23.04.2024 ਅਤੇ 2024 ਦੇ ਸਰਕੂਲਰ ਨੰਬਰ 08 ਮਿਤੀ 05.08.2024 www.incometaxindia.gov.in ‘ਤੇ ਉਪਲਬਧ ਹੈ।
****
ਐੱਨਬੀ/ਕੇਐੱਮਐੱਨ
(Release ID: 2044391)
Visitor Counter : 39