ਪ੍ਰਧਾਨ ਮੰਤਰੀ ਦਫਤਰ

ਗਵਰਨਮੈਂਟ ਈ-ਮਾਰਕਿਟਪਲੇਸ (ਜੀਈਐੱਮ-GeM) ਪੋਰਟਲ ਨੇ 8 ਸਾਲ ਪੂਰੇ ਕੀਤੇ; ਪ੍ਰਧਾਨ ਮੰਤਰੀ ਨੇ ਹਿਤਧਾਰਕਾਂ ਨੂੰ ਵਧਾਈਆਂ ਦਿੱਤੀਆਂ

Posted On: 09 AUG 2024 1:40PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗਵਰਨਮੈਂਟ ਈ-ਮਾਰਕਿਟਪਲੇਸ (ਜੀਈਐੱਮ-GeMਦੇ 8 ਸਾਲ ਪੂਰੇ ਹੋਣ ‘ਤੇ ਇਸ ਦੇ ਸਾਰੇ ਹਿਤਧਾਰਕਾਂ ਨੂੰ ਵਧਾਈਆਂ ਦਿੱਤੀਆਂ।

ਸ਼੍ਰੀ ਮੋਦੀ ਨੇ ਕਿਹਾ ਕਿ ਇਸ ਪਲੈਟਫਾਰਮ (ਮੰਚ) ਨੇ ਐੱਸਸੀ (ਅਨੁਸੂਚਿਤ ਜਾਤੀ), ਐੱਸਟੀ (ਅਨੁਸੂਚਿਤ ਜਨਜਾਤੀ) ਅਤੇ ਓਬੀਸੀ (ਹੋਰ ਪਿਛੜੇ ਵਰਗ) ਭਾਈਚਾਰਿਆਂ ਦੇ ਲੋਕਾਂ ਨੂੰ ਅਵਸਰ ਪ੍ਰਦਾਨ ਕੀਤੇ ਹਨ ਅਤੇ ਮਹਿਲਾ ਸਸ਼ਕਤੀਕਰਣ ਨੂੰ ਬਹੁਤ ਅੱਗੇ ਤੱਕ ਲੈ ਜਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਪ੍ਰਧਾਨ ਮੰਤਰੀ ਨੇ ਐਕਸ (X)‘ਤੇ ਪੋਸਟ ਕੀਤਾ:

"ਗਵਰਨਮੈਂਟ ਈ-ਮਾਰਕਿਟਪਲੇਸ (ਜੀਈਐੱਮ-GeM)(@GeM_India) ਦੇ ਸਾਰੇ ਹਿਤਧਾਰਕਾਂ ਨੂੰ ਇਸ ਪਲੈਟਫਾਰਮ ਦੇ 8 ਵਰ੍ਹੇ ਪੂਰੇ ਹੋਣ ‘ਤੇ ਵਧਾਈਆਂ। ਇਸ ਪਲੈਟਫਾਰਮ ਨੇ ਲਗਭਗ 10 ਲੱਖ ਕਰੋੜ ਰੁਪਏ ਦੀ ਪ੍ਰਭਾਵੀ ਸੰਚਿਤ ਵਿੱਕਰੀ ਹਾਸਲ ਕੀਤੀ ਹੈ। ਲੇਕਿਨ ਸਭ ਤੋਂ ਮਹੱਤਵਪੂਰਨ ਬਾਤ ਇਹ ਹੈ ਕਿ ਇਸ ਨੇ ਉੱਦਮੀਆਂਵਿਸ਼ੇਸ਼ ਤੌਰ ‘ਤੇ ਐੱਮਐੱਸਐੱਮਈਜ਼ (ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ), ਸਟਾਰਟਅਪਸ, ਐੱਸਸੀ, ਐੱਸਟੀ ਅਤੇ ਓਬੀਸੀ ਭਾਈਚਾਰਿਆਂ (MSMEs, StartUps and those belonging to SC, ST and OBC communities) ਨਾਲ ਸਬੰਧਿਤ ਉੱਦਮੀਆਂ ਦੇ ਲਈ ਅਨੇਕ ਅਵਸਰ ਪੈਦਾ ਕੀਤੇ ਹਨ। ਗਵਰਨਮੈਂਟ ਈ-ਮਾਰਕਿਟਪਲੇਸ (ਜੀਈਐੱਮ-GeMਨੇ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ ਹੈ।"

 

*************

ਡੀਐੱਸ/ਆਰਟੀ



(Release ID: 2044282) Visitor Counter : 9