ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਮਾਣਯੋਗ ਰਾਸ਼ਟਰਪਤੀ ਨਿਊਜ਼ੀਲੈਂਡ ਵਿੱਚ; ਨਿਊਜ਼ੀਲੈਂਡ ਦੇ ਗਵਰਨਰ ਜਨਰਲ, ਪ੍ਰਧਾਨ ਮੰਤਰੀ, ਅਤੇ ਉਪ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ
ਮਾਣਯੋਗ ਰਾਸ਼ਟਰਪਤੀ ਨੇ ‘ਨਿਊਜ਼ੀਲੈਂਡ ਅੰਤਰਰਾਸ਼ਟਰੀ ਸਿੱਖਿਆ ਸੰਮੇਲਨ’ ਨੂੰ ਸੰਬੋਧਨ ਕੀਤਾ
Posted On:
08 AUG 2024 7:21PM by PIB Chandigarh
ਭਾਰਤ ਦੇ ਮਾਣਯੋਗ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਫਿਜੀ, ਨਿਊਜ਼ੀਲੈਂਡ ਅਤੇ ਤਿਮੋਰ-ਲੇਸਤੇ ਦੀ ਆਪਣੀ ਸਰਕਾਰੀ ਯਾਤਰਾ ਦੇ ਦੂਸਰੇ ਪੜਾਅ ਵਿੱਚ ਅੱਜ ਸੁਬ੍ਹਾ (8 ਅਗਸਤ, 2024) ਵੈਲਿੰਗਟਨ, ਨਿਊਜ਼ੀਲੈਂਡ ਪਹੁੰਚੇ।
ਨਿਊਜ਼ੀਲੈਂਡ ਦੇ ਗਵਰਨਰ ਜਨਰਲ ਡੇਮ ਸਿੰਡੀ ਕਿਰੋ (Governor General Dame Cindy Kiro of New Zealand) ਨੇ ਗਵਰਮੈਂਟ ਹਾਊਸ ਵਿੱਚ ਮਾਣਯੋਗ ਰਾਸ਼ਟਰਪਤੀ ਮੁਰਮੂ ਦੀ ਅਗਵਾਨੀ ਕੀਤੀ। ਇਸ ਦੌਰਾਨ ਪਰੰਪਰਾਗਤ ਮਾਓਰੀ ‘ਪੋਵਿਰੀ’ ਸਮਾਰੋਹ (traditional Maori "Pōwhiri" ceremony) ਦੇ ਨਾਲ ਉਨ੍ਹਾਂ ਦਾ ਸੁਆਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਰਾਇਲ ਗਾਰਡ ਆਵ੍ ਆਨਰ (Royal Guard of Honour) ਦਿੱਤਾ ਗਿਆ। ਇਸ ਬੈਠਕ ਦੇ ਦੌਰਾਨ ਦੋਹਾਂ ਨੇਤਾਵਾਂ ਨੇ ਭਾਰਤ ਅਤੇ ਨਿਊਜ਼ੀਲੈਂਡ ਦੇ ਦਰਮਿਆਨ ਨਿੱਘੇ ਅਤੇ ਦੋਸਤਾਨਾ ਸਬੰਧਾਂ ਦੀ ਸ਼ਲਾਘਾ ਕੀਤੀ ਅਤੇ ਵਿਭਿੰਨ ਖੇਤਰਾਂ ਵਿੱਚ ਪਰਸਪਰ ਸਹਿਯੋਗ ‘ਤੇ ਚਰਚਾ ਕੀਤੀ। ਉਨ੍ਹਾਂ ਨੇ ਵਿਸ਼ੇਸ਼ ਕਰਕੇ ਵਪਾਰ ਅਤੇ ਕਾਰੋਬਾਰਾਂ (trade and businesses) ਦੇ ਜ਼ਰੀਏ ਪਰਸਪਰ ਤੌਰ ‘ਤੇ ਲਾਭਦਾਇਕ ਸਹਿਯੋਗ ਅਤੇ ਸਾਂਝੇਦਾਰੀਆਂ (mutually beneficial collaborations and partnerships) ਸੁਨਿਸ਼ਚਿਤ ਕਰਕੇ ਭਾਰਤ-ਨਿਊਜ਼ੀਲੈਂਡ ਆਰਥਿਕ ਸਬੰਧਾਂ ਦੇ ਦਾਇਰੇ ਨੂੰ ਵਿਆਪਕ ਬਣਾਉਣ ਦੇ ਪ੍ਰਯਾਸਾਂ ਨੂੰ ਜਾਰੀ ਰੱਖਣ ਦੀ ਜ਼ਰੂਰਤ ‘ਤੇ ਸਹਿਮਤੀ ਜਤਾਈ।
ਆਪਣੇ ਅਗਲੇ ਰੁਝੇਵੇਂ ਵਿੱਚ, ਮਾਣਯੋਗ ਰਾਸ਼ਟਰਪਤੀ ਨੇ ‘ਨਿਊਜ਼ੀਲੈਂਡ ਅੰਤਰਰਾਸ਼ਟਰੀ ਸਿੱਖਿਆ ਸੰਮੇਲਨ’ ਨੂੰ ਸੰਬੋਧਨ ਕੀਤਾ, ਜਿੱਥੇ ਇਸ ਵਰ੍ਹੇ ਭਾਰਤ ਨੂੰ ਹੀ ‘ਸਨਮਾਨਿਤ ਦੇਸ਼’ (‘Country of Honour’) ਚੁਣਿਆ ਗਿਆ ਹੈ।
ਇਸ ਅਵਸਰ ‘ਤੇ ਬੋਲਦੇ ਹੋਏ, ਮਾਣਯੋਗ ਰਾਸ਼ਟਰਪਤੀ ਨੇ ਗਿਆਨ ਦੀ ਖੋਜ ਕਰਨ (pursuit of knowledge) ਦੀ ਸਮ੍ਰਿੱਧ ਭਾਰਤੀ ਪਰੰਪਰਾ ਅਤੇ ਸਿੱਖਿਆ ਦੇ ਖੇਤਰ ਵਿੱਚ ਹੋਈ ਸਮਕਾਲੀਨ ਪ੍ਰਗਤੀ ਬਾਰੇ ਵਿਸਤਾਰ ਨਾਲ ਦੱਸਿਆ ਜਿਸ ਵਿੱਚ ‘ਰਾਸ਼ਟਰੀ ਸਿੱਖਿਆ ਨੀਤੀ’ (National Education Policy) ਭੀ ਸ਼ਾਮਲ ਹੈ ਜਿਸ ਦਾ ਉਦੇਸ਼ ਬਹੁ-ਅਨੁਸ਼ਾਸਨੀ ਸਿੱਖਿਆ, ਆਲੋਚਨਾਤਮਕ ਸੋਚ ਅਤੇ ਗਲੋਬਲ ਮੁਕਾਬਲੇਬਾਜ਼ੀ (multidisciplinary learning, critical thinking and global competitiveness) ਦੀ ਸਮਰੱਥਾ ਨੂੰ ਹੁਲਾਰਾ ਦੇ ਕੇ ਭਾਰਤੀ ਸਿੱਖਿਆ ਪਰਿਦ੍ਰਿਸ਼ (Indian education landscape) ਵਿੱਚ ਵਿਆਪਕ ਬਦਲਾਅ ਲਿਆਉਣਾ ਹੈ।
ਉਨ੍ਹਾਂ ਨੇ ਕਿਹਾ ਕਿ ਨਿਊਜ਼ੀਲੈਂਡ ਰਿਸਰਚ ਅਤੇ ਇਨੋਵੇਸ਼ਨ, ਸਮਾਵੇਸ਼ਤਾ ਅਤੇ ਉਤਕ੍ਰਿਸ਼ਟਤਾ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਆਪਣੀ ਉੱਚ-ਗੁਣਵੱਤਾਪੂਰਨ ਸਿੱਖਿਆ (high-quality education) ਦੇ ਲਈ ਪ੍ਰਸਿੱਧ ਹੈ। ਅਣਗਿਣਤ ਭਾਰਤੀ ਵਿਦਿਆਰਥੀ ਨਿਊਜ਼ੀਲੈਂਡ ਦੀਆਂ ਵਿਭਿੰਨ ਸੰਸਥਾਵਾਂ ਵਿੱਚ ਗੁਣਵੱਤਾਪੂਰਨ ਸਿੱਖਿਆ (quality education) ਪ੍ਰਾਪਤ ਕਰ ਰਹੇ ਹਨ।
ਮਾਣਯੋਗ ਰਾਸ਼ਟਰਪਤੀ ਨੇ ਵਿਸ਼ੇਸ਼ ਕਰਕੇ ਆਰਟੀਫਿਸ਼ਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ, ਵੋਕੇਸ਼ਨਲ ਤੇ ਕੌਸ਼ਲ-ਅਧਾਰਿਤ ਟ੍ਰੇਨਿੰਗ, ਜਲਵਾਯੂ ਅਤੇ ਵਾਤਾਵਰਣ ਅਧਿਐਨ, ਸੱਭਿਆਚਾਰਕ ਅਦਾਨ-ਪ੍ਰਦਾਨ ਪ੍ਰੋਗਰਾਮਾਂ, ਰਿਸਰਚ ਅਤੇ ਇਨੋਵੇਸ਼ਨ (Artificial Intelligence and Machine Learning, vocational and skills-based training, climate and environment studies, cultural exchange programs, research and innovation) ਦੇ ਖੇਤਰਾਂ ਵਿੱਚ ਦੋਹਾਂ ਦੇਸ਼ਾਂ ਦੀਆਂ ਸੰਸਥਾਵਾਂ ਦੇ ਦਰਮਿਆਨ ਹੋਰ ਭੀ ਅਧਿਕ ਵਿਦਿਅਕ ਅਦਾਨ-ਪ੍ਰਦਾਨ ਅਤੇ ਪਰਸਪਰ ਸਹਿਯੋਗ ਨੂੰ ਪ੍ਰੋਤਸਾਹਿਤ ਕੀਤਾ।
ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ (Prime Minister Christopher Luxon of New Zealand) ਨੇ ਭੀ ਮਾਣਯੋਗ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਨੇ ਸੱਭਿਆਚਾਰਕ ਸਬੰਧਾਂ ਨੂੰ ਗੂੜ੍ਹਾ ਕਰਨ ਤੋਂ ਲੈ ਕੇ ਖੇਤਰੀ ਅਤੇ ਆਲਮੀ ਸੁਰੱਖਿਆ (regional and global security) ਦੇ ਪ੍ਰਤੀ ਵਚਨਬੱਧਤਾ ਤੱਕ ਵਿਭਿੰਨ ਮੁੱਦਿਆਂ ‘ਤੇ ਚਰਚਾ ਕੀਤੀ।
ਇਸ ਤੋਂ ਪਹਿਲੇ, ਨਿਊਜ਼ੀਲੈਂਡ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਵਿੰਸਟਨ ਪੀਟਰਸ (Deputy Prime Minister and Foreign Minister Winston Peters of New Zealand) ਨੇ ਭੀ ਮਾਣਯੋਗ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਵਿੱਚ ਹੁਣ ਤੱਕ ਹੋਈ ਪ੍ਰਗਤੀ ਨੂੰ ਸਵੀਕਾਰ ਕੀਤਾ ਅਤੇ ਪਰਸਪਰ ਸਹਿਯੋਗ ਵਧਾਉਣ ਦੇ ਤਰੀਕਿਆਂ ‘ਤੇ ਚਰਚਾ ਕੀਤੀ।
ਮਾਣਯੋਗ ਰਾਸ਼ਟਰਪਤੀ ਨੇ ਵੈਲਿੰਗਟਨ ਰੇਲਵੇ ਸਟੇਸ਼ਨ ‘ਤੇ ਮਹਾਤਮਾ ਗਾਂਧੀ ਦੀ ਪ੍ਰਤਿਮਾ ‘ਤੇ ਪੁਸ਼ਪਾਂਜਲੀਆਂ ਅਰਪਿਤ ਕੀਤੀਆਂ ਅਤੇ ਉਨ੍ਹਾਂ ਨੇ ਵੈਲਿੰਗਟਨ ਵਿੱਚ ਪੁਕੇਹੂ ਰਾਸ਼ਟਰੀ ਯੁੱਧ ਸਮਾਰਕ (Pukeahu National War Memorial) ‘ਤੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਦੇ ਲਈ ਫੁੱਲਮਾਲ਼ਾ (wreath) ਅਰਪਿਤ ਕੀਤੀ। ਗਵਰਨਰ ਜਨਰਲ ਡੇਮ ਸਿੰਡੀ ਕਿਰੋ ਇਨ੍ਹਾਂ ਦੋਹਾਂ ਹੀ ਅਵਸਰਾਂ ‘ਤੇ ਮਾਣਯੋਗ ਰਾਸ਼ਟਰਪਤੀ ਦੇ ਨਾਲ ਸ਼ਾਮਲ ਹੋਏ।
ਵੈਲਿੰਗਟਨ ਵਿੱਚ ਆਪਣੇ ਅੰਤਿਮ ਸਰਕਾਰੀ ਰੁਝੇਵੇਂ ਵਿੱਚ, ਮਾਣਯੋਗ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਆਪਣੇ ਸਨਮਾਨ ਵਿੱਚ ਗਵਰਨਰ ਜਨਰਲ ਕਿਰੋ (Governor General Kiro) ਦੁਆਰਾ ਆਯੋਜਿਤ ਭੋਜ (ਦਾਅਵਤ-banquet) ਵਿੱਚ ਹਿੱਸਾ ਲਿਆ।
ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ, ਮਾਣਯੋਗ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਅਤੇ ਨਿਊਜ਼ੀਲੈਂਡ ਨੇ ਪਿਛਲੇ ਕੁਝ ਵਰ੍ਹਿਆਂ ਵਿੱਚ ਨਿੱਘਾ ਅਤੇ ਦੋਸਤਾਨਾ ਜੁੜਾਅ ਵਿਕਸਿਤ ਕੀਤਾ ਹੈ, ਜੋ ਲੋਕਤੰਤਰ ਅਤੇ ਕਾਨੂੰਨ ਦੇ ਸ਼ਾਸਨ (democracy and rule of law) ਵਿੱਚ ਨਿਹਿਤ ਸਾਂਝੀਆਂ ਕਦਰਾਂ-ਕੀਮਤਾਂ ‘ਤੇ ਅਧਾਰਿਤ ਹੈ। ਦੋਨੋਂ ਹੀ ਦੇਸ਼ ਵਿਵਿਧਤਾ ਅਤੇ ਸਮਾਵੇਸ਼ਤਾ (diversity and inclusiveness) ਨੂੰ ਵਿਸ਼ੇਸ਼ ਮਹੱਤਵ ਦਿੰਦੇ ਹਨ ਜੇ ਸਾਡੋ ਸਮਾਜ ਦੇ ਬਹੁਸੱਭਿਆਚਾਰਕ ਤਾਣੇ-ਬਾਣੇ ਵਿੱਚ ਬਿਲਕੁਲ ਸਪਸ਼ਟ ਹੈ।
ਮਾਣਯੋਗ ਰਾਸ਼ਟਰਪਤੀ ਨੇ ਕਿਹਾ ਕਿ ਭਵਿੱਖ ‘ਤੇ ਇੱਕ ਨਜ਼ਰ ਪਾਉਣ ਨਾਲ ਇਹ ਸਪਸ਼ਟ ਹੋ ਜਾਂਦਾ ਹੈ ਕਿ ਨਿਊਜ਼ੀਲੈਂਡ ਦੇ ਨਾਲ ਸਾਡੇ ਜੁੜਾਅ ਨੂੰ ਮਜ਼ਬੂਤ ਕਰਨ ਅਤੇ ਪਰਸਪਰ ਸਹਿਯੋਗ ਦੇ ਨਵੇਂ ਰਸਤੇ ਤਲਾਸ਼ਣ ਦੀਆਂ ਅਪਾਰ ਸੰਭਾਵਨਾਵਾਂ (immense potential) ਹਨ। ਆਰਟੀਫਿਸ਼ਲ ਇੰਟੈਲੀਜੈਂਸ, ਗ੍ਰੀਨ ਟੈਕਨੋਲੋਜੀ, ਖੇਤੀਬਾੜੀ ਟੈਕਨੋਲੋਜੀ, ਪੁਲਾੜ ਦੀ ਕਮਰਸ਼ੀਅਲ ਖੋਜ (artificial intelligence, green technologies, agricultural technology, commercial space explorations) ਦੇ ਖੇਤਰਾਂ ਵਿੱਚ ਪਰਸਪਰ ਸਹਿਯੋਗ ਦੇ ਲਈ ਅਪਾਰ ਅਵਸਰ ਹਨ।
ਮਾਣਯੋਗ ਰਾਸ਼ਟਰਪਤੀ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਆਲਮੀ ਖੇਤਰ ਵਿੱਚ, ਭਾਰਤ ਅਤੇ ਨਿਊਜ਼ੀਲੈਂਡ ਨੇ ਜਲਵਾਯੂ ਪਰਿਵਰਤਨ, ਟਿਕਾਊ ਵਿਕਾਸ ਅਤੇ ਅੰਤਰਰਾਸ਼ਟਰੀ ਸ਼ਾਂਤੀ ਤੇ ਸੁਰੱਖਿਆ (climate change, sustainable development, and international peace and security) ਸੁਨਿਸ਼ਚਿਤ ਕਰਨ ਜਿਹੀਆਂ ਚੁਣੌਤੀਆਂ ਨਾਲ ਨਜਿੱਠਣ ਦੇ ਲਈ ਲਗਾਤਾਰ ਮਿਲ ਕੇ ਕੰਮ ਕੀਤਾ ਹੈ।
ਸਰਕਾਰੀ ਯਾਤਰਾ ਦੇ ਦੌਰਾਨ ਦੋਹਾਂ ਨੇਤਾਵਾਂ ਦੇ ਦਰਮਿਆਨ ਅਭੂਤਪੂਰਵ ਨਿੱਘੇ ਅਤੇ ਸੁਹਿਰਦ ਪਰਸਪਰ ਸੰਵਾਦ ਨਾਲ ਉਨ੍ਹਾਂ ਦੇ ਦਰਮਿਆਨ ਵਿਸ਼ੇਸ਼ ਜੁੜਾਅ ਅਤੇ ਆਤਮੀਅਤਾ ਸਾਹਮਣੇ ਆਈ। ਗਵਰਨਰ ਜਨਰਲ ਡੇਮ ਸਿੰਡੀ ਕਿਰੋ (Governor General Dame Cindy Kiro) ਇਹ ਅਹੁਦਾ ਸੰਭਾਲਣ ਵਾਲੀ ਮਾਓਰੀ ਮੂਲ (Maori origin) ਦੀ ਪ੍ਰਥਮ ਮਹਿਲਾ ਹਨ, ਜਦਕਿ ਮਾਣਯੋਗ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਕਬਾਇਲੀ ਭਾਈਚਾਰੇ ਤੋਂ ਭਾਰਤ ਦੀ ਪ੍ਰਥਮ ਮਹਿਲਾ ਰਾਸ਼ਟਰਪਤੀ ਹਨ। ਦੋਹਾਂ ਰਾਜਨੇਤਾਵਾਂ ਦੀ ਸਿੱਖਿਆ ਦੇ ਖੇਤਰ ਵਿੱਚ ਭੀ ਸਮਾਨ ਰੁਚੀ ਅਤੇ ਅਨੁਭਵ ਹੈ।
ਵੈਲਿੰਗਟਨ ਵਿੱਚ ਸਰਕਾਰੀ ਰੁਝੇਵਿਆਂ ਦੇ ਸਫ਼ਲ ਸਮਾਪਨ ਦੇ ਬਾਅਦ ਮਾਣਯੋਗ ਰਾਸ਼ਟਰਪਤੀ ਆਕਲੈਂਡ (Auckland) ਦੇ ਲਈ ਰਵਾਨਾ ਹੋ ਗਏ, ਜਿੱਥੇ ਉਹ ਕੱਲ੍ਹ ਭਾਰਤੀ ਸਮੁਦਾਇ ਨੂੰ ਸੰਬੋਧਨ ਕਰਨਗੇ।
ਮਾਣਯੋਗ ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
ਮਾਣਯੋਗ ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
***
ਡੀਐੱਸ/ਐੱਸਆਰ
(Release ID: 2044120)
Visitor Counter : 56