ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਤਹਿਤ ਐੱਲਪੀਜੀ ਕਨੈਕਸ਼ਨ

Posted On: 08 AUG 2024 2:35PM by PIB Chandigarh

ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (PMUY) ਦੀ ਸ਼ੁਰੂਆਤ 01.05.2016 ਨੂੰ ਦੇਸ਼ ਭਰ ਦੇ ਗ਼ਰੀਬ ਪਰਿਵਾਰਾਂ ਦੀਆਂ ਬਾਲਗ ਮਹਿਲਾਵਾਂ ਨੂੰ ਜਮ੍ਹਾਂ ਰਾਸ਼ੀ ਦੇ ਬਿਨਾ ਐੱਲਪੀਜੀ ਕਨੈਕਸ਼ਨ ਜਾਰੀ ਕਰਨ ਲਈ ਕੀਤੀ ਗਈ ਸੀ। ਸਤੰਬਰ, 2019 ਵਿੱਚ 8 ਕਰੋੜ ਕਨੈਕਸ਼ਨ ਜਾਰੀ ਕਰਨ ਦਾ ਲਕਸ਼ ਪ੍ਰਾਪਤ ਕੀਤਾ ਗਿਆ ਸੀ। ਬਾਕੀ ਗ਼ਰੀਬ ਪਰਿਵਾਰਾਂ ਨੂੰ ਕਵਰ ਕਰਨ ਲਈ, ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (PMUY) ਫੇਜ਼ -2 (Ujjwala 2.0) ਦੀ ਸ਼ੁਰੂਆਤ ਅਗਸਤ 2021 ਵਿੱਚ ਕੀਤੀ ਗਈ ਸੀ ਅਤੇ ਜਨਵਰੀ 2023 ਤੱਕ 1.60 ਕਰੋੜ ਉੱਜਵਲਾ 2.0 ਕਨੈਕਸ਼ਨ ਜਾਰੀ ਕੀਤੇ ਗਏ ਸਨ। ਇਸ ਤੋਂ ਇਲਾਵਾ, ਨਵੀਆਂ ਬੇਨਤੀਆਂ ਦੇ ਮੱਦੇਨਜ਼ਰ, ਸਤੰਬਰ 2023 ਵਿੱਚ, ਸਰਕਾਰ ਨੇ ਵਾਧੂ 75 ਲੱਖ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (PMUY) ਕਨੈਕਸ਼ਨ ਜਾਰੀ ਕਰਨ ਨੂੰ ਮਨਜ਼ੂਰੀ ਦਿੱਤੀ।  ਆਇਲ ਮਾਰਕੀਟਿੰਗ ਕੰਪਨੀਆਂ (OMCs) ਨੇ 8 ਜੁਲਾਈ, 2024 ਤੱਕ ਇਨ੍ਹਾਂ 75 ਲੱਖ ਪੀਐੱਮਯੂਵਾਈ ਕਨੈਕਸ਼ਨਾਂ ਨੂੰ ਜਾਰੀ ਕਰਨ ਦਾ ਕੰਮ ਪੂਰਾ ਕਰ ਲਿਆ ਹੈ। 01.07.2024 ਤੱਕ ਪੀਐੱਮਯੂਵਾਈ ਦੇ ਤਹਿਤ 10.33 ਕਰੋੜ ਐੱਲਪੀਜੀ ਕਨੈਕਸ਼ਨ ਹਨ। 

 

 

ਦੇਸ਼ ਵਿੱਚ ਐੱਲਪੀਜੀ ਕਵਰੇਜ਼ ਵਧਾਉਣ ਲਈ ਵੱਖ-ਵੱਖ ਕਦਮ ਉਠਾਏ ਗਏ ਹਨ, ਜਿਨ੍ਹਾਂ ਵਿੱਚ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਨੂੰ ਪ੍ਰੋਤਸਾਹਨ ਦੇਣ ਲਈ ਮੁਹਿੰਮ ਚਲਾਉਣਾ, ਕਨੈਕਸ਼ਨਾਂ ਨੂੰ ਨਾਮਾਂਕਿਤ ਕਰਨ ਅਤੇ ਵੰਡਣ ਲਈ ਮੇਲੇ/ਕੈਂਪਸ ਆਯੋਜਿਤ ਕਰਨਾ, ਆਉਟ ਆਫ ਹੋਮ (OOH) ਹੋਰਡਿੰਗਸ, ਰੇਡੀਓ ਜਿੰਗਲਸ, ਸੂਚਨਾ, ਸਿੱਖਿਆ ਅਤੇ ਸੰਚਾਰ (IEC) ਵੈਣਾਂ ਆਦਿ ਦੇ ਜ਼ਰੀਏ ਪ੍ਰਚਾਰ ਕਰਨਾ, ਹੋਰ ਰਵਾਇਤੀ ਈਂਧਣ ਦੀ ਤੁਲਨਾ ਵਿੱਚ ਐੱਲਪੀਜੀ ਦੀ ਵਰਤੋਂ ਕਰਨ ਦੇ ਲਾਭਾਂ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਐੱਲਪੀਜੀ ਪੰਚਾਇਤਾਂ ਦੇ ਜ਼ਰੀਏ ਐੱਲਪੀਜੀ ਦਾ ਸੁਰੱਖਿਅਤ ਉਪਯੋਗ, ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਤਹਿਤ ਨਾਮਾਂਕਨ/ਜਾਗਰੂਕਤਾ ਕੈਂਪਸ, ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਕਨੈਕਸ਼ਨ ਪ੍ਰਾਪਤ ਕਰਨ ਲਈ ਆਧਾਰ ਨਾਮਾਂਕਨ ਅਤੇ ਬੈਂਕ ਖਾਤੇ ਖੋਲ੍ਹਣ ਲਈ ਉਪਭੋਗਤਾਵਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੁਵਿਧਾ ਪ੍ਰਦਾਨ ਕਰਨਾ, ਐੱਲਪੀਜੀ ਕਨੈਕਸ਼ਨ ਪ੍ਰਾਪਤ ਕਰਨ ਦੀ ਪ੍ਰਕਿਰਿਆ ਦਾ ਸਰਲੀਕਰਣ, www.pmuy.gov.in, ‘ਤੇ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਕਨੈਕਸ਼ਨ ਦੇ ਲਈ ਔਨਲਾਈਨ ਐਪਲੀਕੇਸ਼ਨ, ਨੇੜੇ ਦੇ ਐੱਲਪੀਜੀ ਡਿਸਟ੍ਰੀਬਿਊਟਰ, ਕੌਮਨ ਸਰਵਿਸ ਸੈਂਟਰ (CSC) ਆਦਿ, 5 ਕਿਲੋਗ੍ਰਾਮ ਡਬਲ ਬੋਤਲ ਕਨੈਕਸ਼ਨ (DBC), ਦਾ ਵਿਕਲਪ, 14.2 ਕਿਲੋਗ੍ਰਾਮ ਤੋਂ 5 ਕਿਲੋਗ੍ਰਾਮ ਤੱਕ ਸਵੈਪ ਵਿਕਲਪ, ਪ੍ਰਵਾਸੀ ਪਰਿਵਾਰਾਂ ਲਈ ਰਿਹਾਇਸ਼ੀ ਪਤੇ ਦਾ ਪ੍ਰਮਾਣ ਅਤੇ ਰਾਸ਼ਨ ਕਾਰਡ ਦੇ ਸਥਾਨ ‘ਤੇ ਸੈਲਫ-ਡੈਕਲੇਰੇਸ਼ਨ ਦੁਆਰਾ ਨਵਾਂ ਕਨੈਕਸ਼ਨ ਪ੍ਰਾਪਤ ਕਰਨ ਦਾ ਪ੍ਰਾਵਧਾਨ। ਇਨ੍ਹਾਂ ਪ੍ਰਯਾਸਾਂ ਦੇ ਸਿੱਟੇ ਵਜੋਂ, ਵਿੱਤ ਵਰ੍ਹੇ 2023-24 ਵਿੱਚ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਲਾਭਪਾਤਰੀਆਂ ਲਈ ਪ੍ਰਤੀ ਵਿਅਕਤੀ ਖਪਤ ਵਿੱਚ ਸੁਧਾਰ ਹੋਇਆ ਹੈ ਅਤੇ ਇਹ 3.95 ਰਿਫਿਲ ਹੋ ਗਈ ਹੈ। 

 

ਇਹ ਜਾਣਕਾਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਵਿੱਚ ਰਾਜ ਮੰਤਰੀ ਸ਼੍ਰੀ ਸੁਰੇਸ਼ ਗੋਪੀ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

****

ਮੋਨਿਕਾ


(Release ID: 2043736)