ਟੈਕਸਟਾਈਲ ਮੰਤਰਾਲਾ
azadi ka amrit mahotsav

ਉਪ-ਰਾਸ਼ਟਰਪਤੀ ਨੇ 10ਵੇਂ ਨੈਸ਼ਨਲ ਹੈਂਡਲੂਮ ਦਿਵਸ ਸਮਾਰੋਹ ਦਾ ਉਦਘਾਟਨ ਕੀਤਾ


ਹੈਂਡਲੂਮ ਇੰਡਸਟਰੀ ਸਥਿਰਤਾ ਅਤੇ ਊਰਜਾ ਕੁਸ਼ਲਤਾ ‘ਤੇ ਕੇਂਦ੍ਰਿਤ ਹੈ: ਸ਼੍ਰੀ ਗਿਰੀਰਾਜ ਸਿੰਘ

ਭਾਰਤ ਦੀ ਹੈਂਡਲੂਮ ਇੰਡਸਟਰੀ ਦੀ ਅਗਵਾਈ ਮਹਿਲਾਵਾਂ ਦੁਆਰਾ : ਸ਼੍ਰੀ ਸਿੰਘ

Posted On: 07 AUG 2024 6:09PM by PIB Chandigarh

ਅੱਜ 10ਵੇਂ ਨੈਸ਼ਨਲ ਹੈਂਡਲੂਮ ਦਿਵਸ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਉਪ-ਰਾਸ਼ਟਰਪਤੀ ਜਗਦੀਪ ਧਨਖੜ ਮੁੱਖ ਮਹਿਮਾਨ ਰਹੇ। ਕੇਂਦਰੀ ਟੈਕਸਟਾਈਲ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਅਤੇ ਰਾਜ ਮੰਤਰੀ ਸ਼੍ਰੀ ਪਬਿਤ੍ਰਾ ਮਾਰਗੇਰਿਟਾ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ। 

ਸ਼੍ਰੀ ਧਨਖੜ ਨੇ ਆਪਣੇ ਸੰਬੋਧਨ ਵਿੱਚ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਹੈਂਡਲੂਮ ਉਤਪਾਦ ਪ੍ਰਧਾਨ ਮੰਤਰੀ ਦੇ ‘ਵੋਕਲ ਫਾਰ ਲੋਕਲ’ ਮੁਹਿੰਮ ਦਾ ਮੁੱਖ ਹਿੱਸਾ ਹਨ। ਉਨ੍ਹਾਂ ਨੇ ਕਿਹਾ ਕਿ ਹੈਂਡਲੂਮ ਨੂੰ ਪ੍ਰੋਤਸਾਹਨ ਦੇਣਾ ਸਮੇਂ ਦੀ ਮੰਗ ਹੈ, ਦੇਸ਼ ਦੀ ਜ਼ਰੂਰਤ ਹੈ ਅਤੇ ਜਲਵਾਯੂ ਪਰਿਵਰਤਨ ਦੇ ਖ਼ਤਰੇ ਦੇ ਚਲਦੇ ਧਰਤੀ ਨੂੰ ਇਸ ਦੀ ਜ਼ਰੂਰਤ ਹੈ। ਉਪ-ਰਾਸ਼ਟਰਪਤੀ ਨੇ ਕਿਹਾ ਕਿ ਆਰਥਿਕ ਰਾਸ਼ਟਰਵਾਦ ਸਾਡੇ ਆਰਥਿਕ ਵਿਕਾਸ ਅਤੇ ਆਰਥਿਕ ਸੁਤੰਤਰਤਾ ਦਾ ਮੂਲ ਹੈ।

ਸ਼੍ਰੀ ਸਿੰਘ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਭਾਰਤ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਹੈਂਡਲੂਮ ਕਮਿਊਨਿਟੀ ਹੈ ਜੋ ਸਥਿਰਤਾ ਅਤੇ ਊਰਜਾ ਕੁਸ਼ਲਤਾ ‘ਤੇ ਕੇਂਦ੍ਰਿਤ ਹੈ। ਉਨ੍ਹਾਂ ਕਿਹਾ ਕਿ ਦੁਨੀਆ ਸਸਟੇਨੇਬਲ ਪ੍ਰੋਡਕਟਸ ਦੀ ਵਰਤੋਂ ਵੱਲ ਵਧ ਰਹੀ ਹੈ ਅਤੇ ਹੈਂਡਲੂਮ ਉਦਯੋਗ ਜ਼ੀਰੋ ਕਾਰਬਨ ਫੁੱਟਪ੍ਰਿੰਟ ਪੈਦਾ ਕਰਦਾ ਹੈ ਅਤੇ ਕਿਸੇ ਵੀ ਊਰਜਾ ਦੀ ਖਪਤ ਨਹੀਂ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਹੈਂਡਲੂਮ ਉਦਯੋਗ ਜ਼ੀਰੋ –ਵਾਟਰ ਫੁੱਟਪ੍ਰਿੰਟ ਵਾਲਾ ਖੇਤਰ ਵੀ ਹੈ। 

 

 ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਨ ਵਿੱਚ ਸਰਕਾਰ ਨੇ 7 ਅਗਸਤ, 2015 ਤੋਂ ਨੈਸ਼ਨਲ ਹੈਂਡਲੂਮ ਦਿਵਸ ਮਨਾਉਣਾ ਸ਼ੁਰੂ ਕੀਤਾ। ਉਨ੍ਹਾਂ ਨੇ ਕਿਹਾ ਕਿ ਬੁਣਕਰਾਂ ਅਤੇ ਸਵਦੇਸ਼ੀ ਉਦਯੋਗਾਂ ਨੂੰ ਪ੍ਰੋਤਸਾਹਿਤ ਕਰਨ ਲਈ 1905 ਵਿੱਚ ਇਸੇ ਦਿਨ ਸ਼ੁਰੂ ਕੀਤੇ ਗਏ ਸਵਦੇਸ਼ੀ ਅੰਦੋਲਨ ਦੀ ਯਾਦ ਵਿੱਚ ਇਹ ਮਿਤੀ ਚੁਣੀ ਗਈ ਸੀ। ਸ਼੍ਰੀ ਸਿੰਘ ਨੇ ਕਲਸਟਰ ਡਿਵੈਲਪਮੈਂਟ ਪ੍ਰੋਗਰਾਮ ਦੇ ਤਹਿਤ ਟੈਕਨੋਲੋਜੀ, ਮਾਰਕੀਟਿੰਗ, ਡਿਜ਼ਾਈਨ ਅਤੇ ਫੈਸ਼ਨ ਵਰਗੇ ਖੇਤਰਾਂ ਨੂੰ ਲਿਆਉਣ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਪ੍ਰਯਾਸਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬੁਣਕਰਾਂ ਨੂੰ ਉਚਿਤ ਮਿਹਨਤਾਨਾ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਬੁਣਕਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਬਿਹਤਰ ਆਮਦਨ ਦੇ ਮੌਕਿਆਂ ਲਈ ਟੈਕਸਟਾਈਲ ਵੈਲਿਊ ਚੇਨ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। 

 ਕੇਂਦਰੀ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ 70 ਫੀਸਦੀ ਹੈਂਡਲੂਮ ਬੁਣਕਰ ਮਹਿਲਾਵਾਂ ਹਨ ਕਿਉਂਕਿ ਹੈਂਡਲੂਮ ਸੈਕਟਰ ਮਹਿਲਾਵਾਂ ਦੀ ਅਗਵਾਈ ਵਿੱਚ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਪਰੰਪਰਾਗਤ ਬੁਣਾਈ ਦੀ ਮਹੱਤਤਾ ‘ਤੇ ਵੀ ਚਾਨਣਾ ਪਾਇਆ ਅਤੇ ਬੁਣਕਰਾਂ ਨੂੰ ਆਪਣੇ ਬੱਚਿਆਂ ਨੂੰ ਵੀ ਇਹੀ ਪਰੰਪਰਾ ਸਿਖਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਬੁਣਕਰਾਂ ਨੂੰ ਅਪੀਲ ਕੀਤੀ ਕਿ ਆਪਣੇ ਕੌਸ਼ਲ ਨੂੰ ਵਧਾਉਣ ਲਈ ਇੰਡੀਅਨ ਇੰਸਟੀਟਿਊਟ ਆਫ ਹੈਂਡਲੂਮ ਟੈਕਨੋਲੋਜੀ (ਆਈਆਈਐੱਚਟੀ) ਤੋਂ ਪੂਰੀ ਤਰ੍ਹਾਂ ਨਾਲ ਲਾਭਦਾਇਕ ਹੋਣ।

ਹੈਂਡਲੂਮ ਉਤਪਾਦਾਂ ਨੂੰ ਤੇਜ਼ੀ ਨਾਲ ਅਪਣਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ ਕੇਂਦਰੀ ਮੰਤਰੀ ਨੇ ਉਮੀਦ ਪ੍ਰਗਟਾਈ ਕਿ ਹੈਂਡਲੂਮ ਉਤਪਾਦਾਂ ਦਾ ਉਪਯੋਗ ਨਾਗਰਿਕ ਜਲਦੀ ਹੀ ਵਿਆਪਕ ਤੌਰ ਨਾਲ ਕਰਨ ਲਗਣਗੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਭਾਰਤ ਨੂੰ ਦੁਨੀਆ ਭਰ ਵਿੱਚ ਹੈਂਡਲੂਮ ਮਾਰਕਿਟ ਦਾ ਵਿਸਤਾਰ ਕਰਨ ਅਤੇ ਬੁਣਕਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਰੋਜ਼ਗਾਰ ਦੇ ਮੌਕਿਆਂ ਨੂੰ ਵਧਾਉਣ ਵਿੱਚ ਸਹਾਇਤਾ ਕਰਨ ਲਈ ਸਖਤ ਮਿਹਨਤ ਕਰਨ।

************

ਏਡੀ/ਐੱਨਐੱਸ/ਏਐੱਮ


(Release ID: 2043585) Visitor Counter : 31