ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਮਿੱਥ ਬਨਾਮ ਤੱਥ


ਨੀਟ-ਪੀਜੀ 2024 ਪ੍ਰੀਖਿਆ ਦੇ ਸੰਭਾਵਿਤ ਪੇਪਰ ਲੀਕ ਹੋਣ ਦਾ ਦਾਅਵਾ ਕਰਨ ਵਾਲੀਆਂ ਮੀਡੀਆ ਦੀਆਂ ਖਬਰਾਂ ਝੂਠੀਆਂ ਅਤੇ ਗੁੰਮਰਾਹਕੁੰਨ

ਐੱਨਬੀਈਐੱਮਐੱਸ ਨੇ ਧੋਖਾਧੜੀ ਕਰਨ ਵਾਲਿਆਂ ਅਤੇ ਉਨ੍ਹਾਂ ਦੇ ਸਾਥੀਆਂ ਦੇ ਖਿਲਾਫ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ, ਜੋ ਪੈਸੇ ਲੈ ਕੇ ਨੀਟ –ਪੀਜੀ 2024 ਦੇ ਪ੍ਰਸ਼ਨ ਉਪਲਬਧ ਕਰਵਾਉਣ ਦੇ ਨਾਮ ‘ਤੇ ਨੀਟ-ਪੀਜੀ ਉਮੀਦਵਾਰਾਂ ਨੂੰ ਬੇਫਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ

ਸਾਰੇ ਉਮੀਦਵਾਰਾਂ ਨੂੰ ਭਰੋਸਾ ਦਿੱਤਾ ਜਾਂਦਾ ਹੈ ਕਿ ਐੱਨਬੀਈਐੱਮਐੱਸ ਨੇ ਹੁਣ ਤੱਕ ਨੀਟ-ਪੀਜੀ 2024 ਦੇ ਸਵਾਲ-ਜਵਾਬ ਤਿਆਰ ਨਹੀਂ ਕੀਤੇ ਹਨ, ਸੋਸ਼ਲ ਮੀਡੀਆ ਪਲੈਟਫਾਰਮ ‘ਤੇ ਸੰਭਾਵਿਤ ਪੇਪਰ ਲੀਕ ਦੇ ਦਾਅਵੇ ਝੂਠੇ

ਬਿਨੈਕਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਜਿਹੇ ਅਨੈਤਿਕ ਤੱਤਾਂ ਦੇ ਬਹਿਕਾਵੇ ਵਿੱਚ ਨਾ ਆਉਣ ਅਤੇ ਅਜਿਹੇ ਏਜੰਟਾਂ ਦੁਆਰਾ ਸੰਪਰਕ ਕੀਤੇ ਜਾਣ ‘ਤੇ ਤੁਰੰਤ ਐੱਨਬੀਈਐੱਮਐੱਸ ਜਾਂ ਸਥਾਨਕ ਪੁਲਿਸ ਨੂੰ ਰਿਪੋਰਟ ਕਰਨ

Posted On: 07 AUG 2024 7:13PM by PIB Chandigarh

ਕੁਝ ਮੀਡੀਆ ਰਿਪੋਰਟਸ ਵਿੱਚ ਸੋਸ਼ਲ ਮੀਡੀਆ ‘ਤੇ ਨੀਟ ਪੀਜੀ 2024 ਪ੍ਰੀਖਿਆ ਦੇ ਸੰਭਾਵਿਤ ਪੇਪਰ ਲੀਕ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਅਜਿਹੀਆਂ ਖਬਰਾਂ ਝੂਠੀਆਂ ਤੇ ਗੁੰਮਰਾਹਕੁੰਨ ਹਨ। 

ਨੈਸ਼ਨਲ ਬੋਰਡ ਆਫ ਐਗਜ਼ਾਮੀਨੇਸ਼ਨ ਇਨ ਮੈਡੀਕਲ ਸਾਇੰਸਿਜ਼ (NBEMS) ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਬੇਈਮਾਨ ਏਜੰਟ ਸੋਸ਼ਲ ਮੀਡੀਆ ਪਲੈਟਫਾਰਮ ਜਿਹੇ ਟੈਲੀਗ੍ਰਾਮ ਮੈਸੈਂਜਰ ਦੇ ਜ਼ਰੀਏ ਝੂਠੇ ਅਤੇ ਫਰਜ਼ੀ ਦਾਅਵੇ ਕਰ ਰਹੇ ਹਨ। ਧੋਖੇਬਾਜ਼ ਲੋਕ ਵੱਡੀ ਰਕਮ ਦੇ ਬਦਲੇ ਅਗਾਮੀ ਨੀਟ –ਪੀਜੀ 2024 ਦੇ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਉਪਲਬਥ ਕਰਵਾਉਣ ਦਾ ਦਾਅਵਾ ਕਰ ਰਹੇ ਹਨ। 

ਇਹ ਸਪਸ਼ੱਟ ਕੀਤਾ ਜਾਂਦਾ ਹੈ ਕਿ ਐੱਨਬੀਈਐੱਮਐੱਸ ਨੇ ਪਹਿਲਾਂ ਹੀ ਅਜਿਹੇ ਧੋਖੇਬਾਜ਼ਾਂ ਅਤੇ ਉਨ੍ਹਾਂ ਦੇ ਸਾਥੀਆਂ ਦੇ ਖਿਲਾਫ ਪੁਲਿਸ ਵਿੱਚ ਸ਼ਿਕਾਇਤ ਦਰਜ ਕਰ ਲਈ ਹੈ, ਜੋ ਕਿ ਕਾਫੀ ਵੱਡੀ ਰਕਮ ਦੇ ਲਈ ਨੀਟ-ਪੀਜੀ 2024 ਦੇ ਪ੍ਰਸ਼ਨ ਪੱਤਰ ਉਪਲਬਧ ਕਰਵਾਉਣ ਦੇ ਨਾਮ ‘ਤੇ ਨੀਟ-ਪੀਜੀ ਉਮੀਦਵਾਰਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। 

ਮੌਜੂਦਾ ਨੋਟਿਸ ਦੁਆਰਾ, ਐੱਨਬੀਈਐੱਮਐੱਸ “ਨੀਟ-ਪੀਜੀ ਲੀਕਡ ਮੈਟੀਰੀਅਲ” ਟਾਈਟਲ ਵਾਲੇ ਟੈਲੀਗ੍ਰਾਮ ਚੈਨਲ ਦੁਆਰਾ ਕੀਤੇ ਗਏ ਅਜਿਹੇ ਝੂਠੇ ਦਾਅਵਿਆਂ ਦਾ ਖੰਡਨ ਕਰਦਾ ਹੈ ਅਤੇ ਨੀਟ-ਪੀਜੀ 2024 ਦੇ ਬਿਨੈਕਾਰਾਂ ਨੂੰ ਅਜਿਹੇ ਅਨੈਤਿਕ ਤੱਤਾਂ ਦੇ ਬਹਿਕਾਵੇ ਵਿੱਚ ਨਾ ਆਉਣ/ਗੁੰਮਰਾਹ ਨਾ ਹੋਣ ਦੀ ਚੇਤਾਵਨੀ ਦਿੰਦਾ ਹੈ ਜੋ ਅਗਾਮੀ ਨੀਟ-ਪੀਜੀ 2024 ਦੇ ਪ੍ਰਸ਼ਨਾਂ ਤੱਕ ਪਹੁੰਚ ਦਾ ਦਾਅਵਾ ਕਰਕੇ ਉਨ੍ਹਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। 

ਸਾਰੇ ਉਮੀਦਵਾਰਾਂ ਨੂੰ ਭਰੋਸਾ ਦਿੱਤਾ ਜਾਂਦਾ ਹੈ ਕਿ ਐੱਨਬੀਈਐੱਮਐੱਸ ਨੇ ਹੁਣ ਤੱਕ ਨੀਟ-ਪੀਜੀ 2024 ਦੇ ਪ੍ਰਸ਼ਨ ਪੱਤਰ ਤਿਆਰ ਨਹੀਂ ਕੀਤੇ ਹਨ ਅਤੇ ਸੋਸ਼ਲ ਮੀਡੀਆ ਪਲੈਟਫਾਰਮ ‘ਤੇ ਕੀਤੇ ਗਏ ਪੇਪਰ ਲੀਕ ਦੇ ਦਾਅਵੇ ਫਰਜ਼ੀ ਹਨ। 

ਇਸ ਤੋਂ ਇਲਾਵਾ ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਅਜਿਹੀ ਕਿਸੇ ਵੀ ਗਤੀਵਿਧੀ ਵਿੱਚ ਪ੍ਰਤੱਖ ਜਾਂ ਅਪ੍ਰਤੱਖ ਢੰਗ ਨਾਲ ਸ਼ਾਮਲ ਹੋਣ ਜਾਂ ਤੱਥਾਂ ਦੀ ਪੁਸ਼ਟੀ ਕੀਤੇ ਬਗੈਰ ਅਫਵਾਹਾਂ ਪ੍ਰਕਾਸ਼ਿਤ ਕਰਨ/ਫੈਲਾਉਣ ‘ਤੇ ਐੱਨਬੀਈਐੱਮਐੱਸ ਉਚਿਤ ਢੰਗ ਨਾਲ ਨਿਪਟੇਗਾ।

ਜੇਕਰ ਬਿਨੈਕਾਰਾਂ ਨੂੰ ਕਿਸੇ ਵੀ ਅਜਿਹੇ ਬੇਇਮਾਨ ਏਜੰਟ /ਦਲਾਲ ਦੁਆਰਾ ਕਿਸੇ ਵੀ ਤਰ੍ਹਾਂ ਦੇ ਅਨੁਚਿਤ ਪੱਖ ਦਾ ਵਾਅਦਾ ਕਰਦੇ ਹੋਏ ਜਾਂ ਕਿਸੇ ਵੀ ਨਕਲੀ ਈਮੇਲ/ਐੱਸਐੱਮਐੱਸ ਜਾਂ ਟੈਲੀਫੋਨ ਕਾਲ ਜਾਂ ਜਾਅਲੀ ਦਸਤਾਵੇਜ਼ਾਂ ਜਾਂ ਨਿਜੀ ਤੌਰ ‘ਤੇ ਜਾਂ ਸੋਸ਼ਲ ਮੀਡੀਆ ਦੇ ਜ਼ਰੀਏ ਐੱਨਬੀਈਐੱਮਐੱਸ ਪ੍ਰੀਖਿਆਵਾਂ ਲਈ ਪ੍ਰਸ਼ਨ ਪੱਤਰ ਉਪਲਬਧ ਕਰਵਾਉਣ ਦਾ ਵਾਅਦਾ ਕੀਤਾ ਜਾਂਦਾ ਹੈ, ਤਾਂ ਇਸ ਦੀ ਸੂਚਨਾ ਐੱਨਬੀਈਐੱਮਐੱਸ ਨੂੰ ਇਸ ਦੇ ਸੂਚਨਾ ਵੈੱਬ ਪੋਰਟਲ : https://exam.natboard.edu.in/ communication.php?page=main ਦੇ ਜ਼ਰੀਏ ਜਾਂ ਅੱਗੇ ਦੀ ਜਾਂਚ ਲਈ ਸਥਾਨਕ ਪੁਲਿਸ ਨੂੰ ਦਿੱਤੀ ਜਾ ਸਕਦੀ ਹੈ। 

 

****

ਐੱਮਵੀ 

HFW/MythsvsFacts-NEET PG/07th August2024/1


(Release ID: 2043218) Visitor Counter : 62