ਪ੍ਰਧਾਨ ਮੰਤਰੀ ਦਫਤਰ
ਵਿਨੇਸ਼, ਤੁਸੀਂ ਚੈਂਪੀਅਨਾਂ ਵਿੱਚ ਚੈਂਪੀਅਨ ਹੋ: ਪ੍ਰਧਾਨ ਮੰਤਰੀ
ਅੱਜ ਦੀ ਘਟਨਾ ਦੁਖਦਾਈ ਹੈ। ਕਾਸ਼ ਮੈਂ ਸ਼ਬਦਾਂ ਵਿੱਚ ਉਸ ਨਿਰਾਸ਼ਾ ਨੂੰ ਵਿਅਕਤ ਕਰ ਪਾਉਂਦਾ ਜੋ ਮੈਂ ਮਹਿਸੂਸ ਕਰ ਰਿਹਾ ਹਾਂ: ਪ੍ਰਧਾਨ ਮੰਤਰੀ
प्रविष्टि तिथि:
07 AUG 2024 1:16PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪੈਰਿਸ ਓਲੰਪਿਕਸ ਵਿੱਚ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਦੇ ਅੰਤਿਮ ਮੁਕਾਬਲੇ ਤੋਂ ਪਹਿਲੇ ਅਯੋਗ ਐਲਾਨੇ ਜਾਣ ‘ਤੇ ਰਾਸ਼ਟਰ ਦੀ ਪੀੜਾ ਵਿਅਕਤ ਕੀਤੀ ਹੈ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਐਕਸ (X) ‘ਤੇ ਇੱਕ ਪੋਸਟ ਵਿੱਚ ਕਿਹਾ;
“ਵਿਨੇਸ਼, ਤੁਸੀਂ ਚੈਂਪੀਅਨਾਂ ਵਿੱਚ ਚੈਂਪੀਅਨ ਹੋ! ਤੁਸੀਂ ਭਾਰਤ ਦਾ ਗੌਰਵ ਹੋ ਅਤੇ ਹਰੇਕ ਭਾਰਤੀ ਦੇ ਲਈ ਪ੍ਰੇਰਣਾ ਹੋ।
ਅੱਜ ਦੀ ਘਟਨਾ ਬਹੁਤ ਦੁਖਦਾਈ ਹੈ। ਕਾਸ਼ ਮੈਂ ਸ਼ਬਦਾਂ ਵਿੱਚ ਉਸ ਨਿਰਾਸ਼ਾ ਦੀ ਭਾਵਨਾ ਨੂੰ ਵਿਅਕਤ ਕਰ ਪਾਉਂਦਾ ਜੋ ਮੈਂ ਅਨੁਭਵ ਕਰ ਰਿਹਾ ਹਾਂ।
ਇਸ ਦੇ ਨਾਲ-ਨਾਲ, ਮੈਂ ਜਾਣਦਾ ਹਾਂ ਕਿ ਤੁਹਾਡੇ ਵਿੱਚ ਲਚੀਲਾਪਣ ਕੁੱਟ-ਕੁੱਟ ਕੇ ਭਰਿਆ ਹੈ। ਚੁਣੌਤੀਆਂ ਦਾ ਸਾਹਮਣਾ ਕਰਨਾ ਹਮੇਸ਼ਾ ਤੋਂ ਤੁਹਾਡਾ ਸੁਭਾਅ ਰਿਹਾ ਹੈ।
ਤੁਸੀਂ ਹੋਰ ਮਜ਼ਬੂਤ ਹੋ ਕੇ ਵਾਪਸੀ ਕਰੋਗੇ! ਅਸੀਂ ਸਭ ਤੁਹਾਡੇ ਨਾਲ ਹਾਂ।
ਫੋਗਾਟ ਵਿਨੇਸ਼ (@Phogat_Vinesh) ”
***
ਡੀਐੱਸ/ਐੱਸਟੀ
(रिलीज़ आईडी: 2042921)
आगंतुक पटल : 86
इस विज्ञप्ति को इन भाषाओं में पढ़ें:
English
,
Urdu
,
हिन्दी
,
Hindi_MP
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam