ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਮਾਨਤਾ ਪ੍ਰਾਪਤ ਸਟਾਰਟਅੱਪਸ ਵੱਲੋਂ 15.53 ਲੱਖ ਪ੍ਰਤੱਖ ਰੋਜ਼ਗਾਰਾਂ ਦੀ ਸਿਰਜਣਾ

Posted On: 06 AUG 2024 4:18PM by PIB Chandigarh

ਦੇਸ਼ ਦੇ ਸਟਾਰਟਅੱਪ ਈਕੋਸਿਸਟਮ ਵਿੱਚ ਨਵੀਨਤਾ, ਸਟਾਰਟ-ਅੱਪਸ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਇੱਕ ਮਜ਼ਬੂਤ ​​ਈਕੋਸਿਸਟਮ ਬਣਾਉਣ ਦੇ ਮੰਤਵ ਨਾਲ ਸਰਕਾਰ ਨੇ 16 ਜਨਵਰੀ, 2016 ਨੂੰ ਸਟਾਰਟਅੱਪ ਇੰਡੀਆ ਪਹਿਲਕਦਮੀ ਸ਼ੁਰੂ ਕੀਤੀ।

ਜੀਐੱਸਆਰ ਅਧੀਨ ਨਿਰਧਾਰਤ ਯੋਗਤਾ ਸ਼ਰਤਾਂ ਦੇ ਅਨੁਸਾਰ ਨੋਟੀਫਿਕੇਸ਼ਨ 127 (ਈ) ਮਿਤੀ 19 ਫਰਵਰੀ, 2019 ਉਦਯੋਗ ਅਤੇ ਅੰਦਰੂਨੀ ਵਪਾਰ ਦੇ ਪ੍ਰੋਤਸਾਹਨ ਵਿਭਾਗ (ਡੀਪੀਆਈਆਈਟੀ) ਵੱਲੋਂ ਸਟਾਰਟਅੱਪ ਇੰਡੀਆ ਪਹਿਲਕਦਮੀ ਦੇ ਤਹਿਤ ਇਕਾਈਆਂ ਨੂੰ 'ਸਟਾਰਟਅੱਪ' ਵਜੋਂ ਮਾਨਤਾ ਦਿੱਤੀ ਗਈ ਹੈ। 30 ਜੂਨ 2024 ਤੱਕ, ਡੀਪੀਆਈਆਈਟੀ ਨੇ 1,40,803 ਇਕਾਈਆਂ ਨੂੰ ਸਟਾਰਟਅੱਪ ਵਜੋਂ ਮਾਨਤਾ ਦਿੱਤੀ ਹੈ। 2016 ਵਿੱਚ ਸਟਾਰਟਅੱਪ ਇੰਡੀਆ ਪਹਿਲਕਦਮੀ ਦੀ ਸ਼ੁਰੂਆਤ ਤੋਂ ਲੈ ਕੇ, ਮਾਨਤਾ ਪ੍ਰਾਪਤ ਸਟਾਰਟਅੱਪਸ ਨੇ 'ਤੇ 15.53 ਲੱਖ ਤੋਂ ਵੱਧ ਪ੍ਰਤੱਖ ਨੌਕਰੀਆਂ ਪੈਦਾ ਕੀਤੀਆਂ ਹਨ।

30 ਜੂਨ, 2024 ਨੂੰ ਡੀਪੀਆਈਆਈਟੀ ਵੱਲੋਂ ਮਾਨਤਾ ਪ੍ਰਾਪਤ ਸਟਾਰਟਅੱਪਸ ਵਲੋਂ ਸਿਰਜੀਆਂ ਨੌਕਰੀਆਂ (ਸਵੈ-ਰਿਪੋਰਟ) ਦੀ ਸਾਲ-ਵਾਰ ਗਿਣਤੀ ਹੇਠਾਂ ਦਿੱਤੀ ਗਈ ਹੈ:

ਸਾਲ

ਡੀਪੀਆਈਆਈਟੀ ਵੱਲੋਂ ਸਿਰਜੀਆਂ ਪ੍ਰਤੱਖ ਨੌਕਰੀਆਂ ਦੀ ਗਿਣਤੀ

ਮਾਨਤਾ ਪ੍ਰਾਪਤ ਸਟਾਰਟਅੱਪ

2016

306

2017

51,980

2018

1,00,646

2019

1,63,463

2020

1,81,404

2021

2,10,545

2022

2,74,685

2023

3,91,943

2024*

1,78,316

ਕੁੱਲ *

15,53,288

 

*30 ਜੂਨ 2024 ਤੱਕ 

ਇਹ ਜਾਣਕਾਰੀ ਕੇਂਦਰੀ ਵਣਜ ਅਤੇ ਉਦਯੋਗ ਰਾਜ ਮੰਤਰੀ ਸ੍ਰੀ ਜਿਤਿਨ ਪ੍ਰਸਾਦ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

************

ਏਡੀ


(Release ID: 2042644) Visitor Counter : 32