ਖਾਣ ਮੰਤਰਾਲਾ
ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਐਲੂਮੀਨੀਅਮ ਉਤਪਾਦਕ
ਵਿੱਤੀ ਸਾਲ 2024-25 ਦੀ ਪਹਿਲੀ ਤਿਮਾਹੀ ਵਿੱਚ ਖਣਿਜ ਉਤਪਾਦਨ ਵਿੱਚ ਵਾਧਾ
ਇਸ ਸਾਲ ਮੁੱਖ ਖਣਿਜਾਂ ਅਤੇ ਐਲੂਮੀਨੀਅਮ ਧਾਤੂ ਦੇ ਉਤਪਾਦਨ ਵਿੱਚ ਭਾਰੀ ਵਾਧਾ
Posted On:
01 AUG 2024 12:12PM by PIB Chandigarh
ਦੇਸ਼ ਵਿੱਚ ਮੁੱਖ ਖਣਿਜਾਂ ਦਾ ਉਤਪਾਦਨ, ਜਿਵੇਂ ਕਿ ਲੋਹਾ ਅਤੇ ਚੂਨਾ ਪੱਥਰ, ਨੇ ਵਿੱਤੀ ਸਾਲ 2023-24 ਵਿੱਚ ਰਿਕਾਰਡ ਉਤਪਾਦਨ ਪੱਧਰ ਤੱਕ ਪਹੁੰਚਣ ਤੋਂ ਬਾਅਦ, ਵਿੱਤੀ ਸਾਲ 2024-25 ਦੀ ਪਹਿਲੀ ਤਿਮਾਹੀ ਵਿੱਚ ਮਜ਼ਬੂਤ ਵਾਧਾ ਦਰਸਾਉਣਾ ਜਾਰੀ ਰੱਖਿਆ ਹੈ। ਮੁੱਲ ਅਧਾਰ 'ਤੇ ਕੁੱਲ ਐੱਮਸੀਡੀਆਰ ਖਣਿਜ ਉਤਪਾਦਨ ਦਾ ਲਗਭਗ 80% ਲੋਹਾ ਅਤੇ ਚੂਨਾ ਪੱਥਰ ਹੈ। ਵਿੱਤੀ ਸਾਲ 2023-24 ਵਿੱਚ ਲੋਹੇ ਦਾ ਉਤਪਾਦਨ 275 ਮਿਲੀਅਨ ਮੀਟ੍ਰਿਕ ਟਨ (ਐੱਮਐੱਮਟੀ) ਅਤੇ ਚੂਨਾ ਪੱਥਰ 450 ਐੱਮਐੱਮਟੀ ਰਿਹਾ ਸੀ।
ਆਰਜ਼ੀ ਅੰਕੜਿਆਂ ਦੇ ਅਨੁਸਾਰ, ਗੈਰ-ਲੋਹਾ ਧਾਤੂ ਸੈਕਟਰ ਵਿੱਚ, ਵਿੱਤੀ ਸਾਲ 2024-25 (ਅਪ੍ਰੈਲ-ਜੂਨ) ਵਿੱਚ ਪ੍ਰਾਇਮਰੀ ਐਲੂਮੀਨੀਅਮ ਉਤਪਾਦਨ ਵਿੱਚ ਪਿਛਲੇ ਸਾਲ ਦੀ ਸਮਾਨ ਮਿਆਦ ਦੇ ਮੁਕਾਬਲੇ 1.2% ਦੀ ਵਾਧਾ ਦਰਜ ਕੀਤਾ ਗਿਆ, ਜੋ ਵਿੱਤੀ ਸਾਲ 2023-24 (ਅਪ੍ਰੈਲ-ਜੂਨ) ਵਿੱਚ 10.28 ਐੱਲਟੀ ਤੋਂ ਵਿੱਤੀ ਸਾਲ 2024-25 (ਅਪ੍ਰੈਲ-ਜੂਨ) ਵਿੱਚ ਵੱਧ ਕੇ 10.43 ਲੱਖ ਟਨ (ਐੱਲਟੀ) ਹੋ ਗਿਆ।
ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਐਲੂਮੀਨੀਅਮ ਉਤਪਾਦਕ, ਤੀਜਾ ਸਭ ਤੋਂ ਵੱਡਾ ਚੂਨਾ ਉਤਪਾਦਕ ਅਤੇ ਚੌਥਾ ਸਭ ਤੋਂ ਵੱਡਾ ਲੋਹਾ ਉਤਪਾਦਕ ਹੈ। ਮੌਜੂਦਾ ਵਿੱਤੀ ਸਾਲ ਵਿੱਚ ਲੋਹੇ ਅਤੇ ਚੂਨੇ ਦੇ ਪੱਥਰ ਦੇ ਉਤਪਾਦਨ ਵਿੱਚ ਲਗਾਤਾਰ ਵਾਧਾ ਉਪਭੋਗਤਾ ਉਦਯੋਗਾਂ ਜਿਵੇਂ ਕਿ ਸਟੀਲ ਅਤੇ ਸੀਮਿੰਟ ਵਿੱਚ ਮਜ਼ਬੂਤ ਮੰਗ ਦੀਆਂ ਸਥਿਤੀਆਂ ਨੂੰ ਦਰਸਾਉਂਦਾ ਹੈ। ਐਲੂਮੀਨੀਅਮ ਵਿੱਚ ਵਾਧੇ ਦੇ ਨਾਲ, ਇਹ ਵਾਧੇ ਦੇ ਰੁਝਾਨ ਉਪਭੋਗਤਾ ਖੇਤਰਾਂ ਜਿਵੇਂ ਕਿ ਊਰਜਾ, ਬੁਨਿਆਦੀ ਢਾਂਚਾ, ਉਸਾਰੀ, ਆਟੋਮੋਟਿਵ ਅਤੇ ਮਸ਼ੀਨਰੀ ਵਿੱਚ ਲਗਾਤਾਰ ਮਜ਼ਬੂਤ ਆਰਥਿਕ ਗਤੀਵਿਧੀ ਵੱਲ ਇਸ਼ਾਰਾ ਕਰਦੇ ਹਨ।
ਲੋਹੇ ਦਾ ਉਤਪਾਦਨ ਵਿੱਤੀ ਸਾਲ 2023-24 (ਅਪ੍ਰੈਲ-ਜੂਨ) ਵਿੱਚ 72 ਐੱਮਐੱਮਟੀ ਤੋਂ ਵੱਧ ਕੇ ਵਿੱਤੀ ਸਾਲ 2024-25 (ਅਪ੍ਰੈਲ-ਜੂਨ) ਵਿੱਚ 79 ਐੱਮਐੱਮਟੀ ਹੋ ਗਿਆ ਹੈ, ਜੋ ਕਿ 9.7% ਵਾਧਾ ਦਰਸਾਉਂਦਾ ਹੈ। ਚੂਨਾ ਪੱਥਰ ਦਾ ਉਤਪਾਦਨ ਵਿੱਤੀ ਵਰ੍ਹੇ 2023-24 (ਅਪ੍ਰੈਲ-ਜੂਨ) ਵਿੱਚ 114 ਐੱਮਐੱਮਟੀ ਤੋਂ ਵੱਧ ਕੇ ਵਿੱਤੀ ਸਾਲ 2024-25 (ਅਪ੍ਰੈਲ-ਜੂਨ) ਵਿੱਚ 1.8% ਵਾਧੇ ਦੇ ਨਾਲ 116 ਐੱਮਐੱਮਟੀ ਹੋ ਗਿਆ। ਮੈਂਗਨੀਜ਼ ਧਾਤੂ ਦਾ ਉਤਪਾਦਨ ਵਿੱਤੀ ਵਰ੍ਹੇ 2024-25 (ਅਪ੍ਰੈਲ-ਜੂਨ) ਵਿੱਚ ਪਿਛਲੇ ਸਾਲ ਦੀ ਸਮਾਨ ਮਿਆਦ ਦੇ 0.9 ਐੱਮਐੱਮਟੀ ਤੋਂ 11% ਵੱਧ ਕੇ 1.0 ਐੱਮਐੱਮਟੀ ਹੋ ਗਿਆ ਹੈ।
****
ਸੁਨੀਲ ਕੁਮਾਰ ਤਿਵਾਰੀ
(Release ID: 2042214)
Read this release in:
English
,
Urdu
,
Urdu
,
Hindi
,
Hindi_MP
,
Marathi
,
Manipuri
,
Gujarati
,
Tamil
,
Telugu
,
Kannada