ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਵੀਅਤਨਾਮ ਦੇ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

Posted On: 01 AUG 2024 9:29PM by PIB Chandigarh

ਵੀਅਤਨਾਮ ਦੇ ਪ੍ਰਧਾਨ ਮੰਤਰੀ ਮਹਾਮਹਿਮ ਫਾਮ ਮਿਨ੍ਹ ਚਿਨ੍ਹ (H.E. Pham Minh Chinh) ਨੇ ਅੱਜ (1 ਅਗਸਤ, 2024) ਰਾਸ਼ਟਰਪਤੀ ਭਵਨ ਵਿੱਚ ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ। 

ਵੀਅਤਨਾਮ ਦੇ ਪ੍ਰਧਾਨ ਮੰਤਰੀ ਦਾ ਭਾਰਤ ਵਿੱਚ ਸੁਆਗਤ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਭਾਰਤ-ਵੀਅਤਨਾਮ ਸਬੰਧ ਨਜ਼ਦੀਕੀ ਸੱਭਿਆਚਾਰਕ ਅਤੇ ਇਤਿਹਾਸਿਕ ਸਬੰਧਾਂ ਦੀ ਮਜ਼ਬੂਤ ਨੀਂਹ ‘ਤੇ ਬਣੇ ਹੋਏ ਹਨ ਅਤੇ ਇਹ ਆਪਸੀ ਵਿਸ਼ਵਾਸ ਅਤੇ ਸਮਝ ਤੇ ਅੰਤਰਰਾਸ਼ਟਰੀ ਮੰਚਾਂ ‘ਤੇ ਸਹਿਯੋਗ ਦੇ ਲਈ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਨੇ ਕਿਹਾ ਕਿ ਵੀਅਤਨਾਮ ਭਾਰਤ ਦੀ ‘ਐਕਟ ਈਸਟ ਨੀਤੀ’ (India’s Act East Policy) ਦਾ ਇੱਕ ਮਹੱਤਵਪੂਰਨ ਥੰਮ੍ਹ ਹੈ ਅਤੇ ਇਹ ਸਾਡੇ ‘ਇੰਡੋ-ਪੈਸਿਫਿਕ ਵਿਜ਼ਨ’(Indo-Pacific Vision) ਦੇ ਲਈ ਇੱਕ ਮਹੱਤਵਪੂਰਨ ਸਾਂਝੇਦਾਰ ਹੈ।

ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਸਾਡੇ ਦੁਵੱਲੇ ਸਬੰਧ (our bilateral engagements) ਰਾਜਨੀਤਕ ਅਦਾਨ-ਪ੍ਰਦਾਨ ਤੋਂ ਲੈ ਕੇ ਰੱਖਿਆ ਸਾਂਝੇਦਾਰੀ, ਵਪਾਰ, ਵਣਜ ਅਤੇ ਨਿਵੇਸ਼, ਵਿਕਾਸ ਸਹਿਯੋਗ, ਸੱਭਿਆਚਾਰਕ ਸਬੰਧਾਂ ਅਤੇ ਲੋਕਾਂ ਨਾਲ ਲੋਕਾਂ ਦੇ ਪਰਸਪਰ ਸਬੰਧਾਂ (people-to-people contacts) ਤੱਕ ਸਹਿਯੋਗ ਦੇ ਵਿਆਪਕ ਖੇਤਰਾਂ ਵਿੱਚ ਵਿਵਿਧਤਾਪੂਰਨ ਹੋ ਗਏ ਹਨ।

ਦੋਹਾਂ ਨੇਤਾਵਾਂ ਨੇ ਸਾਡੀ ਸਾਂਝੀ ਬੋਧੀ ਵਿਰਾਸਤ ਅਤੇ ਸੱਭਿਅਤਾਗਤ ਸਬੰਧਾਂ (our shared Buddhist heritage and civilisational linkages) ਦਾ ਉਲੇਖ ਕਰਦੇ ਹੋਏ ਵੀਅਤਨਾਮ ਵਿੱਚ ਵਿਰਾਸਤ ਸਥਲਾਂ ਨੂੰ ਬਹਾਲ ਕਰਨ ਦੇ ਲਈ ਚਲ ਰਹੇ ਸਹਿਯੋਗਾਤਮਕ ਪ੍ਰਯਾਸਾਂ ‘ਤੇ ਸੰਤੋਸ਼ ਵਿਅਕਤ ਕੀਤਾ।

ਰਾਸ਼ਟਰਪਤੀ ਮੁਰਮੂ ਨੇ ਵਿਸ਼ਵਾਸ ਜ਼ਾਹਰ ਕੀਤਾ ਕਿ ਪ੍ਰਧਾਨ ਮੰਤਰੀ ਫਾਮ ਮਿਨ੍ਹ ਚਿਨ੍ਹ (Prime Minister Pham Minh Chinh) ਦੀ ਇਹ ਯਾਤਰਾ ਭਾਰਤ-ਵੀਅਤਨਾਮ ਵਿਆਪਕ ਰਣਨੀਤਕ ਸਾਂਝੇਦਾਰੀ (India-Vietnam Comprehensive Strategic Partnership) ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਸਫ਼ਲ ਸਿੱਧ ਹੋਵੇਗੀ।

 

***

ਡੀਐੱਸ/ਏਕੇ


(Release ID: 2040777) Visitor Counter : 40