ਖਾਣ ਮੰਤਰਾਲਾ
ਖਣਨ ਮੰਤਰਾਲਾ ਭਲਕੇ ਹੈਦਰਾਬਾਦ ਵਿੱਚ ਮਿਨਰਲ ਐਕਸਪਲੋਰੇਸ਼ਨ ਹੈਕਾਥੌਨ ਅਤੇ ਕ੍ਰਿਟੀਕਲ ਮਿਨਰਲ ਰੋਡ ਸ਼ੋਅ ਆਯੋਜਿਤ ਕਰੇਗਾ
Posted On:
19 JUL 2024 10:35AM by PIB Chandigarh
ਖਣਨ ਮੰਤਰਾਲਾ ਕੱਲ੍ਹ, 20 ਜੁਲਾਈ, 2024 ਨੂੰ ਬੇਗਮਪੇਟ, ਹੈਦਰਾਬਾਦ ਵਿਖੇ ਮਿਨਰਲ ਐਕਸਪਲੋਰੇਸ਼ਨ ਹੈਕਾਥੌਨ ਅਤੇ ਕ੍ਰਿਟੀਕਲ ਮਿਨਰਲ ਰੋਡ ਸ਼ੋਅ ਦੀ ਮੇਜ਼ਬਾਨੀ ਕਰੇਗਾ। ਇਸ ਸਮਾਗਮ ਨੂੰ ਭਾਰਤ ਸਰਕਾਰ ਦੇ ਕੋਲਾ ਅਤੇ ਖਾਣਾਂ ਬਾਰੇ ਕੇਂਦਰੀ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਸੰਬੋਧਿਤ ਕਰਨਗੇ ਅਤੇ ਕੋਲਾ ਅਤੇ ਖਣਨ ਰਾਜ ਮੰਤਰੀ ਸ਼੍ਰੀ ਸਤੀਸ਼ ਚੰਦਰ ਦੂਬੇ ਅਤੇ ਵਿਸ਼ੇਸ਼ ਮਹਿਮਾਨ ਬਿਹਾਰ ਦੇ ਉਪ ਮੁੱਖ ਮੰਤਰੀ ਸ਼੍ਰੀ ਵਿਜੇ ਕੁਮਾਰ ਸਿਨਹਾ ਮੌਜੂਦ ਰਹਿਣਗੇ।
ਮਿਨਰਲ ਐਕਸਪਲੋਰੇਸ਼ਨ ਹੈਕਾਥਨ ਇਨੋਵੇਟਿਵ ਮਿਨਰਲ ਹੰਟ ਤਕਨੀਕਾਂ 'ਤੇ ਕੇਂਦ੍ਰਿਤ ਹੋਵੇਗੀ। ਇਸ ਪਹਿਲਕਦਮੀ ਦਾ ਉਦੇਸ਼ ਵਿਸ਼ਵ ਪੱਧਰ 'ਤੇ ਪ੍ਰੈਕਟਿਸ ਕੀਤੀਆਂ ਅਤਿ-ਆਧੁਨਿਕ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਖਣਿਜ ਅਨੁਮਾਨ ਨੂੰ ਵਧਾਉਣਾ ਹੈ। ਭਾਗੀਦਾਰ ਭੂ-ਭੌਤਿਕ ਡੇਟਾ ਦੀ ਵਿਆਖਿਆ ਅਤੇ ਮਾਡਲਿੰਗ, ਮਲਟੀਪਲ ਡੇਟਾ ਸੈੱਟਾਂ ਦੇ ਏਕੀਕਰਣ ਅਤੇ ਉਭਰਦੀਆਂ ਤਕਨਾਲੋਜੀਆਂ ਜਿਵੇਂ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਮਸ਼ੀਨ ਲਰਨਿੰਗ (ਐੱਮਐੱਲ) ਦੀ ਵਰਤੋਂ ਬਾਰੇ ਖੋਜ ਕਰਨਗੇ।
ਸਮਾਗਮ ਦੌਰਾਨ ਸ਼੍ਰੀ ਜੀ ਕਿਸ਼ਨ ਰੈੱਡੀ ਨੈਸ਼ਨਲ ਡਿਸਟ੍ਰਿਕਟ ਮਿਨਰਲ ਫਾਊਂਡੇਸ਼ਨ (ਡੀਐੱਮਐੱਫ) ਪੋਰਟਲ ਵੀ ਲਾਂਚ ਕਰਨਗੇ। ਇਹ ਦੇਸ਼ ਭਰ ਵਿੱਚ ਜ਼ਿਲ੍ਹਾ ਖਣਿਜ ਫਾਊਂਡੇਸ਼ਨਾਂ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਇੱਕ ਕੇਂਦਰੀ ਪਲੇਟਫਾਰਮ ਹੋਵੇਗਾ। ਪੋਰਟਲ ਡੀਐੱਮਐੱਫ ਡੇਟਾ ਤੱਕ ਪਹੁੰਚ ਦੀ ਸਹੂਲਤ ਦੇਵੇਗਾ ਅਤੇ ਇਸਦੇ ਅਧੀਨ ਵਿਕਾਸ ਅਤੇ ਉਪਯੋਗਤਾਵਾਂ ਨੂੰ ਟ੍ਰੈਕ ਕਰੇਗਾ।
ਐੱਮਐੱਮਡੀਆਰ ਐਕਟ ਦੀ ਧਾਰਾ 11ਡੀ ਅਧੀਨ ਪ੍ਰਾਪਤ ਸ਼ਕਤੀਆਂ ਰਾਹੀਂ ਖਾਣ ਮੰਤਰਾਲੇ ਨੇ 29 ਫਰਵਰੀ, 2024 ਨੂੰ ਅਹਿਮ ਅਤੇ ਰਣਨੀਤਕ ਖਣਿਜਾਂ ਦੀ ਈ-ਨਿਲਾਮੀ ਦੇ ਗੇੜ II ਅਤੇ ਗੇੜ III ਦੀ ਸ਼ੁਰੂਆਤ ਕੀਤੀ ਹੈ। ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਵਲੋਂ ਗੇੜ II ਅਤੇ III ਬਲਾਕਾਂ ਲਈ ਤਰਜੀਹੀ ਬੋਲੀਕਾਰ ਵੀ ਐਲਾਨੇ ਜਾਣਗੇ।
ਇਸ ਘਟਨਾ ਦੇ ਬਾਅਦ 24 ਜੂਨ, 2024 ਨੂੰ ਐੱਨਆਈਟੀ ਵਲੋਂ ਸ਼ੁਰੂ ਕੀਤੀ ਗਈ, ਅਹਿਮ ਅਤੇ ਰਣਨੀਤਕ ਖਣਿਜ ਬਲਾਕਾਂ ਦੀ ਈ-ਨਿਲਾਮੀ ਦੇ ਪੜਾਅ IV 'ਤੇ ਇੱਕ ਰੋਡ ਸ਼ੋਅ ਹੋਵੇਗਾ। ਇਸ ਰੋਡ ਸ਼ੋਅ ਦਾ ਉਦੇਸ਼ ਉਦਯੋਗ ਦੀ ਸ਼ਮੂਲੀਅਤ ਨੂੰ ਵਧਾਉਣਾ ਅਤੇ ਸੰਭਾਵੀ ਬੋਲੀਕਾਰਾਂ ਨੂੰ ਜਾਣੂ ਕਰਵਾਉਣਾ ਹੈ। ਈ-ਨਿਲਾਮੀ ਪ੍ਰਕਿਰਿਆ ਖਣਨ ਮੰਤਰਾਲੇ ਵਲੋਂ ਕਰਵਾਈ ਜਾ ਰਹੀ ਹੈ।
****
ਬੀਨਾ ਯਾਦਵ/ਸ਼ੁਹੈਬ ਟੀ
(Release ID: 2039015)
Visitor Counter : 80