ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਕਰਗਿਲ ਵਿਜੈ ਦਿਵਸ (Kargil Vijay Diwas) ‘ਤੇ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਲੱਦਾਖ ਵਿੱਚ ਸ਼ਰਧਾਂਜਲੀ ਸਮਾਰੋਹ (Shradhanjali Samaroh) ਵਿੱਚ ਹਿੱਸਾ ਲਿਆ


ਰਣਨੀਤਕ ਸ਼ਿੰਕੁਨ ਲਾ ਟਨਲ ਪ੍ਰੋਜੈਕਟ (Strategic Shinkun La Tunnel Project) ਦੇ ਪਹਿਲੇ ਵਿਸਫੋਟ ਦੇ ਗਵਾਹ ਬਣੇ

“ਕਰਗਿਲ ਵਿਜੈ ਦਿਵਸ (Kargil Vijay Diwas) ਸਾਨੂੰ ਯਾਦ ਦਿਵਾਉਂਦਾ ਹੈ ਕਿ ਰਾਸ਼ਟਰ ਦੇ ਲਈ ਦਿੱਤਾ ਗਿਆ ਬਲੀਦਾਨ ਅਮਰ ਹੁੰਦਾ ਹੈ”

“ਕਰਗਿਲ ਵਿੱਚ ਅਸੀਂ ਨਾ ਕੇਵਲ ਯੁੱਧ ਜਿੱਤਿਆ, ਬਲਕਿ ਸਚਾਈ, ਸੰਜਮ ਅਤੇ ਤਾਕਤ (truth, restraint and strength) ਦੀ ਸ਼ਾਨਦਾਰ ਉਦਾਹਰਣ ਭੀ ਪੇਸ਼ ਕੀਤੀ”

“ਅੱਜ ਜੰਮੂ-ਕਸ਼ਮੀਰ ਨਵੇਂ ਭਵਿੱਖ, ਬੜੇ ਸੁਪਨਿਆਂ ਦੀ ਬਾਤ ਕਰ ਰਿਹਾ ਹੈ”

“ਸ਼ਿੰਕੁਨ ਲਾ ਸੁਰੰਗ (Shinkun La tunnel) ਲੱਦਾਖ ਦੇ ਵਿਕਾਸ ਅਤੇ ਬਿਹਤਰ ਭਵਿੱਖ ਦੇ ਲਈ ਨਵੀਆਂ ਸੰਭਾਵਨਾਵਾਂ ਦੇ ਦੁਆਰ ਖੋਲ੍ਹੇਗੀ”

“ਪਿਛਲੇ 5 ਵਰ੍ਹਿਆਂ ਵਿੱਚ ਲੱਦਾਖ ਦਾ ਬਜਟ 100 ਕਰੋੜ ਤੋਂ ਵਧ ਕੇ 6000 ਕਰੋੜ ਹੋ ਗਿਆ ਹੈ”

“ਅਗਨੀਪਥ ਯੋਜਨਾ (Agnipath Scheme) ਦਾ ਉਦੇਸ਼ ਸੈਨਾਵਾਂ ਨੂੰ ਯੁਵਾ ਅਤੇ ਯੁੱਧ ਦੇ ਲਈ ਹਮੇਸ਼ਾ ਤਿਆਰ ਰੱਖਣਾ ਹੈ”

“ਸੱਚ ਤਾ ਇਹ ਹੈ ਕਿ ਅਗਨੀਪਥ ਯੋਜਨਾ (Agnipath scheme) ਨਾਲ ਦੇਸ਼ ਦੀ ਤਾਕਤ ਵਧੇਗੀ ਅਤੇ ਦੇਸ਼ ਨੂੰ ਯੋਗ ਯੁਵਾ ਭੀ ਮਿਲਣਗੇ”

“ਕਰਗਿਲ ਦੀ ਜਿੱਤ ਕਿਸੇ ਸਰਕਾਰ ਜਾਂ ਕਿਸੇ ਪਾਰਟੀ ਦੀ ਜਿੱਤ ਨਹੀਂ, ਇਹ ਜਿੱਤ ਦੇਸ਼ ਦੀ ਹੈ”

Posted On: 26 JUL 2024 11:33AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ 25ਵੇਂ ਕਰਗਿਲ ਵਿਜੈ ਦਿਵਸ (25th Kargil Vijay Diwas) ਦੇ ਅਵਸਰ ‘ਤੇ ਲੱਦਾਖ ਵਿੱਚ ਦੇਸ਼ ਦੇ ਲਈ ਸਰਬਉੱਚ ਬਲੀਦਾਨ ਦੇਣ ਵਾਲੇ ਬਹਾਦਰਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਉਹ ਸ਼ਰਧਾਂਜਲੀ ਸਮਾਰੋਹ (Shraddhanjali Samaroh) ਵਿੱਚ ਭੀ ਸ਼ਾਮਲ ਹੋਏ। ਪ੍ਰਧਾਨ ਮੰਤਰੀ ਨੇ ਗੌਰਵ ਗਾਥਾ: ਐੱਨਸੀਓਜ਼ ਦੁਆਰਾ ਕਰਗਿਲ ਯੁੱਧ ‘ਤੇ ਬ੍ਰੀਫਿੰਗ (Gaurav Gatha: Briefing on Kargil War by NCOs) ਸੁਣੀ ਅਤੇ ਅਮਰ ਸੰਸਮਰਣ: ਹਟ ਆਵ੍ ਰਿਮੈਂਬਰੈਂਸ (Amar Sansmaran: Hut of Remembrance) ਦਾ ਦੌਰਾ ਕੀਤਾ। ਉਨ੍ਹਾਂ ਨੇ ਵੀਰ ਭੂਮੀ (Veer Bhoomi) ਦਾ ਭੀ ਦੌਰਾ ਕੀਤਾ।

 

 

ਪ੍ਰਧਾਨ ਮੰਤਰੀ ਨੇ ਅੱਜ ਵਰਚੁਅਲੀ ਲੱਦਾਖ ਵਿੱਚ ਸ਼ਿੰਕੁਨ ਲਾ ਟਨਲ ਪ੍ਰੋਜੈਕਟ (Shinkun La Tunnel Project) ਦਾ ਪਹਿਲਾ ਵਿਸਫੋਟ ਭੀ ਦੇਖਿਆ। ਲੇਹ ਨੂੰ ਹਰ ਮੌਸਮ ਵਿੱਚ ਕਨੈਕਟਿਵਿਟੀ ਪ੍ਰਦਾਨ ਕਰਨ ਦੇ ਲਈ ਸ਼ਿੰਕੁਨ ਲਾ ਟਨਲ ਪ੍ਰੋਜੈਕਟ (Shinkun La Tunnel Project) ਵਿੱਚ ਨਿਮੂ-ਪਦੁਮ- ਦਾਰਚਾ ਰੋਡ (Nimu – Padum – Darcha Road‘ਤੇ ਲਗਭਗ 15,800 ਫੁੱਟ ਦੀ ਉਚਾਈ ‘ਤੇ 4.1 ਕਿਲੋਮੀਟਰ ਲੰਬੀ ਟਵਿਨ-ਟਿਊਬ ਸੁਰੰਗ (Twin-Tube tunnel) ਦਾ ਨਿਰਮਾਣ ਕੀਤਾ ਜਾਣਾ ਹੈ।

 

ਸ਼ਰਧਾਂਜਲੀ ਸਮਾਰੋਹ (Shrddhanjali Samaroh) ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਲੱਦਾਖ ਦੀ ਗੌਰਵਸ਼ਾਲੀ ਭੂਮੀ ਕਰਗਿਲ ਵਿਜੈ ਦਿਵਸ ਦੀ 25ਵੀਂ ਵਰ੍ਹੇਗੰਢ (25th year anniversary of Kargil Vijay Diwas) ਦੀ ਸਾਖੀ ਹੈ। ਪ੍ਰਧਾਨ ਮੰਤਰੀ, ਸ਼੍ਰੀ ਮੋਦੀ ਨੇ ਕਿਹਾ, “ਕਰਗਿਲ ਵਿਜੈ ਦਿਵਸ (Kargil Vijay Diwas) ਸਾਨੂੰ ਯਾਦ ਦਿਵਾਉਂਦਾ ਹੈ ਕਿ ਦੇਸ਼ ਦੇ ਲਈ ਦਿੱਤਾ ਗਿਆ ਬਲੀਦਾਨ ਅਮਰ ਹੁੰਦਾ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਭਲੇ ਹੀ ਮਹੀਨੇ, ਸਾਲ, ਦਹਾਕੇ ਅਤੇ ਸਦੀਆਂ ਬੀਤ ਜਾਣ, ਦੇਸ਼ ਦੀਆਂ ਸੀਮਾਵਾਂ ਦੀ ਰੱਖਿਆ ਦੇ ਲਈ ਦਿੱਤੇ ਗਏ ਬਲੀਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਪ੍ਰਧਾਨ ਮੰਤਰੀ, ਸ਼੍ਰੀ ਮੋਦੀ ਨੇ ਕਿਹਾ, “ਰਾਸ਼ਟਰ ਸਾਡੇ ਹਥਿਆਰਬੰਦ ਬਲਾਂ ਦੇ ਸ਼ਕਤੀਸ਼ਾਲੀ ਮਹਾਨਾਇਕਾਂ ਦਾ ਸਦਾ ਰਿਣੀ ਅਤੇ ਅਤਿਅੰਤ ਆਭਾਰੀ ਹੈ।”(“The nation is forever indebted and deeply grateful to the mighty superheroes of our armed forces”)

 

ਪ੍ਰਧਾਨ ਮੰਤਰੀ ਨੇ ਕਰਗਿਲ ਯੁੱਧ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਹ ਭਾਗਸ਼ਾਲੀ ਹਨ ਕਿ ਉਸ ਸਮੇਂ ਸੈਨਿਕਾਂ ਦੇ ਦਰਮਿਆਨ ਸਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਹੁਣ ਭੀ ਯਾਦ ਹੈ ਕਿ ਕਿਵੇਂ ਸਾਡੇ ਸੈਨਿਕਾਂ ਨੇ ਇਤਨੀ ਉਚਾਈ ਤੇ ਇੱਕ ਕਠਿਨ ਅਪਰੇਸ਼ਨ ਨੂੰ ਅੰਜਾਮ ਦਿੱਤਾ ਸੀ। ਸ਼੍ਰੀ ਮੋਦੀ ਨੇ ਕਿਹਾ, ਮੈਂ ਦੇਸ਼ ਦੇ ਉਨ੍ਹਾਂ ਵੀਰ ਸਪੂਤਾਂ ਨੂੰ ਸਲਾਮ ਕਰਦਾ ਹਾਂ ਜਿਨ੍ਹਾਂ ਨੇ ਮਾਤਭੂਮੀ ਦੀ ਰੱਖਿਆ ਦੇ ਲਈ ਸਰਬਉੱਚ ਬਲੀਦਾਨ ਦਿੱਤਾ।

 

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਕਰਗਿਲ ਵਿੱਚ ਅਸੀਂ ਨਾ ਕੇਵਲ ਯੁੱਧ ਜਿੱਤਿਆ, ਬਲਕਿ ਅਸੀਂ ਸਚਾਈ, ਸੰਜਮ ਅਤੇ ਤਾਕਤ ('truth, restraint and strength”) ਦੀ ਇੱਕ ਸ਼ਾਨਦਾਰ ਉਦਾਹਰਣ (an incredible example) ਭੀ ਪੇਸ਼ ਕੀਤੀ। ਪ੍ਰਧਾਨ ਮੰਤਰੀ ਨੇ ਉਸ ਸਮੇਂ ਪਾਕਿਸਤਾਨ ਦੇ ਧੋਖੇ ਤੇ ਪ੍ਰਕਾਸ਼ ਪਾਇਆ ਜਦੋਂ ਭਾਰਤ ਸ਼ਾਂਤੀ ਬਣਾਈ ਰੱਖਣ ਦੇ ਲਈ ਸਾਰੇ ਪ੍ਰਯਾਸ ਕਰ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਸਚਾਈ ਦੁਆਰਾ ਝੂਠ ਅਤੇ ਆਤੰਕ ਨੂੰ  ਗੋਡਿਆਂ ਤੇ ਲਿਆ ਦਿੱਤਾ ਗਿਆ(“ Falsehood and terror were brought down to their knees by truth”)

 

 

ਆਤੰਕਵਾਦ ਦੀ ਨਿੰਦਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਨੂੰ ਅਤੀਤ ਵਿੱਚ ਹਮੇਸ਼ਾ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਪਾਕਿਸਤਾਨ ਨੇ ਆਪਣੇ ਅਤੀਤ ਤੋਂ ਕੁਝ ਨਹੀਂ ਸਿੱਖਿਆ ਹੈ ਅਤੇ ਪ੍ਰਾਸੰਗਿਕ ਬਣੇ ਰਹਿਣ ਦੇ ਲਈ ਆਤੰਕਵਾਦ ਅਤੇ ਪ੍ਰੌਕਸੀ ਯੁੱਧ (terrorism and proxy wars) ਦੀ ਆੜ ਵਿੱਚ ਯੁੱਧ ਜਾਰੀ ਰੱਖਿਆ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਆਤੰਕਵਾਦੀਆਂ ਦੇ  ਨਾਪਾਕ ਇਰਾਦੇ ਕਦੇ ਪੂਰੇ ਨਹੀਂ ਹੋਣਗੇ। ਉਨ੍ਹਾਂ ਨੇ ਕਿਹਾ ਕਿ ਸਾਡੇ ਬਹਾਦਰ ਜਵਾਨ ਸਾਰੇ ਆਤੰਕੀ ਪ੍ਰਯਾਸਾਂ ਨੂੰ ਰੌਂਦ ਦੇਣਗੇ।(“Our bravehearts will trample all the terror attempts”)

 

 

ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਭਾਰਤ ਵਿਕਾਸ ਦੇ ਰਸਤੇ ਵਿੱਚ ਆਉਣ ਵਾਲੀਆਂ ਸਾਰੀਆਂ ਚੁਣੌਤੀਆਂ ਤੇ ਕਾਬੂ ਪਾ ਲਵੇਗਾ, ਚਾਹੇ ਉਹ ਲੱਦਾਖ ਹੋਵੇ ਜਾਂ ਜੰਮੂ-ਕਸ਼ਮੀਰ। ਉਨ੍ਹਾਂ ਨੇ ਯਾਦ ਦਿਵਾਇਆ ਕਿ ਹੁਣ ਤੋਂ ਕੁਝ ਹੀ ਦਿਨਾਂ ਵਿੱਚ 5 ਅਗਸਤ ਨੂੰ ਆਰਟੀਕਲ 370 ਹਟਣ (abrogation of Article 370) ਦੇ 5 ਸਾਲ ਪੂਰੇ ਹੋ ਜਾਣਗੇ ਅਤੇ ਅੱਜ ਦਾ ਜੰਮੂ-ਕਸ਼ਮੀਰ ਸੁਪਨਿਆਂ ਨਾਲ ਭਰੇ ਇੱਕ ਭਵਿੱਖ ਦੀ ਬਾਤ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਜੰਮੂ-ਕਸ਼ਮੀਰ ਵਿੱਚ ਪ੍ਰਗਤੀ ਦੀ ਉਦਾਹਰਣ ਦਿੱਤੀ ਅਤੇ ਉੱਥੇ ਜੀ20 ਬੈਠਕਾਂ (G20 meetings) ਆਯੋਜਿਤ ਕਰਨ, ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਟੂਰਿਜ਼ਮ ਤੇ ਸਰਕਾਰ ਦਾ ਧਿਆਨ ਕੇਂਦ੍ਰਿਤ ਕਰਨ, ਸਿਨੇਮਾ ਹਾਲ ਖੋਲ੍ਹਣ ਅਤੇ ਸਾਢੇ ਤਿੰਨ ਦਹਾਕਿਆਂ ਦੇ ਬਾਅਦ ਤਾਜ਼ੀਆ ਜਲੂਸ (tazia procession) ਸ਼ੁਰੂ ਕਰਨ ਦਾ ਉਲੇਖ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਿਥਵੀ ਦਾ ਇਹ ਸਵਰਗ ਤੇਜ਼ੀ ਨਾਲ ਸ਼ਾਂਤੀ ਅਤੇ ਸਮ੍ਰਿੱਧੀ (peace and prosperity) ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਲੱਦਾਖ ਵਿੱਚ ਹੋ ਰਹੇ ਵਿਕਾਸ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਸ਼ਿੰਕੁਨ ਲਾ ਟਨਲ (Shinkun La Tunnelਦੇ ਮਾਧਿਅਮ ਨਾਲ ਜੰਮੂ-ਕਸ਼ਮੀਰ ਪੂਰੇ ਸਾਲਹਰ ਮੌਸਮ ਵਿੱਚ ਪੂਰੇ ਦੇਸ਼ ਨਾਲ ਜੁੜਿਆ ਰਹੇਗਾ। ਉਨ੍ਹਾਂ ਨੇ ਕਿਹਾਇਹ ਸੁਰੰਗ ਲੱਦਾਖ ਦੇ ਵਿਕਾਸ ਅਤੇ ਬਿਹਤਰ ਭਵਿੱਖ ਦੇ ਲਈ ਨਵੀਆਂ ਸੰਭਾਵਨਾਵਾਂ ਦੇ ਦੁਆਰ ਖੋਲ੍ਹੇਗੀ।

 

ਪ੍ਰਧਾਨ ਮੰਤਰੀ ਨੇ ਲੱਦਾਖ ਦੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸੁਰੰਗ ਉਨ੍ਹਾਂ ਦੇ ਜੀਵਨ ਨੂੰ ਹੋਰ ਅਸਾਨ ਬਣਾਵੇਗੀ ਕਿਉਂਕਿ ਖੇਤਰ ਵਿੱਚ ਖਰਾਬ ਮੌਸਮ ਦੇ ਕਾਰਨ ਉਨ੍ਹਾਂ ਦੇ ਸਾਹਮਣੇ ਆਉਣ ਵਾਲੀਆਂ ਕਈ ਕਠਿਨਾਈਆਂ ਘੱਟ ਹੋ ਜਾਣਗੀਆਂ।

 

ਪ੍ਰਧਾਨ ਮੰਤਰੀ ਨੇ ਲੱਦਾਖ ਦੇ ਲੋਕਾਂ ਦੇ ਪ੍ਰਤੀ ਸਰਕਾਰ ਦੀਆਂ ਪ੍ਰਾਥਮਿਕਤਾਵਾਂ ‘ਤੇ ਪ੍ਰਕਾਸ਼ ਪਾਇਆ ਅਤੇ ਕੋਵਿਡ-19 ਮਹਾਮਾਰੀ(Covid-19 pandemic) ਦੇ ਦੌਰਾਨ ਇਰਾਨ ਤੋਂ ਕਰਗਿਲ ਖੇਤਰ ਦੇ ਨਾਗਰਿਕਾਂ ਦੀ ਸੁਰੱਖਿਅਤ ਨਿਕਾਸੀ ਦੇ ਲਈ ਵਿਅਕਤੀਗਤ ਤੌਰ ‘ਤੇ ਕੀਤੇ ਗਏ ਪ੍ਰਯਾਸਾਂ ਦਾ ਉਲੇਖ ਕੀਤਾ। ਉਨ੍ਹਾਂ ਨੇ ਉਨ੍ਹੀਂ ਦਿਨੀਂ ਜੈਸਲਮੇਰ ਵਿੱਚ ਸਥਾਪਿਤ ਕੀਤੇ ਗਏ ਕੁਆਰੰਟੀਨ ਜ਼ੋਨ ਨੂੰ ਯਾਦ ਕੀਤਾ ਜਿੱਥੇ ਲੱਦਾਖ ਭੇਜੇ ਜਾਣ ਤੋਂ ਪਹਿਲਾਂ ਇਰਾਨ ਤੋਂ ਲਿਆਂਦੇ ਗਏ ਕਰਗਿਲ ਦੇ ਲੋਕਾਂ ਦੀ ਜਾਂਚ ਕੀਤੀ ਜਾਂਦੀ ਸੀ। ਲੱਦਾਖ ਦੇ ਲੋਕਾਂ ਦੇ ਜੀਵਨ ਵਿੱਚ ਅਸਾਨੀ ਨੂੰ ਹੁਲਾਰਾ ਦੇਣ ਅਤੇ ਅਧਿਕ ਸੇਵਾਵਾਂ ਪ੍ਰਦਾਨ ਕਰਨ ਦੇ ਸਰਕਾਰ ਦੇ ਪ੍ਰਯਾਸਾਂ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਪਿਛਲੇ 5 ਵਰ੍ਹਿਆਂ ਵਿੱਚ ਬਜਟ ਨੂੰ 1100 ਕਰੋੜ ਰੁਪਏ ਤੋਂ ਲਗਭਗ ਛੇ ਗੁਣਾ ਵਧਾ ਕੇ 6000 ਕਰੋੜ ਰੁਪਏ ਕਰਨ ਦਾ ਉਲੇਖ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਪਹਿਲੀ ਵਾਰ ਸਮੁੱਚੀ ਯੋਜਨਾ ਨੂੰ ਲਾਗੂ ਕਰਨ ‘ਤੇ ਪ੍ਰਕਾਸ਼ ਪਾਉਂਦੇ ਹੋਏ ਕਿਹਾ ਕਿ ਚਾਹੇ “ਸੜਕ ਹੋਵੇ, ਬਿਜਲੀ ਹੋਵੇ, ਪਾਣੀ ਹੋਵੇ, ਸਿੱਖਿਆ ਹੋਵੇ, ਬਿਜਲੀ ਸਪਲਾਈ ਹੋਵੇ, ਜਾਂ ਰੋਜ਼ਗਾਰ ਹੋਵੇ, ਲੱਦਾਖ ਦੀ ਹਰ ਦਿਸ਼ਾ ਬਦਲ ਰਹੀ ਹੈ।”( “Be it roads, electricity, water, education, power supply, employment, every direction of Ladakh is transforming”) ਉਨ੍ਹਾਂ ਨੇ ਜਲ ਜੀਵਨ ਮਿਸ਼ਨ ਦੇ ਤਹਿਤ ਲੱਦਾਖ ਦੇ 90 ਪ੍ਰਤੀਸ਼ਤ ਤੋਂ ਅਧਿਕ ਘਰਾਂ ਵਿੱਚ ਪੀਣ ਦੇ ਪਾਣੀ ਦੀ ਸਪਲਾਈ, ਲੱਦਾਖ ਦੇ ਨੌਜਵਾਨਾਂ ਦੇ ਲਈ ਗੁਣਵੱਤਾਪੂਰਨ ਉੱਚ ਸਿੱਖਿਆ ਦੇ ਲਈ ਆਗਾਮੀ ਸਿੰਧੂ ਸੈਂਟਰਲ  ਯੂਨੀਵਰਸਿਟੀ (upcoming Sindhu Central University), ਪੂਰੇ ਲੱਦਾਖ ਖੇਤਰ ਵਿੱਚ 4ਜੀ ਨੈੱਟਵਰਕ (4G network) ਸਥਾਪਿਤ ਕਰਨ ਦੇ ਲਈ ਕੰਮ ਅਤੇ ਐੱਨਐੱਚ1 (NH 1) ‘ਤੇ ਹਰ ਮੌਸਮ ਵਿੱਚ ਕਨੈਕਟਿਵਿਟੀ ਦੇ ਲਈ 13 ਕਿਲੋਮੀਟਰ ਲੰਬੀ ਜ਼ੋਜਿਲਾ ਸੁਰੰਗ (Zojila tunnel) ‘ਤੇ ਚਲ ਰਹੇ ਕੰਮ ਦੀ ਉਦਾਹਰਣ ਦਿੱਤੀ।

 

ਪ੍ਰਧਾਨ ਮੰਤਰੀ ਨੇ ਸੀਮਾਵਰਤੀ ਖੇਤਰਾਂ ਦੇ ਲਈ ਖ਼ਾਹਿਸ਼ੀ ਲਕਸ਼ਾਂ ਦਾ ਉਲੇਖ ਕਰਦੇ ਹੋਏ ਕਿਹਾ ਕਿ ਸੀਮਾ ਸੜਕ ਸੰਗਠਨ (ਬੀਆਰਓ-BRO) ਨੇ ਨਿਊ ਇੰਡੀਆ ਦੀਆਂ ਸਮਰੱਥਾਵਾਂ ਅਤੇ ਦਿਸ਼ਾ (New INdia’s capabilities and direction) ਨੂੰ ਪ੍ਰਦਰਸ਼ਿਤ ਕਰਦੇ ਹੋਏ ਸੇਲਾ ਸੁਰੰਗ (Sela Tunnel) ਸਹਿਤ 330 ਤੋਂ ਅਧਿਕ ਪ੍ਰੋਜੈਕਟ ਪੂਰੇ ਕੀਤੇ ਹਨ।

 

ਪ੍ਰਧਾਨ ਮੰਤਰੀ ਨੇ ਮਿਲਿਟਰੀ ਟੈਕਨੋਲੋਜੀਜ਼ ਨੂੰ ਅੱਪਗ੍ਰੇਡ ਕਰਨ (upgrading military technologies) ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਬਦਲਦੇ ਆਲਮੀ ਮਾਹੌਲ (changing global scenarios) ਵਿੱਚ, ਸਾਡੇ ਰੱਖਿਆ ਬਲ ਨੂੰ ਆਧੁਨਿਕ ਕਾਰਜਸ਼ੈਲੀ ਅਤੇ ਵਿਵਸਥਾਵਾਂ ਦੇ ਨਾਲ-ਨਾਲ ਨਵੀਨਤਮ ਹਥਿਆਰਾਂ ਅਤੇ ਉਪਕਰਣਾਂ ਦੀ ਭੀ ਜ਼ਰੂਰਤ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਰੱਖਿਆ ਖੇਤਰ ਨੂੰ ਪਹਿਲਾਂ ਭੀ ਅੱਪਗ੍ਰੇਡ ਕਰਨ ਦੀ ਜ਼ਰੂਰਤ ਮਹਿਸੂਸ ਹੋਈ ਸੀ, ਲੇਕਿਨ ਦੁਰਭਾਗ ਨਾਲ ਇਸ ਮੁੱਦੇ ਨੂੰ ਜ਼ਿਆਦਾ ਮਹੱਤਵ ਨਹੀਂ ਦਿੱਤਾ ਗਿਆ।

 

ਪ੍ਰਧਾਨ ਮੰਤਰੀ ਨ ਕਿਹਾ, “ਹਾਲਾਂਕਿ, ਪਿਛਲੇ 10 ਵਰ੍ਹਿਆਂ ਵਿੱਚ ਰੱਖਿਆ ਸੁਧਾਰਾਂ ਨੂੰ ਪ੍ਰਾਥਮਿਕਤਾ ਦਿੱਤੀ ਗਈ ਹੈ, ਜਿਸ ਨਾਲ ਸਾਡੀਆਂ ਸੈਨਾਵਾਂ ਅਧਿਕ ਸਮਰੱਥ ਅਤੇ ਆਤਮਨਿਰਭਰ ਬਣੀਆਂ ਹਨ।” ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਅੱਜ ਰੱਖਿਆ ਖਰੀਦ ਵਿੱਚ ਇੱਕ ਬੜੀ ਹਿੱਸੇਦਾਰੀ ਭਾਰਤੀ ਰੱਖਿਆ ਉਦਯੋਗ ਨੂੰ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਰੱਖਿਆ ਅਤੇ ਖੋਜ ਵਿਕਾਸ ਬਜਟ ਵਿੱਚ ਪ੍ਰਾਈਵੇਟ ਸੈਕਟਰ ਦੇ ਲਈ 25 ਪ੍ਰਤੀਸ਼ਤ ਰਾਖਵਾਂ ਰੱਖਿਆ ਗਿਆ ਹੈ। ਇਨ੍ਹਾਂ ਪ੍ਰਯਾਸਾਂ ਦੇ ਸਦਕਾ, ਭਾਰਤ ਦਾ ਰੱਖਿਆ ਉਤਪਾਦਨ 1.5 ਲੱਖ ਕਰੋੜ ਤੋਂ ਅਧਿਕ ਹੋ ਗਿਆ ਹੈ। ਪ੍ਰਧਾਨ ਮੰਤਰੀ ਨੇ ਅੱਗੇ ਦੱਸਿਆ ਕਿ ਅੱਜ ਭਾਰਤ ਆਪਣੇ ਪਿਛਲੇ ਅਕਸ ਦੇ ਵਿਪਰੀਤ ਇੱਕ ਹਥਿਆਰ ਨਿਰਯਾਤਕ (an arms exporter) ਦੇ ਰੂਪ ਵਿੱਚ ਭੀ ਆਪਣੀ ਪਹਿਚਾਣ ਬਣਾ ਰਿਹਾ ਹੈ, ਜਦਕਿ ਪਹਿਲਾਂ ਭਾਰਤ ਨੂੰ ਇੱਕ ਹਥਿਆਰ ਆਯਾਤਕ ਦੇਸ਼ ਦੇ ਰੂਪ ਵਿੱਚ ਗਿਣਿਆ ਜਾਂਦਾ ਸੀ। ਸ਼੍ਰੀ ਮੋਦੀ ਨੇ ਪ੍ਰਸੰਨਤਾ ਵਿਅਕਤ ਕਰਦੇ ਹੋਏ ਕਿਹਾ ਕਿ ਸਾਡੀ ਸੈਨਾ ਨੇ ਹੁਣ 5000 ਤੋਂ ਅਧਿਕ ਹਥਿਆਰਾਂ ਅਤੇ ਮਿਲਿਟਰੀ ਉਪਕਰਣਾਂ ਦਾ ਆਯਾਤ ਬੰਦ ਕਰਨ ਦਾ ਫ਼ੈਸਲਾ ਲਿਆ ਹੈ।

 

ਪ੍ਰਧਾਨ ਮੰਤਰੀ ਨੇ ਰੱਖਿਆ ਖੇਤਰ ਵਿੱਚ ਸੁਧਾਰਾਂ ਦੇ ਲਈ ਰੱਖਿਆ ਬਲਾਂ ਦੀ ਸ਼ਲਾਘਾ ਕਰਦੇ ਹੋਏ ਮਹੱਤਵਪੂਰਨ ਸੁਧਾਰਾਂ ਵਿੱਚੋਂ ਇੱਕ ਦੇ ਰੂਪ ਵਿੱਚ ਅਗਨੀਪਥ ਯੋਜਨਾ (Agnipath Scheme) ‘ਤੇ ਵਿਸਤਾਰ ਨਾਲ ਚਰਚਾ ਕੀਤੀ। ਭਾਰਤੀ ਸੈਨਾ ਦੀ ਔਸਤ ਉਮਰ ਆਲਮੀ ਔਸਤ ਤੋਂ ਉੱਪਰ ਹੋਣ ਦੀ ਲੰਬੇ ਸਮੇਂ ਤੋਂ ਲੰਬਿਤ ਚਿੰਤਾ ਦਾ ਉਲੇਖ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅਤੀਤ ਵਿੱਚ ਇਸ ਗੰਭੀਰ ਚਿੰਤਾ ਨਾਲ ਨਿਪਟਣ ਦੇ ਲਈ ਕੋਈ ਇੱਛਾਸ਼ਕਤੀ ਨਹੀਂ ਸੀ ਜਿਸ ਨੂੰ ਹੁਣ ਅਗਨੀਪਥ ਯੋਜਨਾ (Agnipath Scheme) ਦੇ ਮਾਧਿਅਮ ਨਾਲ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਇਸ ਸੰਵੇਦਨਸ਼ੀਲ ਵਿਸ਼ੇ ਦੇ ਘੋਰ ਰਾਜਨੀਤੀਕਰਣ (blatant politicization of this sensitive subject) ‘ਤੇ ਅਫਸੋਸ ਜਤਾਉਂਦੇ ਹੋਏ ਕਿਹਾ, “ਅਗਨੀਪਥ (Agnipath) ਦਾ ਉਦੇਸ਼ ਸੈਨਾਵਾਂ ਨੂੰ ਯੁਵਾ ਅਤੇ ਯੁੱਧ ਦੇ ਲਈ ਹਮੇਸ਼ਾ ਤਿਆਰ ਰੱਖਣਾ ਹੈ।” (“Purpose of Agnipath is to keep forces young and continuously battle-ready”) ਉਨ੍ਹਾਂ ਨੇ ਵਾਯੂ ਸੈਨਾ ਬੇੜੇ(Air Force Fleet) ਦੇ ਆਧੁਨਿਕੀਕਰਣ ਦੇ ਲਈ ਪਿਛਲੇ ਘੁਟਾਲਿਆਂ ਅਤੇ ਅਤੀਤ ਦੀ ਅਣਇੱਛਾ (past scams and past unwillingness) ਦੀ ਅਲੋਚਨਾ ਕੀਤੀ। ਸੱਚ ਤਾਂ ਇਹ ਹੈ ਕਿ ਅਗਨੀਪਥ ਯੋਜਨਾ (Agnipath scheme) ਨਾਲ ਦੇਸ਼ ਦੀ ਤਾਕਤ ਵਧੇਗੀ ਅਤੇ ਦੇਸ਼ ਨੂੰ ਯੋਗ ਯੁਵਾ ਭੀ ਮਿਲਣਗੇ। ਉਨ੍ਹਾਂ ਨੇ ਕਿਹਾ ਕਿ ਨਿਜੀ ਖੇਤਰ ਅਤੇ ਅਰਧਸੈਨਿਕ ਬਲਾਂ ਵਿੱਚ ਭੀ ਅਗਨੀਵੀਰਾਂ (Agniveers) ਨੂੰ ਪ੍ਰਾਥਮਿਕਤਾ ਦੇਣ ਦਾ ਐਲਾਨ ਕੀਤਾ ਗਿਆ ਹੈ।

 

ਅਗਨੀਪਥ ਯੋਜਨਾ (Agnipath Scheme) ਦੇ ਪਿੱਛੇ ਪੈਨਸ਼ਨ ਦਾ ਬੋਝ ਬਚਾਉਣ ਦੀ ਮਨਸ਼ਾ ਨੂੰ ਮੁੱਖ ਕਾਰਨ ਦੱਸੇ ਜਾਣ ਵਾਲੇ ਦੁਸ਼ਪ੍ਰਚਾਰ ਨੂੰ ਖਾਰਜ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਰਤੀ ਹੋਣ ਵਾਲੇ ਸੈਨਿਕਾਂ ਦੀ ਪੈਨਸ਼ਨ ਦਾ ਬੋਝ 30 ਸਾਲ ਬਾਅਦ ਆਵੇਗਾ, ਇਸ ਲਈ ਇਸ ਯੋਜਨਾ ਦੇ ਪਿੱਛੇ ਦਾ ਕਾਰਨ ਇਹ ਨਹੀਂ ਹੋ ਸਕਦਾ। ਉਨ੍ਹਾਂ ਨੇ ਕਿਹਾ, “ਅਸੀਂ ਹਥਿਆਰਬੰਦ ਬਲਾਂ ਦੇ ਲਈ ਲਏ ਗਏ ਇਸ ਫ਼ੈਸਲੇ ਦਾ ਸਨਮਾਨ ਕੀਤਾ ਹੈ ਕਿਉਂਕਿ ਸਾਡੇ ਲਈ ਦੇਸ਼ ਦੀ ਸੁਰੱਖਿਆ ਰਾਜਨੀਤੀ ਤੋਂ ਜ਼ਿਆਦਾ ਮਹੱਤਵਪੂਰਨ ਹੈ।”

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਦੇ ਨੌਜਵਾਨਾਂ ਨੂੰ ਗੁਮਰਾਹ ਕਰਨ ਵਾਲਿਆਂ ਨੂੰ ਅਤੀਤ ਵਿੱਚ ਹਥਿਆਰਬੰਦ ਬਲਾਂ ਦੇ ਪ੍ਰਤੀ ਕੋਈ ਸਨਮਾਨ ਨਹੀਂ ਸੀ। ਵੰਨ ਰੈਂਕ ਵੰਨ ਪੈਨਸ਼ਨ (One Rank One Pension) ‘ਤੇ ਪਿਛਲੀਆਂ ਸਰਕਾਰਾਂ ਦੇ ਝੂਠੇ ਵਾਅਦਿਆਂ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਵਰਤਮਾਨ ਸਰਕਾਰ ਨੇ ਇਸ ਯੋਜਨਾ ਨੂੰ ਲਾਗੂ ਕੀਤਾ ਜਿੱਥੇ ਸਾਬਕਾ ਸੈਨਿਕਾਂ (ex-servicemen) ਨੂੰ 1.25 ਲੱਖ ਕਰੋੜ ਰੁਪਏ ਤੋਂ ਅਧਿਕ ਦਿੱਤੇ ਗਏ। ਉਨ੍ਹਾਂ ਨੇ ਪਿਛਲੀਆਂ ਸਰਕਾਰਾਂ ਦੀ ਉਪੇਖਿਆ ਦੀ ਤਰਫ਼ ਇਸ਼ਾਰਾ ਕਰਦੇ ਹੋਏ ਕਿਹਾ, “ਇਹ ਉਹੀ ਲੋਕ ਹਨ ਜਿਨ੍ਹਾਂ ਨੇ ਆਜ਼ਾਦੀ ਦੇ 7 ਦਹਾਕੇ ਬਾਅਦ ਭੀ ਸ਼ਹੀਦਾਂ ਦੇ ਲਈ ਯੁੱਧ ਸਮਾਰਕ (war memorial) ਨਹੀਂ ਬਣਾਇਆ, ਸੀਮਾ ‘ਤੇ ਤੈਨਾਤ ਸਾਡੇ ਸੈਨਿਕਾਂ ਨੂੰ ਉਚਿਤ ਬੁਲਟਪਰੂਫ ਜੈਕਟਾਂ ਉਪਲਬਧ ਨਹੀਂ ਕਰਵਾਈਆਂ ਅਤੇ ਕਰਗਿਲ ਵਿਜੈ ਦਿਵਸ (Kargil Vijay Diwas) ਦੀ ਅਣਦੇਖੀ ਕੀਤੀ।”

 

ਕਰਗਿਲ ਵਿਜੈ ਦਿਵਸ ‘ਤੇ ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, “ਕਰਗਿਲ ਦੀ ਜਿੱਤ ਕਿਸੇ ਸਰਕਾਰ ਜਾਂ ਕਿਸੇ ਪਾਰਟੀ ਦੀ ਜਿੱਤ ਨਹੀਂ ਸੀ। ਇਹ ਜਿੱਤ ਦੇਸ਼ ਦੀ ਹੈ, ਇਹ ਜਿੱਤ ਸਾਡੀ ਵਿਰਾਸਤ ਹੈ। ਇਹ ਦੇਸ਼ ਦੇ ਗੌਰਵ ਅਤੇ ਸਵੈਮਾਣ (pride and self-respect) ਦਾ ਤਿਉਹਾਰ ਹੈ।” ਉਨ੍ਹਾਂ ਨੇ ਪੂਰੇ ਦੇਸ਼ ਦੀ ਤਰਫ਼ੋਂ ਵੀਰ ਜਵਾਨਾਂ ਨੂੰ ਸਲਾਮ ਕੀਤਾ ਅਤੇ ਕਰਗਿਲ ਵਿਜੈ ਦੇ 25 ਸਾਲ ਪੂਰੇ ਹੋਣ ‘ਤੇ ਸਾਰੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

 

ਇਸ ਅਵਸਰ ‘ਤੇ ਲੱਦਾਖ ਦੇ ਉਪ ਰਾਜਪਾਲ, ਬ੍ਰਿਗੇਡੀਅਰ (ਡਾ.) ਬੀ ਡੀ ਸ਼ਰਮਾ, ਕੇਂਦਰੀ ਰੱਖਿਆ ਰਾਜ ਮੰਤਰੀ, ਸ਼੍ਰੀ ਸੰਜੈ ਸੇਠ, ਚੀਫ਼ ਆਵ੍ ਡਿਫੈਂਸ ਸਟਾਫ਼, ਜਨਰਲ ਅਨਿਲ ਚੌਹਾਨ ਅਤੇ ਤਿੰਨਾਂ ਹਥਿਆਰਬੰਦ ਬਲਾਂ ਦੇ ਸੈਨਾ ਪ੍ਰਮੁੱਖ ਉਪਸਥਿਤ ਸਨ।

 

ਪਿਛੋਕੜ

ਸ਼ਿੰਕੁਨ ਲਾ ਟਨਲ ਪ੍ਰੋਜੈਕਟ (Shinkun La Tunnel Project) ਵਿੱਚ 4.1 ਕਿਲੋਮੀਟਰ ਲੰਬੀ ਟਵਿਨ-ਟਿਊਬ ਸੁਰੰਗ (Twin-Tube tunnel) ਸ਼ਾਮਲ ਹੈ, ਜਿਸ ਦਾ ਨਿਰਮਾਣ ਲੇਹ ਨੂੰ ਹਰ ਮੌਸਮ ਵਿੱਚ ਕਨੈਕਟਿਵਿਟੀ ਪ੍ਰਦਾਨ ਕਰਨ ਦੇ ਲਈ ਨਿਮੂ-ਪਦੁਮ-ਦਾਰਚਾ ਰੋਡ (Nimu – Padum – Darcha Road‘ਤੇ ਲਗਭਗ 15,800 ਫੁੱਟ ਦੀ ਉਚਾਈ ‘ਤੇ ਕੀਤਾ ਜਾਵੇਗਾ। ਕੰਮ ਪੂਰਾ ਹੋਣ ‘ਤੇ ਇਹ ਦੁਨੀਆ ਦੀ ਸਭ ਤੋਂ ਉੱਚੀ ਸੁਰੰਗ ਹੋਵੇਗੀ। ਸ਼ਿੰਕੁਨ ਲਾ ਸੁਰੰਗ (Shinkun La tunnel) ਨਾ ਕੇਵਲ ਸਾਡੇ ਹਥਿਆਰਬੰਦ ਬਲਾਂ ਅਤੇ ਉਪਕਰਣਾਂ ਦੀ ਤੇਜ਼ ਅਤੇ ਕੁਸ਼ਲ ਆਵਾਜਾਈ (swift and efficient movement) ਸੁਨਿਸ਼ਚਿਤ ਕਰੇਗੀ ਬਲਕਿ ਲੱਦਾਖ ਵਿੱਚ ਆਰਥਿਕ ਅਤੇ ਸਮਾਜਿਕ ਵਿਕਾਸ (economic and social development in Ladakh) ਨੂੰ ਭੀ ਹੁਲਾਰਾ ਦੇਵੇਗੀ।

*****


ਡੀਐੱਸ/ਟੀਐੱਸ/ਆਰਟੀ



(Release ID: 2037834) Visitor Counter : 4