ਰੱਖਿਆ ਮੰਤਰਾਲਾ
'ਤ੍ਰਿਪੁਟ' ਦੀ ਸ਼ੁਰੂਆਤ
ਦੋ ਵਾਧੂ ਪੀ 1135.6 ਵਿੱਚੋਂ ਪਹਿਲਾ ਜਹਾਜ਼
Posted On:
24 JUL 2024 10:32AM by PIB Chandigarh
ਭਾਰਤੀ ਜਲ ਸੈਨਾ ਲਈ ਗੋਆ ਸ਼ਿਪਯਾਰਡ ਲਿਮਿਟਡ (ਜੀਐੱਸਐੱਲ) ਵੱਲੋਂ ਨਿਰਮਾਣ ਅਧੀਨ ਦੋ ਐਡਵਾਂਸਡ ਫ੍ਰੀਗੇਟਾਂ ਵਿੱਚੋਂ ਪਹਿਲਾ, 23 ਜੁਲਾਈ, 2024 ਨੂੰ ਜੀਐੱਸਐੱਲ, ਗੋਆ ਵਿਖੇ ਲਾਂਚ ਕੀਤਾ ਗਿਆ ਸੀ। ਸਮੁੰਦਰੀ ਪਰੰਪਰਾ ਨੂੰ ਧਿਆਨ ਵਿੱਚ ਰੱਖਦੇ ਹੋਏ ਸ੍ਰੀਮਤੀ ਰੀਤਾ ਸ੍ਰੀਧਰਨ ਵੱਲੋਂ ਗੋਆ ਦੇ ਮਾਣਯੋਗ ਰਾਜਪਾਲ ਸ੍ਰੀ ਪੀਐੱਸ ਸ੍ਰੀਧਰਨ ਪਿੱਲਈ ਦੀ ਮੌਜੂਦਗੀ ਵਿੱਚ ਅਥਰਵ ਵੇਦ ਦੇ ਮੰਤਰਾਂ ਦੇ ਮੰਗਲ ਉਚਾਰਣ ਨਾਲ ਜਹਾਜ਼ ਨੂੰ ਲਾਂਚ ਕੀਤਾ ਗਿਆ। ਸਮੁੰਦਰੀ ਜਹਾਜ਼ ਦਾ ਸ਼ਕਤੀਸ਼ਾਲੀ ਤੀਰ ਦੇ ਨਾਮ ’ਤੇ ਤ੍ਰਿਪੁਟ ਰੱਖਿਆ ਗਿਆ ਹੈ, ਜੋ ਕਿ ਭਾਰਤੀ ਜਲ ਸੈਨਾ ਦੀ ਅਦੁੱਤੀ ਭਾਵਨਾ ਅਤੇ ਦੂਰ ਤੱਕ ਅਤੇ ਡੂੰਘਾਈ ਨਾਲ ਹਮਲਾ ਕਰਨ ਦੀ ਸਮਰੱਥਾ ਦੀ ਨੁਮਾਇੰਦਗੀ ਕਰਦਾ ਹੈ।
ਰੱਖਿਆ ਮੰਤਰਾਲੇ ਅਤੇ ਗੋਆ ਸ਼ਿਪਯਾਰਡ ਲਿਮਿਟਡ ਵਿਚਕਾਰ 25 ਜਨਵਰੀ, 2019 ਨੂੰ ਤ੍ਰਿਪੁਟ ਸ਼੍ਰੇਣੀ ਦੇ ਦੋ ਐਡਵਾਂਸ ਫ੍ਰੀਗੇਟਸ ਬਣਾਉਣ ਲਈ ਇਕਰਾਰਨਾਮੇ 'ਤੇ ਹਸਤਾਖ਼ਰ ਕੀਤੇ ਗਏ ਸਨ। ਇਹ ਜਹਾਜ਼ ਦੁਸ਼ਮਣ ਦੀ ਸਤ੍ਹਾ ਦੇ ਸਮੁੰਦਰੀ ਜਹਾਜ਼ਾਂ, ਪਣਡੁੱਬੀਆਂ ਅਤੇ ਹਵਾਈ ਜਹਾਜ਼ਾਂ ਦੇ ਵਿਰੁੱਧ ਲੜਾਕੂ ਗਤੀਵਿਧੀਆਂ ਦੇ ਸੰਚਾਲਨ ਲਈ ਡਿਜ਼ਾਈਨ ਕੀਤਾ ਗਿਆ ਹੈ। ਤ੍ਰਿਪੁਟ ਸ਼੍ਰੇਣੀ ਦੇ ਜਹਾਜ਼ 4.5 ਮੀਟਰ ਦੀ ਖਿੱਚ (ਡਰੈਫਟ) ਨਾਲ 124.8 ਮੀਟਰ ਲੰਬੇ ਅਤੇ 15.2 ਮੀਟਰ ਚੌੜੇ ਹਨ। ਇਨ੍ਹਾਂ ਦਾ ਵਿਸਥਾਪਨ ਲਗਭਗ 3600 ਟਨ ਅਤੇ ਵੱਧ ਤੋਂ ਵੱਧ ਰਫ਼ਤਾਰ 28 ਨਾਟ ਹੈ। ਇਹ ਜਹਾਜ਼ ਖ਼ੁਫ਼ੀਆ ਵਿਸ਼ੇਸ਼ਤਾਵਾਂ, ਉੱਨਤ ਹਥਿਆਰ ਅਤੇ ਸੈਂਸਰ ਅਤੇ ਪਲੇਟਫਾਰਮ ਪ੍ਰਬੰਧਨ ਪ੍ਰਣਾਲੀਆਂ ਨਾਲ ਲੈਸ ਹਨ।
ਜੀਐੱਸਐੱਲ ਵਿਖੇ ਬਣਾਏ ਜਾ ਰਹੇ ਜਹਾਜ਼ਾਂ ਦੀ ਤ੍ਰਿਪੁਟ ਸ਼੍ਰੇਣੀ ਰੂਸ ਤੋਂ ਪ੍ਰਾਪਤ ਕੀਤੇ ਤੇਗ਼ ਅਤੇ ਤਲਵਾਰ ਸ਼੍ਰੇਣੀ ਦੇ ਸਮੁੰਦਰੀ ਜਹਾਜ਼ਾਂ ਦੇ ਅਨੁਰੂਪ ਹਨ। ਇਹ ਫ੍ਰੀਗੇਟ ਪਹਿਲੀ ਵਾਰ ਕਿਸੇ ਭਾਰਤੀ ਸ਼ਿਪਯਾਰਡ ਵੱਲੋਂ ਸਵਦੇਸ਼ੀ ਤੌਰ 'ਤੇ ਬਣਾਏ ਜਾ ਰਹੇ ਹਨ। 'ਆਤਮਨਿਰਭਰ ਭਾਰਤ' ਪਹਿਲਕਦਮੀ ਦੇ ਅਨੁਸਾਰ ਹਥਿਆਰਾਂ ਅਤੇ ਸੈਂਸਰਾਂ ਸਮੇਤ ਫਿੱਟ ਕੀਤੇ ਗਏ ਉਪਕਰਨਾਂ ਦਾ ਇੱਕ ਵੱਡਾ ਪ੍ਰਤੀਸ਼ਤ ਸਵਦੇਸ਼ੀ ਮੂਲ ਦਾ ਹੈ, ਜੋ ਇਸ ਗੱਲ ਨੂੰ ਯਕੀਨੀ ਬਣਾਉਂਦਾ ਹੈ ਕਿ ਵੱਡੇ ਪੱਧਰ 'ਤੇ ਰੱਖਿਆ ਉਤਪਾਦਨ ਭਾਰਤੀ ਨਿਰਮਾਣ ਇਕਾਈਆਂ ਵੱਲੋਂ ਕੀਤਾ ਜਾਂਦਾ ਹੈ, ਜਿਸ ਨਾਲ ਦੇਸ਼ ਦੇ ਅੰਦਰ ਰੁਜ਼ਗਾਰ ਸਿਰਜਣ ਅਤੇ ਸਮਰੱਥਾ ਵਿੱਚ ਵਾਧਾ ਹੋ ਰਿਹਾ ਹੈ।
(1)AW2N.jpeg)
R9D7.jpeg)
***
ਵੀਐੱਮ/ਐਸਪੀਐੱਸ
(Release ID: 2037013)