ਵਿੱਤ ਮੰਤਰਾਲਾ

ਨਾਬਾਲਗ ਬੱਚਿਆਂ ਦੇ ਲਈ ਨਵੀਂ ਪੈਨਸ਼ਨ ਯੋਜਨਾ ‘ਵਾਤਸਲਯ’ ਦਾ ਐਲਾਨ; ਮਾਤਾ-ਪਿਤਾ ਅਤੇ ਅਭਿਭਾਵਕਾਂ ਦੁਆਰਾ ਅੰਸ਼ਦਾਨ


ਐੱਨਪੀਐੱਸ ਦੀ ਸਮੀਖਿਆ ਦੇ ਲਈ ਗਠਿਤ ਕਮੇਟੀ ਨੇ ਆਪਣੇ ਕੰਮ ਵਿੱਚ ਲੋੜੀਂਦੀ ਪ੍ਰਗਤੀ ਕੀਤੀ- ਵਿੱਤ ਮੰਤਰੀ

Posted On: 23 JUL 2024 12:47PM by PIB Chandigarh

ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਦੁਆਰਾ ਅੱਜ ਸੰਸਦ ਵਿੱਚ ਪੇਸ਼ ਕੇਂਦਰੀ ਬਜਟ 2024-25 ਵਿੱਚ ਨਾਬਾਲਗ ਬੱਚਿਆਂ ਦੇ ਲਈ ਇੱਕ ਨਵੀਂ ਪੈਨਸ਼ਨ ਯੋਜਨਾ ਵਾਤਸਲਯ ਦਾ ਐਲਾਣ ਕੀਤਾ ਗਿਆ ਹੈ।

ਇਸ ਪੈਨਸ਼ਨ ਯੋਜਨਾ ਵਿੱਚ ਮਾਤਾ-ਪਿਤਾ ਅਤੇ ਅਭਿਭਾਵਕ ਅੰਸ਼ਦਨ ਕਰਨਗੇ। ਬਾਲਗ (Major) ਹੋਣ ਤੇ, ਇਸ ਯੋਜਨਾ ਨੂੰ ਸਹਿਜ ਤੌਰ ਤੇ ਇੱਕ ਸਧਾਰਣ ਐੱਨਪੀਐੱਸ ਖਾਤੇ ਵਿੱਚ ਬਦਲਿਆ ਜਾ ਸਕੇਗਾ।

 ਕੇਂਦਰੀ ਮੰਤਰੀ ਨੇ ਇਹ ਵੀ ਐਲਾਣ ਕੀਤਾ ਕਿ ਐੱਨਪੀਐੱਸ ਦੀ ਸਮੀਖਿਆ ਦੇ ਲਈ ਗਠਿਤ ਕਮੇਟੀ ਨੇ ਆਪਣੇ ਕੰਮ ਵਿੱਚ ਲੋੜੀਂਦਾ ਪ੍ਰਗਤੀ ਕੀਤੀ ਹੈ। ਉਨ੍ਹਾਂ ਨੇ ਇਸ ਗੱਲ ਤੇ ਸੰਤੋਸ਼ ਵਿਅਕਤ ਕੀਤਾ ਕਿ ਕੇਂਦਰੀ ਸਰਕਾਰੀ ਕਰਮਚਾਰੀਆਂ ਦੇ ਲਈ ਜੋਇੰਟ ਕੰਸਲਟੇਟਿਵ ਮਸ਼ੀਨਰੀ ਦੀ ਨੈਸ਼ਨਲ ਕਾਉਂਸਿਲ ਦੇ ਕਰਮਚਾਰੀਆਂ ਨੇ ਰਚਨਾਤਮਕ ਦ੍ਰਿਸ਼ਟੀਕੋਣ ਅਪਣਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਅਜਿਹਾ ਸਮਾਧਾਨ ਕੱਢਿਆ ਜਾਵੇਗਾ ਜਿਸ ਨਾਲ ਮਹੱਤਵਪੂਰਨ ਮੁੱਦਿਆਂ ਦਾ ਸਮਾਧਾਨ ਨਿਕਲ ਸਕੇ ਅਤੇ ਨਾਲ ਹੀ ਆਮ ਜਨਤਾ ਦੇ ਹਿਤਾਂ ਦੀ ਸੁਰੱਖਿਆ ਦੇ ਲਈ ਰਾਜਕੋਸ਼ੀ ਦੂਰਦਰਸ਼ਿਤਾ ਵੀ ਬਣਾਈ ਜਾਵੇਗੀ।

***


ਐੱਨਬੀ/ਐੱਮਵੀ/ਆਰਜੇ



(Release ID: 2035768) Visitor Counter : 4