ਵਿੱਤ ਮੰਤਰਾਲਾ

ਕੇਂਦਰੀ ਬਜਟ ਵਿੱਚ ਅਗਲੇ 10 ਸਾਲਾਂ ਵਿੱਚ ਪੁਲਾੜ ਅਰਥਚਾਰੇ ਦਾ 5 ਗੁਣਾ ਵਿਸਤਾਰ ਕਰਨ ਲਈ ₹ 1,000 ਕਰੋੜ ਦੇ ਇੱਕ ਵੇਂਚਰ ਕੈਪੀਟਲ ਫੰਡ ਦਾ ਐਲਾਨ ਕੀਤਾ


ਮੋਬਾਈਲ ਫ਼ੋਨ, ਮੋਬਾਈਲ ਪੀਸੀਬੀਏ ਅਤੇ ਮੋਬਾਈਲ ਚਾਰਜਰ 'ਤੇ ਕਸਟਮ ਡਿਊਟੀ ਘਟਾ ਕੇ 15 ਪ੍ਰਤੀਸ਼ਤ ਕੀਤੀ ਗਈ

ਰੇਸਿਸਟਰਾਂ ਦੇ ਨਿਰਮਾਣ ਲਈ ਆਕਸੀਜਨ ਮੁਕਤ ਤਾਂਬੇ 'ਤੇ ਕਸਟਮ ਡਿਊਟੀ ਹਟਾਉਣ ਅਤੇ ਕਨੈਕਟਰਾਂ ਦੇ ਨਿਰਮਾਣ ਲਈ ਕੁਝ ਪੁਰਜ਼ਿਆਂ ਨੂੰ ਛੋਟ ਦੇਣ ਦਾ ਪ੍ਰਸਤਾਵ

ਬਜਟ 2024-25 ਵਿੱਚ ਕੁਝ ਵਿਸ਼ੇਸ਼ ਦੂਰਸੰਚਾਰ ਉਪਕਰਨਾਂ ਦੇ ਪੀਸੀਬੀਏ 'ਤੇ ਕਸਟਮ ਡਿਊਟੀ 10 ਤੋਂ ਵਧਾ ਕੇ 15 ਫ਼ੀਸਦੀ ਕਰਨ ਦਾ ਪ੍ਰਸਤਾਵ

Posted On: 23 JUL 2024 12:53PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਨੇ ਅਰਥਵਿਵਸਥਾ ਦੇ ਡਿਜੀਟਲੀਕਰਨ ਵੱਲ ਤਕਨਾਲੋਜੀ ਨੂੰ ਅਪਣਾਉਣ ਲਈ ਕਈ ਕਦਮ ਚੁੱਕਣ ਦਾ ਐਲਾਨ ਕੀਤਾ ਹੈ। ਅੱਜ ਸੰਸਦ ਵਿੱਚ ਕੇਂਦਰੀ ਬਜਟ 2024-2025 ਪੇਸ਼ ਕਰਦੇ ਹੋਏ ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਦੇਸ਼ ਨੇ ਪਿਛਲੇ 10 ਸਾਲਾਂ ਦੌਰਾਨ ਉਤਪਾਦਕਤਾ ਵਿੱਚ ਸੁਧਾਰ ਅਤੇ ਆਰਥਿਕਤਾ ਵਿੱਚ ਅਸਮਾਨਤਾ ਨੂੰ ਦੂਰ ਕਰਨ ਲਈ ਤਕਨਾਲੋਜੀ ਦੀ ਸਫਲਤਾਪੂਰਵਕ ਵਰਤੋਂ ਕੀਤੀ ਹੈ। ਉਨ੍ਹਾਂ ਕਿਹਾ ਕਿ ਡਿਜੀਟਲ ਬੁਨਿਆਦੀ ਢਾਂਚੇ ਵਿੱਚ ਜਨਤਕ ਨਿਵੇਸ਼ ਅਤੇ ਨਿੱਜੀ ਖੇਤਰ ਦੀਆਂ ਨਵੀਨਤਾਵਾਂ ਨੇ ਸਾਰੇ ਨਾਗਰਿਕਾਂ ਖ਼ਾਸ ਕਰਕੇ ਆਮ ਲੋਕਾਂ ਦੀ ਮਾਰਕੀਟ ਸਰੋਤਾਂ, ਸਿੱਖਿਆ, ਸਿਹਤ ਅਤੇ ਸੇਵਾਵਾਂ ਤੱਕ ਪਹੁੰਚ ਨੂੰ ਬਿਹਤਰ ਬਣਾਉਣ ਵਿੱਚ ਮਦਦ ਕੀਤੀ ਹੈ।

ਤਕਨਾਲੋਜੀ ਨੂੰ ਅਪਣਾਉਣ ਅਤੇ ਡਿਜੀਟਲੀਕਰਨ ਯਤਨਾਂ ਨੂੰ ਬਿਹਤਰ ਬਣਾਉਣ ਦੇ ਹਿੱਸੇ ਵਜੋਂ ਨਿਮਨਲਿਖਤ ਉਪਾਵਾਂ ਦਾ ਐਲਾਨ ਕੀਤਾ ਗਿਆ। 

ਡੇਟਾ ਅਤੇ ਅੰਕੜੇ

ਕੇਂਦਰੀ ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਡੇਟਾ ਗਵਰਨੈਂਸ, ਸੰਗ੍ਰਹਿ, ਪ੍ਰਸੰਸਕਰਣ ਅਤੇ ਡੇਟਾ ਅਤੇ ਅੰਕੜਿਆਂ ਦੇ ਪ੍ਰਬੰਧਨ ਵਿੱਚ ਸੁਧਾਰ ਲਈ ਡਿਜੀਟਲ ਇੰਡੀਆ ਮਿਸ਼ਨ ਦੇ ਤਹਿਤ ਸਥਾਪਿਤ ਕੀਤੇ ਗਏ ਵੱਖ-ਵੱਖ ਸੈਕਟਰਲ ਡੇਟਾ ਬੇਸਾਂ ਦੀ ਵਰਤੋਂ ਤਕਨਾਲੋਜੀ ਸਾਧਨਾਂ ਦੀ ਸਰਗਰਮ ਵਰਤੋਂ ਨਾਲ ਕੀਤੀ ਜਾਵੇਗੀ।

ਮੋਬਾਈਲ ਫ਼ੋਨ ਅਤੇ ਸਬੰਧਿਤ ਪੁਰਜ਼ੇ 

ਵਿੱਤ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਘਰੇਲੂ ਉਤਪਾਦਨ ਵਿੱਚ ਤਿੰਨ ਗੁਣਾ ਵਾਧੇ ਅਤੇ ਪਿਛਲੇ ਛੇ ਸਾਲਾਂ ਵਿੱਚ ਮੋਬਾਈਲ ਫ਼ੋਨਾਂ ਦੇ ਨਿਰਯਾਤ ਵਿੱਚ ਲਗਭਗ 100 ਗੁਣਾ ਵਾਧੇ ਨਾਲ ਭਾਰਤੀ ਮੋਬਾਈਲ ਫ਼ੋਨ ਉਦਯੋਗ ਪੁਖ਼ਤਾ ਹੋਇਆ ਹੈ। ਖਪਤਕਾਰਾਂ ਦੇ ਹਿੱਤ ਵਿੱਚ ਬਜਟ ਵਿੱਚ ਮੋਬਾਈਲ ਫ਼ੋਨ, ਮੋਬਾਈਲ ਪੀਸੀਬੀਏ ਅਤੇ ਮੋਬਾਈਲ ਚਾਰਜਰ 'ਤੇ ਕਸਟਮ ਡਿਊਟੀ ਘਟਾ ਕੇ 15 ਪ੍ਰਤੀਸ਼ਤ ਕਰਨ ਦਾ ਪ੍ਰਸਤਾਵ ਹੈ।

ਇਲੈਕਟ੍ਰਾਨਿਕਸ

ਵਿੱਤ ਮੰਤਰੀ ਨੇ ਇਹ ਵੀ ਕਿਹਾ ਕਿ ਘਰੇਲੂ ਇਲੈਕਟ੍ਰੋਨਿਕਸ ਉਦਯੋਗ ਵਿੱਚ ਮੁੱਲ ਵਧਾਉਣ ਲਈ ਸਰਕਾਰ ਨੇ ਰੇਸਿਸਟਰਾਂ ਦੇ ਨਿਰਮਾਣ ਲਈ ਆਕਸੀਜਨ ਮੁਕਤ ਤਾਂਬੇ 'ਤੇ ਕਸਟਮ ਡਿਊਟੀ ਹਟਾਉਣ ਅਤੇ ਕਨੈਕਟਰਾਂ ਦੇ ਨਿਰਮਾਣ ਲਈ ਕੁਝ ਪੁਰਜ਼ਿਆਂ ਨੂੰ ਛੋਟ ਦੇਣ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਹੈ।

ਦੂਰਸੰਚਾਰ ਉਪਕਰਨ

ਘਰੇਲੂ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਵਿੱਤ ਮੰਤਰੀ ਨੇ ਨਿਰਧਾਰਿਤ ਦੂਰਸੰਚਾਰ ਉਪਕਰਨਾਂ ਦੇ ਪੀਸੀਬੀਏ 'ਤੇ ਕਸਟਮ ਡਿਊਟੀ 10 ਤੋਂ ਵਧਾ ਕੇ 15 ਫ਼ੀਸਦੀ ਕਰਨ ਦਾ ਪ੍ਰਸਤਾਵ ਵੀ ਰੱਖਿਆ।

ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ (ਡੀਪੀਆਈ) ਐਪਲੀਕੇਸ਼ਨ

ਸੇਵਾ ਖੇਤਰ ਵੱਲ ਮੁੜਦੇ ਹੋਏ ਵਿੱਤ ਮੰਤਰੀ ਨੇ ਉਤਪਾਦਕਤਾ ਲਾਭ, ਵਪਾਰਕ ਮੌਕਿਆਂ ਅਤੇ ਨਿੱਜੀ ਖੇਤਰ ਵੱਲੋਂ ਨਵੀਨਤਾ ਲਈ ਆਬਾਦੀ ਦੇ ਪੈਮਾਨੇ 'ਤੇ ਡੀਪੀਆਈ ਐਪਲੀਕੇਸ਼ਨਾਂ ਦੇ ਵਿਕਾਸ ਦਾ ਪ੍ਰਸਤਾਵ ਦਿੱਤਾ। ਇਹ ਕ੍ਰੈਡਿਟ, ਈ-ਕਾਮਰਸ, ਸਿੱਖਿਆ, ਸਿਹਤ, ਕਾਨੂੰਨ ਅਤੇ ਨਿਆਂ, ਲੌਜਿਸਟਿਕਸ, ਐੱਮਐੱਸਐੱਮਈ, ਸੇਵਾਵਾਂ ਪ੍ਰਦਾਨ ਕਰਨ ਅਤੇ ਸ਼ਹਿਰੀ ਸ਼ਾਸਨ ਦੇ ਖੇਤਰਾਂ ਵਿੱਚ ਯੋਜਨਾਬੱਧ ਕੀਤੇ ਗਏ ਹਨ।

ਵਿੱਤ ਮੰਤਰੀ ਨੇ ਇਹ ਵੀ ਕਿਹਾ ਕਿ ਅਗਲੇ 10 ਸਾਲਾਂ ਵਿੱਚ ਪੁਲਾੜ ਅਰਥਵਿਵਸਥਾ ਨੂੰ 5 ਗੁਣਾ ਵਧਾਉਣ 'ਤੇ ਨਿਰੰਤਰ ਜ਼ੋਰ ਦੇਣ ਦੇ ਨਾਲ 1,000 ਕਰੋੜ ਰੁਪਏ ਦਾ ਵੇਂਚਰ ਕੈਪੀਟਲ ਫੰਡ ਸਥਾਪਿਤ ਕੀਤਾ ਜਾਵੇਗਾ।

***************

ਐੱਨਬੀ/ਐੱਸਕੇ/ਏਡੀ 



(Release ID: 2035705) Visitor Counter : 6