ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਰਲ ਦੇ ਮਲੱਪੁਰਮ ਜ਼ਿਲ੍ਹੇ ਵਿੱਚ ਐੱਨਆਈਵੀ, ਪੁਣੇ ਦੁਆਰਾ ਚਿੰਨ੍ਹਿਤ ਨਿਪਾਹ ਵਾਇਰਸ (Nipah virus) ਨਾਲ ਸੰਕ੍ਰਮਿਤ ਇੱਕ ਮਰੀਜ ਦੀ ਮੌਤ ਹੋਈ


ਬਿਮਾਰੀ ਨੂੰ ਰੋਕਣ ਲਈ ਕੇਂਦਰ ਦੁਆਰਾ ਤਤਕਾਲ ਪਬਲਿਕ ਹੈਲਥ ਉਪਾਅ ਕਰਨ ਦੀ ਸਲਾਹ ਦਿੱਤੀ ਗਈ ਹੈ

ਇੱਕ ਜੁਆਇੰਟ ਆਊਟਬ੍ਰੇਕ ਰਿਸਪੌਂਸ ਸੈਂਟਰਲ ਟੀਮ, ਮਾਮਲੇ ਦੀ ਜਾਂਚ, ਮਹਾਮਾਰੀ ਵਿਗਿਆਨ ਸਬੰਧਾਂ ਦੀ ਪਹਿਚਾਣ ਅਤੇ ਤਕਨੀਕੀ ਸਹਾਇਤਾ ਦੇ ਲਈ ਰਾਜ ਵਿੱਚ ਤੈਨਾਤ ਕੀਤੀ ਜਾਵੇਗੀ

Posted On: 21 JUL 2024 3:29PM by PIB Chandigarh

ਕੇਰਲ ਦੇ ਮੱਲਾਪੁਰਮ (Mallapuram) ਜ਼ਿਲ੍ਹੇ ਵਿੱਚ ਨਿਪਾਹ ਵਾਇਰਸ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਮੱਲਾਪੁਰਮ ਦੇ ਇੱਕ 14 ਵਰ੍ਹੇ ਦੇ ਲੜਕੇ ਵਿੱਚ ਏਈਐੱਸ ਦੇ ਲੱਛਣ ਦਿਖੇ ਅਤੇ ਉਸ ਨੂੰ ਕੋਝੀਕੋਡ ਦੇ ਇੱਕ ਹਾਇਰ ਹੈਲਥ ਸੈਂਟਰ ਵਿੱਚ ਟ੍ਰਾਂਸਫਰ ਕਰਨ ਤੋਂ ਪਹਿਲਾਂ ਪੈਰਿੰਥਲਮੰਨਾ (Perinthalmanna) ਵਿੱਖੇ ਇੱਕ ਸਿਹਤ ਸੁਵਿਧਾ ਵਿੱਚ ਭਰਤੀ ਕਰਵਾਇਆ ਗਿਆ। ਹਾਲਾਂਕਿ, ਬਾਅਦ ਵਿੱਚ ਮਰੀਜ ਦੀ ਬਿਮਾਰੀ ਨਾਲ ਮੌਤ ਹੋ ਗਈ। ਨਮੂਨੇ ਐੱਨਆਈਵੀ, ਪੁਣੇ ਭੇਜੇ ਗਏ, ਜਿੱਥੇ ਨਿਪਾਹ ਵਾਇਰਸ ਦੇ ਸੰਕ੍ਰਮਣ ਦੀ ਪੁਸ਼ਟੀ ਹੋਈ ਹੈ।  

 

ਕੇਂਦਰ ਨੇ ਰਾਜ ਸਰਕਾਰ ਨੂੰ ਤਤਕਾਲ ਹੇਠ ਲਿਖੇ ਪਬਲਿਕ ਹੈਲਥ ਉਪਾਅ ਕਰਨ ਦੀ ਸਲਾਹ ਦਿੱਤੀ ਹੈ:

  • ਪੁਸ਼ਟੀ ਕੀਤੇ ਗਏ ਮਾਮਲੇ ਦੇ ਪਰਿਵਾਰ, ਗੁਆਂਢ ਅਤੇ ਸਮਾਨ ਫੋਟੋਗ੍ਰਾਫੀ ਵਾਲੇ ਖੇਤਰਾਂ ਵਿੱਚ ਸਰਗਰਮ ਮਾਮਲੇ ਦੀ ਖੋਜ।

  • ਪਿਛਲੇ 12 ਦਿਨਾਂ ਦੌਰਾਨ ਸਰਗਰਮ ਸੰਪਰਕ ਟ੍ਰੇਸਿੰਗ (Active contact tracing) (ਕਿਸੇ ਵੀ ਸੰਪਰਕ ਲਈ)।

  • ਸੰਪਰਕ ਵਿੱਚ ਆਉਣ ਵਾਲੇ ਲੋਕਾਂ ਨੂੰ ਸਖਤੀ ਨਾਲ ਵੱਖ ਰੱਖਿਆ ਜਾਵੇਗਾ ਅਤੇ ਸ਼ੱਕੀ ਵਿਅਕਤੀਆਂ ਨੂੰ ਵੱਖ ਰੱਖਿਆ ਜਾਵੇਗਾ।

  • ਪ੍ਰਯੋਗਸ਼ਾਲਾ ਪ੍ਰੀਖਣ ਲਈ ਨਮੂਨਿਆਂ ਦਾ ਕਲੈਕਸ਼ਨ ਅਤੇ ਟ੍ਰਾਂਸਪੋਰਟੇਸ਼ਨ।

 

ਕੇਂਦਰੀ ਸਿਹਤ ਮੰਤਰਾਲੇ ਦੇ ਰਾਸ਼ਟਰੀ ‘ਵੰਨ ਹੈਲਥ ਮਿਸ਼ਨ’ ਦੀ ਤਰਫੋਂ ਰਾਜ ਦੀ ਸਹਾਇਤਾ ਦੇ ਲਈ ਇੱਕ ਬਹੁ-ਮੈਂਬਰੀ ਜੁਆਇੰਟ ਆਊਟਬ੍ਰੇਕ ਰਿਸਪੌਂਸ ਟੀਮ ਨੂੰ ਮਾਮਲੇ ਦੀ ਪੜਤਾਲ ਕਰਨ, ਮਹਾਮਾਰੀ ਵਿਗਿਆਨ ਸਬੰਧਾਂ ਦੀ ਪਹਿਚਾਣ ਕਰਨ ਅਤੇ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਲਈ ਤੈਨਾਤ ਕੀਤਾ ਜਾਵੇਗਾ।

 

ਇਸ ਤੋਂ ਇਲਾਵਾ, ਰਾਜ ਦੀ ਬੇਨਤੀ ‘ਤੇ, ਆਈਸੀਐੱਮਆਰ ਨੇ ਰੋਗੀ ਪ੍ਰਬੰਧਨ ਲਈ ਮੋਨੋਕਲੋਨਲ ਐਂਟੀਬਾਡੀ ਭੇਜੀ, ਅਤੇ ਸੰਪਰਕਾਂ ਤੋਂ ਇਲਾਵਾ ਨਮੂਨਿਆਂ ਦੀ ਪੜਤਾਲ ਲਈ ਇੱਕ ਮੋਬਾਈਲ ਬੀਐੱਸਐੱਲ-3 ਪ੍ਰਯੋਗਸ਼ਾਲਾ ਕੋਝੀਕੋਡ ਵਿੱਚ ਪਹੁੰਚ ਗਈ ਹੈ। ਮੋਨੋਕਲੋਨਲ ਐਂਟੀਬਾਡੀ ਮਰੀਜ ਦੀ ਮੌਤ ਤੋਂ ਪਹਿਲਾਂ ਪਹੁੰਚ ਗਈ ਸੀ, ਲੇਕਿਨ ਉਸ ਦੀ ਖਰਾਬ ਹਾਲਤ ਕਾਰਨ ਇਸ ਦਾ ਉਪਯੋਗ ਨਹੀਂ ਕੀਤਾ ਜਾ ਸਕਿਆ। 

ਇਹ ਜਾਣਨਾ ਬਹੁਤ ਅਹਿਮ ਹੈ ਕਿ ਕੇਰਲ ਵਿੱਚ ਨਿਪਾਹ ਵਾਇਰਸ (ਐੱਨਆਈਵੀਡੀ) ਦੇ ਪ੍ਰਕੋਪ ਦੀ ਸੂਚਨਾ ਪਹਿਲਾਂ ਵੀ ਮਿਲ ਚੁੱਕੀ ਹੈ, ਜਿਸ ਵਿੱਚ ਸਭ ਤੋਂ ਹਾਲੀਆ ਪ੍ਰਕੋਪ 2023 ਵਿ4ਚ ਕੋਝੀਕੋਡ ਜ਼ਿਲ੍ਹੇ ਵਿੱਚ ਹੋਇਆ ਸੀ। ਫਲ ਚਮਗਾਦੜ੍ਹ ਆਮ ਤੌਰ ‘ਤੇ ਇਸ ਵਾਇਰਸ ਦੇ ਭੰਡਾਰ ਹੁੰਦੇ ਹਨ, ਅਤੇ ਗਲਤੀ ਨਾਲ ਚਮਗਾਦੜ੍ਹ ਦੁਆਰਾ ਦੂਸ਼ਿਤ ਫਲ ਖਾਣ ਨਾਲ ਮਨੁੱਖ ਸੰਕ੍ਰਮਿਤ ਹੋ ਸਕਦੇ ਹਨ। 

****

ਐੱਮਵੀ 

HFW/NipahVirusDetectedinKerala/21st July/1


(Release ID: 2035172) Visitor Counter : 50