ਵਿੱਤ ਮੰਤਰਾਲਾ
‘ਕੇਂਦਰੀ ਬਜਟ 2024-25 ਦੀਆਂ ਤਿਆਰੀਆਂ ਦਾ ਅੰਤਿਮ ਪੜਾਅ ਅੱਜ ਨਵੀਂ ਦਿੱਲੀ ਵਿੱਚ ‘ਰਵਾਇਤੀ ਹਲਵਾ ਸੈਰੇਮਨੀ’ ਦੇ ਨਾਲ ਸ਼ੁਰੂ ਹੋਇਆ
Posted On:
16 JUL 2024 7:26PM by PIB Chandigarh
ਕੇਂਦਰੀ ਬਜਟ 2024-25 ਤਿਆਰ ਕਰਨ ਦੀ ਪ੍ਰਕਿਰਿਆ ਦੇ ਅੰਤਿਮ ਪੜਾਅ ਨੂੰ ਰੇਖਾਂਕਿਤ ਕਰਨ ਵਾਲੀ ‘ਹਲਵਾ ਸੈਰੇਮਨੀ’ְ ਅੱਜ ਨਵੀਂ ਦਿੱਲੀ ਵਿੱਚ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਅਤੇ ਕੇਂਦਰੀ ਵਿੱਤ ਰਾਜ ਮੰਤਰੀ ਸ਼੍ਰੀ ਪੰਕਜ ਚੌਧਰੀ ਦੀ ਮੌਜੂਦਗੀ ਵਿੱਚ ਆਯੋਜਿਤ ਕੀਤਾ ਗਿਆ।
ਬਜਟ ਦੀ ਤਿਆਰੀ ਵਿੱਚ ਸ਼ਾਮਲ ਅਧਿਕਾਰੀਆਂ ਦੀ ‘ਲੌਕ-ਇਨ’ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਹਰ ਸਾਲ ‘ਰਵਾਇਤੀ ਹਲਵਾ ਸੈਰੇਮਨੀ’ ਆਯੋਜਿਤ ਕੀਤੀ ਜਾਂਦੀ ਹੈ। ਕੇਂਦਰੀ ਬਜਟ 2024-25 ਨੂੰ 23 ਜੁਲਾਈ, 2024 ਨੂੰ ਪੇਸ਼ ਕੀਤਾ ਜਾਵੇਗਾ।
ਸਲਾਨਾ ਵਿੱਤੀ ਵੇਰਵਾ (ਜਿਸ ਨੂੰ ਆਮ ਤੌਰ ‘ਤੇ ਬਜਟ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ), ਡਿਮਾਂਡ ਆਫ਼ ਗ੍ਰਾਂਟ, ਫਾਈਨਾਂਸ ਬਿਲ, ਆਦਿ ਸਹਿਤ ਸਾਰੇ ਕੇੰਦਰੀ ਬਜਟ ਦਸਤਾਵੇਜ਼ ਵੀ ‘ਕੇਂਦਰੀ ਬਜਟ ਮੋਬਾਈਲ ਐਪ’ ‘ਤੇ ਉਪਲਬਧ ਹੋਣਗੇ, ਤਾਕਿ ਡਿਜੀਟਲ ਸੁਵਿਧਾ ਦੇ ਸਭ ਤੋਂ ਸਰਲ ਰੂਪ ਦੀ ਵਰਤੋਂ ਕਰਕੇ ਬਜਟ ਦਸਤਾਵੇਜ਼ਾਂ ਨੂੰ ਸਾਂਸਦਾਂ ਅਤੇ ਆਮ ਜਨਤਾ ਨੂੰ ਬਿਨਾ ਕਿਸੇ ਪਰੇਸ਼ਾਨੀ ਦੇ ਸੁਲਭ ਕਰਵਾਇਆ ਜਾ ਸਕੇ। ਇਹ ਐਪ ਦੋ ਭਾਸ਼ਾਵਾਂ (ਅੰਗਰੇਜ਼ੀ ਅਤੇ ਹਿੰਦੀ) ਵਿੱਚ ਹੈ ਅਤੇ ਇਹ ਐਂਡ੍ਰਾਇਡ ਅਤੇ ਆਈਓਐੱਸ ਦੋਵਾਂ ਹੀ ਪਲੈਟਫਾਰਮਾਂ ‘ਤੇ ਉਪਲਬਧ ਹੋਵੇਗਾ। ਇਸ ਐਪ ਨੂੰ ਕੇਂਦਰੀ ਬਜਟ ਵੈੱਬ ਪੋਰਟਲ (www.indiabudget.gov.in) ਤੋਂ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ।
23 ਜੁਲਾਈ, 2024 ਨੂੰ ਸੰਸਦ ਵਿੱਚ ਕੇਂਦਰੀ ਵਿੱਤ ਮੰਤਰੀ ਦਾ ਬਜਟ ਭਾਸ਼ਣ ਪੂਰਾ ਹੋ ਜਾਣ ਦੇ ਬਾਅਦ ਹੀ ਸਾਰੇ ਬਜਟ ਦਸਤਾਵੇਜ਼ ਇਸ ਮੋਬਾਈਲ ਐਪ ‘ਤੇ ਉਪਲਬਧ ਹੋਣਗੇ।
ਹਲਵਾ ਸਮਾਰੋਹ ਵਿੱਚ ਕੇਂਦਰੀ ਵਿੱਤ ਮੰਤਰੀ ਦੇ ਨਾਲ ਵਿੱਤ ਮੰਤਰਾਲੇ ਦੇ ਸਕੱਤਰ ਅਤੇ ਬਜਟ ਦੀ ਤਿਆਰੀ ਵਿੱਚ ਸ਼ਾਮਲ ਭਾਰਤ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀਗਣ ਵੀ ਮੌਜੂਦ ਸਨ।
ਇਸ ਸਮਾਰੋਹ ਦੌਰਾਨ ਕੇਂਦਰੀ ਵਿੱਤ ਮੰਤਰੀ ਨੇ ਬਜਟ ਪ੍ਰੈੱਸ ਦਾ ਵੀ ਮੁਆਇਨਾ ਕੀਤਾ ਅਤੇ ਬਜਟ ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਦੇ ਇਲਾਵਾ ਸਬੰਧਿਤ ਅਧਿਕਾਰੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ।
****
ਐੱਨਬੀ/ਕੇਐੱਮਐੱਨ
(Release ID: 2034410)
Visitor Counter : 66
Read this release in:
Tamil
,
Odia
,
Hindi
,
Hindi_MP
,
English
,
Urdu
,
Marathi
,
Manipuri
,
Gujarati
,
Telugu
,
Kannada