ਪ੍ਰਧਾਨ ਮੰਤਰੀ ਦਫਤਰ

ਮੁੰਬਈ ਵਿੱਚ ਇੰਡੀਅਨ ਨਿਊਜ਼ਪੇਪਰ ਸੋਸਾਇਟੀ ਟਾਵਰਸ ਦੇ ਉਦਘਾਟਨ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 13 JUL 2024 9:07PM by PIB Chandigarh

ਮਹਾਰਾਸ਼ਟਰ ਦੇ ਗਵਰਨਰ ਸ਼੍ਰੀਮਾਨ ਰਮੇਸ਼ ਬੈਸ ਜੀ, ਮੁੱਖ ਮੰਤਰੀ ਸ਼੍ਰੀਮਾਨ ਏਕਨਾਥ ਸ਼ਿੰਦੇ ਜੀ, ਉਪ ਮੁੱਖ ਮੰਤਰੀ ਭਾਈ ਦੇਵੇਂਦਰ ਫਡਣਵੀਸ ਜੀ, ਅਜਿਤ ਦਾਦਾ ਪਵਾਰ ਜੀ, ਇੰਡੀਅਨ ਨਿਊਜ਼ਪੇਪਰ ਸੋਸਾਇਟੀ ਦੇ ਪ੍ਰੈਜ਼ੀਡੈਂਟ ਭਾਈ ਰਕੇਸ਼ ਸ਼ਰਮਾ ਜੀ, ਸਾਰੇ ਸੀਨੀਅਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ!

ਸਭ ਤੋਂ ਪਹਿਲਾਂ ਮੈਂ ਇੰਡੀਅਨ ਨਿਊਜ਼ਪੇਪਰ ਸੋਸਾਇਟੀ ਦੇ ਸਾਰੇ ਮੈਂਬਰਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅੱਜ ਆਪ ਸਭ ਨੂੰ ਮੁੰਬਈ ਵਿੱਚ ਇੱਕ ਵਿਸ਼ਾਲ ਅਤੇ ਆਧੁਨਿਕ ਭਵਨ ਮਿਲਿਆ ਹੈ। ਮੈਂ ਆਸ਼ਾ ਕਰਦਾ ਹਾਂ, ਇਸ ਨਵੇਂ ਭਵਨ ਨਾਲ ਤੁਹਾਡੇ ਕੰਮ-ਕਾਜ ਦਾ ਜੋ ਵਿਸਤਾਰ ਹੋਵੇਗਾ, ਤੁਹਾਡੀ ਜੋ Ease of Working ਵਧੇਗੀ, ਉਸ ਨਾਲ ਸਾਡੇ ਲੋਕਤੰਤਰ ਨੂੰ ਵੀ ਹੋਰ ਮਜ਼ਬੂਤੀ ਮਿਲੇਗੀ। ਇੰਡੀਅਨ ਨਿਊਜ਼ਪੇਪਰ ਸੋਸਾਇਟੀ ਤਾਂ ਆਜ਼ਾਦੀ ਦੇ ਪਹਿਲਾਂ ਤੋਂ ਅਸਤਿਤਵ ਵਿੱਚ ਆਉਣ ਵਾਲੀਆਂ ਸੰਸਥਾਵਾਂ ਵਿੱਚੋਂ ਇੱਕ ਹੈ ਅਤੇ ਇਸ ਲਈ ਆਪ ਸਭ ਨੇ ਦੇਸ਼ ਦੀ ਯਾਤਰਾ ਦੇ ਹਰ ਉਤਾਰ-ਚੜ੍ਹਾਅ ਨੂੰ ਵੀ ਬਹੁਤ ਬਰੀਕੀ ਨਾਲ ਦੇਖਿਆ ਹੈ, ਉਸ ਨੂੰ ਜੀਆ ਵੀ ਹੈ, ਅਤੇ ਜਨ-ਸਧਾਰਣ ਨੂੰ ਦੱਸਿਆ ਵੀ ਹੈ। ਇਸ ਲਈ, ਇੱਕ ਸੰਗਠਨ ਦੇ ਰੂਪ ਵਿੱਚ ਤੁਹਾਡਾ ਕੰਮ ਜਿੰਨਾ ਪ੍ਰਭਾਵੀ ਬਣੇਗਾ, ਦੇਸ਼ ਨੂੰ ਉਸ ਦਾ ਉਤਨਾ ਹੀ ਜ਼ਿਆਦਾ ਲਾਭ ਮਿਲੇਗਾ।

ਸਾਥੀਓ,

ਮੀਡੀਆ ਸਿਰਫ਼ ਦੇਸ਼ ਦੇ ਹਾਲਾਤਾਂ ਦਾ ਮੂਕਦਰਸ਼ਕ ਭਰ ਨਹੀਂ ਹੁੰਦਾ। ਮੀਡੀਆ ਦੇ ਆਪ ਸਭ ਲੋਕ, ਹਾਲਾਤਾਂ ਨੂੰ ਬਦਲਣ ਵਿੱਚ, ਦੇਸ਼ ਨੂੰ ਦਿਸ਼ਾ ਦੇਣ ਵਿੱਚ ਇੱਕ ਅਹਿਮ ਰੋਲ ਨਿਭਾਉਂਦੇ ਹਨ। ਅੱਜ ਭਾਰਤ ਇੱਕ ਅਜਿਹੇ ਕਾਲਖੰਡ ਵਿੱਚ ਹੈ, ਜਦੋਂ ਉਸ ਦੀ ਅਗਲੇ 25 ਵਰ੍ਹਿਆਂ ਦੀ ਯਾਤਰਾ ਬਹੁਤ ਅਹਿਮ ਹੈ। ਇਨ੍ਹਾਂ 25 ਵਰ੍ਹਿਆਂ ਵਿੱਚ ਭਾਰਤ ਵਿਕਸਿਤ ਬਣੇ, ਇਸ ਦੇ ਲਈ ਪੱਤਰ-ਪੱਤ੍ਰਿਕਾਵਾਂ ਦੀ ਭੂਮਿਕਾ ਵੀ ਉਤਨੀ ਹੀ ਵੱਡੀ ਹੈ। ਇਹ ਮੀਡੀਆ ਹੈ, ਜੋ ਦੇਸ਼ ਦੇ ਨਾਗਰਿਕਾਂ ਨੂੰ ਜਾਗਰੂਕ ਕਰਦਾ ਹੈ। ਇਹ ਮੀਡੀਆ, ਜੋ ਦੇਸ਼ ਦੇ ਨਾਗਰਿਕਾਂ ਨੂੰ ਉਨ੍ਹਾਂ ਦੇ ਅਧਿਕਾਰ ਯਾਦ ਦਿਵਾਉਂਦਾ ਰਹਿੰਦਾ ਹੈ। ਅਤੇ ਇਹੀ ਮੀਡੀਆ ਹੈ, ਜੋ ਦੇਸ਼ ਦੇ ਲੋਕਾਂ ਨੂੰ ਇਹ ਅਹਿਸਾਸ ਦਿਵਾਉਂਦਾ ਹੈ ਕਿ ਉਨ੍ਹਾਂ ਦਾ ਸਮਰੱਥ ਕੀ ਹੈ। ਤੁਸੀਂ ਵੀ ਦੇਖ ਰਹੇ ਹੋ, ਜਿਸ ਦੇਸ਼ ਦੇ ਨਾਗਰਿਕਾਂ ਵਿੱਚ ਆਪਣੇ ਸਮਰੱਥ ਨੂੰ ਲੈ ਕੇ ਆਤਮਵਿਸ਼ਵਾਸ ਆ ਜਾਂਦਾ ਹੈ, ਉਹ ਸਫ਼ਲਤਾ ਦੀ ਨਵੀਂ ਉਚਾਈ ਪ੍ਰਾਪਤ ਕਰਨ ਲਗਦੇ ਹਨ। ਭਾਰਤ ਵਿੱਚ ਵੀ ਅੱਜ ਇਹੀ ਹੋ ਰਿਹਾ ਹੈ। ਮੈਂ ਇੱਕ ਛੋਟਾ ਜਿਹਾ ਉਦਾਹਰਣ ਦਿੰਦਾ ਹਾਂ ਤੁਹਾਨੂੰ। ਇੱਕ ਸਮਾਂ ਸੀ, ਜਦੋਂ ਕੁਝ ਨੇਤਾ ਖੁੱਲੇਆਮ ਕਹਿੰਦੇ ਸਨ ਕਿ ਡਿਜੀਟਲ ਟ੍ਰਾਂਜ਼ੈਕਸ਼ਨ ਭਾਰਤ ਦੇ ਲੋਕਾਂ ਦੇ ਬਸ ਦੀ ਗੱਲ ਨਹੀਂ ਹੈ।

ਇਹ ਲੋਕ ਸੋਚਦੇ ਸਨ ਕਿ ਆਧੁਨਿਕ ਟੈਕਨੋਲੋਜੀ ਵਾਲੀਆਂ ਚੀਜ਼ਾਂ ਇਸ ਦੇਸ਼ ਵਿੱਚ ਨਹੀਂ ਚਲ ਪਾਉਣਗੀਆਂ। ਲੇਕਿਨ ਭਾਰਤ ਦੀ ਜਨਤਾ ਦੀ ਸੂਝ-ਬੂਝ ਅਤੇ ਉਨ੍ਹਾਂ ਦਾ ਸਮਰੱਥ ਦੁਨੀਆ ਦੇਖ ਰਹੀ ਹੈ। ਅੱਜ ਭਾਰਤ ਡਿਜੀਟਲ ਟ੍ਰਾਂਜ਼ੈਕਸ਼ਨ ਵਿੱਚ ਦੁਨੀਆ ਵਿੱਚ ਵੱਡੇ-ਵੱਡੇ ਰਿਕਾਰਡ ਤੋੜ ਰਿਹਾ ਹੈ। ਅੱਜ ਭਾਰਤ ਦੇ UPI ਦੀ ਵਜ੍ਹਾ ਨਾਲ ਆਧੁਨਿਕ Digital Public Infrastructure ਦੀ ਵਜ੍ਹਾ ਨਾਲ ਲੋਕਾਂ ਦੀ Ease of Living ਵਧੀ ਹੈ, ਲੋਕਾਂ ਦੇ ਲਈ ਇੱਕ ਸਥਾਨ ਤੋਂ ਦੂਸਰੇ ਸਥਾਨ ਤੱਕ ਪੈਸੇ ਭੇਜਣਾ ਅਸਾਨ ਹੋਇਆ ਹੈ। ਅੱਜ ਦੁਨੀਆ ਭਰ ਵਿੱਚ ਸਾਡੇ ਜੋ ਦੇਸ਼ਵਾਸੀ ਰਹਿੰਦੇ ਹਨ, ਖਾਸ ਤੌਰ ‘ਤੇ ਗਲਫ ਦੇ ਦੇਸ਼ਾਂ ਵਿੱਚ, ਉਹ ਸਭ ਤੋਂ ਜ਼ਿਆਦਾ ਰੇਮਿਟੇਂਸ ਭੇਜ ਰਹੇ ਹਨ ਅਤੇ ਉਨ੍ਹਾਂ ਨੂੰ ਜੋ ਪਹਿਲਾਂ ਖਰਚ ਹੁੰਦਾ ਸੀ, ਉਸ ਵਿੱਚੋਂ ਬਹੁਤ ਕਮੀ ਆ ਗਈ ਹੈ ਅਤੇ ਇਸ ਦੇ ਪਿੱਛੇ ਇੱਕ ਵਜ੍ਹਾ ਇਹ ਡਿਜੀਟਲ ਰੈਵੇਲਿਊਸ਼ਨ ਵੀ ਹੈ। ਦੁਨੀਆ ਦੇ ਵੱਡੇ-ਵੱਡੇ ਦੇਸ਼ ਸਾਡੇ ਤੋਂ ਟੈਕਨੋਲੋਜੀ ਅਤੇ ਸਾਡੇ implementation model ਨੂੰ ਜਾਨਣਾ-ਸਮਝਣ ਨੂੰ ਪ੍ਰਯਾਸ ਕਰ ਰਹੇ ਹਨ। ਇਹ ਇੰਨੀ ਵੱਡੀ ਸਫ਼ਲਤਾ ਸਿਰਫ਼ ਸਰਕਾਰ ਦੀ ਹੈ, ਅਜਿਹਾ ਨਹੀਂ ਹੈ। ਇਸ ਸਫ਼ਲਤਾ ਵਿੱਚ ਆਪ ਸਭ ਮੀਡੀਆ ਦੇ ਲੋਕਾਂ ਨੂੰ ਵੀ ਸਹਿਭਾਗਿਤਾ ਹੈ ਅਤੇ ਇਸ ਲਈ ਹੀ ਆਪ ਸਭ ਵਧਾਈ ਦੇ ਵੀ ਯੋਗ ਹੋ।

ਸਾਥੀਓ,

ਮੀਡੀਆ ਦੀ ਸੁਭਾਵਿਕ ਭੂਮਿਕਾ ਹੁੰਦੀ ਹੈ, discourse create ਕਰਨਾ, ਗੰਭੀਰ ਵਿਸ਼ਿਆਂ ‘ਤੇ ਚਰਚਾਵਾਂ ਨੂੰ ਬਲ ਦੇਣਾ। ਲੇਕਿਨ, ਮੀਡੀਆ ਦੇ discourse ਦੀ ਦਿਸ਼ਾ ਵੀ ਕਈ ਬਾਰ ਸਰਕਾਰ ਦੀਆਂ ਨੀਤੀਆਂ ਦੀ ਦਿਸ਼ਾ ‘ਤੇ ਨਿਰਭਰ ਹੁੰਦੀ ਹੈ। ਤੁਸੀਂ ਜਾਣਦੇ ਹੋ, ਸਰਕਾਰਾਂ ਵਿੱਚ ਹਮੇਸਾ ਹਰ ਕੰਮਕਾਜ ਦੇ ਚੰਗਾ ਹੈ, ਬੁਰਾ ਹੈ, ਲੇਕਿਨ ਵੋਟ ਦਾ ਗੁਣਾ-ਭਾਗ, ਉਸ ਦੀ ਆਦਤ ਲਗੀ ਹੀ ਰਹਿੰਦੀ ਹੈ। ਅਸੀਂ ਆ ਕੇ ਇਸ ਸੋਚ ਨੂੰ ਬਦਲਿਆ ਹੈ। ਤੁਹਾਨੂੰ ਯਾਦ ਹੋਵੇਗਾ, ਸਾਡੇ ਦੇਸ਼ ਵਿੱਚ ਦਹਾਕਿਆਂ ਪਹਿਲਾਂ ਬੈਂਕਾਂ ਦਾ ਰਾਸ਼ਟਰੀਕਰਣ ਕੀਤਾ ਗਿਆ ਸੀ। ਲੇਕਿਨ, ਉਸ ਦੇ ਬਾਅਦ ਦੀ ਸੱਚਾਈ ਇਹ ਸੀ ਕਿ 2014 ਤੱਕ ਦੇਸ਼ ਵਿੱਚ 40-50 ਕਰੋੜ ਗ਼ਰੀਬ ਅਜਿਹੇ ਸਨ, ਜਿਨ੍ਹਾਂ ਦਾ ਬੈਂਕ ਅਕਾਉਂਟ ਤੱਕ ਨਹੀਂ ਸੀ। ਹੁਣ ਜਦੋਂ ਰਾਸ਼ਟਰੀਕਰਣ ਹੋਇਆ ਤਦ ਜੋ ਗੱਲਾਂ ਕਹੀਆਂ ਗਈਆਂ ਅਤੇ 2014 ਵਿੱਚ ਜੋ ਦੇਖਿਆ ਗਿਆ, ਯਾਨੀ ਅੱਧਾ ਦੇਸ਼ ਬੈਂਕਿੰਗ ਸਿਸਟਮ ਤੋਂ ਬਾਹਰ ਸੀ। ਕੀ ਕਦੇ ਸਾਡੇ ਦੇਸ਼ ਵਿੱਚ ਇਹ ਮੁੱਦਾ ਬਣਿਆ ?

ਲੇਕਿਨ, ਅਸੀਂ ਜਨਧਨ ਯੋਜਨਾ ਨੂੰ ਇੱਕ ਮੂਵਮੈਂਟ ਦੇ ਤੌਰ ‘ਤੇ ਲਿਆ। ਅਸੀਂ ਕਰੀਬ 50 ਕਰੋੜ ਲੋਕਾਂ ਨੂੰ ਬੈਂਕਿੰਗ ਸਿਸਟਮ ਨਾਲ ਜੋੜਿਆ। ਡਿਜੀਟਲ ਇੰਡੀਆ ਅਤੇ ਭ੍ਰਿਸ਼ਟਾਚਾਰ ਵਿਰੋਧੀ ਪ੍ਰਯਾਸਾਂ ਵਿੱਚ ਇਹੀ ਕੰਮ ਸਾਡਾ ਸਭ ਤੋਂ ਵੱਡਾ ਮਾਧਿਅਮ ਬਣਿਆ ਹੈ। ਇਸੇ ਤਰ੍ਹਾਂ, ਸਵੱਛਤਾ ਅਭਿਯਾਨ, ਸਟਾਰਟਅੱਪ ਇੰਡੀਆ, ਸਟੈਂਡਅਪ ਇੰਡੀਆ ਜਿਹੇ ਅਭਿਯਾਨਾਂ ਨੂੰ ਅਗਰ ਅਸੀਂ ਦੇਖਾਂਗੇ! ਇਹ ਵੋਟ ਬੈਂਕ ਪੌਲੀਟਿਕਸ ਵਿੱਚ ਕਿਤੇ ਫਿਟ ਨਹੀਂ ਹੁੰਦੇ ਸਨ। ਲੇਕਿਨ, ਬਦਲਦੇ ਹੋਏ ਭਾਰਤ ਵਿੱਚ, ਦੇਸ਼ ਦੇ ਮੀਡੀਆ ਨੇ ਇਨ੍ਹਾਂ ਨੂੰ ਦੇਸ਼ ਦੇ ਨੈਸ਼ਨਲ discourse ਦਾ ਹਿੱਸਾ ਬਣਾਇਆ। ਜੋ ਸਟਾਰਟ-ਅਪ ਸ਼ਬਦ 2014 ਦੇ ਪਹਿਲਾਂ ਜ਼ਿਆਦਾਤਰ ਲੋਕ ਜਾਣਦੇ ਵੀ ਨਹੀਂ ਸਨ, ਉਨ੍ਹਾਂ ਨੂੰ ਮੀਡੀਆ ਦੀਆਂ ਚਰਚਾਵਾਂ ਨੇ ਹੀ ਘਰ-ਘਰ ਤੱਕ ਪਹੁੰਚਾ ਦਿੱਤਾ ਹੈ।

ਸਾਥੀਓ,

ਤੁਸੀਂ ਮੀਡੀਆ ਦੇ ਦਿੱਗਜ ਹੋ, ਬਹੁਤ ਅਨੁਭਵੀ ਹੋ। ਤੁਹਾਡੇ ਫੈਸਲੇ ਦੇਸ਼ ਦੇ ਮੀਡੀਆ ਨੂੰ ਵੀ ਦਿਸ਼ਾ ਦਿੰਦੇ ਹਨ। ਇਸ ਲਈ ਅੱਜ ਦੇ ਇਸ ਪ੍ਰੋਗਰਾਮ ਵਿੱਚ ਮੇਰੀ ਤੁਹਾਨੂੰ ਕੁਝ ਤਾਕੀਦ ਵੀ ਹੈ।

ਸਾਥੀਓ,

ਕਿਸੇ ਪ੍ਰੋਗਰਾਮ ਨੂੰ ਅਗਰ ਸਰਕਾਰ ਸ਼ੁਰੂ ਕਰਦੀ ਹੈ ਤਾਂ ਇਹ ਜ਼ਰੂਰੀ ਨਹੀਂ ਹੈ ਕਿ ਉਹ ਸਰਕਾਰੀ ਪ੍ਰੋਗਰਾਮ ਹੈ। ਸਰਕਾਰ ਕਿਸੇ ਵਿਚਾਰ ‘ਤੇ ਬਲ ਦਿੰਦੀ ਹੈ ਤਾਂ ਜ਼ਰੂਰੀ ਨਹੀਂ ਹੈ ਕਿ ਉਹ ਸਿਰਫ਼ ਸਰਕਾਰ ਦਾ ਹੀ ਵਿਚਾਰ ਹੈ। ਜਿਵੇਂ ਕਿ ਦੇਸ਼ ਨੇ ਅੰਮ੍ਰਿਤ ਮਹੋਤਸਵ ਮਨਾਇਆ, ਦੇਸ਼ ਨੇ ਹਰ ਘਰ ਤਿਰੰਗਾ ਅਭਿਯਾਨ ਚਲਾਇਆ, ਸਰਕਾਰ ਨੇ ਇਸ ਦੀ ਸ਼ੁਰੂਆਤ ਜ਼ਰੂਰ ਕੀਤੀ, ਲੇਕਿਨ ਇਸ ਨੂੰ ਪੂਰੇ ਦੇਸ਼ ਨੇ ਅਪਣਾਇਆ ਅਤੇ ਅੱਗੇ ਵਧਾਇਆ। ਇਸੇ ਤਰ੍ਹਾਂ, ਅੱਜ ਦੇਸ਼ ਵਾਤਾਵਰਣ ‘ਤੇ ਇੰਨਾ ਜ਼ੋਰ ਦੇ ਰਿਹਾ ਹੈ। ਇਹ ਰਾਜਨੀਤੀ ਤੋਂ ਹਟ ਕੇ ਮਾਨਵਤਾ ਦੇ ਭਵਿੱਖ ਦਾ ਵਿਸ਼ਾ ਹੈ। ਜਿਵੇਂ ਕਿ, ਹੁਣ ‘ਏਕ ਪੇਡ ਮਾਂ ਕੇ ਨਾਮ’, ਇਹ ਅਭਿਯਾਨ ਸ਼ੁਰੂ ਹੋਇਆ ਹੈ। ਭਾਰਤ ਦੇ ਇਸ ਅਭਿਯਾਨ ਦੀ ਦੁਨੀਆ ਵਿੱਚ ਵੀ ਚਰਚਾ ਸ਼ੁਰੂ ਹੋ ਗਈ ਹੈ। ਮੈਂ ਹੁਣ ਜੀ7 ਵਿੱਚ ਗਿਆ ਸੀ ਜਦੋਂ ਮੈਂ ਇਸ ਵਿਸ਼ੇ ਨੂੰ ਰੱਖਿਆ ਤਾਂ ਉਨ੍ਹਾਂ ਦੇ ਲਈ ਬਹੁਤ ਉਤਸੁਕਤਾ ਸੀ ਕਿਉਂਕਿ ਹਰ ਇੱਕ ਨੂੰ ਆਪਣੀ ਮਾਂ ਦੇ ਪ੍ਰਤੀ ਲਗਾਅ ਰਹਿੰਦਾ ਹੈ ਕਿ ਉਸ ਨੂੰ ਲਗਦਾ ਹੈ ਕਿ ਇਹ ਬਹੁਤ ਕਲਿੱਕ ਕਰ ਜਾਵੇਗਾ, ਹਰ ਕੋਈ ਕਹਿ ਰਿਹਾ ਸੀ। ਦੇਸ਼ ਦੇ ਜ਼ਿਆਦਾ ਤੋਂ ਜ਼ਿਆਦਾ ਮੀਡੀਆ ਹਾਉਸ ਇਸ ਨਾਲ ਜੁੜਣਗੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਦਾ ਬਹੁਤ ਭਲਾ ਹੋਵੇਗਾ। ਮੇਰੀ ਤਾਕੀਦ ਹੈ, ਅਜਿਹੇ ਹਰ ਪ੍ਰਯਾਸ ਨੂੰ ਆਪ ਦੇਸ਼ ਦਾ ਪ੍ਰਯਾਸ ਮੰਨ ਕੇ ਉਸ ਨੂੰ ਅੱਗੇ ਵਧਾਓ। ਇਹ ਸਰਕਾਰ ਦਾ ਪ੍ਰਯਾਸ ਨਹੀਂ ਹੈ, ਇਹ ਦੇਸ਼ ਦਾ ਹੈ। ਇਸ ਸਾਲ ਅਸੀਂ ਸੰਵਿਧਾਨ ਦਾ 75ਵਾਂ ਵਰ੍ਹਾਂ ਵੀ ਮਨਾ ਰਹੇ ਹਾਂ। ਸੰਵਿਦਾਨ ਦੇ ਪ੍ਰਤੀ ਨਾਗਰਿਕਾਂ ਵਿੱਚ ਕਰਤਵ ਬੋਧ ਵਧੇ, ਉਨ੍ਹਾਂ ਵਿੱਚ ਜਾਗਰੂਕਤਾ ਵਧੇ, ਇਸ ਵਿੱਚ ਆਪ ਸਭ ਦੀ ਬਹੁਤ ਵੱਡੀ ਭੂਮਿਕਾ ਹੋ ਸਕਦੀ ਹੈ।

ਸਾਥੀਓ,

ਇੱਕ ਵਿਸ਼ਾ ਹੈ ਕਿ ਟੂਰਿਜ਼ਮ ਨਾਲ ਜੁੜਿਆ ਹੋਇਆ ਵੀ। ਟੂਰਿਜ਼ਮ ਸਿਰਫ਼ ਸਰਕਾਰ ਦੀਆਂ ਨੀਤੀਆਂ ਨਾਲ ਹੀ ਨਹੀਂ ਵਧਦਾ ਹੈ। ਜਦੋਂ ਅਸੀਂ ਸਾਰੇ ਮਿਲ ਕੇ ਦੇਸ਼ ਦੀ ਬ੍ਰਾਂਡੰਗ ਅਤੇ ਮਾਰਕੀਟਿੰਗ ਕਰਦੇ ਹਾਂ ਤਾਂ, ਦੇਸ਼ ਦੇ ਸਨਮਾਨ ਦੇ ਨਾਲ-ਨਾਲ ਦੇਸ਼ ਦਾ ਟੂਰਿਜ਼ਮ ਵੀ ਵਧਦਾ ਹੈ। ਦੇਸ਼ ਵਿੱਚ ਟੂਰਿਜ਼ਮ ਵਧਾਉਣ ਦੇ ਲਈ ਆਪ ਲੋਕ ਆਪਣੇ ਤਰੀਕੇ ਕੱਢ ਸਕਦੇ ਹਨ। ਹੁਣ ਜਿਵੇਂ ਮੰਨ ਲਵੋ, ਮਹਾਰਾਸ਼ਟਰ ਦੇ ਸਾਰੇ ਅਖਬਾਰ ਮਿਲ ਕੇ ਤੈਅ ਕਰਨ ਕਿ ਭਾਈ ਅਸੀਂ ਸਤੰਬਰ ਮਹੀਨੇ ਵਿੱਚ ਬੰਗਾਲ ਦੇ ਟੂਰਿਜ਼ਮ ਨੂੰ ਪ੍ਰਮੋਟ ਕਰਾਂਗੇ ਆਪਣੀ ਤਰਫ਼ ਤੋਂ, ਤਾਂ ਜਦੋਂ ਮਹਾਰਾਸ਼ਟਰ ਦੇ ਲੋਕ ਚਾਰੋਂ ਤਰਫ ਜਦੋਂ ਬੰਗਾਲ-ਬੰਗਾਲ ਦੇਖਣ ਤਾਂ ਉਨ੍ਹਾਂ ਦਾ ਮਨ ਕਰੇ ਕਿ ਯਾਰ ਇਸ ਬਾਰ ਬੰਗਾਲ ਜਾਣ ਦਾ ਪ੍ਰੋਗਰਾਮ ਬਣਾਈਏ, ਤਾਂ ਬੰਗਾਲ ਦਾ ਟੂਰਿਜ਼ਮ ਵਧੇਗਾ। ਮੰਨ ਲਵੋ, ਤੁਸੀਂ ਤਿੰਨ ਮਹੀਨੇ ਬਾਅਦ ਤੈਅ ਕਰੋ ਕਿ ਭਾਈ ਅਸੀਂ ਤਮਿਲ ਨਾਡੂ ਦੀਆਂ ਸਾਰੀਆਂ ਚੀਜ਼ਾਂ ‘ਤੇ ਸਭ ਮਿਲ ਕੇ, ਇੱਕ ਇਹ ਕਰੀਏ ਇੱਕ ਦੂਸਰਾ ਕਰੀਏ ਅਜਿਹਾ ਨਹੀਂ, ਤਮਿਲ ਨਾਡੂ ਫੋਕਸ ਕਰਾਂਗੇ। ਤੁਸੀਂ ਦੇਖੋ ਇੱਕ ਦਮ ਨਾਲ ਮਹਾਰਾਸ਼ਟਰ ਦੇ ਲੋਕ ਟੂਰਿਜ਼ਮ ਵਿੱਚ ਜਾਣ ਵਾਲੇ ਹੋਣਗੇ, ਤਾਂ ਤਮਿਲ ਨਾਡੂ ਦੀ ਤਰਫ਼ ਜਾਵਾਂਗੇ। ਦੇਸ਼ ਦੇ ਟੂਰਿਜ਼ਮ ਨੂੰ ਵਧਾਉਣ ਦਾ ਇੱਕ ਤਰੀਕਾ ਹੋਵੇ ਅਤੇ ਜਦੋਂ ਤੁਸੀਂ ਅਜਿਹਾ ਕਰੋਗੇ ਤਾਂ ਉਨ੍ਹਾਂ ਰਾਜਾਂ ਵਿੱਚ ਵੀ ਮਹਾਰਾਸ਼ਟਰ ਦੇ ਲਈ ਅਜਿਹੇ ਹੀ ਕੈਂਪੇਨ ਸ਼ੁਰੂ ਹੋਣਗੇ, ਜਿਸ ਦਾ ਲਾਭ ਮਹਾਰਾਸ਼ਟਰ ਨੂੰ ਮਿਲੇਗਾ। ਇਸ ਨਾਲ ਰਾਜਾਂ ਵਿੱਚ ਇੱਕ ਦੂਸਰੇ ਦੇ ਪ੍ਰਤੀ ਆਕਰਸ਼ਣ ਵਧੇਗਾ, ਉਤਸ਼ਾਹ ਵਧੇਗਾ ਅਤੇ ਆਖਿਰਕਾਰ ਇਸ ਦਾ ਫਾਇਦਾ ਜਿਸ ਰਾਜ ਵਿੱਚ ਤੁਸੀਂ ਇਹ ਇਨੀਸ਼ਿਏਟਿਵ ਲੈ ਰਹੇ ਹੋ ਅਤੇ ਬਿਨਾ ਕੋਈ ਐਕਸਟ੍ਰਾ ਪ੍ਰਯਾਸ ਕੀਤੇ ਬਿਨਾ ਅਰਾਮ ਨਾਲ ਹੋਣ ਵਾਲਾ ਕੰਮ ਹੈ।

ਸਾਥੀਓ,

ਆਪ ਸਭ ਨੂੰ ਮੇਰੀ ਤਾਕੀਦ ਹੈ ਆਪਣੀ ਗਲੋਬਲ ਪ੍ਰੈਜ਼ੈਂਸ ਵਧਾਉਣ ਨੂੰ ਲੈ ਕੇ ਵੀ ਹੈ। ਸਾਨੂੰ ਸੋਚਣਾ ਹੋਵੇਗਾ, ਦੁਨੀਆ ਵਿੱਚ ਅਸੀਂ ਨਹੀਂ ਹਾਂ। As far as media is concerned  ਅਸੀਂ 140 ਕਰੋੜ ਲੋਕਾਂ ਦਾ ਦੇਸ਼ ਹਾਂ। ਇੰਨਾ ਵੱਡਾ ਦੇਸ਼, ਇੰਨੀ ਸਮਰੱਥਾ ਅਤੇ ਸੰਭਾਵਨਾਵਾਂ ਅਤੇ ਬਹੁਤ ਹੀ ਘੱਟ ਸਮੇਂ ਵਿੱਚ ਸਾਨੂੰ ਭਾਰਤ ਨੂੰ third largest economy ਹੁੰਦੇ ਦੇਖਣ ਵਾਲੇ ਹਾਂ। ਅਗਰ ਭਾਰਤ ਦੀਆਂ ਸਫ਼ਲਤਾਵਾਂ, ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਵੀ ਤੁਸੀਂ ਬਖੂਬੀ ਹੀ ਨਿਭਾ ਸਕਦੇ ਹੋ। ਤੁਸੀਂ ਜਾਣਦੇ ਹੋ ਕਿ ਵਿਦੇਸ਼ਾਂ ਵਿੱਚ ਰਾਸ਼ਟਰ ਦੀ ਛਵੀ ਦਾ ਪ੍ਰਭਾਅ ਸਿੱਧਾ ਉਸ ਦੀ ਇਕੋਨੌਮੀ ਅਤੇ ਗ੍ਰੋਥ ‘ਤੇ ਪੈਂਦਾ ਹੈ। ਅੱਜ ਤੁਸੀਂ ਦੇਖੋ, ਵਿਦੇਸ਼ਾਂ ਵਿੱਚ ਭਾਰਤੀ ਮੂਲ ਦੇ ਲੋਕਾਂ ਦਾ ਕਦ ਵਧਿਆ ਹੈ, ਭਰੋਸੇਯੋਗਤਾ ਵਧੀ ਹੈ, ਸਨਮਾਨ ਵਧਿਆ ਹੈ। ਕਿਉਂਕਿ, ਵਿਸ਼ਵ ਵਿੱਚ ਭਾਰਤ ਦੀ ਸਾਖ ਵਧੀ ਹੈ। ਭਾਰਤ ਵੀ ਆਲਮੀ ਪ੍ਰਗਤੀ ਵਿੱਚ ਕਿਤੇ ਜ਼ਿਆਦਾ ਯੋਗਦਾਨ ਦੇ ਪਾ ਰਿਹਾ ਹੈ। ਸਾਡਾ ਮੀਡੀਆ ਇਸ ਦ੍ਰਿਸ਼ਟੀਕੋਣ ਨਾਲ ਜਿੰਨਾ ਕੰਮ ਕਰੇਗਾ, ਦੇਸ਼ ਨੂੰ ਉਤਨਾ ਹੀ ਫਾਇਦਾ ਹੋਵੇਗਾ ਅਤੇ ਇਸ ਲਈ ਮੈਂ ਤਾਂ ਚਾਹਾਂਗਾ ਕਿ ਜਿੰਨੀ ਵੀ UN ਲੈਂਗਵੇਜ ਹਨ, ਉਨ੍ਹਾਂ ਵਿੱਚ ਵੀ ਤੁਹਾਡੇ ਪਬਲੀਕੇਸ਼ੰਸ ਦਾ ਵਿਸਤਾਰ ਹੋਵੇ। ਤੁਹਾਡੀ ਮਾਈਕ੍ਰੋਸਾਈਟਸ, ਸੋਸ਼ਲ ਮੀਡੀਆ accounts ਇਨ੍ਹਾਂ ਭਾਸ਼ਾਵਾਂ ਵਿੱਚ ਵੀ ਹੋ ਸਕਦੇ ਹਨ ਅਤੇ ਅੱਜ ਕੱਲ੍ਹ ਤਾਂ AI ਦਾ ਜ਼ਮਾਨਾ ਹੈ। ਇਹ ਸਭ ਕੰਮ ਤੁਹਾਡੇ ਲਈ ਹੁਣ ਬਹੁਤ ਅਸਾਨ ਹੋ ਗਏ ਹਨ।

ਸਾਥੀਓ,

ਮੈਂ ਇੰਨੇ ਸਾਰੇ ਸੁਝਾਅ ਆਪ ਸਭ ਨੂੰ ਦੇ ਦਿੱਤੇ ਹਨ। ਮੈਨੂੰ ਪਤਾ ਹੈ, ਤੁਹਾਡੇ ਅਖਬਾਰ ਵਿੱਚ, ਪੱਤਰ ਪੱਤ੍ਰਿਕਾਵਾਂ ਵਿੱਚ, ਬਹੁਤ ਲਿਮਿਟੇਡ ਸਪੇਸ ਰਹਿੰਦੀ ਹੈ। ਲੇਕਿਨ, ਅੱਜਕੱਲ੍ਹ ਹਰ ਅਖ਼ਬਾਰ ‘ਤੇ ਅਤੇ ਹਰ ਇੱਕ ਦੇ ਕੋਲ ਇੱਕ publication ਦੇ ਡਿਜੀਟਲ editions ਵੀ ਪਬਲਿਸ਼ ਹੋ ਰਹੇ ਹਨ। ਉੱਥੇ ਨਾ ਸਪੇਸ ਦੀ limitation ਹੈ ਅਤੇ ਨਾ ਹੀ distribution ਦੀ ਕੋਈ ਸਮੱਸਿਆ ਹੈ। ਮੈਨੂੰ ਭਰੋਸਾ ਹੈ, ਆਪ ਸਭ ਇਨ੍ਹਾਂ ਸੁਝਾਵਾਂ ‘ਤੇ ਵਿਚਾਰ ਕਰਕੇ, ਨਵੇਂ experiments ਕਰੋਗੇ, ਅਤੇ ਲੋਕਤੰਤਰ ਨੂੰ ਮਜ਼ਬੂਤ ਬਣਾਓਗੇ। ਅਤੇ ਮੈਂ ਪੱਕਾ ਮੰਨਦਾ ਹਾਂ ਕਿ ਤੁਹਾਡੇ ਲਈ ਇੱਕ, ਭਲੇ ਹੀ ਦੋ ਪੇਜ ਦੀ ਛੋਟੀ ਐਡੀਸ਼ਨ ਜੋ ਦੁਨੀਆ ਦੀ UN ਦੀ ਘੱਟ ਤੋਂ ਘੱਟ languages ਹੋਣ, ਦੁਨੀਆ ਦਾ ਜ਼ਿਆਦਾਤਰ ਵਰਗ ਉਸ ਨੂੰ ਦੇਖਦਾ ਹੈ, ਪੜ੍ਹਦਾ ਹੈ... embassies ਨੂੰ ਦੇਖਦੀਆਂ ਹਨ ਅਤੇ ਭਾਰਤ ਦੀ ਗੱਲ ਪਹੁੰਚਾਉਣ ਦਾ ਇੱਕ ਬਹੁਤ ਵੱਡਾ source ਤੁਹਾਡੇ ਇਹ ਜੋ ਡਿਜੀਟਲ ਐਡੀਸ਼ੰਸ ਹਨ, ਉਸ ਵਿੱਚ ਬਣ ਸਕਦਾ ਹੈ। ਤੁਸੀਂ ਜਿੰਨਾ ਸਸ਼ਕਤ ਹੋ ਕੇ ਕੰਮ ਕਰੋਗੇ, ਦੇਸ਼ ਉਤਨਾ ਹੀ ਅੱਗੇ ਵਧੇਗਾ। ਇਸੇ ਵਿਸ਼ਵਾਸ ਦੇ ਨਾਲ, ਆਪ ਸਭ ਦਾ ਬਹੁਤ-ਬਹੁਤ ਧੰਨਵਾਦ! ਅਤੇ ਆਪ ਸਭ ਨਾਲ ਮਿਲਣ ਦਾ ਮੈਨੂੰ ਅਵਸਰ ਵੀ ਮਿਲ ਗਿਆ। ਮੇਰੀ ਤੁਹਾਨੂੰ ਬਹੁਤ ਸ਼ੁਭਕਾਮਨਾਵਾਂ ਹਨ ! ਧੰਨਵਾਦ !

***

ਡੀਐੱਸ/ਐੱਸਟੀ/ਏਵੀ/ਏਕੇ



(Release ID: 2033152) Visitor Counter : 12