ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਦਿਵਿਯਾਂਗਜਨ ਸਸ਼ਕਤੀਕਰਣ ਵਿਭਾਗ (DEPwD) ਨੇ ਦਿਵਿਯਾਂਗਜਨਾਂ ਦੇ ਸਸ਼ਕਤੀਕਰਣ ਵਿੱਚ ਲਗੇ ਸੰਸਥਾਨਾਂ ਨੂੰ ਰਾਸ਼ਟਰੀ ਪੁਰਸਕਾਰ 2024 ਲਈ ਅਰਜ਼ੀਆਂ ਮੰਗੀਆਂ ਹਨ
ਪੁਰਸਕਾਰ ਦਾ ਉਦੇਸ਼ ਦਿਵਿਯਾਂਗਜਨਾਂ ਦੇ ਸਸ਼ਕਤੀਕਰਣ ਵਿੱਚ ਲਗੇ ਸੰਗਠਨਾਂ ਨੂੰ ਸਸ਼ਕਤ ਬਣਾਉਣਾ, ਉਨ੍ਹਾਂ ਨੂੰ ਮਾਨਤਾ ਦਿਲਾਉਣਾ ਅਤੇ ਪ੍ਰੋਤਸਾਹਿਤ ਕਰਨਾ ਹੈ
Posted On:
11 JUL 2024 4:22PM by PIB Chandigarh
ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੇ ਤਹਿਤ ਦਿਵਿਯਾਂਗਜਨ ਸਸ਼ਕਤੀਕਰਣ ਵਿਭਾਗ ਰਾਸ਼ਟਰੀ ਦਿਵਿਯਾਂਗਜਨ ਸਸ਼ਕਤੀਕਰਣ ਪੁਰਸਕਾਰ ਯੋਜਨਾ ਲਾਗੂ ਕਰਦਾ ਰਿਹਾ ਹੈ। ਦਿਵਿਯਾਂਗਜਨ ਸਸ਼ਕਤੀਕਰਣ ਵਿਭਾਗ ਹਰ ਸਾਲ 3 ਦਸੰਬਰ ਨੂੰ ਅੰਤਰਰਾਸ਼ਟਰੀ ਦਿਵਿਯਾਂਗਜਨ ਦਿਵਸ ਦੇ ਮੌਕੇ ‘ਤੇ ਕਿਸੇ ਵਿਅਕਤੀ, ਸੰਸਥਾਨ, ਸੰਗਠਨ, ਰਾਜ/ਜ਼ਿਲ੍ਹਾ ਆਦਿ ਨੂੰ ਦਿਵਿਯਾਂਗਜਨਾਂ ਦੇ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਉਨ੍ਹਾਂ ਦੀਆਂ ਉਤਕ੍ਰਿਸ਼ਟ ਉਪਲਬਧੀਆਂ ਅਤੇ ਕੀਤੇ ਗਏ ਕਾਰਜਾਂ ਦੇ ਲਈ ਰਾਸ਼ਟਰੀ ਪੁਰਸਕਾਰ ਪ੍ਰਦਾਨ ਕਰਦਾ ਹੈ।
ਦਿਵਿਯਾਂਗਜਨ ਸਸ਼ਕਤੀਕਰਣ ਵਿਭਾਗ ਨੇ ਸਾਲ 2024 ਦੇ ਲਈ ਰਾਸ਼ਟਰੀ ਪੁਰਸਕਾਰ ਲਈ ਕੇਵਲ ਗ੍ਰਹਿ ਮੰਤਰਾਲੇ ਦੇ ਪੁਰਸਕਾਰ ਪੋਰਟਲ (www.awards.gov.in) ‘ਤੇ ਔਨਲਾਈਨ ਮੋਡ ਦੇ ਮਾਧਿਅਮ ਨਾਲ ਅਰਜ਼ੀਆਂ ਮੰਗਦੇ ਹੋਏ ਰਾਸ਼ਟਰੀ /ਖੇਤਰੀ ਦੈਨਿਕ ਸਮਾਚਾਰ ਪੱਤਰਾਂ (ਨਿਊਜ਼ ਪੇਪਰਾਂ) ਵਿੱਚ ਵਿਗਿਆਪਨ ਪ੍ਰਕਾਸ਼ਿਤ ਕੀਤਾ ਹੈ। ਰਾਸ਼ਟਰੀ ਦਿਵਿਯਾਂਗਜਨ ਸਸ਼ਕਤੀਕਰਣ ਪੁਰਸਕਾਰ ਦੇ ਦਿਸ਼ਾ-ਨਿਰਦੇਸ਼ਾਂ ਨੂੰ ਸਰਲ ਅਤੇ ਕਾਰਗਰ ਬਣਾਇਆ ਗਿਆ ਹੈ। ਇਹ ਇਸ ਵਿਭਾਗ ਦੇ ਵੈੱਬ ਪੋਰਟਲ– www.depwd.gov.in ‘ਤੇ ਉਪਲਬਧ ਹੈ। ਇਸ ਰਾਸ਼ਟਰੀ ਪੁਰਸਕਾਰ ਦਾ ਸ਼੍ਰੇਣੀਵਾਰ ਵੇਰਵਾ, ਯੋਗਤਾ, ਮਾਪਦੰਡ, ਚੋਣ ਪ੍ਰਕਿਰਿਆ ਆਦਿ ਦਾ ਵੇਰਵਾ ਵੀ ਵੈੱਬਸਾਈਟ ‘ਤੇ ਉਪਲਬਧ ਹੈ।
ਇਸ ਲਈ ਔਨਲਾਈਨ ਨਾਮਾਂਕਨ/ਅਰਜ਼ੀ 15 ਜੂਨ, 2024 ਤੋਂ ਸ਼ੁਰੂ ਹੋ ਗਿਆ ਹੈ ਅਤੇ ਨਾਮਾਂਕਨ ਦੀ ਆਖਰੀ ਮਿਤੀ 31 ਜੁਲਾਈ, 2024 ਹੈ। ਇਸ ਪੁਰਸਕਾਰ ਲਈ ਅਰਜ਼ੀਆਂ/ਨਾਮਾਂਕਨ ਦੇ ਸਬੰਧ ਵਿੱਚ ਵਿਆਪਕ ਪ੍ਰਚਾਰ ਲਈ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰ ਅਤੇ ਹੋਰਾਂ ਨੂੰ 24.06.2024 ਨੂੰ ਪੱਤਰ ਭੇਜੇ ਗਏ ਹਨ।
****
ਐੱਸਐੱਸ/ਐੱਮਜੀ
(Release ID: 2032745)
Visitor Counter : 51