ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸਹਾਇਕ ਸਕੱਤਰ ਦੇ ਰੂਪ ਵਿੱਚ ਨਿਯੁਕਤ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ 2022 ਬੈਚ ਦੇ ਅਫ਼ਸਰ ਟ੍ਰੇਨੀਆਂ ਨਾਲ ਗੱਲਬਾਤ ਕੀਤੀ


ਪ੍ਰਧਾਨ ਮੰਤਰੀ ਨੇ ਸਾਰੇ ਅਧਿਕਾਰੀਆਂ ਨੂੰ ਸੰਪੂਰਨਤਾ ਦੇ ਦ੍ਰਿਸ਼ਟੀਕੋਣ ਦੇ ਨਾਲ ਕੰਮ ਕਰਨ ਦੀ ਤਾਕੀਦ ਕੀਤੀ, ਜੋ ਸਮਾਜਿਕ ਨਿਆਂ ਸੁਨਿਸ਼ਚਿਤ ਕਰਨ ਅਤੇ ਭੇਦਭਾਵ ਨੂੰ ਰੋਕਣ ਵਿੱਚ ਮਦਦ ਕਰਦਾ ਹੈ

ਸੇਵਾ ਵਿਤਰਣ ਵਿੱਚ ਸਪੀਡ ਬ੍ਰੇਕਰ ਬਣਨਾ ਹੈ ਜਾਂ ਸੁਪਰਫਾਸਟ ਹਾਈਵੇਅ ਬਣਨਾ ਹੈ, ਇਹ ਤੁਹਾਡੀ ਪਸੰਦ ਹੈ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਉਤਪ੍ਰੇਰਕ ਏਜੰਟ ਬਣਨ ਅਤੇ ਆਪਣੀ ਅੱਖਾਂ ਦੇ ਸਾਹਮਣੇ ਬਦਲਾਅ ਹੁੰਦੇ ਦੇਖਣ ‘ਤੇ ਸੰਤੁਸ਼ਟੀ ਮਹਿਸੂਸ ਕਰਨ ਨੂੰ ਕਿਹਾ

ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰ ਪ੍ਰਥਮ ਹੀ ਜੀਵਨ ਦਾ ਲਕਸ਼ ਹੈ ਅਤੇ ਉਨ੍ਹਾਂ ਨੇ ਸਾਰੇ ਅਧਿਕਾਰੀਆਂ ਨੂੰ ਇਸ ਯਾਤਰਾ ਵਿੱਚ ਉਨ੍ਹਾਂ ਦੇ ਨਾਲ ਸ਼ਾਮਲ ਹੋਣ ਨੂੰ ਕਿਹਾ

ਸਹਾਇਕ ਸਕੱਤਰ ਪ੍ਰੋਗਰਾਮ ਦੇ ਪਿੱਛੇ ਦੀ ਇੱਛਾ ਪ੍ਰਸ਼ਾਸਨਿਕ ਪਿਰਾਮਿਡ ਦੇ ਟੌਪ ਤੋਂ ਲੈ ਕੇ ਹੇਠਾਂ ਤੱਕ ਦੇ ਯੁਵਾ ਅਧਿਕਾਰੀਆਂ ਨੂੰ ਅਨੁਭਵ ਦੇ ਅਧਾਰ ‘ਤੇ ਸਿੱਖਣ ਦਾ ਅਵਸਰ ਪ੍ਰਦਾਨ ਕਰਨਾ ਹੈ : ਪ੍ਰਧਾਨ ਮੰਤਰੀ

Posted On: 11 JUL 2024 7:28PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਸੁਸ਼ਮਾ ਸਵਰਾਜ ਭਵਨ ਵਿੱਚ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐੱਸ) 2022 ਬੈਚ ਦੇ 181 ਅਧਿਕਾਰੀ ਟ੍ਰੇਨੀਆਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੂੰ ਵਿਭਿੰਨ ਮੰਤਰਾਲਿਆਂ ਅਤੇ ਵਿਭਾਗਾਂ ਵਿੱਚ ਸਹਾਇਕ ਸਕੱਤਰ ਦੇ ਰੂਪ ਵਿੱਚ ਸ਼ਾਮਲ ਕੀਤਾ ਗਿਆ ਹੈ।

ਗੱਲਬਾਤ ਦੇ ਦੌਰਾਨ, ਵਿਭਿੰਨ ਅਧਿਕਾਰੀਆਂ ਨੇ ਆਪਣੇ ਦੁਆਰਾ ਪ੍ਰਾਪਤ ਟ੍ਰੇਨਿੰਗ ਦੇ ਅਨੁਭਵ ਸਾਂਝੇ ਕੀਤੇ। ਪ੍ਰਧਾਨ ਮੰਤਰੀ ਨੇ 2022 ਵਿੱਚ ਆਰੰਭਿਕ ਪ੍ਰੋਗਰਾਮ ਦੇ ਦੌਰਾਨ ਉਨ੍ਹਾਂ ਦੇ ਨਾਲ ਆਪਣੀ ਪਿਛਲੀ ਗੱਲਬਾਤ ਨੂੰ ਯਾਦ ਕੀਤਾ। ਸਹਾਇਕ ਸਕੱਤਰ ਪ੍ਰੋਗਰਾਮ ਬਾਰੇ ਚਰਚਾ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਇਸ ਦੇ ਪਿੱਛੇ ਦਾ ਉਦੇਸ਼ ਪ੍ਰਸ਼ਾਸਨਿਕ ਪਿਰਾਮਿਡ ਦੇ ਟੌਪ ਤੋਂ ਹੇਠਾਂ ਤੱਕ ਯੁਵਾ ਅਧਿਕਾਰੀਆਂ ਨੂੰ ਅਨੁਭਵ ਦੇ ਅਧਾਰ ਤੇ ਸਿੱਖਣ ਦਾ ਅਵਸਰ ਪ੍ਰਦਾਨ ਕਰਨਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵਾਂ ਭਾਰਤ ਸੁਸਤ ਰਵੱਈਏ ਤੋਂ ਸੰਤੁਸ਼ਟ ਨਹੀਂ ਹੈ ਅਤੇ ਸਰਗਰਮੀ ਦੀ ਮੰਗ ਕਰਦਾ ਹੈ ਅਤੇ ਉਨ੍ਹਾਂ ਨੇ ਸਾਰੇ ਨਾਗਰਿਕਾਂ ਨੂੰ ਸਰਵੋਤਮ ਸੰਭਵ ਸ਼ਾਸਨ, ਮੁੜ-ਨਿਰਮਾਣ ਦੀ ਗੁਣਵੱਤਾ ਅਤੇ ਜੀਵਨ ਦੀ ਗੁਣਵੱਤਾ ਪ੍ਰਦਾਨ ਕਰਨ ਦਾ ਪ੍ਰਯਾਸ ਕਰਨਾ ਚਾਹੀਦਾ ਹੈ। ਲਖਪਤੀ ਦੀਦੀ, ਡ੍ਰੋਨ ਦੀਦੀ, ਪੀਐੱਮ ਆਵਾਸ ਯੋਜਨਾ ਆਦਿ ਯੋਜਨਾਵਾਂ ਬਾਰੇ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਯੋਜਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ ਸੰਪੂਰਨਤਾ ਦੇ ਦ੍ਰਿਸ਼ਟੀਕੋਣ ਦੇ ਨਾਲ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸੰਪੂਰਨਤਾ ਦਾ ਦ੍ਰਿਸ਼ਟੀਕੋਣ ਸਮਾਜਿਕ ਨਿਆਂ ਸੁਨਿਸ਼ਚਿਤ ਕਰਦਾ ਹੈ ਅਤੇ ਭੇਦਭਾਵ ਨੂੰ ਰੋਕਦਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਇਹ ਉਨ੍ਹਾਂ ਦੀ ਪਸੰਦ ਹੈ ਕਿ ਉਹ ਸੇਵਾ ਵਿਤਰਣ ਵਿੱਚ ਸਪੀਡ ਬ੍ਰੇਕਰ ਬਣਨਾ ਚਾਹੁੰਦੇ ਹਨ ਜਾਂ ਸੁਪਰਫਾਸਟ ਹਾਈਵੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਤਪ੍ਰੇਰਕ ਏਜੰਟ ਬਣਨ ਦੀ ਆਕਾਂਖਿਆ ਰੱਖਣੀ ਚਾਹੀਦੀ ਹੈ ਅਤੇ ਜਦੋਂ ਉਹ ਆਪਣੀਆਂ ਅੱਖਾਂ ਦੇ ਸਾਹਮਣੇ ਬਦਲਾਅ ਹੁੰਦੇ ਦੇਖਣਗੇ ਤਾਂ ਉਨ੍ਹਾਂ ਨੂੰ ਸੰਤੁਸ਼ਟੀ ਮਹਿਸੂਸ ਹੋਵੇਗੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰ ਪ੍ਰਥਮ ਕੇਵਲ ਇੱਕ ਨਾਰਾ ਨਹੀਂ ਬਲਕਿ ਉਨ੍ਹਾਂ ਦੇ ਜੀਵਨ ਦਾ ਉਦੇਸ਼ ਹੈ ਅਤੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਇਸ ਯਾਤਰਾ ਵਿੱਚ ਉਨ੍ਹਾਂ ਦੇ ਨਾਲ ਚਲਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਆਈਏਐੱਸ ਦੇ ਰੂਪ ਵਿੱਚ ਸਿਲੈਕਸ਼ਨ ਦੇ ਬਾਅਦ ਉਨ੍ਹਾਂ ਨੂੰ ਜੋ ਸਰਾਹਨਾ ਮਿਲੀ ਸੀ, ਉਹ ਹੁਣ ਅਤੀਤ ਦੀ ਗੱਲ ਹੋ ਗਈ ਹੈ ਅਤੇ ਅਤੀਤ ਵਿੱਚ ਰਹਿਣ ਦੀ ਬਜਾਏ ਉਨ੍ਹਾਂ ਨੂੰ ਭਵਿੱਖ ਦੇ ਵੱਲ ਵਧਣਾ ਚਾਹੀਦਾ ਹੈ।

ਕੇਂਦਰ ਪਰਸੋਨਲ ਰਾਜ ਮੰਤਰੀ, ਸ਼੍ਰੀ ਜਿਤੇਂਦਰ ਸਿੰਘ, ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸੈਕਟਰੀ ਸ਼੍ਰੀ ਪੀ. ਕੇ. ਮਿਸ਼ਰਾ, ਕੈਬਨਿਟ ਸਕੱਤਰ ਸ਼੍ਰੀ ਰਾਜੀਵ ਗੌਬਾ, ਅਤੇ ਸਕੱਤਰ (ਗ੍ਰਹਿ ਅਤੇ ਪਰਸੋਨਲ ਤੇ ਟ੍ਰੇਨਿੰਗ ਵਿਭਾਗ) ਸ਼੍ਰੀ ਏ. ਕੇ. ਭੱਲਾ ਤੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਗੱਲਬਾਤ ਦੇ ਦੌਰਾਨ ਮੌਜੂਦ ਸਨ।

****


ਡੀਐੱਸ/ਐੱਸਟੀ



(Release ID: 2032639) Visitor Counter : 13