ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਡੂਰੰਡ ਕੱਪ ਟੂਰਨਾਮੈਂਟ ਦੀਆਂ ਤਿੰਨ ਟ੍ਰਾਫੀਆਂ ਦਾ ਅਨਾਵਰਣ ਕੀਤਾ

Posted On: 10 JUL 2024 1:54PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਦੇ ਸੱਭਿਆਚਾਰਕ ਕੇਂਦਰ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਡੂਰੰਡ ਕੱਪ ਟੂਰਨਾਮੈਂਟ 2024 ਦੀਆਂ ਤਿੰਨ ਟ੍ਰਾਫੀਆਂ ਦਾ ਅਨਾਵਰਣ ਕੀਤਾ। ਇਨ੍ਹਾਂ ਟ੍ਰਾਫੀਆਂ ਵਿੱਚ ਡੂਰੰਡ ਕੱਪ, ਪ੍ਰੈਜ਼ੀਡੈਂਟ ਕੱਪ ਅਤੇ ਸ਼ਿਮਲਾ ਟ੍ਰਾਫੀ ਸ਼ਾਮਲ ਹਨ।

ਇਸ ਅਵਸਰ ‘ਤੇ ਸੰਬੋਧਨ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਫੁੱਟਬਾਲ, ਦੁਨੀਆ ਦੀਆਂ ਸਭ ਤੋਂ ਵੱਧ ਪਸੰਦੀਦਾ ਖੇਡਾਂ ਵਿੱਚੋਂ ਇੱਕ ਹੈ। ਜਦੋਂ ਪੇਸ਼ੇਵਰ ਫੁੱਟਬਾਲ ਖਿਡਾਰੀ ਹਜ਼ਾਰਾਂ ਪ੍ਰਸ਼ੰਸਕਾਂ ਦੇ ਸਾਹਮਣੇ ਖੇਡਦੇ ਹਨ, ਤਾਂ ਖਿਡਾਰੀਆਂ ਅਤੇ ਦਰਸ਼ਕਾਂ ਦਾ ਉਤਸ਼ਾਹ ਕਈ ਗੁਣਾ ਵਧ ਜਾਂਦਾ ਹੈ। 

ਰਾਸ਼ਟਰਪਤੀ ਨੇ ਡੂਰੰਡ ਕੱਪ ਟੂਰਨਾਮੈਂਟ 2024 ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਖਿਡਾਰੀਆਂ ਨੂੰ ਕਿਹਾ ਕਿ ਭਾਵੇਂ ਉਹ ਹਾਰਨ ਜਾਂ ਜਿੱਤਣ, ਖੇਡ ਵਿੱਚ ਹੈਲਦੀ ਕੰਪੀਟੀਸ਼ਨ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਦੂਸਰੀਆਂ ਟੀਮਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਕਦੇ-ਕਦੇ ਖੇਡ ਵਿੱਚ ਆਵੇਗ ਅਤੇ ਜਨੂੰਨ ਹੁੰਦਾ ਹੈ, ਲੇਕਿਨ ਖਿਡਾਰੀਆਂ ਨੂੰ ਆਪਣੀਆਂ ਭਾਵਨਾਵਾਂ ਨੂੰ ਕਾਬੂ ਕਰਨ ਅਤੇ ਖੇਡ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਦਾ ਪੂਰਾ ਯਤਨ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਸਾਰੇ ਖਿਡਾਰੀ ਦ੍ਰਿੜ੍ਹ ਸੰਕਲਪ ਅਤੇ ਖੇਡ ਭਾਵਨਾ ਦੇ ਨਾਲ ਪ੍ਰਦਰਸ਼ਨ ਕਰਨਗੇ।

ਰਾਸ਼ਟਰਪਤੀ ਨੇ ਸਾਰੇ ਫੁੱਟਬਾਲ ਪ੍ਰੇਮੀਆਂ ਨੂੰ ਭਾਰਤ ਵਿੱਚ ਫੁੱਟਬਾਲ ਦੇ ਪੱਧਰ ਨੂੰ ਵਧਾਉਣ ਲਈ ਪ੍ਰਯਾਸ ਕਰਨ ਦੀ ਤਾਕੀਦ ਕੀਤੀ। 

 

************

ਡੀਐੱਸ/ਐੱਸਟੀ 


(Release ID: 2032298) Visitor Counter : 56