ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਭੁਵਨੇਸ਼ਵਰ ਵਿਖੇ ਨੈਸ਼ਨਲ ਇੰਸਟੀਟਿਊਟ ਆਵ੍ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਦੇ 13ਵੇਂ ਗ੍ਰੈਜੂਏਸ਼ਨ ਸਮਾਰੋਹ ਵਿੱਚ ਹਿੱਸਾ ਲਿਆ


ਆਪਣੇ ਗਿਆਨ ਨੂੰ ਇੱਕ ਸਮਾਜਿਕ ਉੱਦਮ ਸਮਝੋ ਅਤੇ ਇਸ ਦਾ ਉਪਯੋਗ ਸਮਾਜ ਅਤੇ ਦੇਸ਼ ਦੇ ਵਿਕਾਸ ਲਈ ਕਰੋ: ਰਾਸ਼ਟਰਪਤੀ ਮੁਰਮੂ ਨੇ ਨਿਸਾਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਕਿਹਾ

Posted On: 09 JUL 2024 1:56PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (9 ਜੁਲਾਈ, 2024) ਓਡੀਸ਼ਾ ਦੇ ਭੁਵਨੇਸ਼ਵਰ ਵਿਖੇ ਨੈਸ਼ਨਲ ਇੰਸਟੀਟਿਊਟ ਆਵ੍ ਸਾਇੰਸ ਐਜੂਕੇਸ਼ਨ ਐਂਡ ਰਿਸਰਚ  ਐੱਨਆਈਐੱਸਈਆਰ) ਦੇ 13ਵੇਂ ਗ੍ਰੈਜੂਏਸ਼ਨ ਸਮਾਰੋਹ ਵਿੱਚ ਹਿੱਸਾ ਲਿਆ।

ਇਸ ਅਵਸਰ ‘ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ NISER ਦੀ ਯਾਤਰਾ ਕੇਵਲ ਕੁਝ ਵਰ੍ਹਿਆਂ ਦੀ ਹੈ, ਲੇਕਿਨ ਬਹੁਤ ਘੱਟ ਸਮੇਂ ਵਿੱਚ ਇਸ ਨੇ ਸਿੱਖਿਆ ਜਗਤ ਵਿੱਚ ਆਪਣੇ ਲਈ ਇੱਕ ਮਹੱਤਵਪੂਰਨ ਸਥਾਨ ਬਣਾ ਲਿਆ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਸੰਗਠਨ ਵਿਗਿਆਨ ਦੀ ਤਰਕਸ਼ੀਲਤਾ ਨੂੰ ਪਰੰਪਰਾ ਦੀਆਂ ਕੀਮਤਾਂ ਦੇ ਨਾਲ ਜੋੜ ਕੇ ਅੱਗੇ ਵੱਧ ਰਿਹਾ ਹੈ।

ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਸਾਰਥਕ ਸਿੱਖਿਆ ਅਤੇ ਗਿਆਨ ਉਹੀ ਹੈ ਜਿਸ ਦਾ ਉਪਯੋਗ ਮਨੁੱਖਤਾ ਦੀ ਭਲਾਈ ਅਤੇ ਉੱਥਾਨ ਲਈ ਕੀਤਾ ਜਾਵੇ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਉਹ ਜਿੱਥੇ ਵੀ ਕੰਮ ਕਰਨਗੇ, ਆਪਣੇ ਖੇਤਰ ਵਿੱਚ ਉਤਕ੍ਰਿਸ਼ਟਤਾ ਦੇ ਪੱਧਰ ਹਾਸਲ ਕਰਨਗੇ। ਉਨ੍ਹਾਂ ਨੇ ਆਸ਼ਾ ਵਿਅਕਤ ਕੀਤੀ ਕਿ ਉਹ ਆਪਣੇ ਕਾਰਜ ਖੇਤਰ ਵਿੱਚ ਉਪਲਬਧੀਆਂ ਦੇ ਨਾਲ-ਨਾਲ ਆਪਣੇ ਸਮਾਜਿਕ ਫਰਜਾਂ ਦਾ ਵੀ ਪੂਰੀ ਜ਼ਿੰਮੇਵਾਰੀ ਦੇ ਨਾਲ ਡਿਸਚਾਰਜ ਕਰਨਗੇ। ਉਨ੍ਹਾਂ ਨੇ  ਕਿਹਾ ਕਿ ਮਹਾਤਮਾ ਗਾਂਧੀ ਨੇ ਸੱਤ ਸਮਾਜਿਕ ਪਾਪਾਂ ਨੂੰ ਪਰਿਭਾਸ਼ਿਤ ਕੀਤਾ ਸੀ, ਜਿਨ੍ਹਾਂ ਵਿੱਚੋਂ ਇੱਕ ਬੇਰਹਿਮ ਵਿਗਿਆਨ  ਹੈ। ਅਰਥਾਤ ਮਨੁੱਖਤਾ ਦੇ ਪ੍ਰਤੀ ਸੰਵੇਦਨਸ਼ੀਲਤਾ ਦੇ ਬਿਨਾਂ ਵਿਗਿਆਨ ਨੂੰ ਹੁਲਾਰਾ ਦੇਣਾ ਪਾਪ ਕਰਨ ਦੇ ਬਰਾਬਰ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਗਾਂਧੀ ਜੀ ਦੇ ਇਸ ਸੰਦੇਸ਼ ਨੂੰ ਹਮੇਸ਼ਾ ਯਾਦ ਰੱਖਣ ਦੀ ਸਲਾਹ ਦਿੱਤੀ।

ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਆਪਣੇ ਅੰਦਰ ਹਮੇਸਾ ਨਿਮਰਤਾ ਅਤੇ ਜਿਗਿਆਸਾ ਦਾ ਭਾਵ ਬਣਾਏ ਰੱਖਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣੇ ਗਿਆਨ ਨੂੰ ਇੱਕ ਸਮਾਜਿਕ ਉੱਦਮ ਮੰਨਣ ਅਤੇ ਇਸ ਦਾ ਉਪਯੋਗ ਸਮਾਜ ਅਤੇ ਦੇਸ਼ ਦੇ ਵਿਕਾਸ ਲਈ ਕਰਨ।

ਰਾਸ਼ਟਰਪਤੀ ਨੇ ਕਿਹਾ ਕਿ ਵਿਗਿਆਨ ਦੇ ਵਰਦਾਨਾਂ ਦੇ ਨਾਲ-ਨਾਲ ਇਸ ਦੇ ਸਰਾਪਾਂ ਦਾ ਖਤਰਾ ਵੀ ਹਮੇਸਾ ਬਣਿਆ ਰਹਿੰਦਾ ਹੈ। ਅੱਜ ਵਿਗਿਆਨ ਅਤੇ ਟੈਕਨੋਲੋਜੀ ਦਾ ਖੇਤਰ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ। ਨਵੇਂ ਟੈਕਨੋਲੋਜੀ ਵਿਕਾਸ ਮਨੁੱਖੀ ਸਮਾਜ ਨੂੰ ਸਮਰੱਥਾਵਾਂ ਪ੍ਰਦਾਨ ਕਰ ਰਹੇ ਹਨ, ਲੇਕਿਨ ਇਹ ਮਨੁੱਖਤਾ ਦੇ ਲਈ ਨਵੀਆਂ ਚੁਣੌਤੀਆਂ ਵੀ ਪੈਦਾ ਕਰ ਰਹੇ ਹਨ। CRISPR-Cas9 ਨੇ ਜੀਨ ਸੰਪਾਦਨ ਨੂੰ ਬਹੁਤ ਅਸਾਨ ਬਣਾ ਦਿੱਤਾ ਹੈ। ਇਹ ਟੈਕਨੋਲੋਜੀ ਕਈ ਲਾਇਲਾਜ ਬਿਮਾਰੀਆਂ ਦੇ ਨਿਪਟਾਰੇ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ। ਹਾਲਾਂਕਿ, ਇਸ ਟੈਕਨੋਲੋਜੀ ਦੇ ਉਪਯੋਗ ਨਾਲ ਨੈਤਿਕ ਅਤੇ ਸਮਾਜਿਕ ਮੁੱਦਿਆਂ ਦੇ ਨਾਲ-ਨਾਲ ਜਨਰੇਟਿਵ ਆਰਟੀਫਿਸ਼ੀਅਲ ਇੰਟੈਲੀਜੈਂਸ, ਗਹਿਰੀ ਜਾਲਸਾਜ਼ੀ ਅਤੇ ਕਈ ਰੈਗੂਲੇਟਰੀ ਚੁਣੌਤੀਆਂ ਦੇ ਖੇਤਰ ਵਿੱਚ ਪ੍ਰਗਤੀ ਵੀ ਹੋ ਰਹੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਬੁਨਿਆਦੀ ਵਿਗਿਆਨ ਦੇ ਖੇਤਰ ਵਿੱਚ ਪ੍ਰਯੋਗਾਂ ਅਤੇ ਖੋਜਾਂ ਦੇ ਨਤੀਜੇ ਮਿਲਣ ਵਿੱਚ ਅਕਸਰ ਬਹੁਤ ਸਮਾਂ ਲਗ ਜਾਂਦਾ ਹੈ। ਕਈ ਵਰ੍ਹਿਆਂ ਦੀ ਨਿਰਾਸ਼ਾ ਦਾ ਸਾਹਮਣਾ ਕਰਨ ਦੇ ਬਾਅਦ ਅਕਸਰ ਸਫ਼ਲਤਾਵਾਂ ਪ੍ਰਾਪਤ ਹੋਈਆਂ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਜਦੋਂ ਉਨ੍ਹਾਂ ਦੇ ਧੀਰਜ ਦੀ ਪਰੀਖਿਆ ਹੁੰਦੀ ਹੈ ਤਾਂ ਉਹ ਅਜਿਹੇ ਦੌਰ ਤੋਂ ਵੀ ਗੁਜ਼ਰ ਸਕਦੇ ਹਨ। ਲੇਕਿਨ ਉਨ੍ਹਾਂ ਨੂੰ ਕਦੇ ਨਿਰਾਸ਼ ਨਹੀਂ ਹੋਣਾ ਚਾਹੀਦਾ ਹੈ, ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਹ ਹਮੇਸ਼ਾ ਯਾਦ ਰੱਖਣ ਦੀ ਸਲਾਹ ਦਿੱਤੀ ਕਿ ਬੁਨਿਆਦੀ ਖੋਜ ਵਿੱਚ ਵਿਕਾਸ ਹੋਰ ਖੇਤਰਾਂ ਵਿੱਚ ਵੀ ਬਹੁਤ ਫਾਇਦੇਮੰਦ ਸਾਬਤ ਹੁੰਦਾ ਹੈ।

 ਰਾਸ਼ਟਰਪਤੀ ਦੇ ਭਾਸ਼ਣ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ – 

 

************

ਡੀਐੱਸ/ਐੱਸਆਰ



(Release ID: 2031791) Visitor Counter : 17