ਸੰਸਦੀ ਮਾਮਲੇ
ਸੰਸਦ ਦਾ ਬਜਟ ਸੈਸ਼ਨ 22 ਜੁਲਾਈ ਤੋਂ 12 ਅਗਸਤ, 2024 ਤੱਕ ਚਲੇਗਾ
प्रविष्टि तिथि:
06 JUL 2024 8:15PM by PIB Chandigarh
ਭਾਰਤ ਸਰਕਾਰ ਦੀ ਸਿਫਾਰਿਸ਼ ‘ਤੇ ਭਾਰਤ ਦੇ ਰਾਸ਼ਟਰਪਤੀ ਨੇ, ਸੰਸਦੀ ਮਾਮਲਿਆਂ ਦੀਆਂ ਜ਼ਰੂਰਤਾਂ ਦੇ ਤਹਿਤ, 22 ਜੁਲਾਈ 2024 ਤੋਂ 12 ਅਗਸਤ, 2024 ਤੱਕ ਬਜਟ ਸੈਸ਼ਨ, 2024 ਦੇ ਲਈ ਸੰਸਦ ਦੇ ਦੋਵਾਂ ਸਦਨਾਂ ਨੂੰ ਬੁਲਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।
23 ਜੁਲਾਈ, 2024 ਨੂੰ ਕੇਂਦਰੀ ਬਜਟ 2024-25 ਲੋਕ ਸਭਾ ਵਿੱਚ ਪੇਸ਼ ਕੀਤਾ ਜਾਵੇਗਾ।
ਕੇਂਦਰੀ ਸੰਸਦੀ ਮਾਮਲੇ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ (‘X’) (formerly twitter) ‘ਤੇ ਇੱਕ ਪੋਸਟ ਦੇ ਜ਼ਰੀਏ ਇਨ੍ਹਾਂ ਵੇਰਵਿਆਂ ਦੀ ਜਾਣਕਾਰੀ ਦਿੱਤੀ।
****
ਬੀਨਾ ਯਾਦਵ/ਸ਼ੂਹੈਬ ਟੀ
(रिलीज़ आईडी: 2031530)
आगंतुक पटल : 97