ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਸੰਕਲਪ ਦੀ ਜਿੱਤ: ਭਾਰਤੀ ਡੈੱਫ ਕ੍ਰਿਕਟ ਟੀਮ ਨੇ ਇੰਗਲੈਂਡ ਖਿਲਾਫ ਇਤਿਹਾਸ ਰਚ ਦਿੱਤਾ ਹੈ


ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਨੇ ਇੰਗਲੈਂਡ ਦੇ ਖ਼ਿਲਾਫ਼ ਡੈੱਫ ਇੰਟਰਨੈਸ਼ਨਲ ਸੀਰੀਜ਼ ਵਿੱਚ ਇਤਿਹਾਸਿਕ ਜਿੱਤ ਦੇ ਲਈ ਭਾਰਤੀ ਡੈੱਫ ਕ੍ਰਿਕਟ ਟੀਮ ਨੂੰ ਵਧਾਈਆਂ ਦਿੱਤੀਆਂ

Posted On: 03 JUL 2024 3:48PM by PIB Chandigarh

ਅੰਤਰਰਾਸ਼ਟਰੀ ਪੱਧਰ ‘ਤੇ ਭਾਰਤੀ ਡੈੱਫ ਕ੍ਰਿਕਟ ਟੀਮ ਨੇ ਇਤਿਹਾਸ ਰਚਦੇ ਹੋਏ 18 ਜੂਨ ਤੋਂ 27 ਜੂਨ 2024 ਦੇ ਮੱਧ ਇੰਗਲੈਂਡ ਵਿੱਚ ਖੇਡੇ ਗਏ ਡੈੱਫ ਟੀ-20 ਮੈਚ ਸੀਰੀਜ਼ ਵਿੱਚ ਮੇਜ਼ਬਾਨ ਟੀਮ ਨੂੰ 5-2 ਨਾਲ ਹਰਾ ਕੇ ਸੀਰੀਜ਼ ਆਪਣੇ ਨਾਮ ਕੀਤਾ। ਇਸ ਇਤਿਹਾਸਿਕ ਜਿੱਤ ‘ਤੇ ਅੱਜ ਦਿੱਲੀ ਸਥਿਤ ਡਾ. ਅੰਬੇਡਕਰ ਅੰਤਰਰਾਸ਼ਟਰੀ ਕੇਂਦਰ ਵਿੱਚ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੇ ਕੇਂਦਰੀ ਮੰਤਰੀ ਡਾ. ਵੀਰੇਂਦਰ ਕੁਮਾਰ ਦੁਆਰਾ ਭਾਰਤੀ ਡੈੱਫ ਟੀਮ ਦੇ ਸਾਰੇ ਮੈਂਬਰਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।

     

ਡਾ. ਵੀਰੇਂਦਰ ਕੁਮਾਰ ਨੇ ਇਸ ਅਵਸਰ ‘ਤੇ ਕਿਹਾ ਕਿ ਭਾਰਤੀ ਡੈੱਫ ਟੀਮ ਦੀ ਇਹ ਜਿੱਤ ਪੂਰੇ ਦੇਸ਼ ਦੇ ਲਈ ਗੌਰਵਪੂਰਣ ਪਲ ਹੈ। ਭਾਰਤੀ ਡੈੱਫ ਟੀਮ ਦੀ ਇਹ ਜਿੱਤ ਇੱਕ ਅਸਧਾਰਣ ਜਿੱਤ ਹੈ। ਇਹ ਜਿੱਤ ਸਿਰਫ਼ ਤੁਹਾਡੀ ਨਹੀਂ ਹੈ ਬਲਕਿ ਇਹ ਪੂਰੇ ਦੇਸ਼ ਦੀ ਜਿੱਤ ਹੈ। ਟੀਮ ਨੇ ਆਪਣੀ ਦ੍ਰਿੜ੍ਹ ਇੱਛਾ ਸ਼ਕਤੀ ਨਾਲ ਅਸੰਭਵ ਨੂੰ ਸੰਭਵ ਕਰ ਦਿਖਾਇਆ ਹੈ। ਭਾਰਤੀ ਡੈੱਫ ਟੀਮ ਦੀ ਇਹ ਜਿੱਤ ਮੈਂਸ ਟੀ-20 ਵਰਲਡ ਕਪ ਮੈਚ ਦੀ ਜਿੱਤ ਤੋਂ ਕਿਸੇ ਵੀ ਪ੍ਰਕਾਰ ਤੋਂ ਘੱਟ ਨਹੀਂ ਹੈ। ਸਾਡੇ ਡੈੱਫ ਖਿਡਾਰੀਆਂ ਨੇ ਇਹ ਸਾਬਤ ਕੀਤਾ ਹੈ ਕਿ ਜਦੋਂ ਉਨ੍ਹਾਂ ਨੂੰ ਅਵਸਰ ਦਿੱਤਾ ਜਾਂਦਾ ਹੈ ਤਾਂ ਉਹ ਇਸ ਅਵਸਰ ‘ਤੇ ਹਮੇਸ਼ਾ ਖਰੇ ਉਤਰਦੇ ਹਨ। ਸਾਡੇ ਖਿਡਾਰੀਆਂ ਨੇ ਵਿਦੇਸ਼ੀ ਧਰਤੀ ‘ਤੇ ਤਿਰੰਗਾ ਲਹਿਰਾਇਆ ਹੈ ਜੋ ਸਾਡੇ ਸਭ ਦੇ ਲਈ ਮਾਣ ਦੀ ਗੱਲ ਹੈ।

       

      

ਕੇਂਦਰੀ ਮੰਤਰੀ ਡਾ. ਵੀਰੇਂਦਰ ਕੁਮਾਰ ਨੇ ਖਿਡਾਰੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਕ੍ਰਿਕਟ ਦੇ ਮੈਦਾਨ ਵਿੱਚ ਜਿੱਤ ਸਿਰਫ਼ ਇੱਕ ਖੇਡ ਵਿੱਚ ਜਿੱਤ ਨਹੀਂ ਹੁੰਦੀ ਹੈ ਬਲਕਿ ਇਹ ਜਿੱਤ ਵਿਅਕਤੀ ਦੇ ਜੀਵਨ ਵਿੱਚ ਉਹ ਊਰਜਾ ਉਤਸ਼ਾਹ ਤੇ ਉਮੰਗ ਪੈਦਾ ਕਰਦੀ ਹੈ ਕਿ ਅਸੀਂ ਜਦੋਂ ਖੇਡ ਦੇ ਮੈਦਾਨ ਵਿੱਚ ਜਿੱਤ ਸਕਦੇ ਹਾਂ ਤਾਂ ਜੀਵਨ ਦੀ ਕਠੋਰ ਸਥਿਤੀ ਤੋਂ ਵੀ ਅਸੀਂ ਜਿੱਤ ਸਕਦੇ ਹਾਂ। ਡਾ. ਵੀਰੇਂਦਰ ਕੁਮਾਰ ਨੇ ਕਿਹਾ ਕਿ ਭਾਰਤੀ ਡੈੱਫ ਟੀਮ ਦੀ ਇਹ ਜਿੱਤ ਆਉਣ ਵਾਲੇ ਸਮੇਂ ਵਿੱਚ ਡੈੱਫ ਖਿਡਾਰੀਆਂ ਦੇ ਜੀਵਨ ਵਿੱਚ ਆਸ਼ਾ ਦਾ ਸੰਚਾਰ ਕਰੇਗੀ ਅਤੇ ਜੀਵਨ ਵਿੱਚ ਅੱਗੇ ਵਧਣ ਦੀ ਪ੍ਰੇਰਣਾ ਦੇਵੇਗੀ।

 

ਪ੍ਰੋਗਰਾਮ ਵਿੱਚ ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ ਦੇ ਸਕੱਤਰ ਸ਼੍ਰੀ ਰਾਜੇਸ਼ ਅਗਰਵਾਲ ਨੇ ਵੀ ਭਾਰਤੀ ਡੈੱਫ ਟੀਮ ਦੇ ਸਾਰੇ ਮੈਂਬਰਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਅਵਸਰ ‘ਤੇ ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ ਦੇ ਡਿਪਟੀ ਡਾਇਰੈਕਟਰ ਜਨਰਲ, ਸ਼੍ਰੀ ਕਿਸ਼ੋਰ ਬਾਬੂਰਾਓ ਸੁਰਵਾੜੇ ਸਹਿਤ ਵਿਭਾਗ ਦੇ ਸੀਨੀਅਰ ਅਧਿਕਾਰੀਗਣ ਤੇ ਇੰਡੀਅਨ ਡੈੱਫ ਐਸੋਸੀਏਸ਼ਨ ਦੇ ਅਧਿਕਾਰੀ ਵੀ ਮੌਜੂਦ ਰਹੇ।

 

ਡਾ: ਕੁਮਾਰ ਨੇ ਇਹ ਕਹਿ ਕੇ ਸਮਾਪਤੀ ਕੀਤੀ, "ਭਾਰਤੀ ਡੈੱਫ ਕ੍ਰਿਕਟ ਟੀਮ ਦੀ ਸਫਲਤਾ ਅਥਲੀਟਾਂ ਦੇ ਜੀਵਨ ਵਿੱਚ ਉਮੀਦ ਅਤੇ ਪ੍ਰੇਰਣਾ ਨੂੰ ਪ੍ਰੇਰਿਤ ਕਰੇਗੀ, ਉਨ੍ਹਾਂ ਨੂੰ ਅੱਗੇ ਵਧਣ ਅਤੇ ਹੋਰ ਉਚਾਈਆਂ ਪ੍ਰਾਪਤ ਕਰਨ ਲਈ ਉਤਸ਼ਾਹਿਤ ਕਰੇਗੀ।"

******


ਐੱਸਐੱਸ/ਐੱਮਜੀ



(Release ID: 2030459) Visitor Counter : 19