ਕੋਲਾ ਮੰਤਰਾਲਾ
ਪਿਛਲੇ ਸਾਲ ਦੇ ਮੁਕਾਬਲੇ ਜੂਨ 24 ਵਿੱਚ ਕੋਲਾ ਉਤਪਾਦਨ ਵਿੱਚ ਸ਼ਾਨਦਾਰ ਵਾਧਾ
Posted On:
02 JUL 2024 4:05PM by PIB Chandigarh
ਜੂਨ, 2024 ਲਈ ਭਾਰਤ ਦਾ ਕੋਲਾ ਉਤਪਾਦਨ 84.63 ਮੀਟ੍ਰਿਕ ਟਨ (ਆਰਜ਼ੀ ਤੌਰ ’ਤੇ) ਤੱਕ ਪਹੁੰਚ ਗਿਆ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 14.49% ਦੀ ਵਾਧਾ ਦਰ ਨਾਲ ਹੈ, ਜੋ ਕਿ 73.92 ਮੀਟ੍ਰਿਕ ਟਨ ਸੀ । ਜੂਨ, 2024 ਦੇ ਦੌਰਾਨ ਕੋਲ ਇੰਡੀਆ ਲਿਮਟਿਡ (ਸੀਆਈਐੱਲ) ਨੇ 63.10 ਮੀਟ੍ਰਿਕ ਟਨ (ਆਰਜ਼ੀ) ਕੋਲਾ ਉਤਪਾਦਨ ਪ੍ਰਾਪਤ ਕੀਤਾ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 8.87% ਦੀ ਵਾਧਾ ਦਰ ਦਰਸਾਉਂਦਾ ਹੈ, ਜਦੋਂ ਇਹ 57.96 ਮੀਟ੍ਰਿਕ ਟਨ ਸੀ। ਇਸ ਤੋਂ ਇਲਾਵਾ ਜੂਨ, 2024 ਵਿੱਚ ਕੈਪਟਿਵ/ਹੋਰਾਂ ਵੱਲੋਂ ਕੋਲੇ ਦਾ ਉਤਪਾਦਨ 16.03 ਮੀਟ੍ਰਿਕ ਟਨ (ਆਰਜ਼ੀ) ਰਿਹਾ, ਜੋ ਪਿਛਲੇ ਸਾਲ ਦੇ ਮੁਕਾਬਲੇ 55.49% ਦੇ ਵਾਧੇ ਨੂੰ ਦਰਸਾਉਂਦਾ ਹੈ, ਜੋ ਕਿ 10.31 ਮੀਟ੍ਰਿਕ ਟਨ ਸੀ।
ਜੂਨ, 2024 ਲਈ ਭਾਰਤ ਦੀ ਕੋਲੇ ਦੀ ਸਪਲਾਈ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 10.15% ਵੱਧ ਕੇ 85.76 ਮੀਟ੍ਰਿਕ ਟਨ (ਆਰਜ਼ੀ) ਤੱਕ ਪਹੁੰਚ ਗਈ, ਜਦੋਂ ਇਹ 77.86 ਮੀਟ੍ਰਿਕ ਟਨ ਦਰਜ ਕੀਤੀ ਗਈ ਸੀ। ਜੂਨ, 2024 ਦੇ ਦੌਰਾਨ ਸੀਆਈਐੱਲ ਨੇ 64.10 ਮੀਟ੍ਰਿਕ ਟਨ (ਆਰਜ਼ੀ) ਕੋਲਾ ਭੇਜਿਆ, ਜੋ ਪਿਛਲੇ ਸਾਲ ਦੀ ਸਮਾਨ ਮਿਆਦ ਦੇ ਮੁਕਾਬਲੇ 5.41% ਦੇ ਵਾਧੇ ਨਾਲ ਸੀ, ਜਦੋਂ ਇਹ 60.81 ਮੀਟ੍ਰਿਕ ਟਨ ਸੀ। ਇਸ ਤੋਂ ਇਲਾਵਾ ਜੂਨ ਵਿੱਚ ਕੈਪਟਿਵ/ਹੋਰਨਾਂ ਵੱਲੋਂ ਕੋਲੇ ਦੀ ਸਪਲਾਈ 16.26 ਮੀਟ੍ਰਿਕ ਟਨ (ਆਰਜ਼ੀ) ਦਰਜ ਕੀਤੀ ਗਈ, ਜੋ ਪਿਛਲੇ ਸਾਲ ਦੇ ਮੁਕਾਬਲੇ 43.84% ਦੀ ਵਾਧਾ ਦਰ ਦਰਸਾਉਂਦੀ ਹੈ, ਜੋ ਉਸ ਵੇਲੇ 11.30 ਮੀਟ੍ਰਿਕ ਟਨ ਸੀ।
ਇਸ ਤੋਂ ਇਲਾਵਾ 30 ਜੂਨ, 2024 ਤੱਕ ਕੋਲਾ ਕੰਪਨੀਆਂ ਕੋਲ ਕੋਲੇ ਦੇ ਸਟਾਕ ਵਿੱਚ ਇੱਕ ਮਹੱਤਵਪੂਰਨ ਵਾਧਾ ਦੇਖਿਆ ਗਿਆ, ਜੋ 95.02 ਮੀਟ੍ਰਿਕ ਟਨ (ਆਰਜ਼ੀ) ਤੱਕ ਪਹੁੰਚ ਗਿਆ। ਇਹ ਉਛਾਲ 41.68% ਦੀ ਪ੍ਰਭਾਵਸ਼ਾਲੀ ਸਾਲਾਨਾ ਵਿਕਾਸ ਦਰ ਨੂੰ ਦਰਸਾਉਂਦਾ ਹੈ, ਜੋ ਕੋਲਾ ਖੇਤਰ ਦੀ ਮਜ਼ਬੂਤ ਕਾਰਗੁਜ਼ਾਰੀ ਅਤੇ ਕੁਸ਼ਲਤਾ ਨੂੰ ਦਰਸਾਉਂਦਾ ਹੈ। ਇਸ ਦੇ ਨਾਲ ਹੀ ਥਰਮਲ ਪਾਵਰ ਪਲਾਂਟਾਂ (ਟੀਪੀਪੀ) ਵਿੱਚ ਕੋਲੇ ਦੇ ਸਟਾਕ ਵਿੱਚ 30.15% ਦੀ ਸਲਾਨਾ ਵਾਧਾ ਦਰ ਦੇ ਨਾਲ ਉਸੇ ਮਿਤੀ ਨੂੰ 46.70 ਮੀਟ੍ਰਿਕ ਟਨ (ਆਰਜ਼ੀ) ਤੱਕ ਮਹੱਤਵਪੂਰਨ ਵਾਧਾ ਹੋਇਆ ਹੈ।
ਪ੍ਰਧਾਨ ਮੰਤਰੀ ਦੇ "ਆਤਮ ਨਿਰਭਰ ਭਾਰਤ" ਵਿਜ਼ਨ ਦੇ ਅਨੁਸਾਰ ਕੋਲਾ ਮੰਤਰਾਲੇ ਵੱਲੋਂ ਊਰਜਾ ਖੇਤਰ ਵਿੱਚ ਟਿਕਾਊ ਵਿਕਾਸ ਅਤੇ ਸਵੈ-ਨਿਰਭਰਤਾ ਵੱਲ ਆਪਣੀ ਯਾਤਰਾ ਨੂੰ ਅੱਗੇ ਵਧਾਉਣ ਲਈ ਅਣਥੱਕ ਯਤਨ ਅਤੇ ਰਣਨੀਤਕ ਪਹਿਲਕਦਮੀਆਂ ਕੀਤੀਆਂ ਜਾਂ ਰਹੀਆਂ ਹਨ।
***************
ਬੀਵਾਈ/ਐੱਸਟੀ
(Release ID: 2030417)
Visitor Counter : 44