ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸ਼੍ਰੀ ਨਾਦਪ੍ਰਭੁ ਕੈਂਪੇਗੌੜਾ ਨੂੰ ਸ਼ਰਧਾਂਜਲੀ ਦਿੱਤੀ

Posted On: 27 JUN 2024 3:24PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਨਾਦਪ੍ਰਭੁ ਕੈਂਪੇਗੌੜਾ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ (ਜਨਮ-ਜਯੰਤੀ) ‘ਤੇ ਸ਼ਰਧਾਂਜਲੀਆਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਸ਼੍ਰੀ ਨਾਦਪ੍ਰਭੁ ਕੈਂਪੇਗੌੜਾ ਆਰਥਿਕ ਖੁਸ਼ਹਾਲੀ, ਖੇਤੀਬਾੜੀ, ਸਿੰਚਾਈ ਅਤੇ ਹੋਰ ਖੇਤਰਾਂ ਨੂੰ ਹੁਲਾਰਾ ਦੇਣ ਵਿੱਚ ਮੋਹਰੀ ਸਨ।

 ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;

“ਸ਼੍ਰੀ ਨਾਦਪ੍ਰਭੁ ਕੈਂਪੇਗੌੜਾ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ (ਜਨਮ-ਜਯੰਤੀ) ‘ਤੇ ਸ਼ਰਧਾਂਜਲੀਆਂ। ਉਹ ਦੂਰਦਰਸ਼ੀ ਵਿਅਕਤੀ ਸਨ, ਜੋ ਆਪਣੀ ਦੂਰਦ੍ਰਿਸ਼ਟੀ ਅਤੇ ਪ੍ਰਸ਼ਾਸਨਿਕ ਕੌਸ਼ਲ ਦੇ ਲਈ ਜਾਣੇ ਜਾਂਦੇ ਸਨ। ਉਹ ਆਰਥਿਕ ਖੁਸ਼ਹਾਲੀ, ਖੇਤੀਬਾੜੀ, ਸਿੰਚਾਈ ਅਤੇ ਹੋਰ ਖੇਤਰਾਂ ਨੂੰ ਹੁਲਾਰਾ ਦੇਣ ਵਿੱਚ ਮੋਹਰੀ ਸਨ। ਉਨ੍ਹਾਂ ਨੇ ਬੰਗਲੁਰੂ ਸ਼ਹਿਰ ਨੂੰ ਵਿਕਸਿਤ ਕੀਤਾ ਸੀ, ਜਿਸ ਨੂੰ ਅੱਜ ਆਪਣੀ ਗਤੀਸ਼ੀਲਤਾ, ਜੀਵੰਤਤਾ ਅਤੇ ਇਨੋਵੇਸ਼ਨ ਦੇ ਲਈ ਵਿਸ਼ਵ ਪੱਧਰ ‘ਤੇ ਪ੍ਰਸ਼ੰਸਾ ਮਿਲਦੀ ਹੈ। ਸਾਡੀ ਸਰਕਾਰ ਸਮਾਜ ਦੇ ਪ੍ਰਤੀ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਅਤੇ ਉਨ੍ਹਾਂ ਦੇ ਦੁਆਰਾ ਸੰਜੋਈਆਂ ਗਈਆਂ ਕਦਰਾਂ-ਕੀਮਤਾਂ ਨੂੰ ਬਣਾਈ ਰੱਖਣ ਦੇ ਲਈ ਕੰਮ ਕਰਦੀ ਰਹੇਗੀ। ‘ਸਮ੍ਰਿੱਧੀ ਦੀ ਪ੍ਰਤਿਮਾ’ ਤੋਂ ਤਸਵੀਰਾਂ ਸਾਂਝੀਆਂ ਕਰ ਰਿਹਾ ਹਾਂ, ਜਿਸ ਦਾ 2022 ਵਿੱਚ ਉਦਘਾਟਨ ਕਰਨ ਦਾ ਮੈਨੂੰ ਸਨਮਾਨ ਮਿਲਿਆ।”

 

“ಶ್ರೀ ನಾಡಪ್ರಭು ಕೆಂಪೇಗೌಡರ ಜಯಂತಿಯಂದು ಅವರಿಗೆ ಗೌರವ ನಮನಗಳು. ಅವರು ದೂರದೃಷ್ಟಿ ಮತ್ತು ಆಡಳಿತಾತ್ಮಕ ಕೌಶಲ್ಯಗಳಿಗೆ ಹೆಸರುವಾಸಿಯಾದ ದಾರ್ಶನಿಕರಾಗಿದ್ದರು. ಆರ್ಥಿಕ ಹಿತಚಿಂತನೆ, ಕೃಷಿ, ನೀರಾವರಿ ಮುಂತಾದವುಗಳ ಸುಧಾರಣೆಯಲ್ಲಿ ಅವರು ಮುಂಚೂಣಿಯಲ್ಲಿದ್ದರು. ಅವರು ಕಟ್ಟಿದ ಬೆಂಗಳೂರು ನಗರ ತನ್ನ ಚಲನಶೀಲತೆ, ಹುರುಪು ಮತ್ತು ನಾವೀನ್ಯತೆಗಾಗಿ ಜಾಗತಿಕವಾಗಿ ಮೆಚ್ಚುಗೆ ಪಡೆದಿದೆ. ಸಮಾಜದ ಬಗ್ಗೆ ಕೆಂಪೇಗೌಡರ ದೂರದೃಷ್ಟಿಯನ್ನು ನನಸಾಗಿಸಲು ಮತ್ತು ಅವರು ಪೋಷಿಸಿದ ಮೌಲ್ಯಗಳನ್ನು ಎತ್ತಿಹಿಡಿಯಲು ನಮ್ಮ ಸರ್ಕಾರ ಕೆಲಸ ಮಾಡುತ್ತಲೇ ಇರುತ್ತದೆ. 2022ರಲ್ಲಿ ನನಗೆ ಉದ್ಘಾಟನೆ ಭಾಗ್ಯ ದೊರೆತ 'ಸಮೃದ್ಧಿ ಪ್ರತಿಮೆ'ಯ ಚಿತ್ರಗಳನ್ನು ಇಲ್ಲಿ ಹಂಚಿಕೊಳ್ಳುತ್ತಿದ್ದೇನೆ.”

************


ਡੀਐੱਸ/ਐੱਸਟੀ



(Release ID: 2029129) Visitor Counter : 9