ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਗਲੋਬਲ ਸਟੇਜ ‘ਤੇ ਭਾਰਤੀ ਯੂਨੀਵਰਸਿਟੀਆਂ ਦੀ ਵਧਦੀ ਪਹਿਚਾਣ ਦੀ ਸ਼ਲਾਘਾ ਕੀਤੀ

Posted On: 27 JUN 2024 3:03PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗਲੋਬਲ ਸਟੇਜ ‘ਤੇ ਭਾਰਤੀ ਯੂਨੀਵਰਸਿਟੀਆਂ ਦੀ ਵਧਦੀ ਪਹਿਚਾਣ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਗੁਣਵੱਤਾਪੂਰਨ ਸਿੱਖਿਆ ਅਤੇ ਵਿਕਾਸ ਅਤੇ ਇਨੋਵੇਸ਼ਨ ਦੇ ਅਵਸਰ ਪ੍ਰਦਾਨ ਕਰਨ ਲਈ ਸਰਕਾਰ  ਦੀ ਪ੍ਰਤੀਬੱਧਤਾ ਭੀ ਰੇਖਾਂਕਿਤ ਕੀਤੀ।

ਟਾਇਮਸ ਹਾਇਰ ਐਜੂਕੇਸ਼ਨ (Times Higher Education) ਵਿੱਚ ਚੀਫ ਗਲੋਬਲ ਅਫੇਰਸ ਅਫਸਰ ਸ਼੍ਰੀ ਫਿਲ ਬੈਟੀ  (Mr Phil Baty) ਦੁਆਰਾ ਐਕਸ (X)‘ਤੇ ਇੱਕ ਪੋਸਟ ਸਾਂਝਾ ਕਰਦੀ ਹੋਏ, ਪ੍ਰਧਾਨ ਮੰਤਰੀ ਨੇ ਲਿਖਿਆ-

“ਭਾਰਤ ਦੀਆਂ ਯੂਨੀਵਰਸਿਟੀਆਂ ਨੂੰ ਗਲੋਬਲ ਸਟੇਜ ‘ਤੇ ਪ੍ਰਗਤੀ ਕਰਦੇ ਹੋਏ ਦੇਖ ਕੇ ਬਹੁਤ ਅਛਾ ਲਗਿਆ! ਗੁਣਵੱਤਾਪੂਰਨ ਸਿੱਖਿਆ ਦੇ ਪ੍ਰਤੀ ਸਾਡੀ ਪ੍ਰਤੀਬੱਧਤਾ ਦੇ ਉਤਸ਼ਾਹਜਨਕ ਪਰਿਣਾਮ ਸਾਹਮਣੇ ਆ ਰਹੇ ਹਨ। ਅਸੀਂ ਆਪਣੀਆਂ ਵਿੱਦਿਅਕ ਸੰਸਥਾਵਾਂ ਦੀ ਸਹਾਇਤਾ ਕਰਨਾ ਅਤੇ ਵਿਕਾਸ ਤੇ ਇਨੋਵੇਸ਼ਨ ਦੇ ਅਵਸਰ ਪ੍ਰਦਾਨ ਕਰਨਾ ਜਾਰੀ ਰੱਖਾਂਗੇ। ਇਸ ਨਾਲ ਸਾਡੇ ਨੌਜਵਾਨਾਂ ਨੂੰ ਅਤਿਅਧਿਕ ਸਹਾਇਤਾ ਮਿਲੇਗੀ।

 

 ************

ਡੀਐੱਸ/ਟੀਐੱਸ



(Release ID: 2029125) Visitor Counter : 22