ਪ੍ਰਧਾਨ ਮੰਤਰੀ ਦਫਤਰ

ਲੋਕ ਸਭਾ ਦੇ ਸਪੀਕਰ ਦੀ ਚੋਣ ਦੇ ਬਾਅਦ 18ਵੀਂ ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 26 JUN 2024 1:15PM by PIB Chandigarh

ਆਦਰਯੋਗ ਸਪੀਕਰ ਸਾਹਿਬ!

ਇਹ ਸਦਨ ਦਾ ਸੁਭਾਗ ਹੈ ਕਿ ਆਪ ਦੂਸਰੀ ਵਾਰ ਇਸ ਆਸਣ ‘ਤੇ ਬਿਰਾਜਮਾਨ ਹੋ ਰਹੇ ਹੋ। ਤੁਹਾਨੂੰ ਅਤੇ ਇਸ ਪੂਰੇ ਸਦਨ ਨੂੰ ਮੇਰੀ ਤਰਫ਼ੋਂ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਆਦਰਯੋਗ ਸਪੀਕਰ (ਚੇਅਰਮੈਨ) ਜੀ,

ਮੇਰੀ ਤਰਫ਼ੋਂ ਤੁਹਾਨੂੰ ਸ਼ੁਭਕਾਮਨਾਵਾਂ ਹਨ ਲੇਕਿਨ ਇਸ ਪੂਰੇ ਸਦਨ ਦੀ ਤਰਫ਼ੋਂ ਭੀ ਆਪ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ। ਅੰਮ੍ਰਿਤਕਾਲ ਦੇ ਇਸ ਮਹੱਤਵਪੂਰਨ ਕਾਲ ਖੰਡ ਵਿੱਚ ਦੂਸਰੀ ਵਾਰ ਇਸ ਪਦ (ਅਹੁਦੇ) ‘ਤੇ ਬਿਰਾਜਮਾਨ ਹੋਣਾ ਬਹੁਤ ਬੜੀ ਜ਼ਿੰਮੇਵਾਰੀ ਤੁਹਾਨੂੰ ਮਿਲੀ ਹੈ ਅਤੇ ਤੁਹਾਡਾ ਪੰਜ ਵਰ੍ਹਿਆਂ ਦਾ ਅਨੁਭਵ ਅਤੇ ਤੁਹਾਡੇ ਨਾਲ ਸਾਡੇ ਲੋਕਾਂ ਦਾ ਮਤਲਬ ਪੰਜ ਸਾਲ ਦਾ ਅਨੁਭਵ, ਸਾਡੇ ਸਭ ਦਾ ਵਿਸ਼ਵਾਸ ਹੈ ਕਿ ਆਪ (ਤੁਸੀਂ) ਆਉਣ ਵਾਲੇ ਪੰਜ ਸਾਲ ਸਾਡਾ ਸਭ ਦਾ ਮਾਰਗਦਰਸ਼ਨ ਭੀ ਕਰੋਂਗੇ ਅਤੇ ਦੇਸ਼ ਦੀ ਆਸ਼ਾ ਅਤੇ ਅਪੇਖਿਆਵਾਂ ਪੂਰਨ ਕਰਨ ਦੇ ਲਈ ਇਸ ਸਦਨ ਵਿੱਚ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਤੁਹਾਡੀ ਬਹੁਤ ਬੜੀ ਭੂਮਿਕਾ ਰਹੇਗੀ।

ਆਦਰਯੋਗ ਸਪੀਕਰ (ਚੇਅਰਮੈਨ) ਜੀ,

ਸਾਡੇ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ ਕਿ ਨਿਮਰ ਅਤੇ ਵਿਵਹਾਰ ਕੁਸ਼ਲ ਵਿਅਕਤੀ ਸਫ਼ਲ ਸਹਿਜ ਰੂਪ ਨਾਲ ਹੁੰਦਾ ਹੈ ਅਤੇ ਤੁਹਾਨੂੰ ਤਾਂ ਉਸ ਦੇ ਨਾਲ-ਨਾਲ ਇੱਕ ਮਿੱਠੀ-ਮਿੱਠੀ ਮੁਸਕਾਨ ਭੀ ਮਿਲੀ ਹੋਈ ਹੈ। ਤੁਹਾਡੇ ਚਿਹਰੇ ਨੂੰ ਇਹ ਮਿੱਠੀ-ਮਿੱਠੀ ਮੁਸਕਾਨ ਪੂਰੇ ਸਦਨ ਨੂੰ ਭੀ ਪ੍ਰਸੰਨ ਰੱਖਦੀ ਹੈ। ਮੈਨੂੰ ਵਿਸ਼ਵਾਸ ਹੈ ਕਿ ਆਪ (ਤੁਸੀਂ)  ਹਰ ਕਦਮ ‘ਤੇ ਨਵੇਂ ਪ੍ਰਤੀਮਾਨ, ਨਵੇਂ ਕੀਰਤੀਮਾਨ ਘੜਦੇ ਆਏ ਹੋ। 18ਵੀਂ ਲੋਕ ਸਭਾ  ਵਿੱਚ ਸਪੀਕਰ ਦਾ ਕਾਰਜਭਾਰ ਦੂਸਰੀ ਵਾਰ ਸੰਭਾਲਣਾ ਇਹ ਆਪਣੇ ਆਪ ਵਿੱਚ ਇੱਕ ਨਵਾਂ-ਨਵਾਂ ਰਿਕਾਰਡ ਬਣਦੇ ਅਸੀਂ ਦੇਖ ਰਹੇ ਹਾਂ। ਸ਼੍ਰੀ ਬਲਰਾਮ ਜਾਖੜ ਜੀ, ਉਹ ਪਹਿਲੇ ਐਸੇ ਸਪੀਕਰ (ਚੇਅਰਮੈਨ)  ਸਨ, ਜਿਨ੍ਹਾਂ ਨੇ ਪੰਜ ਸਾਲ ਦਾ ਕਾਰਜਕਾਲ ਪੂਰਾ ਕਰਕੇ ਫਿਰ ਦੁਬਾਰਾ ਉਨ੍ਹਾਂ ਨੂੰ ਸਪੀਕਰ ਬਣਨ ਦਾ ਅਵਸਰ ਮਿਲਿਆ ਸੀ। ਉਸ ਦੇ ਬਾਅਦ ਤੁਸੀਂ ਹੋ, ਜਿਨ੍ਹਾਂ ਨੂੰ ਪੰਜ ਸਾਲ ਪੂਰਨ ਕਰਨ ਦੇ ਬਾਅਦ ਦੁਬਾਰਾ ਇਸ ਪਦ ‘ਤੇ ਆਸੀਨ (ਬਿਰਾਜਮਾਨ) ਹੋਣ ਦਾ ਅਵਸਰ ਮਿਲਿਆ ਹੈ। ਪਿਛਲੇ 20 ਸਾਲ ਦਾ ਐਸਾ ਕਾਲਖੰਡ ਰਿਹਾ ਹੈ ਕਿ ਜ਼ਿਆਦਾਤਰ ਸਪੀਕਰ ਜਾਂ ਤਾਂ ਉਸ ਦੇ ਬਾਅਦ ਚੋਣਾਂ ਨਹੀਂ  ਲੜੇ ਹਨ, ਜਾਂ ਤਾਂ ਜਿੱਤ ਕੇ ਨਹੀਂ ਆਏ ਹਨ। ਆਪ (ਤੁਸੀਂ) ਸਮਝ ਸਕਦੇ ਹੋ ਕਿ ਸਪੀਕਰ ਦਾ ਕੰਮ ਕਿਤਨਾ ਕਠਿਨ ਹੈ ਕਿ ਉਸ ਦੇ ਲਈ ਦੁਬਾਰਾ ਜਿੱਤਣਾ ਮੁਸ਼ਕਿਲ ਹੋ ਜਾਂਦਾ ਹੈ। ਲੇਕਿਨ ਆਪ (ਤੁਸੀਂ) ਜਿੱਤ ਕੇ ਆਏ ਹੋ, ਇਸ ਦੇ ਲਈ ਇੱਕ ਨਵਾਂ ਇਤਿਹਾਸ ਤੁਸੀਂ ਘੜਿਆ ਹੈ।

ਆਦਰਯੋਗ ਸਪੀਕਰ (ਚੇਅਰਮੈਨ) ਜੀ,

ਇਸ ਸਦਨ ਵਿੱਚ ਜ਼ਿਆਦਾਤਰ ਸਾਡੇ ਸਾਰੇ ਮਾਣਯੋਗ ਸਾਂਸਦ ਤੁਹਾਥੋਂ ਪਰੀਚਿਤ ਹਨ, ਤੁਹਾਡੇ ਜੀਵਨ ਤੋਂ ਭੀ ਪਰੀਚਿਤ ਹਨ ਅਤੇ ਪਿਛਲੀ ਵਾਰ ਮੈਂ ਇਸ ਸਦਨ ਵਿੱਚ ਤੁਹਾਡੇ ਸਬੰਧ ਵਿੱਚ ਕਾਫੀ ਕੁਝ ਬਾਤਾਂ ਰੱਖੀਆਂ ਭੀ ਸਨ ਅਤੇ ਮੈਂ ਅੱਜ ਉਸ ਨੂੰ ਦੁਹਰਾਉਣਾ ਨਹੀਂ ਚਾਹੁੰਦਾ ਹਾਂ, ਲੇਕਿਨ ਮੈਂ ਇੱਕ ਸਾਂਸਦ ਦੇ ਰੂਪ ਵਿੱਚ ਅਤੇ ਅਸੀਂ ਸਭ ਸਾਂਸਦ ਦੇ ਰੂਪ ਵਿੱਚ ਆਪ (ਤੁਸੀਂ) ਜਿਸ ਪ੍ਰਕਾਰ ਨਾਲ ਇੱਕ ਸਾਂਸਦ ਦੇ ਨਾਤੇ ਕੰਮ ਕਰਦੇ ਹੋ, ਇਹ ਭੀ ਜਾਣਨ ਯੋਗ ਹੈ ਕਿ ਅਤੇ ਬਹੁਤ ਕੁਝ ਸਿੱਖਣ ਯੋਗ ਹੈ। ਮੈਨੂੰ ਵਿਸ਼ਵਾਸ ਹੈ ਕਿ ਤੁਹਾਡੀ ਕਾਰਜਸ਼ੈਲੀ as a ਸਾਂਸਦ ਭੀ, ਸਾਡੇ ਜੋ first timer ਸਾਂਸਦ ਹਨ, ਸਾਡੇ ਯੁਵਾ ਸਾਂਸਦ ਹਨ, ਉਨ੍ਹਾਂ ਨੂੰ ਜ਼ਰੂਰ ਪ੍ਰੇਰਣਾ ਦੇਵੇਗੀ। ਤੁਸੀਂ ਆਪਣੇ ਕਾਰਜਖੇਤਰ ਵਿੱਚ, ਸੰਸਦੀ ਖੇਤਰ ਵਿੱਚ ਸਵਸਥ ਮਾਂ ਅਤੇ ਸਵਸਥ ਸ਼ਿਸ਼ੂ, ਇੱਕ commitment ਦੇ ਨਾਲ ਜੋ ਅਭਿਯਾਨ ਚਲਾਇਆ ਹੈ ਅਤੇ ਸੁਪੋਸ਼ਿਤ ਮਾਂ ਇਸ ਅਭਿਯਾਨ ਨੂੰ ਤੁਸੀਂ ਜਿਸ ਪ੍ਰਕਾਰ ਨਾਲ ਆਪਣੇ ਖੇਤਰ ਵਿੱਚ ਪ੍ਰਾਥਮਿਕਤਾ ਦੇ ਕੇ ਖ਼ੁਦ ਨੂੰ involve ਕਰਕੇ ਕੀਤਾ ਹੈ, ਉਹ ਵਾਕਈ ਪ੍ਰੇਰਕ ਹੈ। ਤੁਸੀਂ ਕੋਟਾ ਦੇ ਗ੍ਰਾਮੀਣ ਖੇਤਰਾਂ ਵਿੱਚ Hospital on wheels ਇਹ ਭੀ ਇੱਕ ਮਾਨਵ ਸੇਵਾ ਦਾ ਉੱਤਮ ਕੰਮ ਜੋ ਰਾਜਨੀਤਕ ਕੰਮਾਂ ਦੇ ਸਿਵਾਏ ਕਰਨ ਵਾਲੇ ਕੰਮਾਂ ਵਿੱਚ ਤੁਸੀਂ ਚੁਣਿਆ ਹੈ, ਉਹ ਭੀ ਆਪਣੇ ਆਪ ਵਿੱਚ ਪਿੰਡ-ਪਿੰਡ ਲੋਕਾਂ ਨੂੰ ਸਿਹਤ ਸੇਵਾਵਾਂ ਪਹੁੰਚਾਉਣ ਵਿੱਚ ਮਦਦ ਕਰ ਰਿਹਾ ਹੈ। ਆਪ (ਤੁਸੀਂ)  ਨਿਯਮਿਤ ਤੌਰ ‘ਤੇ ਗ਼ਰੀਬਾਂ ਨੂੰ ਕੱਪੜੇ, ਕੰਬਲ, ਮੌਸਮ ਦੇ ਅਨੁਸਾਰ ਛਤਰੀਆਂ ਦੀ ਜ਼ਰੂਰਤ ਹੋਵੇ ਤਾਂ ਛਤਰੀਆਂ, ਜੁੱਤੇ ਅਜਿਹੀਆਂ ਅਨੇਕ ਸੁਵਿਧਾਵਾਂ ਸਮਾਜ ਦੇ ਆਖਰੀ ਤਬਕੇ ਦੇ ਜੋ ਲੋਕ ਹਨ, ਉਨ੍ਹਾਂ ਨੂੰ ਖੋਜ-ਖੋਜ ਕੇ ਪਹੁੰਚਾਉਂਦੇ ਹੋ। ਖੇਡਾਂ ਵਿੱਚ ਪ੍ਰੋਤਸਾਹਨ ਦੇਣਾ ਆਪਣੇ ਖੇਤਰ ਦੇ ਯੁਵਕਾਂ ਦੇ ਲਈ, ਇਹ ਤੁਸੀਂ ਇੱਕ ਪ੍ਰਾਥਮਿਕਤਾ ਦੇ ਰੂਪ ਵਿੱਚ ਕੰਮ ਉਠਾਇਆ ਹੈ।

ਆਪਣੇ ਪਿਛਲੇ ਕਾਰਜਕਾਲ ਵਿੱਚ 17ਵੀਂ ਲੋਕ ਸਭਾ ਵਿੱਚ ਮੈਂ ਕਹਿੰਦਾ ਹਾਂ ਕਿ ਸੰਸਦੀ ਇਤਿਹਾਸ ਦਾ ਉਹ  ਸਵਰਣਿਮ (ਸੁਨਹਿਰੀ) ਕਾਲ ਖੰਡ ਰਿਹਾ ਹੈ। ਤੁਹਾਡੀ ਪ੍ਰਧਾਨਗੀ ਵਿੱਚ ਸੰਸਦ ਵਿੱਚ ਜੋ ਇਤਿਹਾਸਿਕ ਨਿਰਣੇ ਹੋਏ ਹਨ, ਤੁਹਾਡੀ ਪ੍ਰਧਾਨਗੀ ਵਿੱਚ ਸਦਨ ਦੇ ਮਾਧਿਅਮ ਨਾਲ ਜੋ ਸੁਧਾਰ ਹੋਏ ਹਨ, ਇਹ ਆਪਣੇ ਆਪ ਵਿੱਚ ਇੱਕ ਸਦਨ ਦੀ ਭੀ ਅਤੇ ਤੁਹਾਡੀ ਭੀ ਵਿਰਾਸਤ ਹੈ ਅਤੇ ਭਵਿੱਖ ਵਿੱਚ 17ਵੀਂ ਲੋਕ ਸਭਾ ਦੇ ਸਬੰਧ ਵਿੱਚ ਜਦੋਂ ਵਿਸ਼ਲੇਸ਼ਣ ਹੋਣਗੇ, ਉਸ ਦੇ ਵਿਸ਼ੇ ਵਿੱਚ ਲਿਖਿਆ ਜਾਵੇਗਾ ਤਾਂ ਭਾਰਤ ਦੇ ਭਵਿਖ ਨੂੰ ਨਵੀਂ ਦਿਸ਼ਾ ਦੇਣ ਵਿੱਚ ਤੁਹਾਡੀ ਪ੍ਰਧਾਨਗੀ ਵਾਲੀ 17ਵੀਂ ਲੋਕ ਸਭਾ ਦੀ ਬਹੁਤ ਬੜੀ ਭੂਮਿਕਾ ਹੋਵੇਗੀ।

ਆਦਰਯੋਗ ਸਪੀਕਰ (ਚੇਅਰਮੈਨ) ਜੀ,

17ਵੀਂ ਲੋਕ ਸਭਾ ਵਿੱਚ ਨਾਰੀ ਸ਼ਕਤੀ ਵੰਦਨ ਅਧਿਨਿਯਮ 2023, ਜੰਮੂ-ਕਸ਼ਮੀਰ ਪੁਨਰਗਠਨ  ਵਿਧੇਅਕ (ਬਿਲ), ਭਾਰਤੀ ਨਯਾਯ ਸੰਹਿਤਾ, ਭਾਰਤੀ ਸਾਕਸ਼ਯ ਬਿਲ, ਭਾਰਤ ਨਾਗਰਿਕ ਸੁਰਕਸ਼ਾ ਸੰਹਿਤਾ, ਸਮਾਜਿਕ ਸੁਰਕਸ਼ਾ ਸੰਹਿਤਾ, ਡਿਜੀਟਲ ਪਰਸਨਲ ਡੇਟਾ ਪ੍ਰੋਟੈਕਸ਼ਨ ਬਿਲ, ਮੁਸਲਿਮ ਮਹਿਲਾ ਵਿਵਾਹ ਅਧਿਕਾਰ ਸੰਰਕਸ਼ਣ ਵਿਧੇਅਕ, Transgender Persons (Protection of Rights) Bill, Consumer Protection Bill, Direct Tax, ਵਿਵਾਦ ਸੇ ਵਿਸ਼ਵਾਸ ਵਿਧੇਅਕ, ਸਮਾਜਿਕ, ਆਰਥਿਕ ਅਤੇ ਰਾਸ਼ਟਰ ਮਹੱਤਵ ਦੇ ਐਸੇ ਕਿਤਨੇ ਹੀ ਮਹੱਤਵਪੂਰਨ ਇਤਿਹਾਸਿਕ ਕਾਨੂੰਨ 17ਵੀਂ ਲੋਕ ਸਭਾ ਵਿੱਚ ਤੁਹਾਡੀ ਪ੍ਰਧਾਨਗੀ ਦੇ ਅੰਦਰ ਇਸ ਸਦਨ ਨੇ ਪਾਸ ਕੀਤੇ ਹਨ ਅਤੇ ਦੇਸ਼ ਦੇ ਲਈ ਇੱਕ ਮਜ਼ਬੂਤ ਨੀਂਹ ਬਣਾਈ ਹੈ। ਜੋ ਕਾਰਜ ਆਜ਼ਾਦੀ ਦੇ 70 ਸਾਲ ਵਿੱਚ ਨਹੀਂ ਹੋਏ, ਤੁਹਾਡੀ ਪ੍ਰਧਾਨਗੀ ਵਿੱਚ ਇਸ ਸਦਨ ਨੇ ਇਸ ਨੂੰ ਕਰਕੇ ਦਿਖਾਇਆ।

ਆਦਰਯੋਗ ਸਪੀਕਰ (ਚੇਅਰਮੈਨ) ਜੀ,

ਲੋਕਤੰਤਰ ਦੀ ਲੰਬੀ ਯਾਤਰਾ ਵਿੱਚ ਕਈ ਪੜਾਅ ਆਉਂਦੇ ਹਨ। ਕੁਝ ਅਵਸਰ ਐਸੇ  ਹੁੰਦੇ ਹਨ ਜਦੋਂ ਸਾਨੂੰ ਕੀਰਤੀਮੈਨ ਸਥਾਪਤਿ ਕਰਨ ਦਾ ਸੁਭਾਗ ਮਿਲਦਾ ਹੈ। 17ਵੀਂ ਲੋਕ ਸਭਾ ਵਿੱਚ ਉਪਲਬਧੀਆਂ, ਮੈਨੂੰ ਪੂਰਾ ਵਿਸ਼ਵਾਸ ਹੈ ਦੇਸ਼ ਅੱਜ ਭੀ ਅਤੇ ਭਵਿੱਖ ਵਿੱਚ ਉਸ ਦਾ ਗੌਰਵ ਕਰੇਗਾ। ਅੱਜ ਦੇਸ਼ ਆਪਣੀਆਂ ਆਕਾਂਖਿਆਵਾਂ ਦੀ ਪੂਰਤੀ ਦੇ ਲਈ ਭਾਰਤ ਨੂੰ ਆਧੁਨਿਕ ਬਣਾਉਣ ਦੀ ਦਿਸ਼ਾ ਵਿੱਚ ਜਦੋਂ ਹਰ ਤਰ੍ਹਾਂ ਨਾਲ ਪ੍ਰਯਾਸ ਹੋ ਰਹੇ ਹਨ, ਮੈਂ ਮੰਨਦਾ ਹਾਂ ਕਿ ਇਹ ਨਵਾਂ ਸੰਸਦ ਭਵਨ ਭੀ ਅੰਮ੍ਰਿਤਕਾਲ ਦੇ ਭਵਿੱਖ ਨੂੰ ਲਿਖਣ ਦਾ ਕੰਮ ਕਰੇਗਾ ਅਤੇ ਉਹ ਭੀ ਤੁਹਾਡੀ ਪ੍ਰਧਾਨਗੀ ਵਿੱਚ। ਨਵੇਂ ਸੰਸਦ ਭਵਨ ਵਿੱਚ ਸਾਡਾ ਸਭ ਦਾ ਪ੍ਰਵੇਸ਼ ਤੁਹਾਡੀ ਹੀ ਪ੍ਰਧਾਨਗੀ ਵਿੱਚ ਹੋਇਆ ਅਤੇ ਤੁਸੀਂ ਸੰਸਦੀ ਕਾਰਜਪ੍ਰਣਾਲੀ ਨੂੰ ਪ੍ਰਭਾਵੀ ਅਤੇ ਜ਼ਿੰਮੇਦਾਰ ਬਣਾਉਣ ਦੇ ਕਈ ਮਹੱਤਵਪੂਰਨ ਫ਼ੈਸਲੇ ਲਏ ਹਨ ਅਤੇ ਇਸ ਲਈ ਲੋਕਤੰਤਰ ਨੂੰ ਮਜ਼ਬੂਤੀ ਦੇਣ ਵਿੱਚ ਮਦਦ ਮਿਲੀ ਹੈ। ਲੋਕ ਸਭਾ ਵਿੱਚ ਅਸੀਂ ਪੇਪਰਲੈੱਸ ਡਿਜੀਟਲ ਵਿਵਸਥਾ ਨਾਲ ਅੱਜ ਕੰਮ ਕਰ ਰਹੇ ਹਾਂ। ਪਹਿਲੀ ਵਾਰ ਤੁਸੀਂ ਸਾਰੇ ਮਾਣਯੋਗ ਸਾਂਸਦਾਂ ਨੂੰ briefing ਦੇ ਲਈ ਇੱਕ ਵਿਵਸਥਾ ਖੜ੍ਹੀ ਕੀਤੀ। ਇਸ ਨਾਲ ਸਾਰੇ ਮਾਣਯੋਗ ਸਾਂਸਦਾਂ ਨੂੰ ਭੀ ਜ਼ਰੂਰੀ reference material ਮਿਲਿਆ। ਉਸ ਦੇ ਕਾਰਨ ਸਦਨ ਦੀ ਚਰਚਾ ਅਧਿਕ ਪੁਸ਼ਟ ਹੋਈ ਅਤੇ ਇਹ ਤੁਹਾਡਾ ਇੱਕ ਅੱਛਾ initiative ਸੀ, ਜਿਸ ਨੇ ਸਾਂਸਦਾਂ ਵਿੱਚ ਭੀ ਵਿਸ਼ਵਾਸ ਪੈਦਾ ਕੀਤਾ ਸੀ, ਮੈਂ ਭੀ ਕੁਝ ਕਹਿ ਸਕਦਾ ਹਾਂ, ਮੈਂ ਭੀ ਆਪਣੇ ਤਰਕ ਦੇ ਸਕਦਾ ਹਾਂ। ਇੱਕ ਤੁਸੀਂ ਅੱਛੀ ਵਿਵਸਥਾ ਨੂੰ ਵਿਕਸਿਤ ਕੀਤਾ।

ਆਦਰਯੋਗ ਸਪੀਕਰ (ਚੇਅਰਮੈਨ) ਜੀ,

ਜੀ-20 ਭਾਰਤ ਦੀ ਸਫ਼ਲਤਾ ਦਾ ਇੱਕ ਮਹੱਤਵਪੂਰਨ ਪੰਨਾ ਹੈ। ਲੇਕਿਨ ਬਹੁਤ ਘੱਟ ਚਰਚਾ ਹੋਈ ਹੈ, ਉਹ ਹੈ ਪੀ20 ਅਤੇ ਤੁਹਾਡੀ ਅਗਵਾਈ ਵਿੱਚ ਜੀ20 ਦੇਸ਼ਾਂ ਦੇ ਜੋ ਪ੍ਰੀਜ਼ਾਇਡਿੰਗ ਅਫ਼ਸਰ ਹਨ, ਸਪੀਕਰਸ ਹਨ, ਉਨ੍ਹਾਂ ਦਾ ਸੰਮੇਲਨ ਤੁਹਾਡੀ ਪ੍ਰਧਾਨਗੀ ਵਿੱਚ ਹੋਇਆ ਅਤੇ ਹੁਣ ਤੱਕ ਪੀ 20 ਦੇ ਜਿਤਨੇ ਸੰਮੇਲਨ ਹੋਏ ਹਨ, ਉਨ੍ਹਾਂ ਵਿੱਚ ਇਹ ਐਸਾ ਅਵਸਰ ਸੀ ਕਿ ਦੁਨੀਆ ਦੇ ਸਭ ਤੋਂ ਅਧਿਕ ਦੇਸ਼ ਤੁਹਾਡੇ ਸੱਦੇ ‘ਤੇ ਭਾਰਤ ਆਏ ਅਤੇ ਬਹੁਤ ਹੀ ਉੱਤਮ ਪ੍ਰਕਾਰ ਦੇ ਨਿਰਣੇ ਉਸ ਸਮਿਟ ਵਿੱਚ ਹੋਏ ਅਤੇ ਉਸ ਨੇ ਵਿਸ਼ਵ ਵਿੱਚ ਭਾਰਤ ਦੇ ਲੋਕਤੰਤਰ ਦੀ ਜੋ ਪ੍ਰਤਿਸ਼ਠਾ ਹੈ, ਉਸ ਨੂੰ ਗੌਰਵ ਦੇਣ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ ਹੈ।

ਆਦਰਯੋਗ ਸਪੀਕਰ (ਚੇਅਰਮੈਨ) ਜੀ,

ਇਹ ਸਾਡਾ ਭਵਨ, ਇਹ ਸਿਰਫ਼ ਚਾਰ ਦੀਵਾਰੀ ਨਹੀਂ ਹੈ। ਸਾਡਾ ਇਹ ਸੰਸਦ 140 ਕਰੋੜ ਦੇਸ਼ਵਾਸੀਆਂ ਦੀ ਆਸ਼ਾ ਦਾ ਕੇਂਦਰ ਹੈ। ਸੰਸਦ ਦੀ ਕਾਰਵਾਈ, ਜਵਾਬਦੇਹੀ ਅਤੇ ਆਚਰਣ ਸਾਡੇ ਦੇਸ਼ਵਾਸੀਆਂ ਦੇ ਮਨ ਵਿੱਚ ਲੋਕਤੰਤਰ ਦੇ ਪ੍ਰਤੀ ਉਨ੍ਹਾਂ ਦੀ ਜੋ ਨਿਸ਼ਠਾ ਹੈ, ਉਸ ਨੂੰ ਹੋਰ ਅਧਿਕ ਮਜ਼ਬੂਤ ਬਣਾਉਂਦੀਆਂ ਹਨ। ਤੁਹਾਡੇ ਮਾਰਗਦਰਸ਼ਨ ਵਿੱਚ 17ਵੀਂ ਲੋਕ ਸਭਾ, ਉਸ ਦੀ productivity, 25 ਸਾਲ ਦੇ highest level ‘ਤੇ 97% ਰਹੀ ਅਤੇ ਉਸ ਦੇ ਲਈ ਸਾਰੇ ਮਾਣਯੋਗ ਮੈਂਬਰ ਤਾਂ ਅਭਿਨੰਦਨ ਦੇ ਅਧਿਕਾਰੀ ਹਨ ਲੇਕਿਨ ਆਪ (ਤੁਸੀਂ) ਵਿਸ਼ੇਸ਼ ਅਭਿਨੰਦਨ ਦੇ ਅਧਿਕਾਰੀ ਹੋ। ਕੋਰੋਨਾ ਜਿਹੇ ਮੁਸ਼ਕਿਲ ਕਾਲਖੰਡ ਵਿੱਚ ਤੁਸੀਂ ਹਰ ਸਾਂਸਦ ਨਾਲ ਵਿਅਕਤੀਗਤ ਫੋਨ ‘ਤੇ ਬਾਤ ਕਰਕੇ ਉਨ੍ਹਾਂ ਦਾ ਹਾਲ ਪੁੱਛਿਆ। ਕਿਤੇ ਕਿਸੇ ਸਾਂਸਦ ਦੀ ਬਿਮਾਰੀ ਦੀ ਖ਼ਬਰ  ਆਈ ਤਾਂ ਤੁਸੀਂ ਸਦਨ ਦੇ ਸਪੀਕਰ (ਚੇਅਰਮੈਨ) ਦੇ ਨਾਤੇ ਵਿਅਕਤੀਗਤ ਤੌਰ ‘ਤੇ ਉਨ੍ਹਾਂ ਦੀ ਚਿੰਤਾ ਕੀਤੀ ਅਤੇ ਉਹ ਜਦੋਂ ਸਾਰੇ ਦਲ ਦੇ ਸਾਂਸਦਾਂ ਤੋਂ ਜਦੋਂ ਮੈਨੂੰ ਸੁਣਨ ਨੂੰ ਮਿਲਦਾ ਸੀ, ਮੈਨੂੰ ਬੜਾ ਗਰਵ (ਮਾਣ) ਹੁੰਦਾ ਸੀ ਕਿ  ਜਿਵੇਂ ਆਪ (ਤੁਸੀਂ) ਇਸ ਸਦਨ ਦੇ ਪਰਿਵਾਰ ਦੇ ਮੁਖੀਆ ਦੇ ਰੂਪ ਵਿੱਚ ਉਸ ਕੋਰੋਨਾ ਕਾਲਖੰਡ ਵਿੱਚ ਭੀ ਵਿਅਕਤੀਗਤ ਚਿੰਤਾ ਕਰਦੇ ਸੀ। ਕੋਰੋਨਾ ਕਾਲ ਵਿੱਚ ਭੀ ਤੁਸੀਂ ਸਦਨ ਦਾ ਕੰਮ ਰੁਕਣ ਨਹੀਂ ਦਿੱਤਾ। ਸਾਂਸਦਾਂ ਨੇ ਭੀ ਤੁਹਾਡੇ ਹਰ ਸੁਝਾਅ ਨੂੰ ਸਿਰ ਅੱਖਾਂ ‘ਤੇ ਚੜ੍ਹਾਇਆ, ਕਿਸੇ ਨੂੰ ਉੱਪਰ ਬੈਠਣ ਨੂੰ ਕਿਹਾ ਤਾਂ ਉੱਥੇ ਜਾ ਕੇ ਬੈਠਿਆ, ਕਿਸੇ ਨੂੰ ਦੂਸਰੀ ਜਗ੍ਹਾ ‘ਤੇ ਜਾ ਕੇ ਬੈਠਣ ਨੂੰ ਕਿਹਾ ਤਾਂ ਉਹ ਭੀ ਬੈਠਿਆ, ਲੇਕਿਨ ਦੇਸ਼ ਦੇ ਕੰਮ ਨੂੰ ਕਿਸੇ ਨੇ ਰੁਕਣ ਨਹੀਂ ਦਿੱਤਾ। ਲੇਕਿਨ ਤੁਸੀਂ ਇਹ ਜੋ ਫ਼ੈਸਲੇ ਕੀਤੇ, ਉਸ ਦਾ ਪਰਿਣਾਮ ਹੈ ਕਿ ਅਸੀਂ ਉਸ ਕਠਿਨ ਕਾਲਖੰਡ ਵਿੱਚ ਭੀ ਕਾਰਜ ਕਰ ਪਾਏ ਅਤੇ ਇਹ ਖੁਸ਼ੀ ਦੀ ਬਾਤ ਹੈ ਕਿ ਕੋਰੋਨਾ ਕਾਲ ਵਿੱਚ ਸਦਨ ਨੇ 170% productivity, ਇਹ ਆਪਣੇ ਆਪ ਵਿੱਚ ਦੁਨੀਆ ਦੇ ਲੋਕਾਂ ਦੇ ਲਈ ਇੱਕ ਬਹੁਤ ਬੜੀ ਖ਼ਬਰ  ਹੈ।

ਆਦਰਯੋਗ ਸਪੀਕਰ (ਚੇਅਰਮੈਨ) ਜੀ,

ਅਸੀਂ ਸਭ ਚਾਹੁੰਦੇ ਹਾਂ ਕਿ ਸਦਨ ਵਿੱਚ ਆਚਰਣ, ਸਦਨ ਦੇ ਨਿਯਮਾਂ ਦਾ ਪਾਲਨ ਅਸੀਂ ਸਭ ਕਰੀਏ ਅਤੇ ਤੁਸੀਂ ਬੜੇ ਸਟੀਕ ਤਰੀਕੇ ਨਾਲ, ਸੰਤੁਲਿਤ ਤਰੀਕੇ ਨਾਲ ਅਤੇ ਕਦੇ-ਕਦੇ ਕਠੋਰਤਾ ਦੇ ਨਾਲ ਭੀ ਫ਼ੈਸਲੇ ਲਏ ਹਨ। ਮੈਂ ਜਾਣਦਾ ਹਾਂ ਕਿ ਐਸੇ ਨਿਰਣੇ ਤੁਹਾਨੂੰ ਪੀੜਾ ਭੀ ਦਿੰਦੇ ਹਨ। ਲੇਕਿਨ ਸਦਨ ਦੀ ਗਰਿਮਾ ਅਤੇ ਵਿਅਕਤੀਗਤ ਪੀੜਾ ਵਿੱਚ ਤੁਸੀਂ ਸਦਨ ਦੀ ਗਰਿਮਾ ਨੂੰ ਪਸੰਦ ਕੀਤਾ ਅਤੇ ਸਦਨ ਦੀਆਂ ਪਰੰਪਰਾਵਾਂ ਨੂੰ ਬਣਾਉਣ ਦਾ ਪ੍ਰਯਾਸ ਕੀਤਾ, ਇਸ ਸਾਹਸ ਪੂਰਨ ਕੰਮ ਦੇ ਲਈ ਭੀ ਆਦਰਯੋਗ ਸਪੀਕਰ (ਚੇਅਰਮੈਨ) ਜੀ, ਆਪ (ਤੁਸੀਂ) ਅਭਿਨੰਦਨ ਦੇ ਅਧਿਕਾਰੀ ਹੋ। ਮੈਨੂੰ ਵਿਸ਼ਵਾਸ ਹੈ ਕਿ ਆਦਰਯੋਗ ਸਪੀਕਰ (ਚੇਅਰਮੈਨ) ਜੀ, ਆਪ (ਤੁਸੀਂ) ਤਾਂ ਸਫ਼ਲ ਹੋਣ ਹੀ ਵਾਲੇ ਹੋ। ਲੇਕਿਨ ਤੁਹਾਡੀ ਪ੍ਰਧਾਨਗੀ (ਚੇਅਰਮੈਨੀ) ਵਿੱਚ ਇਹ 18ਵੀਂ ਲੋਕ ਸਭਾ ਭੀ ਬਹੁਤ ਸਫ਼ਲਤਾਪੂਰਵਕ ਦੇਸ਼ ਦੇ ਨਾਗਰਿਕਾਂ ਦੇ ਸੁਪਨਿਆਂ ਨੂੰ ਪੂਰਨ ਕਰੇਗੀ।

ਮੈਂ ਇੱਕ ਵਾਰ ਫਿਰ ਤੁਹਾਨੂੰ ਇਸ ਮਹੱਤਵਪੂਰਨ ਜ਼ਿੰਮੇਵਾਰੀ ਦੇ ਲਈ ਅਤੇ ਦੇਸ਼ ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ 'ਤੇ ਲਿਜਾਣ ਵਾਲੇ ਇਸ ਸਦਨ ਦੀ ਪ੍ਰਧਾਨਗੀ (ਚੇਅਰਮੈਨੀ)  ਦੇ ਲਈ ਹਿਰਦੇ ਤੋਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ!

ਬਹੁਤ-ਬਹੁਤ ਵਧਾਈ ਦਿੰਦਾ ਹਾਂ!

 

*********

ਡੀਐੱਸ/ਐੱਸਟੀ/ਏਵੀ



(Release ID: 2028853) Visitor Counter : 31